ਉਪ ਰਾਸ਼ਟਰਪਤੀ ਸਕੱਤਰੇਤ

ਚੰਗਾ ਸ਼ਾਸਨ ਜ਼ਰੂਰ ਹੀ ਹੇਠਲੇ ਪੱਧਰ ਤੱਕ ਮਿਲਣਾ ਚਾਹੀਦਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਵੱਲੋਂ ਆਈਆਈਪੀਏ ਨੂੰ ਡਿਲਿਵਰੀ ਪ੍ਰਣਾਲੀ ’ਚ ਸਮਰੱਥਾ ਦੇ ਪਾੜੇ ਪੂਰਨ ਲਈ ਮੁੱਖ ਭੂਮਿਕਾ ਨਿਭਾਉਣ ਦੀ ਅਪੀਲ



ਦੇਸ਼ ਨੇ ਮਹਾਮਾਰੀ ਦੌਰਾਨ ਸੰਕਟ ’ਚ ਡਟਣ ਲਈ ਅਸਾਧਾਰਣ ਸਹਿਣਸ਼ੀਲਤਾ ਦਿਖਾਈ: ਉਪ ਰਾਸ਼ਟਰਪਤੀ



ਹਰੇਕ ਭਾਰਤੀ ਸਮਾਜਿਕ ਤਬਦੀਲੀ ਦਾ ਇੱਕ ਸਰਗਰਮ ਏਜੰਟ ਬਣ ਰਿਹਾ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਵੱਲੋਂ ‘ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (ਆਈਆਈਪੀਏ) 67ਵੀਂ ਸਲਾਨਾ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ

Posted On: 01 NOV 2021 5:43PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈ ਨਾਇਡੂ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਚੰਗਾ ਪ੍ਰਸ਼ਾਸਨ ਜ਼ਰੂਰ ਹੇਠਲੇ ਪੱਧਰ ਤੱਕ ਪੁੱਜਣਾ ਚਾਹੀਦਾ ਹੈ।

ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (ਆਈਆਈਪੀਏ – IIPA) ਦੀ 67ਵੀਂ ਸਲਾਨਾ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਨੀਤੀਆਂ ਉਲੀਕਦੀ ਤੇ ਅਜਿਹੇ ਪ੍ਰੋਗਰਾਮ ਤਿਆਰ ਕਰਦੀ ਰਹੀ ਹੈਜੋ ਭਾਰਤ ਦੇ ਵਿਕਾਸ ਵਿੱਚ ਤੇਜ਼ੀ ਲਿਆ ਕੇ ਲੋਕਾਂ ਦੇ ਜੀਵਨਮਿਆਰ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਦਾ ਜੀਵਨ ਖ਼ੁਸ਼ਹਾਲ ਤੇ ਸੁਵਿਧਾਜਨਕ ਬਣਾਉਣ ਦੇ ਟੀਚੇ ਨੂੰ ਸੇਧਤ ਹਨ।

ਉਨ੍ਹਾਂ ਕਿਹਾ ਕਿ ਲੋਕ ਪ੍ਰਸ਼ਾਸਨ ਦੇ ਸਿਧਾਂਤ ਅਤੇ ਅਭਿਆਸ ਨੂੰ ਸਮਰਪਿਤ ਇੱਕ ਪ੍ਰਮੁੱਖ ਸੰਸਥਾ ਵਜੋਂ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ’ (ਆਈਆਈਪੀਏ – IIPA), ਨੂੰ ਡਿਲਿਵਰੀ ਪ੍ਰਣਾਲੀ ਵਿੱਚ ਸਮਰੱਥਾ ਦੇ ਪਾੜੇ ਪੂਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ,"ਆਈਆਈਪੀਏ ਦੇਸ਼ ਵਿੱਚ ਸ਼ਾਸਨ ਸੁਧਾਰਾਂ ਦੀ ਨਵੀਂ ਲਹਿਰ ਨੂੰ ਉਤਪ੍ਰੇਰਿਤ ਕਰਨ ਲਈ ਇੱਕ ਫਿੱਟ ਸੰਸਥਾ ਹੈ"।

ਪ੍ਰਧਾਨ ਮੰਤਰੀ ਜਨ-ਧਨ ਯੋਜਨਾਆਯੁਸ਼ਮਾਨ ਭਾਰਤ ਇਨਫ੍ਰਾਸਟ੍ਰਕਚਰ ਮਿਸ਼ਨਆਯੁਸ਼ਮਾਨ ਭਾਰਤ-ਡਿਜੀਟਲ ਮਿਸ਼ਨ ਅਤੇ ਹਾਲ ਹੀ ਵਿੱਚ ਐਲਾਨੀ 100 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਮਾਸਟਰ ਪਲਾਨ 'ਗਤੀ ਸ਼ਕਤੀਜਿਹੀਆਂ ਸਰਕਾਰ ਦੀਆਂ ਕਈ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਪਸ਼ਟ ਰੂਪ ਵਿੱਚ ਇੱਕ ਪਰਿਵਰਤਨਸ਼ੀਲ ਮਾਰਗ 'ਤੇ ਹੈ। ਉਨ੍ਹਾਂ ਅੱਗੇ ਕਿਹਾ,"ਅਸੀਂ ਲੋਕਾਂਉਨ੍ਹਾਂ ਦੀਆਂ ਉਮੀਦਾਂ ਤੇ ਅਕਾਂਖਿਆਵਾਂਉਨ੍ਹਾਂ ਦੀਆਂ ਲੋੜਾਂ ਅਤੇ ਹੱਕਾਂਉਨ੍ਹਾਂ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਸੀਂ ਹਰੇਕ ਭਾਰਤੀ ਨੂੰ ਸਮਾਜਿਕ ਤਬਦੀਲੀ ਦਾ ਇੱਕ ਸਰਗਰਮ ਏਜੰਟ ਬਣਾ ਰਹੇ ਹਾਂ"।

ਸ਼੍ਰੀ ਨਾਇਡੂ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ ਪ੍ਰਾਪਤ ਕਰਨਸਰਕਾਰ ਅਤੇ ਲੋਕਾਂਪ੍ਰਣਾਲੀ ਅਤੇ ਸੁਵਿਧਾਵਾਂਸਮੱਸਿਆਵਾਂ ਅਤੇ ਹੱਲ ਵਿਚਕਾਰ ਪਾੜੇ ਨੂੰ ਪੂਰਾ ਕਰਨਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਆਮ ਲੋਕਾਂ ਦੀ ਸੁਵਿਧਾ ਵਿੱਚ ਵਾਧਾ ਕਰਨ ਲਈ ਟੈਕਨੋਲੋਜੀ 'ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ,"ਇਹ ਭਲਕੇ ਦੇ ਭਾਰਤ ਨੂੰ ਆਕਾਰ ਦੇਣ ਵਿੱਚ ਭਾਈਵਾਲਾਂ ਵਜੋਂ ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਨੂੰ ਵੱਡੇ ਪੱਧਰ 'ਤੇ ਸ਼ਾਮਲ ਕਰ ਰਿਹਾ ਹੈ।"

ਵੱਖ-ਵੱਖ ਖੇਤਰਾਂ ਦੇ ਸਰਬਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ,"ਦੇਸ਼ ਅਣਗਿਣਤ ਜਨਸੇਵਕਾਂ ਦਾ ਧੰਨਵਾਦੀ ਹੈਮੌਜੂਦਾ ਮਹਾਮਾਰੀ ਦਾ ਮੁਕਾਬਲਾ ਕਰਨ ਵਾਲੇ ਡਾਕਟਰੀ ਪੇਸ਼ੇਵਰਾਂ ਦਾਸਰਹੱਦਾਂ ਉੱਤੇ ਸਾਡੀ ਸੁਰੱਖਿਆ ਕਰ ਰਹੇ ਰੱਖਿਆ ਬਲਾਂ ਦਾਸੁਰੱਖਿਆ ਕਰਮਚਾਰੀਆਂ ਨੂੰ ਜੋ ਸਾਡੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨਸਾਡੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਕਿਸਾਨਾਂ ਅਤੇ ਨੌਜਵਾਨਾਂ ਦੇ ਦਿਮਾਗ ਨੂੰ ਆਕਾਰ ਦੇਣ ਵਾਲੇ ਅਧਿਆਪਕ ਵਰਗ ਦਾ ਧੰਨਵਾਦੀ ਹੈਜੋ ਪ੍ਰਸ਼ਾਸਨ ਨੂੰ ਬਦਲ ਕੇ ਇਸ ਦੂਰਦ੍ਰਿਸ਼ਟੀ ਨੂੰ ਹਕੀਕਤ ਬਣਾ ਰਹੇ ਹਨ।" ਉਨ੍ਹਾਂ ਕਿਹਾ ਕਿ ਉਹ ਸਾਰੇ ਸਰਕਾਰ ਅਤੇ ਸੰਸਦ ਦੁਆਰਾ ਬਣਾਏ ਗਏ ਪ੍ਰਗਤੀਸ਼ੀਲ ਕਾਨੂੰਨਾਂ ਦਾ ਲੋਕਾਂ ਦੇ ਜੀਵਨ ਨੂੰ ਛੂਹਣ ਵਾਲੇ ਠੋਸ ਨਤੀਜਿਆਂ ਦਾ ਅਨੁਵਾਦ ਕਰ ਰਹੇ ਹਨ।

ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਔਖੇ ਸਮੇਂ ਦੇ ਬਾਵਜੂਦਦੇਸ਼ ਨੇ ਸੰਕਟ ਦਾ ਸਾਮ੍ਹਣਾ ਕਰਨ ਲਈ ਅਸਾਧਾਰਨ ਸਹਿਣਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਅੰਦਰੂਨੀ ਸ਼ਕਤੀਆਂ ਦਾ ਸਫ਼ਲਤਾਪੂਰਵਕ ਇਸਤੇਮਾਲ ਕੀਤਾ ਅਤੇ ਇਨ੍ਹਾਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਦਿੱਤਾ। ਉਨ੍ਹਾਂ ਅੱਗੇ ਕਿਹਾ,"ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵਧਾਇਆ ਗਿਆ ਹੈਦਵਾਈਆਂ ਅਤੇ ਟੀਕਿਆਂ ਦਾ ਉਤਪਾਦਨ ਵਧਿਆ ਹੈ ਅਤੇ ਅਸੀਂ 21 ਅਕਤੂਬਰ 2021 ਨੂੰ 100 ਕਰੋੜ ਟੀਕਾਕਰਣ ਦਾ ਮੀਲਪੱਥਰ ਹਾਸਲ ਕੀਤਾ ਹੈ।" ਉਨ੍ਹਾਂ ਕਿਹਾ ਕਿ ਇਹ ਠੋਸਰਣਨੀਤਕਦੂਰਅੰਦੇਸ਼ ਤੇ ਸਮਰੱਥ ਤੇ ਸਮਰਪਿਤ ਲੀਡਰਸ਼ਿਪ ਅਤੇ ਲਾਗੂ ਕਰਨ ਵਾਲੀ ਮਸ਼ੀਨਰੀ ਦਾ ਨਤੀਜਾ ਹੈ।

ਟੋਕੀਓ ਓਲੰਪਿਕਸ 2020 ਅਤੇ ਟੋਕੀਓ ਪੈਰਾਲੰਪਿਕ 2020 ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 'ਆਤਮਨਿਰਭਰਤਾਦੀ ਭਾਵਨਾ ਖੇਡਾਂ ਵਿੱਚ ਵੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਖੇਲੋ ਇੰਡੀਆ’ (ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ) ਪ੍ਰਤਿਭਾ ਦੀ ਪਹਿਚਾਣ ਕਰਨ ਅਤੇ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,"ਸਰਕਾਰ ਨੇ ਦੇਸ਼ ਭਰ ਵਿੱਚ 1000 ਖੇਲੋ ਇੰਡੀਆ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਸ਼ਹਿਰੀਗ੍ਰਾਮੀਣਕਬਾਇਲੀ ਅਤੇ ਪਛੜੇ ਖੇਤਰਾਂ ਵਿੱਚ ਖੇਡਾਂ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਦੀਨਦਿਆਲ ਉਪਾਧਿਆਏ ਰਾਸ਼ਟਰੀ ਖੇਡ ਭਲਾਈ ਫੰਡਰਾਸ਼ਟਰੀ ਖੇਡ ਵਿਕਾਸ ਫੰਡ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।"

ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਆਈਆਈਪੀਏ ਮੌਜੂਦਾ ਅਤੇ ਉੱਭਰ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਆਪਣੇ ਆਪ ਨੂੰ ਮੁੜ ਸਥਾਪਿਤ ਕਰ ਰਿਹਾ ਹੈ। ਪਿਛਲੇ ਸਾਲ ਦੀਆਂ ਆਈਆਈਪੀਏ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਜ਼ਿਕਰ ਕੀਤਾ ਕਿ ਆਈਆਈਪੀਏ ਹੁਣ ਡਿਜੀਟਲ ਸਿਖਲਾਈ ਦੇ ਖੇਤਰ ਵਿੱਚ ਮੋਹਰੀ ਸੰਸਥਾ ਹੈ ਅਤੇ ਮਿਸ਼ਨ ਕਰਮਯੋਗੀ’ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈਆਈਆਈਪੀਏ ਨੇ 2020-21 ਵਿੱਚ ਸਫ਼ਲਤਾਪੂਰਵਕ 66 ਔਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਏ ਅਤੇ 8353 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਆਈਆਈਪੀਏ ਨੇ 60 ਖੋਜ ਅਧਿਐਨ ਵੀ ਪੂਰੇ ਕੀਤੇ ਅਤੇ ਮੌਜੂਦਾ ਪ੍ਰਾਸੰਗਿਕਤਾ ਦੇ ਵਿਸ਼ਿਆਂ 'ਤੇ 46 ਵੈਬੀਨਾਰ ਕਰਵਾਏ। "ਇਹ ਸਮਰੱਥਾ ਨਿਰਮਾਣ ਪ੍ਰਤੀ IIPA ਦੀ ਵਚਨਬੱਧਤਾ ਦਾ ਪ੍ਰਮਾਣ ਸੀ।"

ਉਪ ਰਾਸ਼ਟਰਪਤੀ ਨੇ ਕੇਂਦਰੀ ਮੰਤਰੀ ਅਤੇ ਆਈਆਈਪੀਏ ਕਾਰਜਕਾਰੀ ਕੌਂਸਲ ਦੇ ਚੇਅਰਮੈਨ ਡਾ: ਜਤਿੰਦਰ ਸਿੰਘ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਈਆਈਪੀਏ ਕਾਰਜਕਾਰੀ ਕੌਂਸਲ ਨੂੰ ਸਨਿਮਰਪ੍ਰਭਾਵਸ਼ਾਲੀਵਧੇਰੇ ਕਾਰਜਕੁਸ਼ਲ ਤੇ ਹੋਰ ਪ੍ਰਤੀਨਿਧੀ ਬਣਾਉਣ ਲਈ ਪਿਛਲੇ ਸਾਲ ਆਈਪੀਏ ਮੈਮੋਰੰਡਮ ਆਵ੍ ਐਸੋਸੀਏਸ਼ਨ ਅਤੇ ਨਿਯਮਾਂ ਵਿੱਚ ਕਈ ਵਿਆਪਕ ਸੋਧਾਂ ਕੀਤੀਆਂ ਗਈਆਂ ਸਨ।

ਕੇਂਦਰੀ ਮੰਤਰੀ ਅਤੇ IIPA ਦੇ ਕਾਰਜਕਾਰੀ ਪਰਿਸ਼ਦ ਦੇ ਚੇਅਰਮੈਨਡਾ: ਜਤਿੰਦਰ ਸਿੰਘਈ.ਸੀ. ਮੈਂਬਰ, IIPA ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲਸ਼੍ਰੀ ਸ਼ੇਖਰ ਦੱਤਡਾਇਰੈਕਟਰ ਜਨਰਲ, IIPA, ਸ਼੍ਰੀ ਸੁਰਿੰਦਰ ਨਾਥ ਤ੍ਰਿਪਾਠੀ ਅਤੇ ਹੋਰ ਪਤਵੰਤੇ ਇਸ ਵਰਚੁਅਲ ਮੀਟਿੰਗ ਵਿੱਚ ਸ਼ਾਮਲ ਹੋਏ।

 

 

 

**********

ਐੱਮਐੱਸ/ਐੱਨਐੱਸ/ਡੀਪੀ



(Release ID: 1768807) Visitor Counter : 125