ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸੰਯੁਕਤ ਖੇਤਰੀ ਕੇਂਦਰ (ਸੀਆਰਸੀ) ਲਖਨਊ ਵਿੱਚ ਪੁਨਰਵਾਸ ਅਤੇ ਹੋਸਟਲ ਬਿਲਡਿੰਗ ਦਾ ਉਦਘਾਟਨ


ਸੀਆਰਸੀ ਲਖਨਊ ਦਿਵਿਯਾਂਗਜਨਾਂ ਨੂੰ ਆਕੂਪੇਸ਼ਨ ਥੈਰੇਪੀ, ਫਿਜ਼ੀਓਥੈਰੇਪੀ,ਦਿਮਾਗ ਸੰਬੰਧੀ ਸੰਵੇਦੀ ਯੂਨਿਟ, ਪ੍ਰੋਸਥੈਟਿਕ ਅਤੇ ਆਰਥੋਟਿਕ ਸੇਵਾਵਾਂ ਵਰਗੀਆਂ ਪੁਨਰਵਾਸ ਸੇਵਾਵਾਂ ਪ੍ਰਦਾਨ ਕਰੇਗਾ

ਮੰਤਰੀ ਨੇ ਸਮੁਦਾਇਕ ਪੱਧਰ ‘ਤੇ ਜ਼ਮੀਨੀ ਪੱਧਰ ਦੇ ਪੁਨਰਵਾਸ ਕਾਰਜਕਰਤਾਵਾਂ ਦਾ ਇੱਕ ਪੂਲ ਬਣਾਉਣ ਦੇ ਉਦੇਸ਼ ਨਾਲ ਸਮੁਦਾਏ ਅਧਾਰਿਤ ਸਮਾਵੇਸ਼ੀ ਵਿਕਾਸ (ਸੀਬੀਆਈਡੀ) ਪ੍ਰੋਗਰਾਮ ਦਾ ਵਰਚੁਅਲੀ ਉਦਘਾਟਨ ਕੀਤਾ

Posted On: 30 OCT 2021 3:57PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਸੰਯੁਕਤ ਖੇਤਰੀ ਕੇਂਦਰ (ਸੀਆਰਸੀ) ਲਖਨਊ ਵਿੱਚ ਪੁਨਰਵਾਸ ਅਤੇ ਹੋਸਟਲ ਬਿਲਡਿੰਗ ਦਾ ਉਦਘਾਟਨ ਕੀਤਾ। ਸੀਆਰਸੀ ਲਖਨਊ ਦੇ ਪੁਨਰਵਾਸ ਬਿਲਡਿੰਗ ਵਿੱਚ ਦਿਵਿਯਾਗਜਨਾਂ ਨੂੰ ਆਕੂਪੇਸ਼ਨ ਥੈਰੇਪੀ, ਫਿਜ਼ੀਓਥੈਰੇਪੀ, ਸੰਵੇਦੀ ਏਕੀਕਰਨ ਯੂਨਿਟ, ਪ੍ਰੋਸਥੈਟਿਕ ਅਤੇ ਆਰਥੋਟਿਕ ਸੇਵਾਵਾਂ ਵਰਗੀਆਂ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਲਈ ਅਤਿਆਧੁਨਿਕ ਸੁਵਿਧਾਵਾਂ ਹਨ । ਇਹ ਕੇਂਦਰ ਵਿਸ਼ੇਸ਼ ਸਿੱਖਿਆ (ਦ੍ਰਿਸ਼ਟੀ ਦੋਸ਼ ਅਤੇ ਬੌਧਿਕ ਅਸਮਰੱਥਾ) ਵਿੱਚ ਡਿਪਲੋਮਾ ਅਤੇ ਡਿਗਰੀ ਕੋਰਸ  ਚਲਾਉਂਦਾ ਹੈ। ਹੋਸਟਲ ਬਿਲਡਿੰਗ ਵਿੱਚ ਭਾਰਤੀ ਪੁਨਰਵਾਸ ਪਰਿਸ਼ਦ (ਆਰਸੀਆਈ) ਦੁਆਰਾ ਮਾਨਤਾ ਪ੍ਰਾਪਤ ਪੁਨਰਵਾਸ ਵਿਗਿਆਨ ਅਪੰਗਤਾ ਅਧਿਐਨ ਵਿੱਚ ਕੋਰਸ ਸ਼ੁਰੂ ਕਰਨ ਲਈ 200 ਵਿਦਿਆਰਥੀਆਂ ਨੂੰ ਆਵਾਸ ਪ੍ਰਦਾਨ ਕਰਨ ਦੀ ਸਮਰੱਥਾ ਹੈ ।

 

https://static.pib.gov.in/WriteReadData/userfiles/image/image001K0SY.jpg

ਸਮਾਜਿਕ ਨਿਆਂ ਮੰਤਰੀ ਨੇ ਸੀਆਰਸੀ ਲਖਨਊ ਵਲੋਂ ਸਮੁਦਾਏ ਅਧਾਰਿਤ ਸਮਾਵੇਸ਼ੀ ਵਿਕਾਸ  (ਸੀਬੀਆਈਡੀ) ਪ੍ਰੋਗਰਾਮ ਦੇ ਪਹਿਲੇ ਬੈਂਚ ਦਾ ਵੀ ਵਰਚੁਅਲੀ ਉਦਘਾਟਨ ਕੀਤਾ। ਸ਼੍ਰੀ ਵੀਰੇਂਦਰ ਕੁਮਾਰ ਨੇ ਇਨ੍ਹਾਂ ਸੰਗਠਨਾਂ ਦੇ ਪ੍ਰਮੁਖਾਂ, ਸੀਬੀਆਈਡੀ ​​ਪ੍ਰੋਗਰਾਮ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ  ਦੇ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਦੁਆਰਾ ਕੋਰਸਾਂ ਦੇ ਸੰਚਾਲਨ ਵਿੱਚ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਪੂਰੀ ਲਗਨ ਦੇ ਨਾਲ ਕੋਰਸ ਨੂੰ ਪੂਰਾ ਕਰਨ ਅਤੇ ਆਪਣੀ ਯੋਗਤਾ,  ਗਿਆਨ ਅਤੇ ਕੌਸ਼ਲ ਦੇ ਮਾਮਲੇ ਵਿੱਚ ਆਉਣ ਵਾਲੇ ਬੈਂਚਾਂ ਲਈ ਮਾਨਕ ਨਿਰਧਾਰਿਤ ਕਰਨ। 

ਸੀਬੀਆਈਡੀ ​​ਪ੍ਰੋਗਰਾਮ ਦਾ ਉਦੇਸ਼ ਜ਼ਮੀਨੀ ਪੱਧਰ ‘ਤੇ ਪੁਨਰਵਾਸ ਕਾਰਜਕਰਤਾਵਾਂ ਦਾ ਇੱਕ ਪੂਲ ਤਿਆਰ ਕਰਨਾ ਹੈ ਜੋ ਦਿਵਿਯਾਂਗਤਾ ਨਾਲ ਜੁੜੇ ਮੁੱਦਿਆਂ ਬਾਰੇ ਸਮੁਦਾਇਕ ਪੱਧਰ ‘ਤੇ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਦੇ ਨਾਲ ਮਿਲ ਕੇ ਕੰਮ ਕਰ ਸਕਣ ਅਤੇ ਦਿਵਿਯਾਂਗ ਲੋਕਾਂ ਨੂੰ ਸਮਾਜ ਵਿੱਚ ਸ਼ਾਮਿਲ ਕਰਨ ਦੀ ਸਹੂਲਤ ਪ੍ਰਦਾਨ ਕਰ ਸਕਣ। ਪ੍ਰੋਗਰਾਮ ਨੂੰ ਆਰਸੀਆਈ ਦੁਆਰਾ ਮੈਲਬਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਸਹਿਯੋਗ ਨਾਲ ਡਿਜ਼ਾਇਨ ਕੀਤਾ ਗਿਆ ਹੈ ਤਾਕਿ ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਕਰਤੱਵਾਂ ਦਾ ਸਫਲਤਾਪੂਰਵਕ ਪਾਲਣ ਕਰਨ ਦੀ ਸਮਰੱਥਾ ਵਧਾਉਣ ਲਈ ਯੋਗਤਾ ਅਧਾਰਿਤ ਗਿਆਨ ਅਤੇ ਕੌਸ਼ਲ ਪ੍ਰਦਾਨ ਕੀਤਾ ਜਾ ਸਕੇ। ਇਨ੍ਹਾਂ ਕਾਰਜਕਰਤਾਵਾਂ ਨੂੰ ‘ਦਿਵਿਯਾਂਗਮਿਤ੍ਰ‘ ਯਾਨੀ ਨਿਰ:ਸ਼ਕ‍ਤਜਨਾਂ ਦਾ ਮਿੱਤਰ ਕਿਹਾ ਜਾਵੇਗਾ। 

https://static.pib.gov.in/WriteReadData/userfiles/image/image002NTF1.jpg

ਇਹ ਕੋਰਸ ਹੁਣ ਆਰਸੀਆਈ ਦੁਆਰਾ ਚੁਣੇ ਗਏ ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ ਦੇ 6 ਰਾਸ਼ਟਰੀ ਸੰਸਥਾਨਾਂ ਅਤੇ 1 ਸੰਯੁਕਤ ਖੇਤਰੀ ਕੇਂਦਰ, ਹਰਿਆਣਾ ਵਿੱਚ 1 ਰਾਜ ਸਰਕਾਰੀ ਸੰਸਥਾਨ ਅਤੇ 8 ਹੋਰ ਗੈਰ-ਸਰਕਾਰੀ ਸੰਗਠਨਾਂ ਵਿੱਚ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸੰਗਠਨਾਂ ਵਿੱਚ ਇਸ ਪ੍ਰੋਗਰਾਮ ਦੇ ਪਹਿਲੇ ਬੈਂਚ ਲਈ 38 ਦਿਵਿਯਾਂਗ ਵਿਦਿਆਰਥੀਆਂ ਸਹਿਤ 527 ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਰਕਾਰ ਇਸ ਕੋਰਸ ਦੇ ਵਿਦਿਆਰਥੀਆਂ ਨੂੰ 500/- ਰੁਪਏ ਪ੍ਰਤੀ ਮਹੀਨਾ ਅਤੇ ਦਿਵਿਯਾਂਗ ਵਿਦਿਆਰਥੀਆਂ ਲਈ 700/-  ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਜ਼ੀਫਾ ਪ੍ਰਦਾਨ ਕਰ ਰਹੀ ਹੈ ।

https://static.pib.gov.in/WriteReadData/userfiles/image/image003ZOTY.jpg

 

ਇਸ ਪ੍ਰੋਗਰਾਮ ਵਿੱਚ ਸਮਾਜਿਕ ਨਿਆਂ ਮੰਤਰੀ ਦੇ ਨਾਲ ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ ਵਿੱਚ ਸਕੱਤਰ ਸੁਸ਼੍ਰੀ ਅੰਜਲੀ ਭਾਵਰਾ ਅਤੇ ਵਿਭਾਗ ਵਿੱਚ ਸੰਯੁਕਤ ਸਕੱਤਰ ਡਾ. ਪ੍ਰਬੋਧ ਸੇਠ ਵੀ ਮੌਜੂਦ ਸਨ।

 

***********

ਐੱਮਜੀ/ਆਰਐੱਨਐੱਮ



(Release ID: 1768719) Visitor Counter : 130


Read this release in: English , Urdu , Hindi , Tamil