ਉਪ ਰਾਸ਼ਟਰਪਤੀ ਸਕੱਤਰੇਤ

ਮੈਡੀਕਲ ਪ੍ਰੋਫੈਸ਼ਨ ਵਿੱਚ ਮੈਨਪਵਾਰ ਦੀ ਕਮੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਤਤਕਾਲ ਜ਼ਰੂਰਤ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਗ੍ਰਾਮੀਣ ਖੇਤਰਾਂ ਵਿੱਚ ਟੈਲੀਮੈਡੀਸਿਨ ਸੁਵਿਧਾਵਾਂ ਪੈਦਾ ਕਰਨ ਲਈ ਆਈਟੀ ਵਿੱਚ ਭਾਰਤ ਦੀ ਤਾਕਤ ਦਾ ਲਾਭ ਉਠਾਉਣ ਲਈ ਕਿਹਾ



ਆਪਣੇ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਮਾਨਵੀ ਛੋਹ ਦਿਓ - ਉਪ ਰਾਸ਼ਟਰਪਤੀ ਨੇ ਡਾਕਟਰਾਂ ਨੂੰ ਦਿੱਤੀ ਸਲਾਹ



ਉਪ ਰਾਸ਼ਟਰਪਤੀ ਨੇ ਸਿਹਤ ਸੰਭਾਲ ਨੂੰ ਕਿਫ਼ਾਇਤੀ ਅਤੇ ਪਹੁੰਚਯੋਗ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਸਭ ਨੂੰ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਕੋਵਿਡ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ



'ਸਨਸਨੀਖੇਜ਼ ਲੀਡਰ' ਦੀ ਬਜਾਏ 'ਸੰਵੇਦਨਸ਼ੀਲ' ਲੀਡਰ ਬਣਨ ਦੀ ਇੱਛਾ ਕਰੋ - ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ

Posted On: 01 NOV 2021 2:28PM by PIB Chandigarh

ਉਪ ਰਾਸ਼ਟਰਪਤੀ ਨੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਅਤੇ ਡਾ. ਪਿੰਨਮਨੇਨੀ ਸਿੱਧਾਰਥ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ ਐਂਡ ਰਿਸਰਚ ਫਾਊਂਡੇਸ਼ਨਵਿਜੈਵਾੜਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕੀਤੀ।

 

 ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮੈਡੀਕਲ ਪ੍ਰੋਫੈਸ਼ਨ ਵਿੱਚ ਮੈਨਪਾਵਰ ਦੀ ਕਮੀ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਪ੍ਰਾਇਮਰੀਸੈਕੰਡਰੀ ਅਤੇ ਤੀਸਰੇ ਦਰਜੇ ਦੇ ਪੱਧਰ 'ਤੇ ਸਾਡੇ ਸਿਹਤ ਢਾਂਚੇ ਦੇ ਵਿਸਤਾਰ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ।

ਸਿੱਧਾਰਥ ਮੈਡੀਕਲ ਕਾਲਜਵਿਜੈਵਾੜਾ ਵਿਖੇ ਨਵੀਆਂ ਇਕਾਈਆਂ ਅਤੇ ਅਤਿ-ਆਧੁਨਿਕ ਉਪਕਰਣਾਂ ਦਾ ਉਦਘਾਟਨ ਕਰਨ ਤੋਂ ਬਾਅਦ ਮੈਡੀਕਲ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕਰਦੇ ਹੋਏਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤ 2024 ਤੱਕ ਪ੍ਰਤੀ 1,000 ਲੋਕਾਂ 'ਤੇ ਇੱਕ ਡਾਕਟਰ ਦੇ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਸਿਫਾਰਿਸ਼ ਕੀਤੇ ਅਨੁਪਾਤ ਨੂੰ ਪ੍ਰਾਪਤ ਕਰਨ ਦੇ ਮਾਰਗ 'ਤੇ ਹੈ। ਉਨ੍ਹਾਂ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ ਦੀ ਵੀ ਸ਼ਲਾਘਾ ਕੀਤੀ ਜਿਸ ਤਹਿਤ ਅਗਲੇ ਚਾਰ ਤੋਂ ਪੰਜ ਵਰ੍ਹਿਆਂ ਵਿੱਚ ਪਿੰਡ ਤੋਂ ਰਾਸ਼ਟਰੀ ਪੱਧਰ ਤੱਕ ਗੰਭੀਰ ਸਿਹਤ ਸੰਭਾਲ ਨੈੱਟਵਰਕ ਨੂੰ ਮਜ਼ਬੂਤ ਕਰਨ ਦਾ ਪ੍ਰਯਤਨ ਹੈ।

 

ਪਿਛਲੇ ਵਰ੍ਹਿਆਂ ਦੌਰਾਨ ਡਾਕਟਰੀ ਪ੍ਰੋਫੈਸ਼ਨ ਦਾ ਵਪਾਰੀਕਰਣ ਹੋ ਗਿਆ ਹੈਇਸ ਗੱਲ ਤੇ ਅਫਸੋਸ ਪ੍ਰਗਟ ਕਰਦਿਆਂ ਉਨ੍ਹਾਂ ਉਭਰਦੇ ਮੈਡੀਕਲ ਗ੍ਰੈਜੂਏਟਾਂ ਨੂੰ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਮਾਨਵੀ ਛੋਹ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਮੈਡੀਕਲ ਪ੍ਰੋਫੈਸ਼ਨ ਸਭ ਤੋਂ ਮਹਾਨ ਪ੍ਰੋਫੈਸ਼ਨਾਂ ਵਿੱਚੋਂ ਇੱਕ ਹੈ ਅਤੇ ਤੁਹਾਨੂੰ ਸਭ ਨੂੰ ਹਮੇਸ਼ਾ ਹਿਪੋਕ੍ਰੇਟਸ ਓਥ ਲਈ ਪ੍ਰਤੀਬੱਧ ਰਹਿਣਾ ਚਾਹੀਦਾ ਹੈ। ਕਦੇ ਵੀ ਨੇਕੀ ਦੇ ਮਾਰਗ ਤੋਂ ਨਾ ਭਟਕੋ ਅਤੇ ਉੱਚਤਮ ਨੈਤਿਕ ਅਤੇ ਸਦਾਚਾਰਕ ਮਿਆਰਾਂ ਨੂੰ ਕਾਇਮ ਰੱਖੋ।

 

 ਸੂਚਨਾ ਟੈਕਨੋਲੋਜੀ (IT) ਖੇਤਰ ਵਿੱਚ ਭਾਰਤ ਦੀ ਤਾਕਤ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਸ਼੍ਰੀ ਨਾਇਡੂ ਨੇ ਦੂਰ-ਦੁਰਾਡੇ ਦੇ ਗ੍ਰਾਮੀਣ ਖੇਤਰਾਂ ਵਿੱਚ ਟੈਲੀਮੈਡੀਸਿਨ ਕਨੈਕਟੀਵਿਟੀ ਸਥਾਪਿਤ ਕਰਨ ਸਮੇਤ ਵਿਭਿੰਨ ਖੇਤਰਾਂ ਵਿੱਚ ਪਬਲਿਕ-ਪ੍ਰਾਈਵੇਟ ਭਾਈਵਾਲੀ (PPP) ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਟੈਲੀਮੈਡੀਸਿਨ ਲਾਗਤਾਂ ਨੂੰ ਘਟਾਉਣ ਅਤੇ ਗ੍ਰਾਮੀਣ ਭਾਰਤ ਵਿੱਚ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀਉਨ੍ਹਾਂ ਆਪਣੀ ਰਾਏ ਜ਼ਾਹਿਰ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇੱਕ ਦਕਸ਼ ਅਤੇ ਸੰਮਿਲਿਤ ਯੂਨੀਵਰਸਲ ਸਿਹਤ ਕਵਰੇਜ ਪ੍ਰਦਾਨ ਕਰਨ ਲਈ ਲੋੜੀਂਦੇ ਵਾਤਾਵਰਣ ਨੂੰ ਬਣਾਉਣ ਵਿੱਚ ਮਦਦ ਕਰੇਗਾ।

 

 ਗ੍ਰਾਮੀਣ ਖੇਤਰਾਂ ਵਿੱਚ ਮੈਨਪਾਵਰ ਦੀ ਕਮੀ ਦੇ ਮੱਦੇਨਜ਼ਰ ਉਪ ਰਾਸ਼ਟਰਪਤੀ ਨੇ ਸਰਕਾਰੀ ਡਾਕਟਰਾਂ ਨੂੰ ਪਹਿਲੀ ਤਰੱਕੀ ਦੇਣ ਤੋਂ ਪਹਿਲਾਂ ਗ੍ਰਾਮੀਣ ਸੇਵਾ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਪ੍ਰੋਤਸਾਹਨ ਪ੍ਰਦਾਨ ਕਰਕੇ ਅਤੇ ਰਿਹਾਇਸ਼ ਅਤੇ ਹੋਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਹੋਰ ਡਾਕਟਰਾਂ ਨੂੰ ਆਕਰਸ਼ਿਤ ਕਰਨ ਦੀ ਜ਼ਰੂਰਤ ਨੂੰ ਵੀ ਸਵੀਕਾਰ ਕੀਤਾ।

 

 ਸਿਹਤ 'ਤੇ ਬਹੁਤ ਜ਼ਿਆਦਾ ਖਰਚੇ 'ਤੇ ਚਿੰਤਾ ਪ੍ਰਗਟ ਕਰਦੇ ਹੋਏਸ਼੍ਰੀ ਨਾਇਡੂ ਨੇ ਸਿਹਤ ਸੰਭਾਲ ਨੂੰ ਕਿਫ਼ਾਇਤੀ ਅਤੇ ਸਭ ਲਈ ਪਹੁੰਚਯੋਗ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਸਬੰਧੀ ਉਨ੍ਹਾਂ ਸਿਹਤ ਖੇਤਰ 'ਤੇ ਜਨਤਕ ਖਰਚ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਇਸ ਦੇ ਨਾਲ ਹੀਮੈਂ ਸਿਹਤ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਅਪੀਲ ਕਰਾਂਗਾ ਕਿ ਉਹ ਲੋਕਾਂ ਨੂੰ ਕਿਫ਼ਾਇਤੀ ਇਲਾਜ ਦੇ ਆਧੁਨਿਕ ਤਰੀਕੇ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਹੱਥ ਮਿਲਾਉਣ।

 

 ਚਲ ਰਹੀ ਕੋਵਿਡ-19 ਮਹਾਮਾਰੀ ਦਾ ਹਵਾਲਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਮੈਡੀਕਲ ਭਾਈਚਾਰੇ ਨੂੰ ਉਭਰ ਰਹੀਆਂ ਬਿਮਾਰੀਆਂ 'ਤੇ ਖੋਜ 'ਤੇ ਆਪਣਾ ਧਿਆਨ ਵਧਾ ਕੇ ਭਵਿੱਖ ਵਿੱਚ ਅਜਿਹੀ ਕਿਸੇ ਵੀ ਬਿਮਾਰੀ/ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਜਾਨਾਂ ਬਚਾਉਣ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਸਮਰਪਣ ਅਤੇ ਨਿਰਸਵਾਰਥ ਸੇਵਾ ਲਈ ਡਾਕਟਰਾਂਵਿਗਿਆਨੀਆਂ ਅਤੇ ਸਾਰੇ ਫ੍ਰੰਟਲਾਈਨ ਵਰਕਰਾਂ ਦੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਕੇਂਦਰ ਸਰਕਾਰ ਅਤੇ ਵਿਭਿੰਨ ਰਾਜਾਂ ਦੀ ਹੁਣ ਤੱਕ 105 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦੇਣ ਲਈ ਵੀ ਸ਼ਲਾਘਾ ਕੀਤੀ। ਇਸ ਅਵਸਰ ਤੇ ਉਨ੍ਹਾਂ ਕਾਲਜ ਵਿੱਚ ਮੈਡੀਕਲ ਆਕਸੀਜਨ ਪਲਾਂਟ (1200 ਐੱਲਪੀਐੱਮ ਪੀਐੱਸਏ)ਬਾਇਓਮੈਡੀਕਲ ਉਪਕਰਣਕਾਰਡੀਅਕ ਸਾਇੰਸਜ਼ ਦੀ ਯੂਨਿਟ ਅਤੇ ਨਿਊਰੋ ਸਾਇੰਸਜ਼ ਦੀ ਯੂਨਿਟ ਦਾ ਉਦਘਾਟਨ ਵੀ ਕੀਤਾ।

 

 ਕੋਵਿਡ ਤੋਂ ਬਾਅਦ ਆਰਥਿਕ ਗਤੀਵਿਧੀ ਵਿੱਚ ਵਾਧੇ 'ਤੇ ਖੁਸ਼ੀ ਜ਼ਾਹਿਰ ਕਰਦਿਆਂਉਨ੍ਹਾਂ ਸਭ ਨੂੰ ਸਾਵਧਾਨ ਰਹਿਣ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੋਣ ਤੱਕ ਕੋਵਿਡ ਨਾਲ ਸਬੰਧਿਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਅਸੀਂ ਲਾਪਰਵਾਹੀ ਨਾਲ ਕੰਮ ਨਹੀਂ ਕਰ ਸਕਦੇ ਅਤੇ ਇੱਕ ਹੋਰ ਲਹਿਰ ਨੂੰ ਸੱਦਾ ਨਹੀਂ ਦੇ ਸਕਦੇ। ਮੈਨੂੰ ਯਕੀਨ ਹੈ ਕਿ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਣ ਦੇ ਨਾਤੇਤੁਸੀਂ ਸਾਰੇ ਲੋਕਾਂ ਵਿੱਚ ਇਸ ਮੁੱਦੇ 'ਤੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰੋਗੇ।

ਗ਼ੈਰ-ਸੰਚਾਰੀ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਚਿੰਤਾਜਨਕ ਰੁਝਾਨ ਵੱਲ ਧਿਆਨ ਦਿਵਾਉਂਦੇ ਹੋਏਉਨ੍ਹਾਂ ਵੱਧ ਰਹੇ ਐੱਨਸੀਡੀਜ਼ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਹਿਤਧਾਰਕਾਂ ਨੂੰ ਠੋਸ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੌਜਵਾਨ ਮੈਡੀਕਲ ਪ੍ਰੋਫੈਸ਼ਨਲਸ ਨੂੰ ਸਲਾਹ ਦਿੱਤੀ ਕਿ ਉਹ ਨਾ ਸਿਰਫ਼ ਖ਼ੁਦ ਤੰਦਰੁਸਤ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣਬਲਕਿ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ।

 ਵਿਜੈਵਾੜਾ ਸ਼ਹਿਰ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਹਮੇਸ਼ਾ ਹੀ ਇਸ ਜੀਵੰਤ ਸ਼ਹਿਰ ਦਾ ਦੌਰਾ ਕਰਨ ਲਈ ਉਤਸੁਕ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਮਾਤ ਭਾਸ਼ਾ ਨੂੰ ਆਪਣੇ ਜੀਵਨ ਵਿੱਚ ਸੰਭਾਲਣ ਅਤੇ ਪ੍ਰਸਾਰਿਤ ਕਰਨ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।

 

 ਲੀਡਰਸ਼ਿਪ ਦੇ ਗੁਣਾਂ ਬਾਰੇ ਇੱਕ ਵਿਦਿਆਰਥੀ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਵਿੱਚਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ 'ਸੰਵੇਦਨਸ਼ੀਲਲੀਡਰ ਬਣਨ ਦੀ ਇੱਛਾ ਹੋਣੀ ਚਾਹੀਦੀ ਹੈ ਨਾ ਕਿ 'ਸਨਸਨੀਖੇਜ਼ਲੀਡਰ। ਉਨ੍ਹਾਂ ਕਿਹਾ ਇੱਕ ਡਾਕਟਰਇੱਕ ਨਰਸ ਅਤੇ ਇੱਕ ਕਿਸਾਨ ਵੀ ਆਪਣੇ ਆਪ ਵਿੱਚ ਇੱਕ ਮਹਾਨ ਲੀਡਰ ਹੋ ਸਕਦੇ ਹਨ,” ਅਤੇ ਇਮਾਨਦਾਰੀ ਅਤੇ ਉੱਚ ਨੈਤਿਕ ਮਿਆਰਾਂ ਨੂੰ ਇੱਕ ਸੱਚੇ ਲੀਡਰ ਦੇ ਮਹੱਤਵਪੂਰਨ ਗੁਣਾਂ ਵਜੋਂ ਸੂਚੀਬੱਧ ਕੀਤਾ।

 

 ਇਹ ਦੱਸਦੇ ਹੋਏ ਕਿ ਪੁਰਾਤਨ ਸਮੇਂ ਵਿੱਚ ਭਾਰਤ ਨੂੰ ਵਿਸ਼ਵ ਗੁਰੂ’ ਵਜੋਂ ਜਾਣਿਆ ਜਾਂਦਾ ਸੀਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਉਸ ਪ੍ਰਾਚੀਨ ਗੌਰਵ ਨੂੰ ਮੁੜ ਹਾਸਲ ਕਰਨ ਲਈ ਮੁੜ ਉੱਭਰ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਦੇ ਉਦੇਸ਼ ਲਈ ਆਪਣੇ ਆਪ ਨੂੰ ਪ੍ਰਤੀਬੱਧ ਕਰਨ ਅਤੇ "ਟੀਚਾ ਉੱਚਾ ਰੱਖਣਵੱਡੇ ਸੁਪਨੇ ਦੇਖਣ ਅਤੇ ਜੀਵਨ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।"

 

 ਇਸ ਅਵਸਰ ਤੇ ਸ਼੍ਰੀ ਐੱਨ ਵੈਂਕਟੇਸ਼ਵਰਲੂ ਪ੍ਰਧਾਨਸਿੱਧਾਰਥ ਅਕੈਡਮੀਡਾ. ਨਾਗੇਸ਼ਵਰ ਰਾਓਡੀਜੀਪੀਐੱਸਆਈਐੱਮਐੱਸਡਾ. ਪੀ ਲਕਸ਼ਮਣ ਰਾਓਸਕੱਤਰਸਿੱਧਾਰਥ ਅਕੈਡਮੀਡਾ. ਪੀ ਐੱਸ ਐੱਨ ਮੂਰਤੀਪ੍ਰਿੰਸੀਪਲਪੀਐੱਸਆਈਐੱਮਐੱਸਇਲਾਕੇ ਦੇ ਜਨ-ਪ੍ਰਤੀਨਿਧੀਫੈਕਲਟੀ ਅਤੇ ਵਿਦਿਆਰਥੀ ਹੋਰ ਪਤਵੰਤਿਆਂ ਸਮੇਤ ਹਾਜ਼ਰ ਸਨ  

 

*********

 

 ਐੱਮਐੱਸ/ਐੱਨਐੱਸ/ਡੀਪੀ



(Release ID: 1768716) Visitor Counter : 138