ਰੇਲ ਮੰਤਰਾਲਾ
azadi ka amrit mahotsav

ਰਾਸ਼ਟਰੀ ਰੇਲ ਮਿਊਜ਼ੀਅਮ ਵਿੱਚ ਏਕਤਾ ਸਪਤਾਹ ਦਾ ਆਯੋਜਨ

Posted On: 31 OCT 2021 11:29AM by PIB Chandigarh

ਮਿਊਜ਼ੀਅਮ ਨੇ 31 ਅਕਤੂਬਰ ਤੋਂ 14 ਨਵੰਬਰ, 2021 ਤੱਕ ਸਰਦਾਰ ਵਲੱਭਭਾਈ ਪਟੇਲ ਅਤੇ ਭਾਰਤੀ ਰੇਲਵੇ ‘ਤੇ ਪ੍ਰਦਰਸ਼ਨੀ ਲਗਾਈ

ਰਾਸ਼ਟਰੀ ਰੇਲ ਮਿਊਜ਼ੀਅਮ (ਐੱਨਆਰਐੱਮ) 31 ਅਕਤੂਬਰ ਦੀ ਸਵੇਰ 10.00 ਵਜੇ ਤੋਂ ਸਰਦਾਰ ਵਲੱਭਭਾਈ ਪਟੇਲ ਅਤੇ ਭਾਰਤੀ ਰੇਲਵੇ ‘ਤੇ ਇੱਕ ਪ੍ਰਦਰਸ਼ਨੀ ਲਗਾ ਕੇ ਏਕਤਾ ਹਫ਼ਤਾ ਉਤਸਵ ਮਨਾ ਰਿਹਾ ਹੈ।

https://ci3.googleusercontent.com/proxy/w4xl802PqVMumDPFFFxAMeF5vWImaqp454eh0N6eMrgRmwCnY63KcF_pAricLD5p1I8IB2AQkGY16uaLGtc_2g9f4m98g7JEiRGgOB9puz4kU5TYajEJEBMSQQ=s0-d-e1-ft#https://static.pib.gov.in/WriteReadData/userfiles/image/image001ND7Q.jpg

ਸਰਦਾਰ ਵਲੱਭਭਾਈ ਪਟੇਲ ਨੂੰ ਦੇਸ਼ ਦੇ ਨਾਲ ਭਾਰਤ ਦੇ ਰਾਜਾਂ ਨੂੰ ਇੱਕਜੁਟ ਕਰਨ ਦੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਯਾਦ ਕੀਤਾ ਜਾਂਦਾ ਹੈ। ਇਸ “ਭਾਰਤ ਦੇ ਲੋਹ ਪੁਰਸ਼” ਦੀ ਪ੍ਰੇਰਣਾਦਾਇਕ ਜੀਵਨ ਯਾਤਰਾ ਦੇਸ਼ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਾਲੀ ਭਾਰਤੀ ਰੇਲ ਦੀਆਂ ਲੋਹ ਪਟਰੀਆਂ ਦੀ ਨਿਰੰਤਰ ਯਾਦ ਦਿਲਾਉਂਦੀ ਹੈ। ਇਸ ਲਈ, ਇਹ ਪ੍ਰਦਰਸ਼ਨੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਐੱਨਆਰਐੱਮ ਦੁਆਰਾ ਲੋਹ ਪੁਰਸ਼ ਨੂੰ ਇੱਕ ਨਿਮਰ ਸ਼ਰਧਾਂਜਲੀ ਹੈ। ਇਹ ਪ੍ਰਦਰਸ਼ਨੀ 14 ਨਵੰਬਰ 2021 ਤੱਕ ਚਲੇਗੀ।

ਇਸ ਮੌਕੇ ਲਈ ਐੱਨਆਰਐੱਮ ਨੇ ਜਨਤਾ ਨੂੰ ਸਰਦਾਰ ਵਲੱਭਭਾਈ ਪਟੇਲ ਅਤੇ ਭਾਰਤੀ ਰੇਲਵੇ ਦੇ ਸਾਡੇ ਰਾਸ਼ਟਰ ਨੂੰ ਇੱਕ ਸਾਥ ਜੋੜਣ ਵਿੱਚ ਨਿਰੰਤਰ ਯੋਗਦਾਨ ਦਾ ਜਸ਼ਨ ਮਨਾਉਣ ਲਈ ਸੱਦਾ ਦਿੱਤਾ ਹੈ।

***

ਆਰਕੇਜੇ/ਐੱਮ


(Release ID: 1768517) Visitor Counter : 162


Read this release in: English , Urdu , Hindi , Tamil