ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੀ ਤੁਸੀ ਕਲਪਨਾ ਕਰ ਸਕਦੇ ਹੋ ਕਿ ਸਾਡੇ ਕਿਸੇ ਵੀ ਸਵਾਧੀਨਤਾ ਸੈਨਾਨੀ ਨੇ ਸੜਕ ‘ਤੇ ਕਚਰਾ ਸੁੱਟਿਆ ਹੋਵੇਗਾ? - ਅਫਰੋਜ਼ ਸ਼ਾਹ ਸਵੱਛ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਲਈ ਸਵਾਧੀਨਤਾ ਸੈਨਾਨੀਆਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ
ਸਵੱਛ ਭਾਰਤ ਅਭਿਯਾਨ ਦਾ ਵੱਖ-ਵੱਖ ਉਮਰ ਸਮੂਹਾਂ ਦੇ ਸਿਹਤ ਨਤੀਜਿਆਂ ‘ਤੇ ਸਿੱਧਾ ਅਸਰ ਪੈਂਦਾ ਹੈ : ਯੂਨੀਸੇਫ ਇੰਡੀਆ ਦੇ ਵਾਸ਼ ( ਜਲ, ਸਵੱਛਤਾ ਅਤੇ ਸਫਾਈ ) ਅਧਿਕਾਰੀ
ਸਵੱਛ ਭਾਰਤ ਅਭਿਯਾਨ ਨੂੰ ਮਹਾਰਾਸ਼ਟਰ ਅਤੇ ਗੋਆ ਦੇ 13,456 ਪਿੰਡਾਂ ਵਿੱਚ ਲਿਜਾਇਆ ਗਿਆ ਜਿੱਥੇ ਜਾਗਰੂਕਤਾ ਵਧਾਉਣ ਦੇ ਮਿਸ਼ਨ ਵਿੱਚ 1.9 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਇੱਛਾ ਨਾਲ ਭਾਗ ਲਿਆ : ਐੱਨਵਾਈਕੇਐੱਸ ਦੇ ਸਟੇਟ ਡਾਇਰੈਕਟਰ ( ਮਹਾਰਾਸ਼ਟਰ ਅਤੇ ਗੋਆ )
प्रविष्टि तिथि:
28 OCT 2021 4:44PM by PIB Chandigarh
“ਲੋਕ ਵਾਤਾਵਰਣ ਸੰਭਾਲ਼ ਲਈ ਇੱਕ ਵਾਰ ਕੰਮ ਕਰਨਾ ਕਾਫ਼ੀ ਸਮਝਦੇ ਹਨ। ਨਹੀਂ ਅਜਿਹਾ ਨਹੀਂ ਹੈ। ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਦੇਸ਼ ਅਤੇ ਪ੍ਰਕਿਰਤੀ ਮਾਂ ਨਾਲ ਪਿਆਰ ਕਰਦੇ ਹਾਂ ਤਾਂ ਸਾਨੂੰ ਵਾਤਾਵਰਣ ਦੀ ਰੱਖਿਆ ਲਈ ਦ੍ਰਿਸ਼ਟੀਕੋਣ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ”, ਯੂਐੱਨਈਪੀ- ਧਰਤੀ ਦੇ ਹਿਮਾਇਤੀ ਅਤੇ ਪੇਸ਼ੇ ਤੋਂ ਵਕੀਲ ਅਫਰੋਜ਼ ਸ਼ਾਹ ਨੇ ਇਹ ਤਾਕੀਦ ਕੀਤੀ। ਯੂਨੀਸੇਫ ਇੰਡੀਆ ਦੇ ਵਾਸ਼ (ਜਲ, ਸਵੱਛਤਾ ਅਤੇ ਸਫਾਈ) ਅਧਿਕਾਰੀ ਆਨੰਦ ਘੋੜਕੇ ਨੇ ਹਰੇਕ ਨਾਗਰਿਕ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਸਵੱਛ ਰੱਖਣ ਲਈ ਜੋ ਕੁਝ ਵੀ ਕਰ ਸਕਦੇ ਹਨ, ਕਰੋ । ਉਹ ਅੱਜ ਪੱਤਰ ਸੂਚਨਾ ਦਫ਼ਤਰ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ “ਸਵੱਛ ਭਾਰਤ ਲਈ ਉਪਯੁਕਤ ਵਿਵਹਾਰ” ‘ਤੇ ਇੱਕ ਵੈਬੀਨਾਰ ਵਿੱਚ ਸਲਾਹ -ਮਸ਼ਵਰਾ ਕਰ ਰਹੇ ਸਨ।

ਅਫਰੋਜ਼ ਸ਼ਾਹ ਨੇ ਆਪਣਾ ਅਨੁਭਵ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਮੁੰਬਈ ਦੇ ਵਰਸੋਵਾ ਬੀਚ ‘ਤੇ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। “ਸਾਨੂੰ ਦੋ ਦ੍ਰਿਸ਼ਟੀਕੋਣ ਰੱਖਣੇ ਚਾਹੀਦੇ ਹਨ। ਮੈਂ ਇੱਕ ਵਕੀਲ ਹਾਂ ਅਤੇ ਜਦੋਂ ਵੀ ਸੰਭਵ ਹੁੰਦਾ ਹੈ, ਮੈਂ ਸਮੁੰਦਰ ਤੱਟਾਂ, ਨਦੀਆਂ ਨੂੰ ਸਾਫ਼ ਕਰਦਾ ਹਾਂ। ਹਫ਼ਤੇ ਵਿੱਚ ਕੇਵਲ ਦੋ ਘੰਟੇ ਸਵੱਛਤਾ ਲਈ ਗੁਜ਼ਾਰਦਾ ਹਾਂ। “ਸਾਨੂੰ ਸਿਰਫ ਗੱਲ ਨਹੀਂ ਕਰਨੀ ਚਾਹੀਦੀ ਹੈ ਸਗੋਂ ਕਠਿਨ ਸਥਿਤੀ ਨਾਲ ਨਿਪਟਣਾ ਚਾਹੀਦਾ ਹੈ। ਨਜ਼ਰੀਆ ਬਦਲਣ ਦੀ ਸ਼ੁਰੂਆਤ ਕਚਰਾ ਇਕੱਠਾ ਹੋਣ ਤੋਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਹੈ। ਕਚਰਾ ਇਕੱਠਾ ਕਰਨ ਅਤੇ ਫਿਰ ਉਸ ਨੂੰ ਨਿਪਟਾਉਣ ਬਾਰੇ ਸੋਚਣ ਦਾ ਕੋਈ ਮਤਲਬ ਨਹੀਂ ਹੈ ਅਤੇ ਇਸ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ। ਵਕੀਲ ਨੇ ਕਿਹਾ, ਸਾਨੂੰ ਹੋਸ਼ ਹਵਾਸ ਵਿੱਚ ਫੈਸਲਾ ਕਰਨਾ ਚਾਹੀਦਾ ਹੈ ਕਿ ਕਚਰਾ ਕਿਵੇਂ ਘੱਟ ਕੀਤਾ ਜਾਵੇ”। ਉਨ੍ਹਾਂ ਨੇ ਗਾਂਧੀਵਾਦੀ ਦਰਸ਼ਨ ‘ਤੇ ਕਚਰਾ ਘੱਟ ਕਰਨ ਅਤੇ ਸਫਾਈ ਅਭਿਯਾਨ ਚਲਾਉਣ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਨ ਦੀ ਵੀ ਸਲਾਹ ਦਿੱਤੀ। “ਆਓ ਇਸ ਕਾਰਜ ਨੂੰ ਪਿਆਰ ਨਾਲ ਕਰਦੇ ਹਾਂ। ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਕੀ ਤੁਸੀਂ ਕਚਰਾ ਸੁੱਟਣ ਲਈ ਉਨ੍ਹਾਂ ਨਾਲ ਨਾਰਾਜ਼ ਹੋ ਸਕਦੇ ਹੋ। ਵਕੀਲ ਨੇ ਯਾਦ ਦਿਵਾਇਆ ਕਿ ਵਾਤਾਵਰਣ ਦੀ ਰੱਖਿਆ ਕਰਨਾ ਸਾਡਾ ਮੌਲਿਕ ਕਰਤੱਵ ਹੈ । ਉਨ੍ਹਾਂ ਨੇ ਕਿਹਾ, ਭਾਰਤੀ ਸੰਵਿਧਾਨ ਦੇ ਅਨੁਛੇਦ 51 ਏ (ਜੇ) ਵਿੱਚ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਹਰੇਕ ਨਾਗਰਿਕ ਦਾ ਕਰਤੱਵ ਹੈ ਕਿ ਉਹ “ਮਾਤ੍ਰ ਪ੍ਰਕਿਰਤੀ ਦੀ ਰੱਖਿਆ ਅਤੇ ਸੰਭਾਲ਼ ਕਰਨ”।
ਅਫਰੋਜ਼ ਸ਼ਾਹ ਨੇ ਦੇਸ਼ ਲਈ ਬਹੁਤ ਘੱਟ ਉਮਰ ਵਿੱਚ ਸਾਡੇ ਸੁਤੰਰਤਾ ਸੈਨਾਨੀਆਂ ਦੁਆਰਾ ਕੀਤੇ ਗਏ ਬਲਿਦਾਨਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਅੱਜ ਦੇ ਨਾਗਰਿਕ ਸਵੱਛਤਾ ਦੇ ਮਾਧਿਅਮ ਰਾਹੀਂ ਦੇਸ਼ ਲਈ ਇਸੇ ਤਰ੍ਹਾਂ ਯੋਗਦਾਨ ਦੇ ਸਕਦੇ ਹਨ। “ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਡੇ ਕਿਸੇ ਵੀ ਸੁਤੰਤਰਤਾ ਸੈਨਾਨੀ ਨੇ ਸੜਕ ‘ਤੇ ਕਚਰਾ ਸੁੱਟਿਆ ਹੋਵੇਗਾ ? ਅਸਲ ਵਿੱਚ ਉਨ੍ਹਾਂ ਨੇ ਦੇਸ਼ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੱਤੀ, ਇਹ ਸੋਚ ਕੇ ਕਿ ਦੇਸ਼ਵਾਸੀਆਂ ਲਈ ਕੁਝ ਕੀਤਾ ਜਾਣਾ ਚਾਹੀਦਾ ਹੈ। 21ਵੀਂ ਸਦੀ ਵਿੱਚ ਕੋਈ ਵੀ ਸਾਡੇ ਤੋਂ ਅਜਿਹਾ ਕੰਮ ਕਰਨ ਨੂੰ ਨਹੀਂ ਕਹਿ ਰਿਹਾ ਹੈ ਜੋ ਉਸ ਨੇ ਦੇਸ਼ ਲਈ ਕੀਤਾ ਹੈ। ਸਾਨੂੰ ਸਿਰਫ ਆਪਣੇ ਕਚਰੇ ਦਾ ਉੱਚਿਤ ਤਰੀਕੇ ਨਾਲ ਨਿਪਟਾਰਾ ਕਰਨ ਲਈ ਕਿਹਾ ਜਾ ਰਿਹਾ ਹੈ ।
ਯੂਨੀਸੇਫ ਇੰਡੀਆ ਦੇ ਆਨੰਦ ਘੋੜਕੇ ਨੇ ਕਿਹਾ, # ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਾਲ ਵਿੱਚ ਕੀਤੀ ਗਈ ਸਵੱਛ ਭਾਰਤ ਪਹਿਲ ਨੂੰ ‘ਸਵੱਛਤਾ ਦਾ ਮਹਾ ਮਹੋਤਸਵ’ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।“ ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਸਵੱਛਤਾ ਹਮੇਸ਼ਾ ਤੋਂ ਸਾਡਾ ਸੱਭਿਆਚਾਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਕਬਾਇਲੀ ਖੇਤਰਾਂ ਵਿੱਚ ਸਭ ਤੋਂ ਚੰਗੇ ਰੂਪ ਵਿੱਚ ਸਵੱਛਤਾ ਪਾਂਉਦੇ ਹਾਂ, ਹਾਲਾਂਕਿ ਹੋਰ ਖੇਤਰਾਂ ਵਿੱਚ ਇਹ ਘੱਟ ਵਿਖਾਈ ਦਿੰਦੀ ਹੈ । ਉਨ੍ਹਾਂ ਨੇ ਕਿਹਾ , ਸਵੱਛ ਭਾਰਤ ਅਭਿਯਾਨ ਦਾ ਵੱਖ-ਵੱਖ ਉਮਰ ਸਮੂਹਾਂ ਦੇ ਸਿਹਤ ਨਤੀਜਿਆਂ ‘ਤੇ ਸਿੱਧਾ ਅਸਰ ਪੈਂਦਾ ਹੈ। ਯੂਨੀਸੇਫ ਅਧਿਕਾਰੀ ਨੇ ਆਪਣੇ ਕਾਰਜ ਖੇਤਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਜਦੋਂ ਅਸੀਂ ਸਵੱਛਤਾ ਦੀ ਗੱਲ ਕਰਦੇ ਹਾਂ, ਤਾਂ ਅਸੀਂ ਵਿਅਕਤੀਗਤ ਆਦਤਾਂ/ਸਫਾਈ, ਠੋਸ ਵੇਸਟ ਪ੍ਰਬੰਧਨ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ( ਜੋ ਜਨਤਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ) ਅਤੇ ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ( ਜਿਸ ਦਾ ਜਲਵਾਯੂ ਪਰਿਵਰਤਨ ‘ਤੇ ਦੀਰਘਕਾਲੀਕ ਪ੍ਰਭਾਵ ਪੈਂਦਾ ਹੈ ) ਬਾਰੇ ਸੋਚਦੇ ਹਨ।
ਉਨ੍ਹਾਂ ਨੇ ਕਿਹਾ, ਜਲ, ਸਵੱਛਤਾ ਅਤੇ ਸਫਾਈ ਸਾਰੇ ਆਪਸ ਵਿੱਚ ਜੁੜੇ ਹੋਏ ਸ਼ਬਦ ਹਨ , ਜੋ ਦੇਸ਼ ਦੇ ਸਵੱਛਤਾ ਅਭਿਯਾਨ ਦੇ ਮਹੱਤਵਪੂਰਣ ਘਟਕ ਹਨ। ਉਨ੍ਹਾਂ ਨੇ ਦਲੀਲ਼ ਦਿੱਤਾ, “ਸਵੱਛਤਾ ਦੇ ਮਾਮਲਿਆਂ ਵਿੱਚ ਵਿਵਹਾਰਿਕ ਪਰਿਵਰਤਨ ਪ੍ਰਭਾਵਸ਼ਾਲੀ ਲੋਕਾਂ ਦੀ ਪ੍ਰੇਰਣਾ ਤੋਂ ਲਿਆਇਆ ਜਾ ਸਕਦਾ ਹੈ। ਲੇਕਿਨ, ਨਾਲ ਹੀ , ਉਚਿਤ ਬੁਨਿਆਦੀ ਢਾਂਚਾ, ਉਪਲੱਬਧਤਾ , ਸਮਾਨ ਤਰੀਕੇ ਨਾਲ ਸੰਸਾਧਨਾਂ ਤੱਕ ਪਹੁੰਚ ਵੀ ਮਹੱਤਵਪੂਰਣ ਹੈ”। ਇਸ ਸੰਦਰਭ ਵਿੱਚ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਪਿਛਲੇ 7 - 8 ਸਾਲਾਂ ਵਿੱਚ ਸਾਡੇ ਦੇਸ਼ ਵਿੱਚ ਇਸ ਸੰਬੰਧ ਵਿੱਚ ਬਹੁਤ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਨੂੰ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਉਚਿਤ ਤਰੀਕੇ ਨਾਲ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਘੋੜਕੇ ਨੇ ਦੱਸਿਆ ਕਿ ਹਾਲਾਂਕਿ , ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਲੈ ਕੇ ਵਿਅਕਤੀਗਤ ਨੇਤਾਵਾਂ ਅਤੇ ਸੰਗਠਨਾਂ ਤੱਕ ਕਈ ਹਿਤਧਾਰਕ ਹਨ ਜੋ ਇਸ ਪਹਿਲ ਵਿੱਚ ‘ਜਿੰਮੇਦਾਰ ਕਰਤਾ’ ਹਨ।
ਮਹਾਰਾਸ਼ਟਰ ਅਤੇ ਗੋਆ ਦੇ ਐੱਨਵਾਈਕੇਐੱਸ ਸਟੇਟ ਡਾਇਰੈਕਟਰ ਪ੍ਰਕਾਸ਼ ਕੁਮਾਰ ਮੈਨੂਰ ਨੇ ਦੇਸ਼ ਭਰ ਵਿੱਚ ਕੀਤੇ ਜਾ ਰਹੇ “ਸਵੱਛ ਭਾਰਤ” ਅਭਿਆਨਾਂ ਦੀ ਪਹਿਲ ਬਾਰੇ ਜਾਣਕਾਰੀ ਦਿੱਤੀ। ਇਕੱਲੇ ਮਹਾਰਾਸ਼ਟਰ ਅਤੇ ਗੋਆ ਵਿੱਚ, ਅਭਿਯਾਨ ਨੂੰ 13,456 ਪਿੰਡਾਂ ਵਿੱਚ ਲਿਜਾਇਆ ਗਿਆ ਹੈ , ਜਿੱਥੇ 1.9 ਲੱਖ ਤੋਂ ਵੱਧ ਲੋਕਾਂ ਨੇ ਇਸ ਜਾਗਰੂਕਤਾ ਅਭਿਯਾਨ ਵਿੱਚ ਆਪਣੀ ਇੱਛਾ ਨਾਲ ਭਾਗ ਲਿਆ ਹੈ। ਉਨ੍ਹਾਂ ਨੇ ਕਿਹਾ , ਨਾਗਰਿਕਾਂ ਨੂੰ ਜਾਗਰੂਕ ਕਰਨਾ ਸਾਡੀ ਸਮਾਜਿਕ ਜ਼ਿੰਮੇਦਾਰੀ ਹੈ , ਤਾਕਿ ਸਵੱਛਤਾ ਇੱਕ ਆਦਤ ਵਿੱਚ ਬਦਲ ਜਾਵੇ। ਐੱਨਵਾਈਕੇਐੱਸ ਦੇ ਸਟੇਟ ਡਾਇਰੈਕਟਰ ਨੇ ਕਿਹਾ ਕਿ ਜਾਗਰੂਕਤਾ ਅਭਿਯਾਨ ਵਿੱਚ ਏਕਲ - ਉਪਯੋਗ ਵਾਲੇ ਪਲਾਸਟਿਕ ਦੇ ਉਚਿਤ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।
ਵੈਬੀਨਾਰ ਦਾ ਤਾਲਮੇਲ ਅਤੇ ਸੰਚਾਲਨ ਪੀਆਈਬੀ ਮੁੰਬਈ ਦੀ ਸੂਚਨਾ ਸਹਾਇਕ ਧਨਲਕਸ਼ਮੀ ਪੀ. ਨੇ ਕੀਤਾ ।
ਵਿਸ਼ੇਸ਼ ਰੂਪ ਨਾਲ, ਇਸ ਮਹੀਨੇ ਦੇ ਪਹਿਲੇ ਦਿਨ ਯੂਪੀ ਦੇ ਪ੍ਰਯਾਗਰਾਜ ਵਿੱਚ ਇੱਕ ਸਵੱਛਤਾ ਅਭਿਯਾਨ ਵਿੱਚ ਭਾਗੀਦਾਰੀ ਦੇ ਮਾਧਿਅਮ ਰਾਹੀਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਰਾਸ਼ਟਰਵਿਆਪੀ ਸਵੱਛ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਐੱਨਵਾਈਕੇਐੱਸ ਨਾਲ ਸੰਬੰਧਿਤ ਯੁਵਾ ਮੰਡਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਨਾਲ ਸੰਬੰਧਿਤ ਸੰਸਥਾਨਾਂ ਦੇ ਨੈੱਟਵਰਕ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਮਹੀਨੇ ਭਰ ਚਲਣ ਵਾਲੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਪੂਰੇ ਮਹੀਨੇ ਵਿੱਚ ਇਤਿਹਾਸਿਕ/ਪ੍ਰਤਿਸ਼ਠਿਤ ਸਥਾਨਾਂ ਅਤੇ ਟੂਰਿਜ਼ਮ ਸਥਾਨਾਂ, ਬੱਸ ਸਟੈਂਡ/ ਰੇਲਵੇ ਸਟੇਸ਼ਨਾਂ, ਰਾਸ਼ਟਰੀ ਰਾਜ ਮਾਰਗ ਅਤੇ ਸਿੱਖਿਅਕ ਸੰਸਥਾਨਾਂ ਜਿਵੇਂ ਹੌਟਸਪੌਟਸ ਵਿੱਚ ਸਵੱਛਤਾ ਅਭਿਯਾਨ ਚਲਾਏ ਗਏ ਹਨ ।
*****
ਸ੍ਰੀਯੰਕਾ/ਧਨਲਕਸ਼ਮੀ/ਡੀਜੇਐੱਮ/ਪੀਐੱਮ
(रिलीज़ आईडी: 1767560)
आगंतुक पटल : 153