ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਨੇ ਸੀਵਰੇਜ ਮੇਨਟੇਨੈਂਸ ਲਈ ਸਵਦੇਸ਼ੀ ਮਕੈਨਾਈਜ਼ਡ ਸਕੈਵੇਂਜਿੰਗ ਸਿਸਟਮ ਵਿਕਸਿਤ ਕੀਤਾ ਲਾਗਤ-ਪ੍ਰਭਾਵੀ ਮਸ਼ੀਨ ਮੈਟਰੋ ਅਤੇ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਵਿੱਚ ਲਗਾਈ ਜਾਵੇਗੀ

Posted On: 29 OCT 2021 2:09PM by PIB Chandigarh

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਦੁਆਰਾ ਸੀਐੱਸਆਈਆਰ-ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ (ਐੱਨਪੀਐੱਲ) ਦੇ ਪਰਿਸਰ ਵਿੱਚ ਵਿਕਸਿਤ ਸਵਦੇਸ਼ੀ ਮਸ਼ੀਨੀਕ੍ਰਿਤ ਪ੍ਰਣਾਲੀ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ।

 

ਇਸ ਮੌਕੇ ਡਾ. ਸ਼ੇਖਰ ਸੀ ਮੰਡੇ, ਡੀਜੀ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਪ੍ਰੋ. (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ, ਪ੍ਰੋ. ਵੇਣੂਗੋਪਾਲ ਅਚੰਤਾ, ਡਾਇਰੈਕਟਰ, ਐੱਨਪੀਐੱਲ, ਦਿੱਲੀ, ਸੁਸ਼੍ਰੀ ਰੂਪਾ ਮਿਸ਼ਰਾ ਆਈਏਐੱਸ, ਜੁਆਇੰਟ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਦੇ ਪ੍ਰਤੀਨਿਧੀ, ਸਰਕਾਰੀ ਅਧਿਕਾਰੀ, ਇੰਜੀਨੀਅਰ ਅਤੇ ਉਦਯੋਗਪਤੀ ਮੌਜੂਦ ਸਨ।

ਡਾ. ਸ਼ੇਖਰ ਸੀ ਮੰਡੇ ਨੇ ਇਸ ਮੌਕੇ ਕਿਹਾ ਕਿ ਸੀਐੱਸਆਈਆਰ ਸੁਸਾਇਟੀ ਦੀ ਪਿਛਲੀ ਬੈਠਕ ਵਿੱਚ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ 'ਤੇ ਇਸ ਗੱਲ ‘ਤੇ ਕਾਰਵਾਈ ਹੋਈ ਹੈ ਅਤੇ ਇਹ ਯੰਤਰ ਦਿੱਲੀ ਵਰਗੇ ਮਹਾਨਗਰਾਂ ਲਈ ਆਦਰਸ਼ ਹੈ। ਮਸ਼ੀਨ ਦੇ ਦੋ ਹੋਰ ਸੰਸਕਰਣ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਲਈ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ, ਦਿੱਲੀ ਜਲ ਬੋਰਡ ਅਤੇ ਸੁਲਭ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਯੰਤਰ ਦੀ ਵਰਤੋਂ ਕਰਨ ਤਾਂ ਜੋ ਸਮਾਜ ਨੂੰ ਲਾਭ ਹੋ ਸਕੇ।

 

 ਪ੍ਰੋ.(ਡਾ.) ਹਰੀਸ਼ ਹਿਰਾਨੀ, ਡਾਇਰੈਕਟਰ ਸੀਐੱਮਈਆਰਆਈ ਦੁਰਗਾਪੁਰ ਨੇ ਪਲਾਸਟਿਕ ਅਤੇ ਸੁੱਟੀਆਂ ਗਈਆਂ ਹੋਰ ਨਾਨ-ਬਾਇਓਡੀਗ੍ਰੇਡੇਬਲ ਘਰੇਲੂ ਵਸਤੂਆਂ, ਮਲਬੇ, ਦਰਖਤਾਂ ਦੀਆਂ ਜੜ੍ਹਾਂ ਦੀ ਘੁਸਪੈਠ ਆਦਿ ਕਾਰਨ ਹੋਣ ਵਾਲੀ ਰੁਕਾਵਟ ਨੂੰ ਸੰਭਾਲਣ ਲਈ ਸਵਦੇਸ਼ੀ ਤੌਰ 'ਤੇ ਵਿਕਸਿਤ ਮਸ਼ੀਨੀਕ੍ਰਿਤ ਸਫ਼ਾਈ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਬਾਰੇ ਦੱਸਿਆ। ਉਨ੍ਹਾਂ ਸਿਸਟਮ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ: "ਜੈਟਿੰਗ ਓਪਰੇਸ਼ਨ ਲਈ ਸਲਰੀ ਪਾਣੀ ਦੀ ਵਰਤੋਂ", "ਸਵੈ-ਪ੍ਰੋਪੇਲਡ ਪੋਸਟ ਕਲੀਨਿੰਗ ਇੰਸਪੈਕਸ਼ਨ ਸਿਸਟਮ", "ਜੈਟਿੰਗ ਪਾਈਪ ਨੂੰ ਕੀਟਾਣੂ-ਰਹਿਤ ਕਰਨ", "ਬਿਲਟ-ਇਨਸੁਰੱਖਿਆ ਵਿਸ਼ੇਸ਼ਤਾਵਾਂ", ਆਦਿ ਦਾ ਵਰਣਨ ਕੀਤਾ।

 

ਵਿਕਸਿਤ ਸਿਸਟਮ ਭਾਰਤ ਵਿੱਚ ਬਜ਼ਾਰ ਵਿੱਚ ਉਪਲਬਧ ਪ੍ਰਣਾਲੀ ਦੇ ਨਾਲ ਬੈਂਚਮਾਰਕ ਕੀਤਾ ਗਿਆ ਹੈ, ਅਤੇ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਇਸਨੂੰ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਬਣਾਉਂਦੀਆਂ ਹਨ। ਵਿਕਸਿਤ ਪ੍ਰਣਾਲੀ "ਬਹੁਤ ਹੀ ਕਿਫਾਇਤੀ" ਹੈ ਅਤੇ ਸਵੱਛ ਭਾਰਤ ਮਿਸ਼ਨ ਲਈ ਇੱਕ ਮਹੱਤਵਪੂਰਨ ਵਾਹਨ ਹੈ। ਵਿਕਸਿਤ ਪ੍ਰਣਾਲੀ ਸੀਵਰੇਜ ਮੇਨਟੇਨੈਂਸ ਪ੍ਰਣਾਲੀਆਂ ਵਿੱਚ ਨਵੀਨਤਮ ਤਕਨੀਕੀ ਤਰੱਕੀ 'ਤੇ ਆਪਣੇ ਆਪ ਨੂੰ ਦਕਸ਼ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦਕਸ਼ਤਾ, ਕਾਰਜਕੁਸ਼ਲਤਾ ਨੂੰ ਵਧਾਉਣ ਅਤੇ ਘੁਸਪੈਠ ਕਰਨ ਵਾਲੇ ਜਰਾਸੀਮਾਂ ਤੋਂ ਉਨ੍ਹਾਂ ਦੀ ਸੁਰੱਖਿਆ ਕਰਨ ਵਿੱਚ "ਮੈਨੁਅਲ ਸਕੈਵੇਂਜਰਜ਼" ਦੀ ਮਦਦ ਕਰੇਗੀ। ਇਹ ਹੱਥੀਂ ਮੈਲਾ ਸਾਫ਼ ਕਰਨ ਵਾਲਿਆਂ ਦੇ ਪੇਸ਼ੇ ਤੋਂ ਅਪਮਾਨ ਨੂੰ ਦੂਰ ਕਰੇਗੀ। ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਇਹ ਮਸ਼ੀਨ 5000 ਲੋਕਾਂ ਦੀ ਘਣਤਾ ਲਈ ਤਿਆਰ ਕੀਤੀ ਗਈ ਹੈ, ਯਾਨੀ ਕਿ ਵਿਆਸ ਵਿੱਚ 300 ਮਿਲੀਮੀਟਰ ਤੱਕ ਅਤੇ 100 ਮੀਟਰ ਦੀ ਲੰਬਾਈ ਤੱਕ ਸੀਵਰ ਸਿਸਟਮ ਲਈ ਢੁੱਕਵੀਂ ਹੈ।

**********

ਐੱਸਐੱਨਸੀ/ਆਰਆਰ



(Release ID: 1767554) Visitor Counter : 140