ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਠਾਣੇ ਦੇ ਬਹਿਰੇ ਦਿਵਯਾਂਗਜਨ ਨੇ ਕਣਕ ਦੀ ਸੁਨਹਰੀ ਘਾਹ ਤੋਂ ਕਲਾਕ੍ਰਿਤੀ ਬਣਾ ਕੇ ਮਿਸਾਲ ਕਾਇਮ ਕੀਤੀ

Posted On: 28 OCT 2021 3:42PM by PIB Chandigarh

ਮਹਾਰਾਸ਼ਟਰ ਵਿੱਚ ਰਹਿਣ ਵਾਲੇ ਸ਼੍ਰੀ ਰਾਜਨ ਗਾਵੜੇ (ਬਹਿਰੇ-ਦਿਵਯਾਂਗਜਨ) ਰਾਜਨ ਪ੍ਰੋਜੈਕਟ ਆਰਟਿਸਟ ਦੇ ਮਾਲਕ ਹਨ ਅਤੇ ਕਣਕ ਦੀ ਸੁਨਹਰੀ ਘਾਹ ਤੋਂ ਕਲਾਕ੍ਰਿਤੀਆਂ ਬਣਾਉਣ ਵਿੱਚ ਮਾਹਿਰ ਕਲਾਕਾਰ ਹਨ

 

ਸ਼੍ਰੀ ਰਾਜਨ ਇਸ ਖੇਤਰ ਵਿੱਚ 30 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। ਉਹ ਥਰਮਾਕੋਲ ਦਾ ਉਪਯੋਗ ਕਰਕੇ ਡ੍ਰਾਫਟ ਅਤੇ ਸਜਾਵਟੀ ਵਸਤੂਆਂ ਬਣਾਉਣ ਦੇ ਕਾਰਜ ਕਰਨ ਵਿੱਚ ਨਿਪੁੰਨ ਹਨ। ਉਹ ਮਾਡਲ ਆਰਟਿਸਟ ਕਾਰਜ ਵਿੱਚ ਵਿਸ਼ਿਸ਼ਟਤਾ ਪ੍ਰਾਪਤ ਹਨ ਅਤੇ ਸਾਈਨ ਬੋਰਡ ਪੇਂਟਿੰਗ ਕਰਨ ਦਾ ਵੀ ਅਨੁਭਵ ਹੈ। ਉਹ ਇੰਟੀਰੀਅਰ ਡਿਜ਼ਾਈਨਿੰਗ ਦੇ ਲਈ ਬਹੁਤ ਪ੍ਰਗਤੀਸ਼ੀਲ ਹਨ ਅਤੇ ਲੋਕਾਂ ਨੂੰ ਇਸ ਬਾਰੇ ਸਲਾਹ-ਮਸ਼ਵਰੇ ਦਿੰਦੇ ਹਨ।

 

ਸ਼੍ਰੀ ਰਾਜਨ ਨੇ ਇਸ ਖੇਤਰ ਵਿੱਚ ਕਾਰਜ ਕਰਦੇ ਹੋਏ ਅਨੇਕ ਬਹਿਰੇ ਵਿਅਕਤੀਆਂ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਆਪਣੇ ਸੰਗਠਨ ਵਿੱਚ ਮਾਰਗਦਰਸ਼ਨ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਅਵਸਰ ਵੀ ਪ੍ਰਦਾਨ ਕੀਤੇ ਹਨ।

 

ਰਾਜਨ ਆਪਣੀ ਮਾਂ ਦੇ ਨਾਲ ਰਹਿੰਦੇ ਹਨ ਅਤੇ ਆਪਣੀ ਕਲਾ ਨਾਲ ਹੋਣ ਵਾਲੀ ਕਮਾਈ ਨਾਲ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਉਹ ਆਪਣੇ ਕੰਮ ਤੋਂ ਬਹੁਤ ਖੁਸ਼ ਅਤੇ ਸੰਤੁਸ਼ਟ ਹਨ। ਰਾਜਨ ਵਿਆਹ, ਗਣੇਸ਼ਉਤਸਵ, ਦੁਰਗਾ ਪੂਜਾ ਆਦਿ ਪ੍ਰੋਗਰਾਮਾਂ ਦੀ ਡਿਜ਼ਾਈਨਿੰਗ ਦਾ ਕੰਮ ਕਰਦੇ ਹਨ।

 

ਉਹ ਗੋਲਡਨ ਗ੍ਰਾਸ ਆਵ੍ ਵ੍ਹੀਟ ਤੋਂ ਕਲਾ ਕ੍ਰਿਤੀ ਬਣਾਉਣ ਵਿੱਚ ਮਾਹਿਰ ਹਨ। ਉਨ੍ਹਾਂ ਨੇ ਆਪਣੀ ਕਲਾ ਦੇ ਦੁਆਰਾ ਬਣਾਏ ਗਏ ਕਈ ਫ੍ਰੇਮ ਵੇਚਣ ਦੇ ਲਈ ਤਿਆਰ ਕੀਤੇ ਹਨ।

****** 

ਐੱਮਜੀ/ਆਰਐੱਨਐੱਮ


(Release ID: 1767503) Visitor Counter : 99


Read this release in: English , Urdu , Hindi