ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ 5 ਨਵੰਬਰ ਨੂੰ ਕੇਦਾਰਨਾਥ ਦੀ ਯਾਤਰਾ ’ਤੇ ਜਾਣਗੇ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ



ਪ੍ਰਧਾਨ ਮੰਤਰੀ ਕਈ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਬੁਨਿਆਦੀ ਢਾਂਚਾ ਅਧਾਰਿਤ ਪੂਰੇ ਹੋ ਚੁੱਕੇ ਅਤੇ ਹਾਲੇ ਜਾਰੀ ਕਾਰਜਾਂ ਦੀ ਸਮੀਖਿਆ ਤੇ ਨਿਰੀਖਣ ਕਰਨਗੇ

Posted On: 29 OCT 2021 1:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵੰਬਰ ਨੂੰ ਕੇਦਾਰਨਾਥਉੱਤਰਾਖੰਡ ਦੀ ਯਾਤਰਾ ਤੇ ਜਾਣਗੇ।

ਪ੍ਰਧਾਨ ਮੰਤਰੀ ਕੇਦਾਰਨਾਥ ਮੰਦਿਰ ਚ ਪੂਜਾਅਰਚਨਾ ਕਰਨਗੇ। ਇਸ ਤੋਂ ਬਾਅਦ ਉਹ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ ਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। 2013 ਦੇ ਹੜ੍ਹ ਚ ਨਸ਼ਟ ਹੋਣ ਤੋਂ ਬਾਅਦ ਸਮਾਧੀ ਦੀ ਮੁੜਉਸਾਰੀ ਕੀਤੀ ਗਈ ਹੈ। ਸੰਪੂਰਨ ਮੁੜਉਸਾਰੀ ਦਾ ਕੰਮ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਹੇਠ ਹੋਇਆ ਹੈਜਿਨ੍ਹਾਂ ਨੇ ਪ੍ਰੋਜੈਕਟ ਦੀ ਪ੍ਰਗਤੀ ਦੀ ਲਗਾਤਾਰ ਸਮੀਖਿਆ ਤੇ ਨਿਗਰਾਨੀ ਕੀਤੀ ਹੈ।

ਪ੍ਰਧਾਨ ਮੰਤਰੀ ਸਰਸਵਤੀ ਆਸਥਾਪਥ ਤੇ ਪੂਰੇ ਹੋ ਚੁੱਕੇ ਅਤੇ ਹਾਲੇ ਜਾਰੀ ਕਾਰਜਾਂ ਦੀ ਸਮੀਖਿਆ ਤੇ ਨਿਰੀਖਣ ਕਰਨਗੇ।

ਪ੍ਰਧਾਨ ਮੰਤਰੀ ਇੱਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਉਹ ਮੁਕੰਮਲ ਹੋ ਚੁੱਕੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇਜਿਨ੍ਹਾਂ ਵਿੱਚ ਸਰਸਵਤੀ ਪੁਸ਼ਤਾ ਦੀਵਾਰ ਆਸਥਾਪਥ ਤੇ ਘਾਟਮੰਦਾਕਿਨੀ ਪੁਸ਼ਤਾ ਦੀਵਾਰਆਸਥਾਪਥਤੀਰਥ ਪੁਰੋਹਿਤ ਆਵਾਸ ਤੇ ਮੰਦਾਕਿਨੀ ਨਦੀ ਉੱਤੇ ਗਰੁੜ ਚੱਟੀ ਪੁਲ਼ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨੂੰ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸੰਗਮ ਘਾਟ ਮੁੜਵਿਕਾਸਬੁਨਿਆਦੀ ਇਲਾਜ ਤੇ ਸੈਲਾਨੀ ਸੁਵਿਧਾ ਕੇਂਦਰਪ੍ਰਸ਼ਾਸਨਿਕ ਦਫ਼ਤਰ ਤੇ ਹਸਪਤਾਲਦੋ ਗੈਸਟਹਾਊਸਪੁਲਿਸ ਸਟੇਸ਼ਨਕਮਾਨ ਤੇ ਕੰਟਰੋਲ ਸੈਂਟਰਮੰਦਾਕਿਨੀ ਆਸਥਾਪਥਕਤਾਰ ਪ੍ਰਬੰਧ ਤੇ ਵਰਖਾ ਲਈ ਓਟ ਤੇ ਸਰਸਵਤੀ ਨਾਗਰਿਕ ਸੁਵਿਧਾ ਭਵਨ ਸਮੇਤ ਵਿਭਿੰਨ ਪ੍ਰੋਜੈਕਟਾਂ ਦਾ ਨੀਂਹਪੱਥਰ ਵੀ ਰੱਖਣਗੇਜਿਨ੍ਹਾਂ ਦੀ ਕੁੱਲ ਲਾਗਤ 180 ਕਰੋੜ ਰੁਪਏ ਤੋਂ ਵੱਧ ਹੈ।

 

 

 ********

ਡੀਐੱਸ/ਐੱਸਐੱਚ


(Release ID: 1767490) Visitor Counter : 198