ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਤਟੀ ਸੁਰੱਖਿਆ ਵਿਸ਼ੇ ’ਤੇ ਚਰਚਾ ਕੀਤੀ ਗਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਮਾ ਪ੍ਰਬੰਧਨ ਵਿਭਾਗ, ਗ੍ਰਹਿ ਮੰਤਰਾਲੇ ਵੱਲੋਂ ਤਟੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਈ ਕਾਰਜ ਕੀਤੇ ਗਏ ਹਨ



ਤਟੀ ਸੁਰੱਖਿਆ ਵਿੱਚ ਕਈ ਮੰਤਰਾਲਿਆਂ ਅਤੇ ਏਜੰਸੀਆਂ ਦੀ ਭੂਮਿਕਾ ਹੈ ਜਿਨ੍ਹਾਂ ਵਿੱਚ ਪਰਸਪਰ ਤਾਲਮੇਲ ਸਥਾਪਿਤ ਕਰਕੇ ਜਲਦੀ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਸਾਰੇ ਹਿਤਧਾਰਕਾਂ ਦੀ ਬੈਠਕ ਕਰਕੇ ਤਟੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ



ਸਾਰੇ ਰਾਜਾਂ ਨਾਲ ਮਿਲ ਕੇ ਤਟੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਉਚਿੱਤ ਅਤੇ ਢੁਕਵੇਂ ਕਦਮ ਚੁੱਕੇ ਜਾਣਗੇ



ਪਹਿਲੀ ਵਾਰ ਭਾਰਤ ਦੇ ਸਾਰੇ ਦ੍ਵੀਪਾਂ ਦਾ ਸਰਵੇਖਣ ਕਰਾਇਆ ਗਿਆ ਹੈ ਅਤੇ ਇਸ ਸਬੰਧੀ ਪ੍ਰਾਪਤ ਰਿਪੋਰਟ ਦੇ ਅਧਾਰ ’ਤੇ ਕਈ ਮਹੱਤਵਪੂਰਨ ਫ਼ੈਸਲੇ ਲਏ ਜਾ ਰਹੇ ਹਨ



ਸਾਰੇ ਰਾਜਾਂ ਵਿੱਚ ਅਲੱਗ ਤਟੀ ਪੁਲਿਸ ਕਾਡਰ ਦਾ ਗਠਨ ਕਰਨ ਅਤੇ ਤਕਨੀਕ ਦੀ ਮਦਦ ਨਾਲ ਦ੍ਵੀਪਾਂ ਅਤੇ ਤਟੀ ਖੇਤਰਾਂ ਦੀ ਨਿਗਰਾਨੀ ਦਾ ਸੁਝਾਅ

Posted On: 28 OCT 2021 7:29PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੀ ਕੰਸਲਟੇਟਿਵ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਤਟੀ ਸੁਰੱਖਿਆ ਵਿਸ਼ੇ ’ਤੇ ਚਰਚਾ ਕੀਤੀ ਗਈ। ਬੈਠਕ ਵਿੱਚ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਅਤੇ ਸ਼੍ਰੀ ਅਜੇ ਮਿਸ਼ਰਾ, ਕੇਂਦਰੀ ਗ੍ਰਹਿ ਸਕੱਤਰ, ਮੱਛੀ ਪਾਲਣ ਸਕੱਤਰ, ਭਾਰਤੀ ਤੱਟ ਰੱਖਿਅਕ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ।

 

 

ਬੈਠਕ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਮਾ ਪ੍ਰਬੰਧਨ ਵਿਭਾਗ, ਗ੍ਰਹਿ ਮੰਤਰਾਲੇ ਵੱਲੋਂ ਤਟੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਈ ਕਾਰਜ ਕੀਤੇ ਗਏ ਹਨ ਅਤੇ ਸਭ ਦੇ ਸੁਝਾਵਾਂ ਨਾਲ ਇਨ੍ਹਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਤਟੀ ਸੁਰੱਖਿਆ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਗੰਭੀਰਤਾ ਨਾਲ ਮੁੱਲਾਂਕਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੈਠਕ ਵਿੱਚ ਦਿੱਤੇ ਗਏ ਸੁਝਾਵਾਂ ਦੇ ਮੱਦੇਨਜ਼ਰ ਸਾਰੇ ਰਾਜਾਂ ਨਾਲ ਮਿਲ ਕੇ ਤਟੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਉਚਿਤ ਅਤੇ ਢੁਕਵੇਂ ਕਦਮ ਚੁੱਕੇ ਜਾਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲੀ ਵਾਰ ਭਾਰਤ ਦੇ ਸਾਰੇ ਦ੍ਵੀਪਾਂ ਦਾ ਸਰਵੇਖਣ ਕਰਾਇਆ ਗਿਆ ਹੈ ਅਤੇ ਇਸ ਸਬੰਧੀ ਪ੍ਰਾਪਤ ਰਿਪੋਰਟ ਦੇ ਅਧਾਰ ’ਤੇ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਟੀ ਸੁਰੱਖਿਆ ਵਿੱਚ ਕਈ ਮੰਤਰਾਲੇ ਅਤੇ ਏੰਜਸੀਆਂ ਦੀ ਭੂਮਿਕਾ ਹੈ ਜਿਨ੍ਹਾਂ ਵਿੱਚ ਪਰਸਪਰ ਤਾਲਮੇਲ ਸਥਾਪਿਤ ਕਰਕੇ ਜਲਦੀ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਵਿੱਚ ਸਾਰੇ ਹਿਤਧਾਰਕਾਂ ਦੀ ਬੈਠਕ ਕਰਕੇ ਤਟੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

 

 

ਮੀਟਿੰਗ ਵਿੱਚ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਅਤੇ ਤਟੀ ਸੁਰੱਖਿਆ ਨੂੰ ਲੈਂਡ ਬਾਰਡਰ ਸੁਰੱਖਿਆ ਦੇ ਅੱਗੇ ਹੋਰ ਮਜ਼ਬੂਤ ਕੀਤੇ ਜਾਣ ਦਾ ਸੁਝਾਅ ਵੀ ਦਿੱਤਾ ਗਿਆ। ਬੈਠਕ ਵਿੱਚ ਮੌਜੂਦ ਮੈਂਬਰਾਂ ਨੇ ਸਾਰੇ ਰਾਜਾਂ ਵਿੱਚ ਅਲੱਗ ਤਟੀ ਪੁਲਿਸ ਕਾਡਰ ਦਾ ਗਠਨ ਕਰਨ ਅਤੇ ਤਕਨੀਕ ਦੀ ਮਦਦ ਨਾਲ ਦ੍ਵੀਪਾਂ ਅਤੇ ਤਟੀ ਖੇਤਰਾਂ ਦੀ ਨਿਗਰਾਨੀ ਦਾ ਸੁਝਾਅ ਵੀ ਦਿੱਤਾ। ਇਸ ਦੇ ਇਲਾਵਾ ਤਟੀ ਖੇਤਰਾਂ ਦੇ ਚਹੁੰਮੁਖੀ ਵਿਕਾਸ ਲਈ ਉਚਿਤ ਮਾਤਰਾ ਵਿੱਚ ਬਜਟ ਵੰਡ ਅਤੇ ਤਟੀ ਪੁਲਿਸ ਸਟੇਸ਼ਨਾਂ ਦੇ ਪ੍ਰਭਾਵੀ ਸੰਚਾਲਨ ’ਤੇ ਜ਼ੋਰ ਦਿੱਤਾ ਗਿਆ। ਇਸ ਲਈ ਪੁਲਿਸ ਕਰਮਚਾਰੀਆਂ ਦੀ ਸਮੁੱਚੀ ਸਿਖਲਾਈ ਵਿਵਸਥਾ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮਛੇਰਿਆਂ ਦੀ ਸਿਖਲਾਈ ਦੀ ਜ਼ਰੂਰਤ ’ਤੇ ਵੀ ਜ਼ੋਰ ਦਿਤਾ ਗਿਆ। ਟੈਕਨੋਲੋਜੀ ਦਾ ਉਪਯੋਗ ਸਮੁੰਦਰ ਵਿੱਚ ਜਹਾਜ਼ਾਂ ਅਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਵਿਚਕਾਰ ਹੋਣ ਵਾਲੀਆਂ ਟੱਕਰਾਂ ਨੂੰ ਰੋਕਣ ਲਈ ਕਰਨ ’ਤੇ ਵੀ ਚਰਚਾ ਕੀਤੀ ਗਈ। ਮੈਂਬਰਾਂ ਨੇ ਤਟੀ ਸੁਰੱਖਿਆ ਨਾਲ ਸਮੁੰਦਰੀ ਵਪਾਰ ਅਤੇ ਬਲੂ ਇਕਨੌਮੀ ਨੂੰ ਵੀ ਵਧਾਉਣ ’ਤੇ ਜ਼ੋਰ ਦਿੱਤਾ।

ਬੈਠਕ ਦੇ ਦੌਰਾਨ ਤਟੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ’ਤੇ ਸੀਮਾ ਪ੍ਰਬੰਧਨ ਵਿਭਾਗ, ਗ੍ਰਹਿ ਮੰਤਰਾਲੇ ਵੱਲੋਂ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਤਟੀ ਸੁਰੱਖਿਆ ਯੋਜਨਾ ਪੜਾਅ-2 ਦੀ ਸਮਾਪਤੀ ਅਤੇ ਤੀਜਾ ਪੜਾਅ ਸ਼ੁਰੂ ਕਰਨ ਦੀ ਚਰਚਾ ਕੀਤੀ ਗਈ।

 

*****

 

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1767386) Visitor Counter : 136