ਕੋਲਾ ਮੰਤਰਾਲਾ
ਕੇਂਦਰੀ ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਪੀਪੀਟੀ, ਐੱਮਸੀਐੱਲ ਦੀਆਂ ਗਤੀਵਿਧੀਆਂ, ਪ੍ਰੋਜੈਕਟਾਂ ਦੀ ਸਮੀਖਿਆ ਕੀਤੀ
ਸ਼੍ਰੀ ਜੋਸ਼ੀ ਨੇ ਪਾਰਾਦੀਪ ਬੰਦਰਗਾਹ ਨੂੰ ਕੋਲੇ ਦੇ ਕੇਂਦਰ ਵਜੋਂ ਵਰਤਣ 'ਤੇ ਜ਼ੋਰ ਦਿੱਤਾ
ਸ਼੍ਰੀ ਜੋਸ਼ੀ ਨੇ ਸ਼੍ਰਮਿਕ ਗੌਰਵ ਜਲ ਉਦਯਾਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਸ ਵਿੱਚ ਇੱਕ ਪ੍ਰਮੁੱਖ ਟੂਰਿਜ਼ਮ ਸਥਾਨ ਵਜੋਂ ਵਿਕਸਿਤ ਕੀਤੇ ਜਾਣ ਦੀ ਸੰਭਾਵਨਾ ਹੈ
Posted On:
28 OCT 2021 5:46PM by PIB Chandigarh
ਕੇਂਦਰੀ ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਵੀਰਵਾਰ ਨੂੰ ਪਾਰਾਦੀਪ ਪੋਰਟ ਟਰੱਸਟ (ਪੀਪੀਟੀ) ਅਤੇ ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਦੇ ਹਿੰਗੁਲਾ ਖੇਤਰ ਦਾ ਦੌਰਾ ਕੀਤਾ ਅਤੇ ਦੋਵਾਂ ਸੰਸਥਾਵਾਂ ਦੀਆਂ ਵਿਭਿੰਨ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ।
ਅੱਜ ਆਪਣੇ ਓਡੀਸ਼ਾ ਦੌਰੇ ਦੇ ਦਿਨ ਦੀ ਸ਼ੁਰੂਆਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕੋਲਾ ਅਤੇ ਖਾਣ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਦੇ ਨਾਲ ਪਾਰਾਦੀਪ ਬੰਦਰਗਾਹ 'ਤੇ ਕੋਲਾ ਲੋਡਿੰਗ ਪ੍ਰਣਾਲੀ ਦਾ ਮੁਆਇਨਾ ਕੀਤਾ। ਸ਼੍ਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਸਮੁੰਦਰੀ ਮਾਰਗ ਰਾਹੀਂ ਕੋਲੇ ਦੀ ਆਵਾਜਾਈ ਨੂੰ ਵਧਾਉਣ ਲਈ ਬੰਦਰਗਾਹ ਸੁਵਿਧਾਵਾਂ ਦੀ ਪੂਰੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਅਧਿਕਾਰੀਆਂ ਨੂੰ ਪਾਰਾਦੀਪ ਬੰਦਰਗਾਹ ਨੂੰ ਕੋਲੇ ਦੇ ਕੇਂਦਰ ਵਜੋਂ ਵਰਤਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ।
ਸ਼੍ਰੀ ਜੋਸ਼ੀ ਨੇ ਪਾਰਾਦੀਪ ਬੰਦਰਗਾਹ ਨੇੜੇ ਰੇਲ ਰਿਸੀਵਲ ਸਿਸਟਮ ਦੀ ਸਾਈਟ ਦਾ ਵੀ ਦੌਰਾ ਕੀਤਾ ਜਿੱਥੇ ਵੈਗਨ-ਟਿੱਪਲਰਾਂ ਦੀ ਮਦਦ ਨਾਲ ਕੋਲਾ ਉਤਾਰਿਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਅਨਲੋਡਿੰਗ ਦੀ ਇਹ ਪ੍ਰਣਾਲੀ ਦਕਸ਼ ਹੈ, ਸਮੇਂ ਅਤੇ ਹਰਜਾਨਾ (ਡੀਮਰੇਜ) ਖਰਚਿਆਂ ਦੀ ਬਚਤ ਕਰਨ ਵਿੱਚ ਮਦਦ ਕਰਦੀ ਹੈ, ਜਦਕਿ ਕੋਲੇ ਦੀ ਧੂੜ ਦੇ ਫੈਲਣ ਨੂੰ ਵੀ ਘਟਾਉਂਦੀ ਹੈ।
https://twitter.com/PIBBhubaneswar/status/1453615101445955589
ਬਾਅਦ ਵਿੱਚ ਕੋਲਾ ਮੰਤਰੀ ਨੇ ਐੱਮਸੀਐੱਲ ਦੇ ਹਿੰਗੁਲਾ ਖੇਤਰ ਵਿੱਚ ਬਲਰਾਮ ਓਪਨਕਾਸਟ ਪ੍ਰੋਜੈਕਟ ਸਾਈਟ ਦਾ ਦੌਰਾ ਕੀਤਾ। ਮੰਤਰੀ ਨੇ ਕਿਹਾ, “ਅੱਠ ਮੀਟ੍ਰਿਕ ਟਨ ਦੀ ਸਾਲਾਨਾ ਸਮਰੱਥਾ ਦੇ ਨਾਲ, ਇਸ ਖਾਣ ਨੂੰ ਮਾਈਨ ਬਲਾਸਟ ਕਰਨ ਦੇ ਕੰਮ ਲਈ ਇੱਕ ਪੂਰੀ ਤਰ੍ਹਾਂ ਨਾਲ ਮਹਿਲਾ ਚਾਲਕ ਦਲ ਦੁਆਰਾ ਚਲਾਇਆ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੋਲੇ ਦੇ ਉਤਪਾਦਨ ਅਤੇ ਡਿਸਪੈਚ ਨੂੰ ਵਧਾਉਣ ਲਈ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਪ੍ਰੇਰਿਤ ਕੀਤਾ।
https://twitter.com/JoshiPralhad/status/1453649789451587588
ਸ਼੍ਰੀ ਜੋਸ਼ੀ ਨੇ ਬਲਰਾਮ ਓਪਨਕਾਸਟ ਪ੍ਰੋਜੈਕਟ ਦੇ ਨੇੜੇ ਸ਼੍ਰਮਿਕ ਗੌਰਵ ਜਲ ਉਦਯਾਨ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ, “ਕੋਲੇ ਦੀ ਇੱਕ ਖਾਣ ਦੀ ਮੁੜ ਪ੍ਰਾਪਤ ਕੀਤੀ ਜ਼ਮੀਨ ਉੱਤੇ ਬਣੀ ਇੱਕ ਸੁੰਦਰ ਝੀਲ ਦੇ ਕੋਲ ਸਥਾਪਿਤ ਇਸ ਸਾਈਟ ਨੂੰ ਇੱਕ ਪ੍ਰਮੁੱਖ ਟੂਰਿਜ਼ਮ ਸਥਾਨ ਵਜੋਂ ਵਿਕਸਿਤ ਕਰਨ ਦੀ ਸੰਭਾਵਨਾ ਹੈ।”
ਉਨ੍ਹਾਂ ਐੱਮਸੀਐੱਲ ਦੇ ਹਿੰਗੁਲਾ ਖੇਤਰ ਵਿੱਚ ਰੇਲਵੇ ਸਾਈਡਿੰਗ ਦਾ ਵੀ ਦੌਰਾ ਕੀਤਾ। ਮੰਤਰੀ ਨੇ ਵੈਗਨ ਟਰਨ-ਅਰਾਊਂਡ ਟਾਈਮ ਘਟਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕੋਲੇ ਦੀ ਵੱਧ ਤੋਂ ਵੱਧ ਡਿਸਪੈਚ ਕਰਨ ਸਬੰਧੀ ਸਾਈਡਿੰਗ 'ਤੇ ਮੌਜੂਦ ਰੇਲਵੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੰਤਰੀ ਨੇ ਰੇਲਵੇ ਸਾਈਡਿੰਗ ਵਿਖੇ ਪੇਲੋਡਰ ਅਪਰੇਟਰਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਕੋਲੇ ਦੀ ਲੋਡਿੰਗ ਵਧਾਉਣ ਲਈ ਉਤਸ਼ਾਹਿਤ ਕੀਤਾ।
https://twitter.com/JoshiPralhad/status/1453670102939750400
**********
ਜੀਸੀਡੀ/ਐੱਸਐੱਸਪੀ
(Release ID: 1767383)
Visitor Counter : 144