ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨਾਗ ਨਦੀ ਪੁਨਰ ਸੁਰਜੀਤ ਪ੍ਰੋਜੈਕਟ-ਨਾਗਪੁਰ

Posted On: 27 OCT 2021 4:28PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਪਰਿਕਲਪਿਤ ਨਾਗ ਨਦੀ ਪੁਨਰ ਸੁਰਜੀਤ ਪ੍ਰੋਜੈਕਟ ਨੂੰ ਖਰਚ ਵਿੱਤ ਕਮੇਟੀ (ਈਐੱਫਸੀ) ਦੁਆਰਾ ਮਨਜ਼ੂਰ ਕਰ ਦਿੱਤਾ ਗਿਆ ਹੈ। ਨਾਗ ਨਦੀ ਸੁਰਜੀਤ ਨਾਗਪੁਰ ਦੇ ਨਿਵਾਸੀਆਂ ਲਈ ਇੱਕ ਮਹੱਤਵਕਾਂਖੀ ਪ੍ਰੋਜੈਕਟ ਹੈ।

ਉਨ੍ਹਾਂ ਨੇ ਆਪਣੇ ਟਵੀਟ ਸੰਦੇਸ਼ ਵਿੱਚ ਕਿਹਾ ਕਿ ਕੈਬਨਿਟ ਤੋਂ ਮੰਜੂਰੀ ਮਿਲਣ ਦੇ ਬਾਅਦ  2,117 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਕੰਮ ਵਾਸਤਵ ਵਿੱਚ ਹੁਣ ਸ਼ੁਰੂ ਹੋਵੇਗਾ। ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ 8 ਸਾਲ ਦੀ ਮਿਆਦ ਨਿਰਧਾਰਿਤ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਤਹਿਤ 92 ਐੱਮਐੱਲਡੀ ਦੀ ਸਮਰੱਥਾ ਵਾਲੇ ਤਿੰਨ ਐੱਸਟੀਪੀ ਪ੍ਰੋਜੈਕਟਾਂ 500 ਕਿਲੋਮੀਟਰ ਸੀਵਰੇਜ ਨੈੱਟਵਰਕ, ਪੰਪਿੰਗ ਸਟੇਸ਼ਨ ਤੇ ਸਮੁਦਾਇਕ ਪਖਾਨੇ ਦਾ ਨਿਰਮਾਣ ਕੀਤਾ ਜਾਏਗਾ।

 ****************

ਐੱਮਜੇਪੀਐੱਸ
 



(Release ID: 1767347) Visitor Counter : 130