ਜਹਾਜ਼ਰਾਨੀ ਮੰਤਰਾਲਾ

ਵੀਓਸੀ ਪੋਰਟ ਨੇ ਚੌਕਸੀ ਜਾਗਰੂਕਤਾ ਹਫ਼ਤਾ ਆਯੋਜਿਤ ਕੀਤਾ

Posted On: 27 OCT 2021 2:26PM by PIB Chandigarh

ਵੀ.ਓ. ਚਿੰਦਬਰਨਾਰ ਪੋਰਟ ਟਰੱਸਟ ਦੇ ਚੇਅਰਮੈਨ ਸ਼੍ਰੀ ਟੀ. ਕੇ. ਰਾਮਚੰਦ੍ਰਨ ਨੇ ਪੋਰਟ ਦੇ ਸੀਨੀਅਰ ਅਧਿਕਾਰੀਆਂ ਨੂੰ ਚੌਕਸੀ ਸੱਤਿਆਨਿਸ਼ਠਾ ਦੀ ਸਹੁੰ ਚੁਕਾਈ। ਇਸ ਮੌਕੇ ‘ਤੇ ਚੇਅਰਮੈਨ ਸ਼੍ਰੀ ਬਿਮਲ ਕੁਮਾਰ ਝਾ ਅਤੇ ਵਿਭਾਗ ਪ੍ਰਮੁੱਖਾਂ ਨੇ ਵੀ ਸਹੁੰ ਲਈ।

 

C:\Users\Punjabi\Downloads\unnamed (26).jpg

 

ਭਾਰਤ ਸਰਕਾਰ ਦੇ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਦੇ ਨਿਰਦੇਸ਼ ਦੇ ਅਨੁਸਾਰ ਮੁੱਢਲੇ ਵਿਸ਼ੇ ‘ਸੁਤੰਤਰ ਭਾਰਤ @ 75:ਸੱਤਿਆਨਿਸ਼ਠਾ ਸੇ ਆਤਮਨਿਰਭਰਤਾ’ ਦੇ ਤਹਿਤ ਵੀ.ਓ.ਚਿੰਦਬਰਨਾਰ ਪੋਰਟ ਟਰੱਸਟ, ਤੁਤੀਕੋਰੀਨ 26 ਅਕਤੂਬਰ ਤੋਂ 1 ਨਵੰਬਰ, 2021 ਤੱਕ ‘ਚੌਕਸੀ ਜਾਗਰੂਕਤਾ ਹਫ਼ਤਾ’ ਮਨਾ ਰਿਹਾ ਹੈ।

ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਯਾਦਗਾਰ ਬਣਾਉਣ ਦੇ ਉਦੇਸ਼ ਨਾਲ ਦੇਸ਼ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਸੰਘਟਨ ਦੇ ਰੂਪ ਵਿੱਚ ਕੇਂਦਰੀ ਚੌਕਸੀ ਕਮਿਸ਼ਨ ਇੱਕ ਆਤਮਨਿਰਭਰ ਭਾਰਤ ਦੇ ਯੁਗ ਵਿੱਚ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਜਨਤਕ ਜੀਵਨ ਵਿੱਚ ਸੱਤਿਆਨਿਸ਼ਠਾ ਸੁਨਿਸ਼ਚਿਤ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦਾ ਹੈ।

ਕੇਂਦਰੀ ਚੌਕਸੀ ਕਮਿਸ਼ਨ ਦਾ ਉਦੇਸ਼ ਜਨਤਕ ਜੀਵਨ ਵਿੱਚ ਸੱਤਿਆਨਿਸ਼ਠਾ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਦੇਣਾ ਹੈ। ਜਨਤਕ ਜੀਵਨ ਵਿੱਚ ਇਮਾਨਦਾਰੀ ਨੂੰ ਹੁਲਾਰਾ ਦੇਣ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਆਪਣੇ ਯਤਨਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਪੋਰਟ ਦੇ ਉਪਯੋਗਤਾਵਾਂ, ਹਿਤਧਾਰਕਾਂ, ਆਮ ਲੋਕਾਂ, ਕਰਮਚਾਰੀਆਂ ਅਤੇ ਸਕੂਲ/ਕਾਲਜ ਦੇ ਵਿਦਿਆਰਥੀਆਂ ਦਰਮਿਆਨ ਭ੍ਰਿਸ਼ਟਾਚਾਰ ਅਤੇ ਸਮਾਜ ‘ਤੇ ਇਸ ਦੇ ਕ੍ਰੁਪ੍ਰਭਾਵ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੋਰਟ ਦੁਆਰਾ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

26 ਅਕਤੂਬਰ ਤੋਂ 1 ਨਵੰਬਰ, 2021 ਤੱਕ ਹਫ਼ਤਾ ਭਰ ਚੱਲਣ ਵਾਲੇ ‘ਚੌਕਸੀ ਜਾਗਰੂਕਤਾ’ ਅਭਿਯਾਨ ਦੇ ਦੌਰਾਨ ਸਾਲ 2021 ਦੀ ਥੀਮ ਦੇ ਨਾਲ ਵਿਕ੍ਰੇਤਾਵਾਂ ਅਤੇ ਠੇਕੇਦਾਰਾਂ ਲਈ ਸ਼ਿਕਾਇਤ ਨਿਵਾਰਣ ਪ੍ਰੋਗਰਾਮ, ਜਾਗਰੂਕਤਾ ਪ੍ਰੋਗਰਾਮ ਅਤੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕਾਲਜ/ਸਕੂਲ ਦੇ ਵਿਦਿਆਰਥੀਆਂ ਦਰਮਿਆਨ ਵੱਖ-ਵੱਖ ਮੁਕਾਬਲੇ ਜਿਵੇਂ ਅਨੇਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਗਤੀਵਿਧੀਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੀਵਨ ਦੇ ਸਾਰੇ ਖੇਤਰਾਂ ਤੋਂ ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਆਪਣੇ ਕੰਮ ‘ਚ ਚੌਕਸ ਅਤੇ ਪਾਰਦਰਸ਼ੀ ਰਹਿਣ ਲਈ ਸੰਵੇਦਨਸ਼ੀਲ ਅਤੇ ਪ੍ਰੇਰਿਤ ਕਰੇਗੀ।

****

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1767341) Visitor Counter : 136


Read this release in: English , Urdu , Hindi , Tamil , Telugu