PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 27 OCT 2021 5:11PM by PIB Chandigarh

 

https://static.pib.gov.in/WriteReadData/userfiles/image/image0020FX3.pngA picture containing text

Description automatically generated

 

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 103.53 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 13,451 ਨਵੇਂ ਮਾਮਲੇ

• ਵਰਤਮਾਨ ਵਿੱਚ ਰਿਕਵਰੀ ਦਰ 98.19%; ਮਾਰਚ 2020 ਤੋਂ ਸਭ ਤੋਂ ਵੱਧ

• ਪਿਛਲੇ 24 ਘੰਟਿਆਂ ਦੌਰਾਨ 14,021 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,35,97,339 ਹਨ

• ਐਕਟਿਵ ਕੇਸ ਕੁੱਲ ਮਾਮਲਿਆਂ ਦੇ 1% ਤੋਂ ਘੱਟ ਹੁੰਦੇ ਹਨ, ਜੋ ਵਰਤਮਾਨ ਵਿੱਚ 0.48% ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

• ਭਾਰਤ ਵਿੱਚ ਐਕਟਿਵ ਕੇਸਲੋਡ 1,62,661 ‘ਤੇ ਹੈ; 242ਦਿਨਾਂ ਵਿੱਚ ਸਭ ਤੋਂ ਘੱਟ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 1.22% ਹੈ; ਪਿਛਲੇ 33 ਦਿਨਾਂ ਲਈ 2% ਤੋਂ ਹੇਠਾਂ, 

• ਰੋਜ਼ਾਨਾ ਸਕਾਰਾਤਮਕਤਾ ਦਰ1.03% ਦੀ; ਪਿਛਲੇ 23 ਦਿਨਾਂ ਲਈ 2% ਤੋਂ ਹੇਠਾਂ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 60.32 ਕਰੋੜ ਟੈਸਟ ਕੀਤੇ ਗਏ (ਕੁੱਲ) 

      

 #Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

Image 

Graphical user interface, application

Description automatically generated

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ 102.94 ਕਰੋੜ ਨੂੰ ਪਾਰ ਕਰ ਲਿਆ ਹੈ

 

ਰਿਕਵਰੀ ਦਰ ਇਸ ਸਮੇਂ 98.19ਫੀਸਦੀ ਹੈ; ਮਾਰਚ 2020 ਤੋਂ ਸਭ ਤੋਂ ਵੱਧ

 

ਪਿਛਲੇ 24 ਘੰਟਿਆਂ ਦੌਰਾਨ 13,451 ਨਵੇਂ ਕੇਸ ਸਾਹਮਣੇ ਆਏ

 

ਭਾਰਤ ਦਾ ਐਕਟਿਵ ਕੈਸਲੋਡ (1,62,661) 242 ਦਿਨਾਂ ਵਿੱਚ ਸਭ ਤੋਂ ਘੱਟ ਹੈ

 

ਹਫ਼ਤਾਵਰੀ ਪਾਜ਼ਿਟਿਵਿਟੀ ਦਰ 1.22 ਫੀਸਦੀ ਹੋਈ; ਪਿਛਲੇ 33 ਦਿਨਾਂ ਤੋਂ 2 ਫੀਸਦੀ ਤੋਂ ਘੱਟ


 

ਪਿਛਲੇ 24 ਘੰਟਿਆਂ ਵਿੱਚ 55,89,124 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ103.53 ਕਰੋੜ (1,03,53,25,577) ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 1,02,95,714 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,78,437

ਦੂਜੀ ਖੁਰਾਕ

91,71,725

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,70,088

ਦੂਜੀ ਖੁਰਾਕ

1,57,92,606

18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

41,12,06,354

ਦੂਜੀ ਖੁਰਾਕ

13,12,65,535

45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

17,29,71,002

ਦੂਜੀ ਖੁਰਾਕ

9,28,01,459

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

10,86,31,844

ਦੂਜੀ ਖੁਰਾਕ

6,47,36,527

ਕੁੱਲ

1,03,53,25,577

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,35,97,339 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 14,021 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.19 ਫੀਸਦੀ ਹੈ ਗਈ ਹੈ।ਰਿਕਵਰੀ ਰੇਟ ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ।

 

 https://static.pib.gov.in/WriteReadData/userfiles/image/image002334K.jpg

ਦੇਸ਼ ਵਿੱਚ ਪਿਛਲੇ 122ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 13,451 ਨਵੇਂ ਕੇਸ ਸਾਹਮਣੇ ਆਏ ਹਨ।

 

 https://static.pib.gov.in/WriteReadData/userfiles/image/image003B64M.jpg

 

ਐਕਟਿਵ ਕੈਸਲੋਡ 2 ਲੱਖ ਦੇ ਅੰਕੜੇ ਤੋਂ ਹੇਠਾਂ ਆ ਗਿਆ ਹੈ ਅਤੇ ਇਸ ਸਮੇਂ 1,62,661 'ਤੇ ਹੈ, ਜੋ ਕਿ ਹੁਣ 242 ਦਿਨਾਂ ਵਿੱਚ ਸਭ ਤੋਂ ਘੱਟ ਹੈ। ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 0.48 ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image004FUR1.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 13,05,962 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 60.32 ਕਰੋੜ ਤੋਂ ਵੱਧ  (60,32,07,505) ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 33 ਦਿਨਾਂ ਤੋਂ ਲਗਾਤਾਰ 2 ਫੀਸਦੀ ਤੋਂ ਘੱਟ ਰਹਿ ਰਹੀ ਹੈ, ਇਸ ਸਮੇਂ 1.22 ਫੀਸਦੀ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.03 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 23 ਦਿਨਾਂ ਤੋਂ 2 ਫੀਸਦੀ ਤੋਂ ਹੇਠਾਂ ਅਤੇ ਹੁਣ ਲਗਾਤਾਰ 58 ਦਿਨਾਂ ਤੋਂ 3 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ। 

 

https://static.pib.gov.in/WriteReadData/userfiles/image/image005RZB6.jpg

 https://pib.gov.in/PressReleasePage.aspx?PRID=1766807

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 107.81 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

12.37 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ 

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਣ ਦੇ ਦਾਇਰੇ ਨੂੰ ਤੇਜ਼ ਕਰਨ ਅਤੇਵਧਾਉਣ ਲਈ ਵਚਨਬੱਧ ਹੈ। ਕੋਵਿਡ-19 ਟੀਕਾਕਰਣ ਦਾ ਨਵਾਂ ਸਰਬਵਿਆਪੀਕਰਣ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਹੈ। ਟੀਕੇ ਲਗਾਉਣ ਦੀ ਮੁਹਿੰਮ ਸੁਚੱਜੇ ਢੰਗ ਨਾਲ ਚਲਾਉਣਲਈ ਹੋਰ ਟੀਕਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਨੂੰ ਵੈਕਸੀਨ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਦਿਤੀ ਗਈ ਤਾਂ ਜੋ ਉਹ ਬਿਹਤਰ ਯੋਜਨਾ ਨਾਲਟੀਕੇ ਲਗਾਉਣ ਦਾ ਇੰਤਜਾਮ ਕਰ ਸਕਣ ਅਤੇ ਟੀਕੇ ਦੀ ਸਪਲਾਈ ਲੜੀ ਨੂੰ ਸੁਚਾਰੂ ਕੀਤਾ ਜਾ ਸਕੇI

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

ਟੀਕਿਆਂ ਦੀਆਂ ਖੁਰਾਕਾਂ

  (27 ਅਕਤੂਬਰ 2021 ਤੱਕ)

ਸਪਲਾਈ ਕੀਤੀਆਂ ਗਈਆਂ ਖੁਰਾਕਾਂ

1,07,81,96,865

ਬੈਲੰਸ ਉਪਲਬਧ       

12,37,64,029

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 107.81ਕਰੋੜ ਤੋਂ ਵੀ ਜ਼ਿਆਦਾ (1,07,81,96,865) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 12.37 ਕਰੋੜ (12,37,64,029)  ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।   

https://pib.gov.in/PressReleasePage.aspx?PRID=1766795

 

ਮਹੱਤਵਪੂਰਨ ਟਵੀਟ

https://twitter.com/COVIDNewsByMIB/status/1453265276632551430

https://twitter.com/COVIDNewsByMIB/status/1453244440265506824

https://twitter.com/COVIDNewsByMIB/status/1453290439897985027

https://twitter.com/COVIDNewsByMIB/status/1453277932366057472

https://twitter.com/COVIDNewsByMIB/status/1453271311535509504

 

*********

ਏਐੱਸ



(Release ID: 1767339) Visitor Counter : 120