ਜਹਾਜ਼ਰਾਨੀ ਮੰਤਰਾਲਾ

ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਵਿੱਚ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ ਗਿਆ

Posted On: 26 OCT 2021 4:03PM by PIB Chandigarh

ਕੋਲਕਾਤਾ ਵਿੱਚ ਸ਼ਿਆਮ ਪ੍ਰਸਾਦ ਮੁਖਰਜੀ ਬੰਦਰਗਾਹ ਦੇ ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਦੁਆਰਾ ਹੈੱਡ ਆਵ੍ ਡਿਪਾਰਟਮੈਂਟ ਅਤੇ ਡਿਪਟੀ ਚੇਅਰਮੈਨ ਦੀ ਮੌਜ਼ੂਦਗੀ ਵਿੱਚ “ਸਤਿਆਨਿਸ਼ਠਾ ਪ੍ਰਤਿੱਗਿਆ” ਲੈਣ ਦੇ ਨਾਲ ਹੀ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਵਿੱਚ ਚੌਕਸੀ ਜਾਗਰੂਕਤਾ ਹਫ਼ਤਾ-2021 ਦਾ ਅੱਜ ਸ਼ੁਭਰੰਭ ਹੋਇਆ। ਇਸ ਅਵਸਰ ‘ਤੇ ਆਯੋਜਿਤ ਕੀਤੀ ਗਈ ਸਭਾ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਸੀਬੀਸੀ ਦੇ ਸੰਦੇਸ਼ਾਂ ਨੂੰ ਪੜ੍ਹਿਆ ਗਿਆ।

https://ci6.googleusercontent.com/proxy/RSw5DXR_gJYfhDJ7Z3g10ihNkGnBe6vkqA7sRMZvTek9HH03TmND_fQzGWci3IeUvFmy5nDVqttbwZdZ_gThnKj2ljQgdI5N7f03syCdpvmULZjg6NP8Zxqg5g=s0-d-e1-ft#https://static.pib.gov.in/WriteReadData/userfiles/image/image0014NYV.jpg

ਇਸ ਦੌਰਾਨ ਜਨਹਿਤ ਪ੍ਰਗਟੀਕਰਨ ਅਤੇ ਮੁਖਬਿਰਾਂ ਦੀ ਸੁਰੱਖਿਆ-ਸੰਭਾਲ਼ (ਪੀਆਈਡੀਪੀਆਈ) ਸੰਕਲਪ ‘ਤੇ ਸੰਖੇਪ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜੋ ਇਸ ਸਾਲ ਸੀਵੀਸੀ ਦੁਆਰਾ ਪੀਆਈਡੀਪੀਆਈ ਸ਼ਿਕਾਇਤਾਂ ਨਾਲ ਸੰਬੰਧਿਤ ਜਾਗਰੂਕਤਾ ਪੈਦਾ ਕਰਨ ਦੇ ਲਈ ਕੀਤੀ ਗਈ ਇੱਕ ਵਿਸ਼ੇਸ਼ ਪਹਿਲ ਹੈ। ਇਸ ਦੇ ਬਾਅਦ ਐੱਸਐੱਮਪੀ ਕੋਲਕਾਤਾ ਦੇ ਦੋ ਹਲਦੀਆ ਅਤੇ ਕੋਲਕਾਤਾ ਡਾਕਸ ਵਿੱਚ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ)ਪਹਿਲ ਅਤੇ ਕਈ ਹੋਰ ਟੈਕਨੋਲੋਜੀ ਸੰਚਾਲਿਤ ਪਹਿਲਾਂ ‘ਤੇ ਲਘੂ ਸੰਵਾਦ ਤੇ ਭਾਸ਼ਣ ਆਯੋਜਿਤ ਹੋਏ।

ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਨੇ ਪ੍ਰਤਿਭਾਗੀਆਂ ਨੂੰ ਸੰਬੋਧਿਤ ਕੀਤਾ ਅਤੇ ਸੀਬੀਸੀ ਦੇ ਸੰਦੇਸ਼ ਦੇ ਵੱਖ-ਵੱਖ ਪਹਲੂਆਂ, ਜਿਵੇਂ ਅੰਦਰੂਨੀ ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਹੋਰ ਹਾਊਸਕੀਪਿੰਗ ਗਤੀਵਿਧੀਆਂ ਦੇ ਨਾਲ-ਨਾਲ ਅੱਗੇ ਭਵਿੱਖ ਦੇ ਲਾਗੂਕਰਨ ਦੇ ਮਹੱਤਵ ‘ਤੇ ਵਿਚਾਰ-ਵਟਾਂਦਰਾਂ ਕੀਤਾ। ਧੰਨਵਾਦ ਪ੍ਰਸਤਾਵ ਦੇ ਨਾਲ ਉਦਘਾਟਨ ਪ੍ਰੋਗਰਾਮ ਸਮਾਪਤ ਹੋਇਆ।

************

ਐੱਮਜੇਪੀਐੱਸ



(Release ID: 1767217) Visitor Counter : 132