ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਊਰਜਾ ਖੇਤਰ ਵਿੱਚ ਭਾਰਤ-ਸਵੀਡਨ ਸਾਂਝੇਦਾਰੀ ਦੇ ਜੈਵਿਕ (ਫਾਸਿਲ) ਈਂਧਨ ਮੁਕਤ ਅਰਥਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ
ਉਨ੍ਹਾਂ ਨਵੀਂ ਦਿੱਲੀ ਵਿੱਚ ‘ਐਕਸਲੇਰੇਟਿੰਗ ਇੰਡੀਆ ਸਵੀਡਨ ਗ੍ਰੀਨ ਟ੍ਰਾਂਜ਼ਿਸ਼ਨ’ ਥੀਮ ਉੱਤੇ 8ਵੇਂ ਭਾਰਤ-ਸਵੀਡਨਇਨੋਵੇਸ਼ਨ ਡੇ ਮੌਕੇ ਉਦਘਾਟਨੀ ਭਾਸ਼ਣ ਦਿੱਤਾ
Posted On:
26 OCT 2021 4:05PM by PIB Chandigarh
ਅੱਜ ਨਵੀਂ ਦਿੱਲੀ ਵਿੱਚ ਭਾਰਤ-ਸਵੀਡਨ ਇਨੋਵੇਸ਼ਨ ਬੈਠਕ ਨੂੰ ਸੰਬੋਧਨ ਕਰਦਿਆਂ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਊਰਜਾ ਖੇਤਰ ਵਿੱਚ ਭਾਰਤ ਅਤੇ ਸਵੀਡਨ ਦੇ ਸਹਿਯੋਗ ਦੇ ਇੱਕ ਜੈਵਿਕ ਈਂਧਣ ਮੁਕਤ ਅਰਥਵਿਵਸਥਾ ਦੇ ਅੰਤਮ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਦੂਰਗਾਮੀ ਨਤੀਜੇ ਹੋਣਗੇ।
'ਐਕਲੇਰੇਟਿੰਗ ਇੰਡੀਆ ਸਵੀਡਨ ਗ੍ਰੀਨ ਟ੍ਰਾਂਜ਼ਿਸ਼ਨ' ਵਿਸ਼ੇ 'ਤੇ 8ਵੇਂ ਭਾਰਤ-ਸਵੀਡਨ ਇਨੋਵੇਸ਼ਨ ਡੇਅ ਮੀਟਿੰਗ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਭਾਰਤ ਸਵੱਛ ਊਰਜਾ ਦੇ ਵਿਕਲਪਾਂ 'ਤੇ ਕੰਮ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਪ੍ਰੈਲ 2018 ਵਿੱਚ ਸਟਾਕਹੋਮ ਦੇ ਦੌਰੇ ਦੌਰਾਨ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਇੱਕ ਮਹੱਤਵਪੂਰਨ ਖੇਤਰ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ। ਮੰਤਰੀ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਸਵੀਡਿਸ਼ ਊਰਜਾ ਏਜੰਸੀ ਨੇ ਕਾਰਵਾਈ ਕੀਤੀ ਹੈ ਅਤੇ ਇਸ ਖੇਤਰ ਵਿੱਚ ਉਦਯੋਗਿਕ ਖੋਜ ਅਤੇ ਵਿਕਾਸ ਪ੍ਰਸਤਾਵਾਂ ਲਈ ਇੱਕ ਕਾਲ ਸ਼ੁਰੂ ਕੀਤੀ ਹੈ ਅਤੇ 20 ਸੰਯੁਕਤ ਉਦਯੋਗ ਦੀ ਅਗਵਾਈ ਵਾਲੇ ਪ੍ਰਸਤਾਵ ਪ੍ਰਾਪਤ ਕੀਤੇ ਹਨ ਜੋ ਵਿਚਾਰ ਦੇ ਇੱਕ ਉੱਨਤ ਪੜਾਅ ਵਿੱਚ ਹਨ ਅਤੇ ਅਸੀਂ ਜਲਦੀ ਹੀ ਸ਼ਾਰਟਲਿਸਟ ਕੀਤੇ ਪ੍ਰੋਜੈਕਟਾਂ ਨੂੰ ਲਾਗੂ ਕਰ ਸਕਦੇ ਹਾਂ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਬਾਅਦ 2 ਮਈ 2019 ਨੂੰ ਹੋਈ ਸੰਯੁਕਤ ਕਮੇਟੀ ਨੇ ਅਧਿਕਾਰਤ ਪੱਧਰ 'ਤੇ ਵਿਗਿਆਨਕ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਨਾਲ ਸਬੰਧਤ ਕਈ ਮਹੱਤਵਪੂਰਨ ਵਿਸ਼ਿਆਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚ ਸਮਾਰਟ ਸਿਟੀਜ਼, ਕਲੀਨ ਟੈਕਨੋਲੋਜੀ, ਡਿਜੀਟਾਈਜ਼ੇਸ਼ਨ, ਇੰਟਰਨੈੱਟ ਆਫ਼ ਥਿੰਗਜ਼, ਮਸ਼ੀਨ ਲਰਨਿੰਗ, ਸਰਕੂਲਰ ਇਕਾਨੋਮੀ ਆਦਿ, ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਸਵੀਡਿਸ਼ ਐਂਟਰਪ੍ਰਾਈਜ਼ ਅਤੇ ਇਨੋਵੇਸ਼ਨ ਮੰਤਰਾਲੇ ਦੋਵਾਂ ਦੁਆਰਾ ਲਾਗੂ ਕੀਤੇ ਜਾ ਰਹੇ ਹਨ।
ਸੰਯੁਕਤ ਕਾਲ ਦਾ ਐਲਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ 5 ਮਾਰਚ 2021 ਨੂੰ ਆਪਣੀ ਦੁਵੱਲੀ ਮੀਟਿੰਗ ਦੌਰਾਨ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ 22 ਪ੍ਰੋਜੈਕਟ ਹੋਏ ਅਤੇ ਫੰਡਿੰਗ ਲਈ ਦੋਵਾਂ ਪਾਸਿਆਂ ਤੋਂ ਤਿੰਨ ਸਾਂਝੇ ਪ੍ਰੋਜੈਕਟਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਸਾਂਝੇ ਯਤਨਾਂ ਦਾ ਐਲਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ 5 ਮਾਰਚ 2021 ਨੂੰ ਆਪਣੀ ਦੁਵੱਲੀ ਮੀਟਿੰਗ ਦੌਰਾਨ ਕੀਤਾ ਗਿਆ ਸੀ ਜਿਸ ਦੇ ਨਤੀਜੇ ਵਜੋਂ ਦੋਵਾਂ ਪਾਸਿਆਂ ਤੋਂ 22 ਪ੍ਰੋਜੈਕਟਾਂ ਅਤੇ ਤਿੰਨ ਸਾਂਝੇ ਪ੍ਰੋਜੈਕਟਾਂ ਦੀ ਫੰਡਿੰਗ ਲਈ ਸਿਫ਼ਾਰਿਸ਼ ਕੀਤੀ ਗਈ ਸੀ।
ਡਾ. ਜਿਤੇਂਦਰ ਸਿੰਘ ਨੇ ਸਿਹਤ ਵਿਗਿਆਨ ਅਤੇ ਵੇਸਟ ਟੂ ਵੈਲਥ ਵਰਗੇ ਵਿਸ਼ਿਆਂ ਸਮੇਤ 2021-22 ਦੌਰਾਨ ਸਰਕੂਲਰ ਅਰਥਵਿਵਸਥਾ 'ਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓਟੈਕਨੋਲੋਜੀ ਵਿਭਾਗ ਅਤੇ ਸਵੀਡਿਸ਼ ਵਿਨੋਵਾ ਦੁਆਰਾ ਇੱਕ ਨਵੀਂ ਸਾਂਝੀ ਸ਼ੁਰੂਆਤ 'ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ICMR ਇੰਡੀਆ ਅਤੇ ਸਵੀਡਿਸ਼ FORTE 2021-22 ਵਿੱਚ ਜਨਤਕ ਸਿਹਤ, ਰੋਕਥਾਮ ਅਤੇ ਸਿਹਤ ਪ੍ਰੋਤਸਾਹਨ ਸੰਗਠਨ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਵਰਗੇ ਵਿਆਪਕ ਵਿਸ਼ਿਆਂ 'ਤੇ ਸਾਂਝੇ ਤੌਰ 'ਤੇ ਵਿਆਪਕ ਅਤੇ ਨਵੀਨਤਾਕਾਰੀ ਪਹਿਲਾਂ ਕਰਨ ਲਈ ਵੀ ਸਹਿਮਤ ਹੋਏ ਹਨ। ਡਾ. ਸਿੰਘ ਨੇ ਕਿਹਾ ਇਸ ਤੋਂ ਇਲਾਵਾ, ਬਾਇਓਟੈਕਨੋਲੋਜੀ ਵਿਭਾਗ ਪਹਿਲਾਂ ਹੀ ਇਨਕਿਊਬੇਟਰ ਕਨੈਕਟ, ਡਿਜੀਟਲ ਹੈਲਥ ਕੇਅਰ ਅਤੇ ਗਲੋਬਲ ਬਾਇਓ ਇੰਡੀਆ ਪ੍ਰੋਗਰਾਮਾਂ ਲਈ ਸਵੀਡਿਸ਼ ਭਾਈਵਾਲਾਂ ਨਾਲ ਜੁੜਿਆ ਹੋਇਆ ਹੈ ਅਤੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਈਵਾਲੀ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਭਾਰਤ-ਸਵੀਡਨ ਇਨੋਵੇਸ਼ਨ ਦਿਵਸ ਸਮਾਰੋਹ ਦੇ ਸਫਲ 8 ਸਾਲਾਂ ਲਈ ਭਾਰਤੀ ਅਤੇ ਸਵੀਡਿਸ਼ ਵਿਗਿਆਨਕਾਂ ਨੂੰ ਵਧਾਈ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਦੁਵੱਲੀ ਭਾਈਵਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਕਿ 9 ਦਸੰਬਰ 2005 ਨੂੰ ਸਟਾਕਹੋਮ ਵਿੱਚ ਹਸਤਾਖਰ ਕੀਤੇ ਗਏ ਇੱਕ ਭਾਰਤ-ਸਵਿਸ ਅੰਤਰ-ਸਰਕਾਰੀ ਸਮਝੌਤੇ ਰਾਹੀਂ ਸ਼ੁਰੂ ਕੀਤਾ ਗਿਆ ਸੀ।
ਇਸ ਸਮਝੌਤੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ ਵਿਵਸਥਾਵਾਂ ਹਨ। ਇਸ ਵਿੱਚ ਵਿਗਿਆਨੀਆਂ, ਗ੍ਰੈਜੂਏਟ ਵਿਦਿਆਰਥੀਆਂ, ਖੋਜ ਕਾਰਜਕਰਤਾਵਾਂ, ਟੈਕਨੋਲੋਜਿਸਟ ਅਤੇ ਹੋਰਨਾਂ ਤੋਂ ਇਲਾਵਾ, ਮਾਹਿਰਾਂ ਅਤੇ ਵਿਦਵਾਨਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ।
ਸਵੀਡਨ ਦੇ ਵਪਾਰ, ਉਦਯੋਗ ਅਤੇ ਨਵੀਨਤਾ ਮੰਤਰੀ ਇਬਰਾਹਿਮ ਬੇਲਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ-ਸਵੀਡਨ ਸਹਿਯੋਗ ਕੋਵਿਡ ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਵਿੱਚ ਵੀ ਜਾਰੀ ਰਿਹਾ। ਉਨ੍ਹਾਂ ਕਿਹਾ, ਕਿ 2018 ਤੋਂ ਵਿਗਿਆਨਕ ਸਹਿਯੋਗ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਇੱਕ ਟਿਕਾਊ ਸਮਾਜ ਦੇ ਵਿਕਾਸ ਲਈ ਨਵੇਂ ਹੱਲ ਲੱਭਣ, ਨਵੀਂ ਪ੍ਰਣਾਲੀ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਵੀਡਨ ਇੱਕ ਜੈਵਿਕ ਈਂਧਨ ਰਹਿਤ ਅਰਥਵਿਵਸਥਾ ਬਣਨ ਅਤੇ ਨਵੇਂ ਜਲਵਾਯੂ-ਅਨੁਕੂਲ ਟੈਕਨੋਲੋਜੀ ਉਤਪਾਦਾਂ ਨੂੰ ਵਿਕਸਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ।
ਕਾਨਫਰੰਸ ਵਿੱਚ ਤਨਮਯਾ ਲਾਲ, ਸਵੀਡਨ ਅਤੇ ਲਾਤਵੀਆ ਵਿੱਚ ਭਾਰਤ ਦੀ ਰਾਜਦੂਤ, ਕਲਾਸ ਮੋਲਿਨ, ਭਾਰਤ ਵਿੱਚ ਸਵੀਡਨ ਦੀ ਰਾਜਦੂਤ, ਡਾ. ਰੇਣੂ ਸਵਰੂਪ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ, ਸੁਸ਼੍ਰੀ ਦਾਰਜਾ ਇਸਾਕਸਨ, ਡਾਇਰੈਕਟਰ ਜਨਰਲ, ਵਿਨੋਵਾ, ਸ਼੍ਰੀ ਸੰਜੂ ਮਲਹੋਤਰਾ ਸੀਈਓ ਇੰਡੀਆ ਅਨਲਿਮਟਿਡ ਅਤੇ ਸ਼੍ਰੀ ਰੌਬਿਨ ਸੁਖੀਆ, ਸਕੱਤਰ ਜਨਰਲ ਅਤੇ ਪ੍ਰਧਾਨ ਸਵੀਡਨ-ਇੰਡੀਆ ਬਿਜ਼ਨਸ ਕੌਂਸਲ ਸਮੇਤ ਦੋਵਾਂ ਧਿਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
***********
ਐੱਸਐੱਨਸੀ/ਆਰਆਰ
(Release ID: 1766977)
Visitor Counter : 202