ਰਾਸ਼ਟਰਪਤੀ ਸਕੱਤਰੇਤ

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਆਪਣੇ ਪਰੀਚੈ ਪੱਤਰ ਰਾਸ਼ਟਰਪਤੀ ਦੇ ਸਾਹਮਣੇ ਪੇਸ਼ ਕੀਤੇ

Posted On: 26 OCT 2021 2:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (26 ਅਕਤੂਬਰ, 2021) ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ਵਿੱਚ ਗ੍ਰੈਂਡ ਡਚੀ ਆਵ੍ ਲਕਜਮਬਰਗ, ਸਲੋਵੇਨੀਆ ਗਣਰਾਜ, ਇਜਰਾਈਲ ਅਤੇ ਅਰਬ ਗਣਰਾਜ ਮਿਸਰ ਦੇ ਰਾਜਦੂਤਾਂ ਦੇ ਪਰੀਚੈ ਪੱਤਰ ਸਵੀਕਾਰ ਕੀਤੇ। ਕੋਵਿਡ-19 ਮਹਾਮਾਰੀ ਦੇ ਬਾਅਦ ਫਿਜ਼ਕਲ ਮੋਡ ਵਿੱਚ ਆਯੋਜਿਤ ਇਸ ਪ੍ਰਕਾਰ ਦਾ ਇਹ ਪਹਿਲਾ ਆਯੋਜਨ ਸੀ। ਆਪਣੇ ਪਰਿਚੈ ਪੱਤਰ ਪੇਸ਼ ਕਰਨ ਵਾਲੇ ਰਾਜਦੂਤਾਂ ਦੇ ਨਾਮ ਇਸ ਪ੍ਰਕਾਰ ਹਨ: 

1. ਮਹਾਮਹਿਮ ਸੁਸ਼੍ਰੀ ਪੈਗੀ ਫ੍ਰਾਂਟਜ਼ੈੱਨ, ਗ੍ਰੈਂਡ ਡਚੀ ਆਵ੍ ਲਕਜਮਬਰਗ ਦੇ ਰਾਜਦੂਤ

2. ਮਹਾਮਹਿਮ ਸੁਸ਼੍ਰੀ ਮਤੇਜਾ ਵੋਦੇਬ ਘੋਸ਼, ਸਲੋਵੇਨੀਆ ਗਣਰਾਜ ਦੇ ਰਾਜਦੂਤ

3. ਮਹਾਮਹਿਮ ਸ਼੍ਰੀ ਨਾਓਰ ਗਿਲੋਨ, ਇਜ਼ਰਾਈਲ ਦੇ ਰਾਜਦੂਤ

4. ਮਹਾਮਹਿਮ ਸ਼੍ਰੀ ਵਾਲ ਮੁਹੰਮਦ ਅਵਦ ਹਮੀਦ, ਅਰਬ ਗਣਰਾਜ ਮਿਸਰ ਦੇ ਰਾਜਦੂਤ

ਪਰੀਚੈ ਪੱਤਰ ਪੇਸ਼ ਕਰਨ ਦੇ ਬਾਅਦ, ਰਾਸ਼ਟਰਪਤੀ ਨੇ ਚਾਰਾਂ ਰਾਜਦੂਤਾਂ ਦੇ ਨਾਲ ਅਲੱਗ-ਅਲੱਗ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਦੁੱਵਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਫ਼ਲਤਾ ਪ੍ਰਾਪਤ ਕਰਨ, ਉਨ੍ਹਾਂ ਦੀ ਭਲਾਈ ਅਤੇ ਮਿੱਤਰ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ। ਆਪਣੀ ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਨੇ ਉਨ੍ਹਾਂ ਦੇਸ਼ਾਂ ਦੇ ਨਾਲ ਉਨ੍ਹਾਂ ਨੇੜਲੇ ਸਬੰਧਾਂ ‘ਤੇ ਵੀ ਪ੍ਰਕਾਸ਼ ਪਾਇਆ ਜੋ ਭਾਰਤ ਨੇ ਉਨ੍ਹਾਂ ਦੇ ਦੇਸ਼ਾਂ ਨਾਲ ਸਾਂਝੇ ਕੀਤੇ ਹਨ ਅਤੇ ਬਹੁਆਯਾਮੀ ਸਬੰਧਾਂ ਦਾ ਅਨੰਦ ਲਿਆ ਹੈ।

ਰਾਸ਼ਟਰਪਤੀ ਨੇ ਰਾਜਦੂਤਾਂ ਦੇ ਜ਼ਰੀਏ ਉਨ੍ਹਾਂ ਦੀ ਅਗਵਾਈ ਦੇ ਪ੍ਰਤੀ ਆਪਣਾ ਵਿਅਕਤੀਗਤ ਸਨਮਾਨ ਵੀ ਵਿਅਕਤ ਕੀਤਾ। ਪ੍ਰੋਗਰਾਮ ਵਿੱਚ ਮੌਜੂਦ ਰਾਜਦੂਤਾਂ ਨੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ ਹੈ।

 

*****

ਡੀਐੱਸ/ਬੀਐੱਮ



(Release ID: 1766939) Visitor Counter : 131