ਉਪ ਰਾਸ਼ਟਰਪਤੀ ਸਕੱਤਰੇਤ
ਉਪਰਾਸ਼ਟਰਪਤੀ ਨੇ ਆਪਣੀ ਸਮ੍ਰਿੱਧ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰੋਮੋਸ਼ਨ ਅਤੇ ਸੰਭਾਲ਼ ਦੀ ਤਾਕੀਦ ਕੀਤੀ
ਭਾਰਤੀ ਭਾਸ਼ਾਵਾਂ ਦੀ ਨਵੀਂ ਸ਼ਬਦਾਵਲੀ ਨੂੰ ਬਦਲਦੇ ਸਮੇਂ ਦੇ ਅਨੁਕੂਲ ਹੋਣਾ ਚਾਹੀਦਾ ਹੈ- ਉਪਰਾਸ਼ਟਰਪਤੀ
ਤੇਲਗੂ ਭਾਸ਼ਾ ਦੇ ਪ੍ਰਸਾਰ ਦੇ ਲਈ ਇੰਟਰਨੈੱਟ ਇੱਕ ਚੰਗਾ ਮਾਧਿਅਮ ਹੈ; ਸਾਰਿਆਂ ਨੂੰ ਇਸ ਦਾ ਉਪਯੋਗ ਕਰਨਾ ਚਾਹੀਦਾ ਹੈ- ਉਪਰਾਸ਼ਟਰਪਤੀ
ਉਪਰਾਸ਼ਟਰਪਤੀ ਨੇ ਅਮਰੀਕਾ ਦੇ ਵਾਂਗੁਰੀ ਫਾਉਂਡੇਸ਼ਨ ਦੀ 100ਵੀਂ ਪੁਸਤਕ ਦਾ ਵਿਮੋਚਨ ਕੀਤਾ
Posted On:
24 OCT 2021 7:11PM by PIB Chandigarh
ਉਪਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਆਪਣੀ ਸਮ੍ਰਿੱਧ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਨੂੰ ਸੰਭਾਲ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਸ਼੍ਰੀ ਨਾਇਡੂ ਨੇ ਸਾਰਿਆਂ ਤੋਂ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਇਸ ਦੇ ਲਈ ਪ੍ਰਯਤਨ ਕਰਨ ਦੀ ਤਾਕੀਦ ਕੀਤੀ।
ਉਪਰਾਸ਼ਟਰਪਤੀ ਨੇ ਇਹ ਟਿੱਪਣੀ ਅਮਰੀਕਾ ਦੇ ਵਾਂਗੁਰੀ ਫਾਉਂਡੇਸ਼ਨ ਦੀ 100ਵੀਂ ਪੁਸਤਕ ਦੇ ਵਰਚੁਅਲ ਮਾਧਿਅਮ ਨਾਲ ਵਿਮੋਚਨ ਦੇ ਅਵਸਰ ‘ਤੇ ਕੀਤੀ। ‘7ਵਾਂ ਪ੍ਰਪੰਚ ਸਾਹਿਤ ਸਦਾਸੁ ਸਭਾ ਵਿਸ਼ੇਸ਼ ਸੰਚਿਕਾ’ ਨਾਮ ਦੀ ਪੁਸਤਕ ਪਿਛਲੇ ਸਾਲ ਅਕਤੂਬਰ ਵਿੱਚ ਹੋਰ ਤੇਲਗੂ ਸੱਭਿਆਚਾਰਕ ਸੰਗਠਨਾਂ ਦੇ ਸਹਿਯੋਗ ਨਾਲ ਅਮਰੀਕਾ ਦੇ ਵਾਂਗੁਰੀ ਫਾਉਂਡੇਸ਼ਨ ਦੁਆਰਾ ਆਯੋਜਿਤ 7ਵੇਂ ਵਿਸ਼ਵ ਤੇਲਗੂ ਸਾਹਿਤ ਸਿਖਰ ਸੰਮੇਲਨ ‘ਤੇ ਅਧਾਰਿਤ ਹੈ।
ਪ੍ਰਸਿੱਧ ਗਾਇਕ ਸ਼੍ਰੀ ਐੱਸ ਪੀ ਬਾਲਾਸੁਬ੍ਰਮਣਿਅਮ ਨੂੰ ਪੁਸਤਕ ਸਮਰਪਿਤ ਕਰਨ ਦੇ ਲਈ ਸੰਪਾਦਕਾਂ, ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਵਧਾਈਆਂ ਦਿੰਦੇ ਹੋਏ ਉਪਰਾਸ਼ਟਰਪਤੀ ਨੇ ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਦੇ ਲਈ ਇਸ ਤਰ੍ਹਾਂ ਦੀ ਹੋਰ ਪਹਿਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਪਿਛਲੇ 27 ਵਰ੍ਹਿਆਂ ਦੇ ਦੌਰਾਨ ਤੇਲਗੂ ਭਾਸ਼ਾ ਸੰਮੇਲਨਾਂ ਦੇ ਆਯੋਜਨ ਦੇ ਲਈ ਵਾਂਗੁਰੀ ਫਾਉਂਡੇਸ਼ਨ ਦੀ ਵੀ ਸ਼ਲਾਘਾ ਕੀਤੀ।
ਇਹ ਦੇਖਦੇ ਹੋਏ ਇਕ ਇੰਟਰਨੈੱਟ ਅਤੇ ਡਿਜੀਟਲ ਟੈਕਨੋਲੋਜੀਆਂ ਦੇ ਵਿਕਾਸ ਨੇ ਸਾਨੂੰ ਆਪਣੀਆਂ ਭਾਸ਼ਾਵਾਂ ਦੀ ਸੰਭਾਲ਼ ਅਤੇ ਵਿਕਾਸ ਦੇ ਨਵੇਂ ਅਵਸਰ ਪ੍ਰਦਾਨ ਕੀਤੇ ਹਨ, ਉਪਰਾਸ਼ਟਰਪਤੀ ਨੇ ਇਨ੍ਹਾਂ ਟੈਕਨੋਲੋਜੀਆਂ ਦਾ ਪ੍ਰਭਾਵੀ ਉਪਯੋਗ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਸਾਡੀ ਭਾਸ਼ਾ ਨੂੰ ਭੁਲਾ ਦਿੱਤਾ ਜਾਵੇਗਾ, ਸਾਡਾ ਸੱਭਿਆਚਾਰ ਵੀ ਵਿਲੁਪਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਾਚੀਨ ਸਾਹਿਤ ਨੂੰ ਨੌਜਵਾਨਾਂ ਦੇ ਨਿਕਟ ਲਿਆਇਆ ਜਾਣਾ ਚਾਹੀਦਾ ਹੈ। ਉਪਰਾਸ਼ਟਰਪਤੀ ਨੇ ਤੇਲਗੂ ਭਾਸ਼ਾ ਦੇ ਲਈ ਕੰਮ ਕਰਨ ਵਾਲੇ ਸੰਗਠਨਾਂ ਨਾਲ ਤੇਲਗੂ ਦੀ ਸਮ੍ਰਿੱਧ ਸਾਹਿਤਕ ਸੰਪਦਾ ਨੂੰ ਸਾਰਿਆਂ ਦੇ ਲਈ ਉਪਲਬਧ ਕਰਵਾਉਣ ਦੀ ਜ਼ਿੰਮੇਦਾਰੀ ਲੈਣ ਦੀ ਤਾਕੀਦ ਕੀਤੀ। ਪਾਰੰਪਰਿਕ ਸ਼ਬਦਾਵਲੀ ਨੂੰ ਸਾਰਿਆਂ ਦੇ ਲਈ ਸੁਲਭ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਮੌਜੂਦਾ ਸ਼ਬਦਾਂ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨਾ ਅਤੇ ਬਦਲਦੇ ਰੁਝਾਨਾਂ ਦੇ ਅਨੁਰੂਪ ਨਵੇਂ ਤੇਲਗੂ ਸ਼ਬਦਾਂ ਦਾ ਨਿਰਮਾਣ ਕਰਨਾ ਜ਼ਰੂਰੀ ਹੈ।
ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਤੋਂ ਤੇਲਗੂ ਜਗਤ ਦੇ ਪ੍ਰਤੀਨਿਧੀਆਂ, ਤੇਲਗੂ ਭਾਸ਼ਾ ਦੇ ਪ੍ਰਤੀ ਉਤਸਾਹੀ ਲੋਕਾਂ ਅਤੇ ਤੇਲਗੂ ਲੇਖਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਅਮਰੀਕਾ ਦੇ ਵਾਂਗੁਰੀ ਫਾਉਂਡੇਸ਼ਨ ਦੇ ਸੰਸਥਾਪਕ ਸ਼੍ਰੀ ਵਾਂਗੁਰੀ ਚਿੱਤਨ ਰਾਜੂ ਅਤੇ ਵਾਮਸੀ ਆਰਟਸ ਥਿਏਟਰ ਦੇ ਸੰਸਥਾਪਕ ਸ਼੍ਰੀ ਵਾਮਸੀਰਾਮਰਾਜੂ ਸ਼ਾਮਲ ਸਨ।
*****
ਐੱਮਐੱਸ/ਐੱਨਐੱਸ/ਡੀਪੀ
(Release ID: 1766609)
Visitor Counter : 140