ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਸ਼੍ਰੀ ਫਾਗੂ ਚੌਹਾਨ ਨੇ ਪਟਨਾ ਵਿੱਚ ਹੋਏ ਇੰਡੀਆ ਸਕਿੱਲਸ ਰੀਜਨਲ ਕੰਪਿਟੀਸ਼ਨ-ਈਸਟ ਦੇ 98 ਜੇਤੂਆਂ ਨੂੰ ਸਨਮਾਨਤ ਕੀਤਾ


50 ਉਮੀਦਵਾਰਾਂ ਨੂੰ ਗੋਲਡ ਮੈਡਲ ਅਤੇ 48 ਸਿਲਵਰ ਮੈਡਲਾਂ ਨਾਲ ਸਨਮਾਨਤ ਕੀਤਾ
98 ਜੇਤੂਆਂ ਦਾ ਐਲਾਨ ਕੀਤਾ ਗਿਆ, ਜੋ ਇੰਡੀਆ ਸਕਿੱਲਸ ਨੈਸ਼ਨਲਸ ਵਿੱਚ ਮੁਕਾਬਲਾ ਕਰਨਗੇ
ਚਾਰ ਦਿਨਾਂ ਪ੍ਰਤੀਯੋਗਤਾ ਦੌਰਾਨ 42 ਸਕਿੱਲ ਲਈ 8 ਰਾਜਾਂ ਤੇ ਯੂਟੀਜ਼ ਦੇ 245 ਯੁਵਾਵਾਂ ਨੇ ਮੁਕਾਬਲਾ ਕੀਤਾ

Posted On: 23 OCT 2021 8:05PM by PIB Chandigarh

ਬਿਹਾਰ ਦੇ ਗਵਰਨਰ, ਸ਼੍ਰੀ ਫਾਗੂ ਚੌਹਾਨ ਨੇ ਅੱਜ ਬਾਪੂ ਸਭਾਗਾਰ, ਪਟਨਾ ਵਿੱਚ ਇੰਡੀਆ ਸਕਿੱਲਸ 2021 ਰੀਜਨਲ ਕੰਪਿਟੀਸ਼ਨ-ਈਸਟ ਦੇ ਜੇਤੂਆਂ ਨੂੰ ਸਨਮਾਨਤ ਕੀਤਾ ਅਤੇ ਹਰੇਕ ਨੂੰ ਇੱਕ ਗੋਲਡ ਮੈਡਲ ਦੇ ਨਾਲ 21,000 ਰੁਪਏ ਦਾ ਨਕਦ ਪੁਰਸਕਾਰ ਸੌਂਪਿਆ। ਪਹਿਲੇ ਉਪਜੇਤੂਆਂ ਨੂੰ 11,000 ਰੁਪਏ ਅਤੇ ਇੱਕ ਸਿਲਵਰ ਮੈਡਲ ਦਿੱਤਾ ਗਿਆ। 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 98 ਉਮੀਦਵਾਰਾਂ ਨੂੰ ਇੰਡੀਆ ਸਕਿੱਲਸ ਰੀਜਨਲ ਕੰਪਿਟੀਸ਼ਨ-ਈਸਟ ਦਾ ਜੇਤੂ ਐਲਾਨਿਆ ਗਿਆ ਸੀ। ਓਡੀਸ਼ਾ ਰੀਜਨਲ ਕੰਪਿਟੀਸ਼ਨ ਦਾ ਗੋਲਡ ਅਤੇ ਸਿਲਵਰ ਮੈਡਲ ਟੈਲੀ ਦੋਵਾਂ ਵਿੱਚ ਸਿਖਰ ‘ਤੇ ਰਿਹਾ। 

 

ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਲ, ਅਸਮ, ਬਿਹਾਰ, ਝਾਰਖੰਡ, ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮ ਬੰਗਾਲ ਨੇ ਈਸਟਰਨ ਕੰਪਿਟੀਸ਼ਨ ਵਿੱਚ ਹਿੱਸਾ ਲਿਆ। ਖੇਤਰਾਂ ਦੇ ਜੇਤੂ ਦਸੰਬਰ, 2021 ਵਿੱਚ ਹੋਣ ਵਾਲੇ ਨੈਸ਼ਨਲ ਕੰਪਿਟੀਸ਼ਨ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਵਿੱਚ ਸਰਬਸ਼੍ਰੇਸ਼ਠ ਅਕਤੂਬਰ, 2022 ਵਿੱਚ ਸ਼ੰਘਾਈ, ਚੀਨ ਵਿੱਚ ਹੋਣ ਵਾਲੇ ਵਰਲਡ ਸਕਿੱਲਸ ਕੰਪਿਟੀਸ਼ਨ ਵਿੱਚ ਮੁਕਬਲਾ ਕਰਨਗੇ।

 

ਬਿਹਾਰ ਸਰਕਾਰ ਵਿੱਚ ਲੇਬਰ ਸੰਸਾਧਨ ਤੇ ਸੂਚਨਾ ਟੈਕਨੋਲੋਜੀ ਵਿਭਾਗ ਦੇ ਮੰਤਰੀ ਸ਼੍ਰੀ ਜਿਬੇਸ਼ ਕੁਮਾਰ, ਬਿਹਾਰ ਸਰਕਾਰ ਵਿੱਚ ਸੜਕ ਨਿਰਮਾਣ ਵਿਭਾਗ ਦੇ ਮੰਤਰੀ ਸ਼੍ਰੀ ਨਿਤਿਨ ਨਵੀਨ, ਭਾਰਤ ਸਰਕਾਰ ਵਿੱਚ ਕੌਸ਼ਲ ਵਿਕਾਸ ਤੇ ਉਦੱਮਤਾ ਮੰਤਰਾਲੇ ਵਿੱਚ ਐਡੀਸ਼ਨ ਸਕੱਤਰ ਸ਼੍ਰੀ ਅਤੁਲ ਤਿਵਾਰੀ, ਬਿਹਾਰ ਸਰਕਾਰ ਵਿੱਚ ਐਡੀਸ਼ਨਲ ਚੀਫ਼ ਸਕੱਤਰ ਸ਼੍ਰੀਮਤੀ ਵੰਦਨਾ ਕੀਨੀ ਅਤੇ ਬਿਹਾਰ ਸਰਕਾਰ ਵਿੱਚ ਲੇਬਰ ਕਮਿਸ਼ਨਰ ਸੁਸ਼੍ਰੀ ਰੰਜੀਤਾ ਨੇ ਰੀਜਨਲ (ਈਸਟ) ਫਾਈਨਲ ਦੀ ਸ਼ੋਭਾ ਵਧਾਈ। ਸਮਾਰੋਹ ਵਿੱਚ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੇ ਸੀਨੀਅਰ ਪ੍ਰਮੁੱਖ ਸ਼੍ਰੀ ਜੈਕਾਂਤ ਸਿੰਘ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਪਟਨਾ ਦੇ ਡਾਇਰੈਕਟਰ ਸ਼੍ਰੀ ਟੀ ਐੱਨ ਸਿੰਘ ਉਪਸਥਿਤ ਰਹੇ।

ਸ਼੍ਰੀ ਫਾਗੂ ਚੌਹਾਨ ਨੇ ਪ੍ਰਤੀਭਾਗੀਆਂ ਦੇ ਉਤਸਾਹ ਅਤੇ ਉੱਚੇ ਮਨੋਬਲ ਨੂੰ ਦੇਖ ਕੇ ਖੁਸ਼ੀ ਵਿਅਕਤ ਕੀਤੀ। ਸ਼੍ਰੀ ਚੌਹਾਨ ਪਿਛਲੇ ਤਿੰਨ ਦਿਨਾਂ ਵਿੱਚ ਪ੍ਰਤੀਭਾਗੀਆਂ ਦੇ ਕੌਸ਼ਲ ਨੂੰ ਦੇਖ ਕੇ ਪ੍ਰਸੰਨ ਹੋਏ। ਉਨ੍ਹਾਂ ਨੇ ਕਿਹਾ ਕਿ ਇੰਡੀਆ ਸਕਿੱਲਸ ਨਾ ਸਿਰਫ਼ ਇੱਕ ਮੁਕਾਬਲਾ ਹੈ, ਬਲਕਿ ਇੱਕ ਅਜਿਹਾ ਮੰਚ ਹੈ ਜੋ ਦੁਨੀਆ ਨੂੰ ਭਾਰਤ ਦੀਆਂ ਸਮਰੱਥਾਵਾਂ ਦਿਖਾਉਣ ਵਿੱਚ ਸਮਰੱਥ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੈਤੂਆਂ ਨਾਲ ਨੈਸ਼ਨਲ ਕੰਪਿਟੀਸ਼ਨ ਅਤੇ ਵਰਲਡ ਸਕਿੱਲਸ ਵਿੱਚ ਵੀ ਇਸੇ ਤਰ੍ਹਾਂ ਨਾਲ ਕੌਸ਼ਲ ਦੇ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਜੇਤੂਆਂ ਨੂੰ ਨੈਸ਼ਨਲ ਕੰਪਿਟੀਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਜੇਤੂਆਂ ਦੀ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਜਿਬੇਸ਼ ਕੁਮਾਰ ਨੇ ਕਿਹਾ ਕਿ ਇਸ ਰੀਜਨਲ ਕੰਪਿਟੀਸ਼ਨ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਲਈ ਸਰਬਸ਼੍ਰੇਸ਼ਠ ਲੋਕਾਂ ਦੀ ਚੋਣ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਰੀਜਨਲ ਕੰਪਿਟੀਸ਼ਨ ਕੌਸ਼ਲ, ਸਿੱਖਿਆ ਅਤੇ ਅਨੁਭਵ ਹਾਸਲ ਕਰਨ ਦੇ ਲਈ ਨੌਜਵਾਨਾਂ ਨੂੰ ਇੱਕ ਮੰਚ ਉਪਲਬਧ ਕਰਾਉਂਦਾ ਹੈ। ਉਨ੍ਹਾਂ ਨੇ ਕਿਹਾ, ਦੇਸ਼ ਵਿੱਚ ਕੁਸ਼ਲ ਨੌਜਵਾਨਾਂ ਦੀਆਂ ਸਮਰੱਥਾਵਾਂ ਅਤੇ ਤਾਕਤ ਦੇ ਨਾਲ, ਅਸੀਂ ‘ਦੁਨੀਆ ਵਿੱਚ ਕੌਸ਼ਲ ਦੀ ਰਾਜਧਾਨੀ’ ਬਣ ਸਕਦੇ ਹਨ। ਅਸੀਂ ਆਪਣੇ ਯੁਵਾਵਾਂ ਨੂੰ ਜਿਤਨਾ ਕੁਸ਼ਲ ਬਣਾਵਾਂਗੇ, ਨਵੇਂ ਕੌਸ਼ਲ ਹਾਸਲ ਕਰਨ ਦੇ ਲਈ ਪ੍ਰੇਰਿਤ ਕਰਨਗੇ, ਅਸੀਂ ਓਨਾ ਹੀ ਜ਼ਿਆਦਾ ਭਾਰਤ ਦੇ ਕੌਸ਼ਲ ਈਕੋਸਿਸਟਮ ਦਾ ਵਿਸਤਾਰ ਕਰਨ ਵਿੱਚ ਸਮਰੱਥ ਹੋਣਗੇ।

ਸ਼੍ਰੀ ਨਿਤਿਨ ਨਵੀਨ ਨੇ ਕਿਹਾ ਕਿ ਇੰਡੀਆ ਸਕਿੱਲਸ ਕੰਪਿਟੀਸ਼ਨ ਵਿੱਚ, ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁਸ਼ਲ ਯੁਵਾ ਆਪਣੇ ਸੰਬੰਧਿਤ ਖੇਤਰਾਂ ਵਿੱਚ ਮੁਕਾਬਲਾ ਕਰਨਗੇ। ਉਨ੍ਹਾਂ ਨੇ ਕੌਸ਼ਲ ਵਿਕਾਸ ਤੇ ਉਦਮਸ਼ੀਲਤਾ ਮੰਤਰਾਲਾ ਅਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਤਨ ਸਾਡੇ ਦੇਸ਼ ਵਿੱਚ ਨਿਰੰਤਰ ਯੁਵਾ ਪ੍ਰਤਿਭਾਵਾਂ ਦੀਆਂ ਸਮਰੱਥਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਨ ਵਿੱਚ ਨਿਰਣਾਇਕ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਿਹਾਰ ਸਰਕਾਰ ਨੌਜਵਾਨਾਂ ਨੂੰ ਅੱਗੇ ਵੀ ਪ੍ਰੋਤਸਾਹਨ ਦਿੰਦੀਆਂ ਰਹਿਣਗੀਆਂ।

 

240 ਤੋਂ ਜ਼ਿਆਦਾ ਉਮੀਦਵਾਰਾਂ ਨੇ ਕੁਕਿੰਗ, ਰੈਸਟੋਰੈਂਟ ਸੇਵਾ, ਕਨਫੈਕਸ਼ਨਰੀ/ਪੇਸਟ੍ਰੀ ਬਣਾਉਣਾ, ਬਿਊਟੀ ਥੈਰੇਪੀ, ਹੇਅਰਡ੍ਰੈਸਿੰਗ, ਮਕੈਨਿਕਲ ਇੰਜੀਨੀਅਰਿੰਗ ਡਿਜ਼ਾਈਨ (ਸੀਏਡੀ), ਵੈਬ ਡਿਜ਼ਾਈਨ, ਇਲੈਕਟ੍ਰੌਨਿਕਸ, ਆਈਟੀ ਸਾਫਟਵੇਅਰ ਸੌਲਿਊਸ਼ਨਸ, ਗ੍ਰਾਫਿਕ ਡਿਜ਼ਾਈਨ ਟੈਕਨੋਲੋਜੀ, ਮੋਬਾਈਲ ਰੋਬੋਟਿਕਸ ਸਹਿਤ 42 ਕੌਸ਼ਲਾਂ ਵਿੱਚ 20 ਤੋਂ 23 ਅਕਤੂਬਰ ਤੱਕ ਮੁਕਬਾਲਾ ਕੀਤਾ। 

ਅਗਲਾ ਰੀਜਨਲ ਕੰਪਿਟੀਸ਼ਨ ਗਾਂਧੀਨਗਰ (ਵੇਸਟ) ਵਿੱਚ, ਉਸ ਦੇ ਬਾਅਦ ਚੰਡੀਗੜ੍ਹ (ਨੌਰਥ) ਅਤੇ ਵਿਸ਼ਾਖਾਪਟਨਮ (ਸਾਉਥ) ਵਿੱਚ ਹੋਵੇਗਾ। ਇੰਡੀਆ ਸਕਿੱਲਸ ਨੈਸ਼ਨਲ ਕੰਪਿਟੀਸ਼ਨ ਦਸੰਬਰ, 2021 ਵਿੱਚ ਬੰਗਲੁਰੂ, ਕਰਨਾਟਕ ਵਿੱਚ ਆਯੋਜਿਤ ਹੋਵੇਗਾ। ਇੰਡੀਆ ਸਕਿੱਲਸ ਨੈਸ਼ਨਲ ਕੰਪਿਟੀਸ਼ਨ ਦੇ ਜੇਤੂਆਂ ਨੂੰ ਅਕਤੂਬਰ, 2022 ਵਿੱਚ ਵਰਲਡ ਸਕਿੱਲਸ ਸ਼ੰਘਾਈ ਵਿੱਚ ਪ੍ਰਤਿਨਿਧੀਤਵ ਦੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ।

 

2,50,000 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਦੇ ਨਾਲ, ਇੰਡੀਆ ਸਕਿੱਲਸ 2021 ਅਗਸਤ-ਸਤੰਬਰ ਵਿੱਚ ਜਿਲ੍ਹਾ ਅਤੇ ਰਾਜ ਪੱਧਰ ‘ਤੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ ਸੀ। ਇਸ ਸਾਲ, ਇੰਡੀਆਸ ਕਿੱਲਸ ਰੀਜਨਲਸ ਵਿੱਚ 5 ਖੇਤਰਾਂ ਦੇ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ 1,500 ਪ੍ਰਤੀਭਾਗੀ ਇਕੱਠੇ ਆਉਣਗੇ। ਉਮੀਦਵਾਰਾਂ ਨੂੰ ਬੂਟ ਕੈਂਪਸ ਅਤੇ ਪ੍ਰੋਜੈਕਟ ਅਧਾਰਿਤ ਟ੍ਰੇਨਿੰਗ ਜਿਹੇ ਪ੍ਰੋਗਰਾਮਾਂ, ਉਦਯੋਗ ਅਤੇ ਕਾਰਪੋਰੇਟ ਟ੍ਰੇਨਿੰਗ, ਉਦਯੋਗਾਂ ਦੇ ਲਈ ਐਕਸਪੋਜ਼ਰ ਵਿਜ਼ਿਟ, ਮਾਈਂਡ ਕੋਚਿੰਗ ਅਤੇ ਪਰਸਨੈਲਿਟੀ ਡੈਵਲਪਮੈਂਟ ਦੇ ਮਾਧਿਅਮ ਨਾਲ ਮਲਟੀ-ਲੈਵਲ ਇੰਡਸਟ੍ਰੀ ਟ੍ਰੇਨਿੰਗ ਮਿਲਦੀ ਹੈ। ਸੈਕਟਰ ਸਕਿਲ ਕਾਉਂਸਲ (ਐੱਸਐੱਸਸੀ) ਅਤੇ ਭਾਗੀਦਾਰ ਸੰਸਥਾਨਾਂ ਦੇ ਮਾਧਿਅਮ ਨਾਲ ਐੱਨਐੱਸਡੀਸੀ ਉਮੀਦਵਾਰਾਂ ਨੂੰ ਨਾ ਸਿਰਫ਼ ਮੁਕਾਬਲੇ ਦੇ ਲਈ ਟ੍ਰੇਨਿੰਗ ਦਿੰਦਾ ਹੈ, ਬਲਕਿ ਭਵਿੱਖ ਦੇ ਉੱਦਮਾਂ ਦੇ ਲਈ, ਨੌਕਰੀ ਦੇ ਲਈ ਤਿਆਰ ਕਰ ਰਿਹਾ ਹੈ।

ਕੌਸ਼ਲ ਉਤਕ੍ਰਿਸ਼ਟਤਾ ਦੇ ਲਈ ਗੋਲਡ ਸਟੈਂਡਰਡ ਮੰਨਿਆ ਜਾਣ ਵਾਲਾ ਵਰਲਡ ਸਕਿੱਲਸ ਇੱਕ ਦੁਵੱਲਾ ਪ੍ਰੋਗਰਾਮ ਹੈ, ਜਿਸ ਵਿੱਚ 80 ਤੋਂ ਜ਼ਿਆਦਾ ਦੇਸ਼ਾਂ ਤੋਂ ਭਾਗੀਦਾਰੀ ਦਰਜ ਹੁੰਦੀ ਹੈ। ਦੁਨੀਆ ਭਰ ਦੇ ਕੁਸ਼ਲ ਅਤੇ ਪ੍ਰਤਿਭਾਵਾਨ ਯੁਵਾ ਕਈ ਖੇਤਰਾਂ ਵਿੱਚ ਅੰਤਰਰਾਸ਼ਟਰੀ ਮੰਚ ‘ਤੇ ਮੁਕਾਬਲਾ ਕਰਦੇ ਹਨ। 2019 ਵਿੱਚ ਕਜ਼ਾਨ, ਰੂਪ ਵਿੱਚ ਹੋਏ ਵਰਲਡ ਸਕਿੱਲਸ ਦੇ ਪਿਛਲੇ ਸੰਸਕਰਣ ਵਿੱਚ, ਵੈਸ਼ਵਿਕ ਆਯੋਜਨ ਵਿੱਚ ਹਿੱਸਾ ਲੈਣ ਵਾਲੇ 63 ਦੇਸ਼ਾਂ ਦੇ ਵਿੱਚ 13ਵੇਂ ਸਥਾਨ ‘ਤੇ ਰਿਹਾ ਸੀ। 56 ਕੌਸ਼ਲਾਂ ਵਿੱਚ 1,350 ਤੋਂ ਜ਼ਿਆਦਾ ਪ੍ਰਤਿਭਾਗੀਆਂ ਨੇ ਹਿੱਸਾ ਲਿਆ ਅਤੇ ਭਾਰਤੀ ਟੀਮ ਨੇ 15 ਉਤਕ੍ਰਿਸ਼ਟਤਾ ਮੈਡਲਾਂ ਦੇ ਨਾਲ ਚਾਰ ਮੈਡਲ (ਇੱਕ ਗੋਲਡ, ਇੱਕ ਸਿਲਵਰ, ਦੋ ਕਾਂਸੀ ਦੇ ਮੈਡਲ) ਦੇ ਨਾਲ ਆਪਣਾ ਹੁਣ ਤੱਕ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਸੀ।

  

ਰਾਜਵਾਰ ਮੈਡਲ ਵੇਰਵਾ ਇਸ ਪ੍ਰਕਾਰ ਹਨ...

ਰਾਜ

ਗੋਲਡ

ਸਿਲਵਰ

ਬਿਹਾਰ

5

6

ਪੱਛਮ ਬੰਗਾਲ

4

1

ਅਸਮ

10

4

ਝਾਰਖੰਡ

3

1

ਮਿਜ਼ੋਰਮ

3

6

ਓਡੀਸ਼ਾ

23

20

ਤ੍ਰਿਪੁਰਾ

1

4

ਅੰਡਮਾਨ

1

6

 

*****

ਐੱਮਜੇਪੀਐੱਸ/ਏਕੇ


(Release ID: 1766406) ਵਿਜ਼ੀਟਰ ਕਾਊਂਟਰ : 209