ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਨੁਮਾਲੀਗੜ੍ਹ ਰਿਫਾਈਨਰੀ ਲਿਮਿਟੇਡ ਨੇ ਇੰਦਰਧਨੁਸ਼ ਗੈਸ ਗਰਿੱਡ ਲਿਮਿਟੇਡ ਨਾਲ ਪਾਈਪਲਾਈਨ 'ਰਾਈਟ ਟੂ ਯੂਜ਼' ਸਾਂਝੇ ਕਰਨ ਲਈ ਸਮਝੌਤਾ ਕੀਤਾ

Posted On: 22 OCT 2021 1:50PM by PIB Chandigarh

 

ਨੁਮਾਲੀਗੜ੍ਹ ਰਿਫਾਇਨਰੀ ਲਿਮਿਟੇਡ (ਐੱਨਆਰਐੱਲ) ਅਤੇ ਇੰਦਰਧਨੁਸ਼ ਗੈਸ ਗਰਿੱਡ ਲਿਮਿਟੇਡ (ਆਈਜੀਜੀਐੱਲ), ਜੋ ਕਿ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀਐੱਲ), ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓਐੱਨਜੀਸੀ), ਗੈਸ ਅਥਾਰਟੀ ਆਵ੍ ਇੰਡੀਆ ਲਿਮਿਟੇਡ (ਗੇਲ) ਅਤੇ ਆਇਲ ਇੰਡੀਆ ਲਿਮਿਟੇਡ (ਓਆਈਐੱਲ)

ਦੇ ਨਾਲ ਐੱਨਆਰਐੱਲ ਦਾ ਇੱਕ ਸਾਂਝਾ ਉੱਦਮ ਹੈ, ਦੇ ਦਰਮਿਆਨ 21 ਅਕਤੂਬਰ 2021 ਨੂੰ ਇੱਕ ਪਾਈਪਲਾਈਨ 'ਰਾਈਟ ਟੂ ਯੂਜ਼ (ਆਰਓਯੂ)' ਸ਼ੇਅਰਿੰਗ ਸਮਝੌਤੇ ਤੇ ਦਸਤਖ਼ਤ ਕੀਤੇ ਗਏ।

 

 
 


ਦੋਵਾਂ ਸੰਗਠਨਾਂ ਲਈ ਆਪਸੀ ਲਾਭਦਾਇਕ ਵਿਵਸਥਾ ਵਾਲੇ ਇਸ ਸਮਝੌਤੇ ਤੇ, ਐੱਨਆਰਐੱਲ ਦੇ ਡਾਇਰੈਕਟਰ (ਤਕਨੀਕੀ) ਸ਼੍ਰੀ ਬੀ ਜੇ ਫੁਕਨ, ਡਾਇਰੈਕਟਰ (ਵਿੱਤ), ਐੱਨਆਰਐੱਲ ਸ਼੍ਰੀ ਇੰਦਰਾਨਿਲ ਮਿੱਤਰਾ; ਸੀਈਓ, ਆਈਜੀਜੀਐੱਲ ਸ਼੍ਰੀ ਏ ਕੇ ਠਾਕੁਰ ਅਤੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਐੱਨਆਰਐੱਲ ਦੇ ਜਨਰਲ ਮੈਨੇਜਰ (ਪ੍ਰੋਜੈਕਟ), ਸ਼੍ਰੀ ਪੀ ਜੇ ਸਰਮਾ ਅਤੇ ਆਈਜੀਜੀਐੱਲ ਦੇ ਮੁੱਖ ਪ੍ਰੋਜੈਕਟ ਮੈਨੇਜਰ ਸ਼੍ਰੀ ਪੰਕਜ ਪਟਵਾਰੀ ਦੁਆਰਾ ਦਸਤਖਤ ਕੀਤੇ ਗਏ।

 

 

 

 

ਐੱਨਆਰਐੱਲ 1,630 ਕਿਲੋਮੀਟਰ ਲੰਬੀ ਪਰਾਦੀਪ ਨੁਮਾਲੀਗੜ੍ਹ ਕਰੂਡ ਪਾਈਪਲਾਈਨ (ਪੀਐੱਨਸੀਪੀਐੱਲ) ਵਿਛਾਉਣ ਦੀ ਪ੍ਰਕਿਰਿਆ ਵਿੱਚ ਹੈ, ਜੋ ਕਿ ਕੱਚੇ ਤੇਲ ਦੀ ਪਾਈਪਲਾਈਨ ਹੈ ਜੋ ਓਡੀਸ਼ਾ ਦੀ ਪਰਾਦੀਪ ਬੰਦਰਗਾਹ ਤੋਂ ਨਿਕਲਦੀ ਹੈ ਅਤੇ ਨੁਮਾਲੀਗੜ੍ਹ (ਅਸਾਮ) ਵਿੱਚ ਆਪਣੀ ਰਿਫਾਇਨਰੀ ਵਿੱਚ ਸਮਾਪਤ ਹੋਣ ਤੋਂ ਪਹਿਲਾਂ ਪੱਛਮੀ ਬੰਗਾਲ, ਝਾਰਖੰਡ, ਬਿਹਾਰ ਵਿੱਚੋਂ ਲੰਘਦੀ ਹੈ। ਪਾਈਪਲਾਈਨ ਪ੍ਰੋਜੈਕਟ 3 ਐੱਮਐੱਮਟੀਪੀਏ ਤੋਂ 9 ਐੱਮਐੱਮਟੀਪੀਏ ਤੱਕ ਸਮਰੱਥਾ ਵਧਾਉਣ ਲਈ ਐੱਨਆਰਐੱਲ ਦੇ ਮੈਗਾ ਇੰਟੀਗ੍ਰੇਟਿਡ ਰਿਫਾਇਨਰੀ ਵਿਸਤਾਰ ਪ੍ਰੋਜੈਕਟ ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜਿਸ ਨੂੰ 28,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਲਾਗੂ ਕੀਤਾ ਜਾ ਰਿਹਾ ਹੈ।

 

ਆਈਜੀਜੀਐੱਲ ਭਾਰਤ ਦੇ ਉੱਤਰ-ਪੂਰਬੀ ਖੇਤਰ (ਐੱਨਈਆਰ) ਨੂੰ ਰਾਸ਼ਟਰੀ ਗੈਸ ਗਰਿੱਡ ਨਾਲ ਜੋੜਨ ਦੇ ਆਪਣੇ ਮਾਰਕੀ ਪ੍ਰੋਜੈਕਟ ਦੇ ਹਿੱਸੇ ਵਜੋਂ ਗੁਵਾਹਾਟੀ ਤੋਂ ਨੁਮਾਲੀਗੜ੍ਹ ਤੱਕ ਕੁਦਰਤੀ ਗੈਸ ਪਾਈਪਲਾਈਨ ਵਿਛਾਉਣ ਦਾ ਕਾਰਜ ਕਰ ਰਿਹਾ ਹੈ। ਆਈਜੀਜੀਐੱਲ ਦੀਆਂ ਕੁਦਰਤੀ ਗੈਸ ਪਾਈਪਲਾਈਨਾਂ ਗੁਵਾਹਾਟੀ ਨੂੰ ਐੱਨਈਆਰ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਈਟਾਨਗਰ, ਦੀਮਾਪੁਰ, ਕੋਹਿਮਾ, ਇੰਫਾਲ, ਆਈਜ਼ੌਲ, ਅਗਰਤਲਾ, ਸ਼ਿਲੌਂਗ, ਸਿਲਚਰ, ਗੰਗਟੋਕ ਅਤੇ ਨੁਮਾਲੀਗੜ੍ਹ ਨਾਲ ਜੋੜਨਗੀਆਂ।

 

ਐੱਨਆਰਐੱਲ ਅਤੇ ਆਈਜੀਜੀਐੱਲ ਦਾ ਪਾਈਪਲਾਈਨ ਸ਼ੇਅਰਿੰਗ ਸਮਝੌਤਾ ਪੀਐੱਨਸੀਪੀਐੱਲ ਪ੍ਰੋਜੈਕਟ ਅਤੇ ਐੱਨਈਆਰ ਗੈਸ ਗਰਿੱਡ ਪ੍ਰੋਜੈਕਟ ਦਰਮਿਆਨ ਤਾਲਮੇਲ ਦਾ ਲਾਭ ਉਠਾਉਂਦਾ ਹੈ ਕਿਉਂਕਿ ਪਾਈਪਲਾਈਨਾਂ ਬੈਹਾਟਾ(ਉੱਤਰੀ ਗੁਵਾਹਾਟੀ) ਤੋਂ ਨੁਮਾਲੀਗੜ੍ਹ ਤਕ ਤਕਰੀਬਨ 386 ਕਿਲੋਮੀਟਰ ਦਾ ਸਾਂਝਾ ਮਾਰਗ ਸਾਂਝਾ ਕਰਦੀਆਂ ਹਨ। ਆਰਓਯੂ ਮਾਡਲ ਪਾਈਪਲਾਈਨ ਵਿਛਾਉਣ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਅਤੇ ਬਾਅਦ ਵਿੱਚ ਪਾਈਪਲਾਈਨ ਦੇ ਦਕਸ਼ ਸੰਚਾਲਨ ਲਈ ਭੂਮੀ ਗ੍ਰਹਿਣ ਅਤੇ ਸੰਸਾਧਨਾਂ ਦੀ ਵੰਡ ਨੂੰ ਸੁਚਾਰੂ ਬਣਾਉਂਦਾ ਹੈ। ਇਹ ਸਮਝੌਤਾ ਬਿਹਾਰ ਦੇ ਪੂਰਨੀਆ ਤੋਂ ਬੈਹਾਟਾ ਤੱਕ 550 ਕਿਲੋਮੀਟਰ ਦੇ ਹਿੱਸੇ ਲਈ ਐੱਨਆਰਐੱਲ ਦੇ ਗੇਲ ਨਾਲ ਪਹਿਲਾਂ ਕੀਤੇ ਗਏ ਆਰਓਯੂ ਸ਼ੇਅਰਿੰਗ ਸਮਝੌਤੇ ਦਾ ਪਾਲਣ ਕਰਦਾ ਹੈ, ਜਿਸ ਤੇ 14 ਅਕਤੂਬਰ 2020 ਨੂੰ ਦਸਤਖ਼ਤ ਕੀਤੇ ਗਏ ਸਨ, ਜੋ ਕਿ ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦਾ ਵੀ ਇੱਕ ਹਿੱਸਾ ਹੈ।

 

ਇਹ ਸਮਝੌਤੇ ਉੱਤਰ-ਪੂਰਬੀ ਭਾਰਤ ਲਈ ਭਾਰਤ ਸਰਕਾਰ ਦੇ ਹਾਈਡਰੋਕਾਰਬਨ ਵਿਜ਼ਨ 2030 ਵਿੱਚ ਮਹੱਤਵਪੂਰਨ ਮੀਲ ਪੱਥਰ ਬਣਦੇ ਹਨ ਜੋ ਕਿ ਐੱਨਈਆਰ ਦੀ ਪੈਟਰੋਲੀਅਮ ਉਤਪਾਦਾਂ ਦੀ ਵਧਦੀ ਮੰਗ ਦੇ ਅਨੁਸਾਰ ਸਵੱਛ ਈਂਧਣ ਤੱਕ ਪਹੁੰਚ ਵਧਾਉਣ ਲਈ ਖੇਤਰ ਦੀ ਹਾਈਡਰੋਕਾਰਬਨ ਸਮਰੱਥਾ ਦਾ ਲਾਭ ਉਠਾਉਣ ਦੀ ਕੋਸ਼ਿਸ਼ ਹੈ, ਅਤੇ ਨਾਲ ਹੀ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਐੱਨਆਰਐੱਲ ਦੀ ਮੁੱਖ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਨ।

 

 

************

 

ਵਾਈਬੀ



(Release ID: 1766291) Visitor Counter : 146


Read this release in: English , Urdu , Hindi , Tamil