ਬਿਜਲੀ ਮੰਤਰਾਲਾ

ਆਰਈਸੀ ਲਿਮਿਟੇਡ ਨੇ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸਐੱਮਬੀਸੀ) ਨਾਲ 7.5 ਮਿਲੀਅਨ ਅਮਰੀਕੀ ਡਾਲਰ ਦਾ ਐੱਸਓਐੱਫਆਰ- ਲਿੰਕਡ ਟਰਮ ਲੋਨ ਜੁਟਾਇਆ

Posted On: 20 OCT 2021 5:11PM by PIB Chandigarh

ਭਾਰਤ ਵਿੱਚ ਕਿਸੇ ਨੂੰ ਐੱਨਬੀਐੱਫਸੀ ਦੇ ਰੂਪ ਵਿੱਚ ਪਹਿਲੀ ਬਾਰ, ਆਰਈਸੀ ਲਿਮਿਟੇਡ ਨੇ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸਐੱਮਬੀਸੀ) ਸਿੰਗਾਪੁਰ ਬ੍ਰਾਂਚ ਦੇ ਏਕਮਾਤਰ ਮੈਂਡੇਟੇਡ ਲੀਡ ਅਰੇਂਜਰ ਅਤੇ ਬੁਕਰਨਰ ਦੇ ਰੂਪ ਵਿੱਚ ਨਿਯੁਕਤ ਕੀਤੇ ਜਾਣ ਦੇ ਨਾਲ 7 ਅਕਤੂਬਰ, 2021 ਨੂੰ ਸਫਲਤਾਪੂਰਵਕ 7.5 ਮਿਲੀਅਨ ਅਮਰੀਕੀ ਡਾਲਰ 5 ਸਾਲ ਸਿਕਯੋਰਡ ਓਵਰਨਾਈਟ ਫਾਈਨੇਂਸਿੰਗ ਰੇਟ (ਐੱਸਓਐੱਫਆਰ) ਲਿੰਕਡ ਟਰਮ ਲੋਨ ਜੁਟਾਇਆ ਹੈ। ਇਸ ਲੋਨ ਦੇ ਨਾਲ ਆਰਈਸੀ ਇਸ ਸੁਵਿਧਾ ‘ਤੇ ਵਿਆਜ ਦਰ ਜੋਖਿਮ ਨੂੰ ਘੱਟ ਕਰਨ ਲਈ ਐੱਸਓਐੱਫਆਰ ਦਾ ਹਵਾਲਾ ਕਰਦੇ ਹੋਏ ਵਿਆਜ ਦਰ ਸਵੈਪ ਵਿੱਚ ਵੀ ਸ਼ਾਮਿਲ ਹੋ ਗਈ ਹੈ ਜੋ ਭਾਰਤ ਵਿੱਚ ਕਿਸੇ ਵੀ ਕਾਰਪੋਰੇਟ ਦੁਆਰਾ ਕੀਤਾ ਗਿਆ ਇਸ ਤਰ੍ਹਾਂ ਦਾ ਇਹ ਪਹਿਲਾ ਸਮਝੌਤਾ ਹੈ। 

ਇਸ ਸੁਵਿਧਾ ਵਿੱਚ ਮਿਲੀ ਧਨਰਾਸ਼ੀ ਨੂੰ ਭਾਰਤ ਰਿਜਰਵ ਬੈਂਕ ਦੇ ਈਸੀਬੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਮਿਲੀ ਮੰਜ਼ੂਰੀ ਦੇ ਅਧਾਰ ‘ਤੇ ਬਿਜਲੀ ਖੇਤਰ ਦੇ ਪ੍ਰੋਜੈਕਟਾਂ ਦੇ ਇੰਫ੍ਰਾਸਟ੍ਰਕਚਰ ਲਈ ਵਿੱਤ ਪੋਸ਼ਣ ਕੀਤਾ ਜਾਏਗਾ।

ਯੂਐੱਸਡੀ ਟਰਮਲੋਨ ਹਾਸਿਲ ਕਰਨ ਵਿੱਚ ਮਿਲੀ ਸਫਲਤਾ ‘ਤੇ ਟਿੱਪਣੀ ਕਰਦੇ ਹੋਏ ਆਰਈਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੰਜੈ ਮਲਹੋਤਰਾ ਨੇ ਕਿਹਾ, ਲਿਬੋਰ ਦੀ ਸਮਾਪਤੀ ਨੇੜੇ ਹੋਣ ਦੇ ਨਾਲ ਅਤੇ ਲਿਬੋਰ ਟ੍ਰਾਂਜਿਸ਼ਨ ਲਈ ਰੋਡਮੈਪ ‘ਤੇ ਭਾਰਤੀ ਰਿਜ਼ਰਵ ਬੈਂਕ ਤੋਂ ਅਧਿਸੂਚਨਾ ਜਾਰੀ ਹੋਣ ਦੇ ਬਾਅਦ ਅਸੀਂ ਇਸ ਐੱਸਓਐੱਫਆਰ ਸੰਬੰਧੀ ਲੋਨ ਮਿਲਣ ਨਾਲ ਕਾਫੀ ਖੁਸ਼ ਹਾਂ ਜੋ ਭਾਰਤ ਵਿੱਚ ਕਿਸੇ ਐੱਨਬੀਐੱਫਸੀ ਦੁਆਰਾ ਪਹਿਲੀ ਬਾਰ ਕੀਤਾ ਗਿਆ ਹੈ। ਇਸ ਪ੍ਰਕਿਰਿਆ ਨਾਲ ਮਿਲੇ ਅਨੁਭਵ ਨਾਲ ਆਰਈਸੀ ਆਪਣੇ ਮੌਜੂਦਾ ਮਿਆਦ ਕਰਜ਼ਿਆਂ ਨੂੰ ਬਿਹਤਰ ਤਰੀਕੇ ਨਾਲ ਯੂਐੱਸਡੀ ਲਿਬੋਰ ਤੋਂ ਐੱਸਓਐੱਫਆਰ ਵਿੱਚ ਬਦਲਣ ਵਿੱਚ ਸਮਰੱਥ ਹੋ ਜਾਏਗੀ।

ਆਰਈਸੀ ਲਿਮਿਟੇਡ ਦੇ ਬਾਰੇ

ਆਰਈਸੀ ਲਿਮਿਟੇਡ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੀ ਵਿੱਤ ਪੋਸ਼ਣ ਅਤੇ ਵਿਕਾਸ ‘ਤੇ ਕੇਂਦ੍ਰਿਤ ਇੱਕ ਨਵਰਤਨ ਐੱਨਬੀਐੱਫਸੀ ਕੰਪਨੀ ਹੈ। 1996 ਵਿੱਚ ਸਥਾਪਿਤ ਆਰਈਸੀ ਲਿਮਿਟੇਡ ਨੇ ਆਪਣੇ ਟ੍ਰਾਂਸਪੋਰਟ ਖੇਤਰ ਵਿੱਚ 50 ਸਾਲ ਪੂਰੇ ਕਰ ਲਏ ਹਨ। ਇਹ ਰਾਜ ਬਿਜਲੀ ਬੋਰਡ ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਕੰਪਨੀਆਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਕਮੇਟੀਆਂ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਉਪਲਬੱਧ ਕਰਵਾਉਂਦੀ ਹੈ। ਉਸ ਦੀ ਵਿਵਸਾਇਕ ਗਤੀਵਿਧੀਆਂ ਪੂਰੇ ਬਿਜਲੀ ਖੇਤਰ ਦੀ ਮੁੱਲ ਲੜੀ ਵਿੱਚ ਸ਼ਾਮਲ ਪ੍ਰੋਜੈਕਟਾਂ  ਟ੍ਰਾਂਸਮਿਸ਼ਨ, ਵੰਡ ਪ੍ਰੋਜੈਕਟਾ ਅਤੇ ਅਖੁੱਟ ਊਰਜਾ ਪ੍ਰੋਜੈਕਟਾ ਸਮੇਤ ਵੱਖ-ਵੱਖ ਪ੍ਰੋਜੈਕਟਾਂ ਉਤਪਾਦਨ, ਨੂੰ ਵਿੱਤ ਪੋਸ਼ਣ ਨਾਲ ਜੁੜੀਆਂ ਹਨ।

***

ਐੱਮਵੀ/ਆਈਜੀ(Release ID: 1765489) Visitor Counter : 39


Read this release in: Tamil , English , Urdu , Hindi , Telugu