ਨੀਤੀ ਆਯੋਗ

ਨੀਤੀ ਆਯੋਗ ਨੇ ਭਾਰਤ ਦਾ ਭੂ-ਸਥਾਨਕ ਊਰਜਾ ਮੈਪ ਲਾਂਚ ਕੀਤਾ

Posted On: 18 OCT 2021 6:34PM by PIB Chandigarh

18 ਅਕਤੂਬਰ 2021 ਨੂੰ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰਨੀਤੀ ਆਯੋਗ ਦੇ ਚੇਅਰਮੈਨ, ਡਾ. ਵੀ.ਕੇ. ਸਾਰਸਵਤ ਅਤੇ ਨੀਤੀ ਆਯੋਗ ਦੇ ਸੀਈਓ, ਸ਼੍ਰੀ ਅਮਿਤਾਭ ਕਾਂਤ ਨੇ ਭਾਰਤ ਦਾ ਭੂ-ਸਥਾਨਕ ਊਰਜਾ ਮੈਪ ਲਾਂਚ ਕੀਤਾ। ਇਸਰੋ ਦੇ ਚੇਅਰਮੈਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਡਾ. ਕੇ. ਸਿਵਨ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਹਿਯੋਗ ਨਾਲ ਨੀਤੀ ਆਯੋਗ ਨੇ ਭਾਰਤ ਸਰਕਾਰ  ਦੇ ਊਰਜਾ ਮੰਤਰਾਲਿਆਂ ਦੇ ਨਾਲ ਭਾਰਤ ਦਾ ਇੱਕ ਵਿਆਪਕ ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ)  ਊਰਜਾ ਮੈਪ ਵਿਕਸਿਤ ਕੀਤਾ ਹੈ।  ਇਹ ਜੀਆਈਐੱਸ ਮੈਪ ਦੇਸ਼ ਦੇ ਸਾਰੇ ਊਰਜਾ ਸੰਸਾਧਨਾਂ ਦੀ ਇੱਕ ਸਮੁੱਚੀ ਤਸਵੀਰ ਪ੍ਰਦਾਨ ਕਰਦਾ ਹੈ ਜੋ ਪਰੰਪਰਿਕ ਬਿਜਲੀ ਪਲਾਂਟਾਂ,  ਤੇਲ ਅਤੇ ਗੈਸ ਦੇ ਖੂਹਾਂ,  ਪੈਟ੍ਰੋਲੀਅਮ ਰਿਫਾਇਨਰੀਆਂ,  ਕੋਲਾ ਖੇਤਰਾਂ ਅਤੇ ਕੋਲਾ ਬਲਾਕਾਂ ਵਰਗੀਆਂ ਊਰਜਾ ਸੰਸਥਾਵਾਂ ਨੂੰ ਦਰਸਾਉਂਦਾ ਹੈ ਅਤੇ 27 ਵਿਸ਼ਾਗਤ ਸ਼੍ਰੇਣੀਆਂ ਦੇ ਰਾਹੀਂ ਅਕਸ਼ੈ ਊਰਜਾ ਬਿਜਲੀ ਪਲਾਂਟਾਂ ਅਤੇ ਅਕਸ਼ੈ ਊਰਜਾ ਸੰਸਾਧਨ ਸਮਰੱਥਾ ਆਦਿ ਤੇ ਜ਼ਿਲ੍ਹੇ-ਵਾਰ ਡੇਟਾ ਪੇਸ਼ ਕਰਦਾ ਹੈ ।

ਇਹ ਮੈਪ ਦੇਸ਼ ਵਿੱਚ ਊਰਜਾ ਉਤਪਾਦਨ ਅਤੇ ਵੰਡ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਲਈ ਊਰਜਾ ਦੇ ਸਾਰੇ ਪ੍ਰਾਥਮਿਕ ਅਤੇ ਸੈਕੰਡਰੀ ਸਰੋਤਾਂ ਅਤੇ ਉਨ੍ਹਾਂ ਦੇ ਟ੍ਰਾਂਸਪੋਰਟ/ਟ੍ਰਾਂਸਮਿਸ਼ਨ ਨੈੱਟਵਰਕ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦਾ ਯਤਨ ਕਰਦਾ ਹੈ ।  ਇਹ ਇੱਕ ਅਨੋਖਾ ਯਤਨ ਹੈ ਜਿਸ ਦਾ ਉਦੇਸ਼ ਕਈ ਸੰਗਠਨਾਂ ਵਿੱਚ ਬਿਖਰੇ ਹੋਏ ਊਰਜਾ ਡੇਟਾ ਨੂੰ ਏਕੀਕ੍ਰਿਤ ਕਰਨਾ ਅਤੇ ਇਸ ਨੂੰ ਸਮੇਕਿਤ,  ਆਕਰਸ਼ਕ ਗ੍ਰਾਫੀਕਲ ਢੰਗ ਨਾਲ ਪੇਸ਼ ਕਰਨਾ ਹੈ। ਇਸ ਵਿੱਚ ਵੈੱਬ-ਜੀਆਈਐੱਸ ਟੈਕਨੋਲਜੀ ਅਤੇ ਓਪਨ-ਸੋਰਸ ਸਾਫਟਵੇਅਰ ਵਿੱਚ ਨਵੀਨਤਮ ਪ੍ਰਗਤੀ ਦਾ ਲਾਭ ਉਠਾਇਆ ਗਿਆ ਹੈ ਤਾਕਿ ਇਸ ਨੂੰ ਪ੍ਰਭਾਵੀ ਅਤੇ ਉਪਯੋਗਕਰਤਾ ਦੇ ਅਨੁਕੂਲ ਬਣਾਇਆ ਜਾ ਸਕੇ। ਭਾਰਤ ਦਾ ਭੂ-ਸਥਾਨਕ ਊਰਜਾ ਮੈਪ ਯੋਜਨਾ ਬਣਾਉਣ ਅਤੇ ਨਿਵੇਸ਼ ਸੰਬੰਧੀ ਫ਼ੈਸਲੇ ਲੈਣ ਵਿੱਚ ਲਾਭਦਾਇਕ ਹੋਵੇਗਾ। ਇਹ ਉਪਲੱਬਧ ਊਰਜਾ ਪਰਿਸੰਪਤੀਆਂ ਦਾ ਉਪਯੋਗ ਕਰਕੇ ਆਪਦਾ ਪ੍ਰਬੰਧਨ ਵਿੱਚ ਵੀ ਸਹਾਇਤਾ ਕਰੇਗਾ ।

ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਭਾਰਤ ਦੇ ਜੀਆਈਐੱਸ-ਅਧਾਰਿਤ ਊਰਜਾ ਮੈਪ ਦਾ ਲੋਕਾਅਰਪਣ ਕਰਦੇ ਹੋਏ ਕਿਹਾ ਕਿ ਊਰਜਾ ਪਰਿਸੰਪਤੀਆਂ ਦਾ ਜੀਆਈਐੱਸ - ਮੈਪ ਭਾਰਤ ਦੇ ਊਰਜਾ ਖੇਤਰ  ਦੇ ਅਸਲੀ ਸਮੇਂ ਅਤੇ ਏਕੀਕ੍ਰਿਤ ਯੋਜਨਾ ਨੂੰ ਸੁਨਿਸ਼ਚਿਤ ਕਰਨ ਲਈ ਲਾਭਦਾਇਕ ਹੋਵੇਗਾ। ਇਸ ਦੇ ਵੱਡੇ ਭੂਗੋਲਿਕ ਵਿਸਤਾਰ ਅਤੇ ਆਪਸ ਵਿੱਚ ਨਿਰਭਰਤਾ ਨੂੰ ਵੇਖਦੇ ਹੋਏ,  ਊਰਜਾ ਬਜ਼ਾਰਾਂ ਵਿੱਚ ਯੋਗਤਾ ਹਾਸਲ ਕਰਨ ਦੀਆਂ ਬੇਹੱਦ ਸੰਭਾਵਨਾਵਾਂ ਹਨ।  ਅੱਗੇ ਚੱਲ ਕੇ,  ਜੀਆਈਐੱਸ-ਅਧਾਰਿਤ ਊਰਜਾ ਪਰਿਸੰਪਤੀਆਂ ਦੀ ਮੈਪਿੰਗ ਸਾਰੇ ਸੰਬੰਧਿਤ ਹਿਤਧਾਰਕਾਂ ਲਈ ਫਾਇਦੇਮੰਦ ਹੋਵੇਗੀ ਅਤੇ ਨੀਤੀ-ਨਿਰਮਾਣ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ।  ਬਿਖਰੇ ਹੋਏ ਡੇਟਾ ਨੂੰ ਇੱਕ ਸਾਥ ਲਿਆਂਦਾ ਗਿਆ ਹੈ ;  ਇਹ ਇੱਕ ਬਹੁਤ ਵੱਡਾ ਜਾਂਚ ਉਪਕਰਨ ਹੋਵੇਗਾ।

 

ਭਾਰਤ  ਦੇ ਜੀਆਈਐੱਸ ਅਧਾਰਿਤ ਊਰਜਾ ਮੈਪ ਨੂੰ ਇੱਥੇ ਵੇਖ ਸਕਦੇ ਹਨ  -   https://vedas.sac.gov.in/energymap.

*****

ਡੀਐੱਸ/ਏਕੇਜੇ(Release ID: 1765161) Visitor Counter : 179