ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਮਹਾਪਰਿਨਿਰਵਾਣ ਮੰਦਿਰ ਵਿੱਚ ਅਭਿਧੱਮ ਦਿਵਸ ਦੇ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ



ਪ੍ਰਧਾਨ ਮੰਤਰੀ ਰਾਜਕੀਯ ਮੈਡੀਕਲ ਕਾਲਜ, ਕੁਸ਼ੀਨਗਰ ਦਾ ਨੀਂਹ ਪੱਥਰ ਰੱਖਣਗੇ ਅਤੇ ਕੁਸ਼ੀਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ

Posted On: 19 OCT 2021 10:03AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ, 2021 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਕਰੀਬ 10 ਵਜੇਪ੍ਰਧਾਨ ਮੰਤਰੀ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦਸਵੇਰੇ ਤਕਰੀਬਨ 11:30 ਵਜੇਉਹ ਮਹਾਪਰਿਨਿਰਵਾਣ ਮੰਦਿਰ ਵਿਖੇ ਅਭਿਧੱਮ ਦਿਵਸ ਦੇ ਮੌਕੇ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦਦੁਪਹਿਰ ਤਕਰੀਬਨ 1:15 ਵਜੇਪ੍ਰਧਾਨ ਮੰਤਰੀ ਕੁਸ਼ੀਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਹੋਣਗੇ।

 

ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ

 

ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਹਵਾਈ ਅੱਡੇ 'ਤੇ ਸ੍ਰੀਲੰਕਾ ਦੇ ਕੋਲੰਬੋ ਤੋਂ ਉਦਘਾਟਨੀ ਉਡਾਣ ਦੇ ਉਤਰਨ ਨਾਲ ਹੋਵੇਗਾਜਿਸ ਵਿੱਚ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਪ੍ਰਦਰਸ਼ਨੀ ਲਈ ਲਿਆਉਣ ਵਾਲੀ 12 ਮੈਂਬਰੀ ਪਵਿੱਤਰ ਅਵਸ਼ੇਸ਼ ਟੀਮ ਸਮੇਤ ਸੌ ਤੋਂ ਵੱਧ ਬੋਧੀ ਭਿਕਸ਼ੂਆਂ ਅਤੇ ਪਤਵੰਤੇ ਸੱਜਣਾਂ ਦਾ ਸ੍ਰੀਲੰਕਾਈ ਪ੍ਰਤਿਨਿਧੀ ਮੰਡਲ ਆਵੇਗਾ। ਪ੍ਰਤਿਨਿਧੀ ਮੰਡਲ ਵਿੱਚ ਸ੍ਰੀਲੰਕਾ ਵਿੱਚ ਬੁੱਧ ਧਰਮ ਦੇ ਸਾਰੇ ਚਾਰ ਨਿਕਾਤਾਂ (ਸ਼ਾਖਾਵਾਂ) ਯਾਨੀ ਅਸਗਿਰਿਯਾਅਮਰਪੁਰਾਰਾਮਨਯਾਮਾਲਵੱਟਾ ਦੇ ਅਨੁਨਾਇਕਾਂ (ਉਪ ਪ੍ਰਮੁੱਖ) ਦੇ ਨਾਲ-ਨਾਲ ਕੈਬਨਿਟ ਮੰਤਰੀ ਨਮਲ ਰਾਜਪਕਸ਼ੇ ਦੀ ਅਗਵਾਈ ਵਿੱਚ ਸ੍ਰੀਲੰਕਾ ਸਰਕਾਰ ਦੇ ਪੰਜ ਮੰਤਰੀ ਵੀ ਸ਼ਾਮਲ ਹੋਣਗੇ।

 

ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡਾ 260 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਗਿਆ ਹੈ। ਇਹ ਘਰੇਲੂ ਅਤੇ ਅੰਤਰਰਾਸ਼ਟਰੀ ਸ਼ਰਧਾਲੂਆਂ ਨੂੰ ਭਗਵਾਨ ਬੁੱਧ ਦੇ ਮਹਾਪਰਿਨਿਰਵਾਣ ਸਥਲ ਦੇ ਦਰਸ਼ਨ ਕਰਨ ਦੀ ਸੁਵਿਧਾ ਦੇਵੇਗਾ ਅਤੇ ਵਿਸ਼ਵ ਭਰ ਦੇ ਬੋਧੀ ਤੀਰਥ ਸਥਾਨਾਂ ਨੂੰ ਜੋੜਨ ਦਾ ਇੱਕ ਪ੍ਰਯਤਨ ਹੈ। ਇਹ ਹਵਾਈ ਅੱਡਾ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨੇੜਲੇ ਜ਼ਿਲ੍ਹਿਆਂ ਨੂੰ ਸੇਵਾਵਾਂ ਮੁਹੱਈਆ ਕਰੇਗਾ ਅਤੇ ਇਸ ਖੇਤਰ ਵਿੱਚ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਮਹਾਪਰਿਨਿਰਵਾਣ ਮੰਦਿਰ ਵਿਖੇ ਅਭਿਧਮ ਦਿਵਸ

 

ਪ੍ਰਧਾਨ ਮੰਤਰੀ ਮਹਾਪਰਿਨਿਰਵਾਣ ਮੰਦਿਰ ਦਾ ਦੌਰਾ ਕਰਨਗੇਭਗਵਾਨ ਬੁੱਧ ਦੀ ਲੇਟੀ ਹੋਈ ਮੂਰਤੀ ਦੀ ਅਰਚਨਾ ਕਰਨਗੇ ਅਤੇ ਚਿਵਰ (Chivar) ਅਰਪਿਤ ਕਰਨਗੇ ਅਤੇ ਬੋਧੀ ਰੁੱਖ ਦਾ ਬੂਟਾ ਵੀ ਲਗਾਉਣਗੇ।

 

ਪ੍ਰਧਾਨ ਮੰਤਰੀ ਅਭਿਧੱਮ ਦਿਵਸ ਦੇ ਸਬੰਧ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲੈਣਗੇ।  ਇਹ ਦਿਨ ਬੋਧੀ ਭਿਕਸ਼ੂਆਂ ਲਈ ਤਿੰਨ ਮਹੀਨਿਆਂ ਦੀ ਵਰਸ਼ਾ ਵਾਪਸੀ - ਵਰਸ਼ਾਵਾਸ ਜਾਂ ਵਾਸਾ ਦੇ ਅੰਤ ਦਾ ਪ੍ਰਤੀਕ ਹੈਜਿਸ ਦੌਰਾਨ ਉਹ ਵਿਵਹਾਰ ਅਤੇ ਮੱਠ ਵਿੱਚ ਇੱਕ ਜਗ੍ਹਾ ਤੇ ਰੁਕਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਇਸ ਸਮਾਗਮ ਵਿੱਚ ਸ੍ਰੀਲੰਕਾਥਾਈਲੈਂਡਮਿਆਂਮਾਰਦੱਖਣੀ ਕੋਰੀਆਨੇਪਾਲਭੂਟਾਨ ਅਤੇ ਕੰਬੋਡੀਆ ਦੇ ਉੱਘੇ ਭਿਕਸ਼ੂ ਅਤੇ ਵਿਭਿੰਨ ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ ਅਜੰਤਾ ਦੇ ਚਿੱਤਰਾਂਬੌਧ ਸੂਤਰ ਕੈਲੀਗ੍ਰਾਫੀ ਅਤੇ ਵਡਨਗਰ ਅਤੇ ਗੁਜਰਾਤ ਦੇ ਹੋਰ ਸਥਾਨਾਂ ਤੋਂ ਖੁਦਾਈ ਕੀਤੀਆਂ ਗਈਆਂ ਬੌਧ ਕਲਾਵਾਂ ਦੀ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ।

 

ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ

 

ਪ੍ਰਧਾਨ ਮੰਤਰੀ ਕੁਸ਼ੀਨਗਰ ਦੇ ਬਰਵਾ ਜੰਗਲ ਵਿਖੇ ਇੱਕ ਪਬਲਿਕ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਮੌਕੇ ਉਹ ਰਾਜਕੀਯ (Rajkiya) ਮੈਡੀਕਲ ਕਾਲਜਕੁਸ਼ੀਨਗਰ ਦਾ ਨੀਂਹ ਪੱਥਰ ਰੱਖਣਗੇ ਜੋ ਕਿ 280 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੈਡੀਕਲ ਕਾਲਜ ਵਿੱਚ 500 ਬਿਸਤਰਿਆਂ ਦਾ ਹਸਪਤਾਲ ਹੋਵੇਗਾ ਅਤੇ ਵਿੱਦਿਅਕ ਸੈਸ਼ਨ 2022-2023 ਵਿੱਚ ਐੱਮਬੀਬੀਐੱਸ ਕੋਰਸ ਵਿੱਚ 100 ਵਿਦਿਆਰਥੀਆਂ ਨੂੰ ਦਾਖਲਾ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ 180 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 12 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ।

 

 

  *********

 

ਡੀਐੱਸ/ਏਕੇਜੇ


(Release ID: 1764972) Visitor Counter : 200