ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ, ਨਵੀਨ ਅਤੇ ਅਖੁੱਟ ਊਰਜਾ ਮੰਤਰੀ ਨੇ ਐੱਨਐੱਚਪੀਸੀ ਦੁਲਹਸਤੀ ਪਾਵਰ ਸਟੇਸ਼ਨ ਅਤੇ ਕਿਸ਼ਨਗੰਗਾ ਪਾਵਰ ਸਟੇਸ਼ਨ ਦੇ ਡੈਮ ਸਥਲ ਦਾ ਦੌਰਾ ਕੀਤਾ
प्रविष्टि तिथि:
15 OCT 2021 4:21PM by PIB Chandigarh
ਕੇਂਦਰੀ ਬਿਜਲੀ, ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਵਿੱਚ 330 ਮੈਗਾਵਾਟ ਦੀ ਐੱਨਐੱਚਪੀਸੀ ਕਿਸ਼ਨਗੰਗਾ ਬਿਜਲੀ ਸਟੇਸ਼ਨ ਦੇ ਡੈਮ ਸਥਲ ਦਾ ਦੌਰਾ ਕੀਤਾ ।

ਮਾਣਯੋਗ ਮੰਤਰੀ ਜੀ ਦੇ ਨਾਲ ਬਿਜਲੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਐੱਸ. ਕੇ. ਜੀ. ਰਹਾਟੇ, ਐੱਨਐੱਚਪੀਸੀ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ. ਕੇ. ਸਿੰਘ ਅਤੇ ਜੰਮੂ-ਕਸ਼ਮੀਰ ਦੇ ਬਿਜਲੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰੋਹਿਤ ਕੰਸਲ ਮੌਜੂਦ ਸਨ।

ਆਪਣੀ ਯਾਤਰਾ ਦੇ ਦੌਰਾਨ, ਮੰਤਰੀ ਨੇ ਡੈਮ ਅਤੇ ਸਪਿਲਵੇ ਨਾਲ ਜੁੜੀਆਂ ਕਈ ਜਗ੍ਹਾਵਾਂ ਦਾ ਨਿਰੀਖਣ ਕੀਤਾ । ਉਨ੍ਹਾਂ ਨੇ ਡੈਮ ਟੋ ਪਾਵਰ ਹਾਊਸ (0 . 8x3=2.4 ਮੈਗਾਵਾਟ) ਦੇ ਨਿਰਮਾਣ ਕਾਰਜ ਦਾ ਵੀ ਨਿਰੀਖਣ ਕੀਤਾ ਅਤੇ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਯਾਤਰਾ ਦੇ ਦੌਰਾਨ ਮਾਣਯੋਗ ਮੰਤਰੀ ਜੀ ਨੇ ਸਥਾਨਕ ਲੋਕਾਂ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ ।

ਸ਼੍ਰੀ ਆਰ. ਕੇ. ਸਿੰਘ, ਕੇਂਦਰੀ ਊਰਜਾ, ਨਵੀਨ ਅਤੇ ਅਖੁੱਟ ਊਰਜਾ ਮੰਤਰੀ ਨੇ ਦੁਲਹਸਤੀ ਪਾਵਰ ਸਟੇਸ਼ਨ ਦੇ ਡੈਮ ਪਰਿਸਰ ਦਾ ਦੌਰਾ ਕੀਤਾ। ਪਿਛਲੇ ਕੱਲ੍ਹ, ਸ਼੍ਰੀ ਐੱਸ.ਕੇ.ਜੀ. ਰਹਾਟੇ, ਐਡੀਸ਼ਨਲ ਸਕੱਤਰ , ਬਿਜਲੀ ਮੰਤਰਾਲਾ , ਭਾਰਤ ਸਰਕਾਰ , ਸ਼੍ਰੀ ਰੋਹਿਤ ਕੰਸਲ , ਪ੍ਰਮੁੱਖ ਸਕੱਤਰ , ਪੀਡੀਡੀ, ਜੰਮੂ-ਕਸ਼ਮੀਰ ਅਤੇ ਸ਼੍ਰੀ ਏ. ਕੇ. ਸਿੰਘ , ਸੀਐੱਮਡੀ , ਐੱਨਐੱਚਪੀਸੀ ਨੇ ਵੀ ਉਨ੍ਹਾਂ ਦੇ ਨਾਲ ਸਟੇਸ਼ਨ ਦਾ ਦੌਰਾ ਕੀਤਾ ਸੀ ।

ਸ਼੍ਰੀ ਆਰ. ਕੇ. ਸਿੰਘ ਅਤੇ ਹੋਰ ਪਤਵੰਤਿਆਂ ਦਾ ਡੈਮ ਪਰਿਸਰ ਵਿੱਚ ਆਉਣ ‘ਤੇ ਦੁਲਹਸਤੀ ਪਾਵਰ ਸਟੇਸ਼ਨ ਦੇ ਜਨਰਲ ਮੈਨੇਜਰ ( ਇਨ-ਚਾਰਜ ) ਸ਼੍ਰੀ ਨਿਰਮਲ ਸਿੰਘ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਦੇ ਬਾਅਦ ਦੁਲਹਸਤੀ ਪਾਵਰ ਸਟੇਸ਼ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਸਾਰੇ ਪਤਵੰਤਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਰਮੀਆਂ ਦੁਆਰਾ ਮਾਣਯੋਗ ਮੰਤਰੀ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ।
ਇਸ ਮੌਕੇ ‘ਤੇ ਸ਼੍ਰੀ ਆਰ. ਕੇ. ਸਿੰਘ ਨੇ ਡੈਮ ਪਰਿਸਰ ਦਾ ਨਿਰੀਖਣ ਕੀਤਾ ਅਤੇ ਪਾਵਰ ਸਟੇਸ਼ਨ ਦੇ ਸੰਚਾਲਨ ਦਾ ਜਾਇਜਾ ਲਿਆ। ਦੁਲਹਸਤੀ ਪਾਵਰ ਸਟੇਸ਼ਨ ਦੇ ਜਨਰਲ ਮੈਨੇਜਰ ( ਇਨ-ਚਾਰਜ ) ਸ਼੍ਰੀ ਨਿਰਮਲ ਸਿੰਘ ਨੇ ਮੰਤਰੀ ਨੂੰ ਪਾਵਰ ਸਟੇਸ਼ਨ ਦੇ ਸੰਚਾਲਨ ਬਾਰੇ ਵਿਸਤਾਰ ਨਾਲ ਦੱਸਿਆ।
****
ਐੱਮਵੀ/ਆਈਜੀ
(रिलीज़ आईडी: 1764704)
आगंतुक पटल : 204