ਰੇਲ ਮੰਤਰਾਲਾ
ਰੇਲ ਕੌਸ਼ਲ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਅਧੀਨ ਪਹਿਲੇ ਬੈਚ ਦੇ ਸਫ਼ਲ ਟ੍ਰੇਨੀਜ਼ ਨੂੰ ਸਵੈ-ਰੋਜ਼ਗਾਰ ਟੂਲਕਿੱਟਸ ਅਤੇ ਸਰਟੀਫਿਕੇਟ ਮਿਲੇ
प्रविष्टि तिथि:
14 OCT 2021 12:44PM by PIB Chandigarh
ਭਾਰਤੀ ਰੇਲਵੇ ਦੀ ਉਤਪਾਦਨ ਇਕਾਈ, ਬਨਾਰਸ ਲੋਕੋਮੋਟਿਵ ਵਰਕਸ ਨੇ ਟੈਕਨੀਕਲ ਟ੍ਰੇਡਸ ਵਿੱਚ 100 ਘੰਟਿਆਂ ਦਾ ਟ੍ਰੇਨਿੰਗ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ 54 ਟ੍ਰੇਨੀਜ਼ ਨੂੰ ਟੂਲਕਿਟਸ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ
ਟ੍ਰੇਨਿੰਗ ਪ੍ਰਾਪਤ ਕਰਨ 'ਤੇ ਟ੍ਰੇਨੀਜ਼ ਨੇ ਬਹੁਤ ਸੰਤੁਸ਼ਟੀ ਪ੍ਰਗਟ ਕੀਤੀ
ਭਾਰਤੀ ਰੇਲਵੇ ਦੀ ਪ੍ਰੋਡਕਸ਼ਨ ਯੂਨਿਟ, ਬਨਾਰਸ ਲੋਕੋਮੋਟਿਵ ਵਰਕਸ (ਬੀਐੱਲਡਬਿਲੂ) ਨੇ 13.10.2021 ਨੂੰ ਰੇਲ ਕੌਸ਼ਲ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਅਧੀਨ ਸਫ਼ਲ ਟ੍ਰੇਨੀਜ਼ ਲਈ ਸਵੈ-ਰੋਜ਼ਗਾਰ ਟੂਲਕਿਟਾਂ ਅਤੇ ਸਰਟੀਫਿਕੇਟਸ ਦੀ ਵੰਡ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ। ਇਹ ਸਮਾਗਮ ਰੇਲ ਕੌਸ਼ਲ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਅਧੀਨ ਬੀਐੱਲਡਬਿਲੂ ਦੁਆਰਾ ਇਲੈਕਟ੍ਰੀਸ਼ੀਅਨ, ਫਿਟਰ, ਮਸ਼ੀਨਿਸਟ ਅਤੇ ਵੈਲਡਰ ਵਰਗੇ ਟੈਕਨੀਕਲ ਟ੍ਰੇਡਜ਼ ਵਿੱਚ ਪਹਿਲੇ ਬੈਚ ਦੀ ਟ੍ਰੇਨਿੰਗ ਲਈ ਆਯੋਜਿਤ 100 ਘੰਟਿਆਂ ਦੇ ਟ੍ਰੇਨਿੰਗ ਪ੍ਰੋਗਰਾਮ ਦੀ ਸਮਾਪਤੀ ਮੌਕੇ ਆਯੋਜਿਤ ਕੀਤਾ ਗਿਆ ਸੀ। 13.10.2021 ਨੂੰ ਕੁੱਲ 54 ਟ੍ਰੇਨੀਜ਼ ਨੇ ਟੂਲਕਿੱਟ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਟ੍ਰੇਨੀਜ਼ ਨੇ ਟ੍ਰੇਨਿੰਗ ਪੂਰੀ ਹੋਣ 'ਤੇ ਬਹੁਤ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਟ੍ਰੇਨਿੰਗ ਨੂੰ ਉਨ੍ਹਾਂ ਦੇ ਮੌਜੂਦਾ ਗਿਆਨ ਦੇ ਪੂਰਕ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਲਈ ਉਪਯੋਗੀ ਪਾਇਆ ਹੈ।
ਰੇਲਵੇ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਬਾਰੇ ਮਾਨਯੋਗ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਦੁਆਰਾ 17.09.2021 ਨੂੰ ਆਰਕੇਵੀਵਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਆਰਕੇਵੀਵਾਈ ਪ੍ਰੋਗਰਾਮ ਸਥਾਨਕ ਨੌਜਵਾਨਾਂ ਨੂੰ ਰੇਲਵੇ ਟ੍ਰੇਨਿੰਗ ਸੰਸਥਾਨਾਂ ਦੁਆਰਾ ਉਦਯੋਗ ਸੰਬੰਧੀ ਕੌਸ਼ਲ ਵਿੱਚ ਪ੍ਰਵੇਸ਼ ਪੱਧਰ ਦੀ ਟ੍ਰੇਨਿੰਗ ਪ੍ਰਦਾਨ ਕਰਨ ਦੁਆਰਾ ਸਸ਼ਕਤ ਬਣਾਉਂਦਾ ਹੈ। ਇਹ ਪ੍ਰੋਗਰਾਮ ਆਜ਼ਾਦੀ ਕਾ ਮਹੋਤਸਵ ਦੇ 75 ਵਰ੍ਹਿਆਂ ਦੇ ਹਿੱਸੇ ਵਜੋਂ ਇਸ ਦੇਸ਼ ਦੇ ਨੌਜਵਾਨਾਂ ਨੂੰ ਆਤਮ-ਵਿਸ਼ਵਾਸ ਦਿਵਾਉਣ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਆਰਕੇਵੀਵਾਈ ਪ੍ਰੋਗਰਾਮ, ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪ੍ਰਾਪਤ ਕਰਨ ਲਈ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਇੱਕ ਯੋਜਨਾ - ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਇ) ਦੇ ਅਧੀਨ ਹੈ। ਪੂਰੇ ਭਾਰਤ ਵਿੱਚ ਫੈਲੇ 75 ਰੇਲਵੇ ਟ੍ਰੇਨਿੰਗ ਸੰਸਥਾਨਾਂ ਵਿੱਚ ਕੁੱਲ 50,000 ਨੌਜਵਾਨਾਂ ਨੂੰ ਤਿੰਨ ਵਰ੍ਹਿਆਂ ਦੀ ਮਿਆਦ ਵਿੱਚ ਇਹ ਟ੍ਰੇਨਿੰਗ ਦਿੱਤੀ ਜਾਵੇਗੀ।
ਬਨਾਰਸ ਲੋਕੋਮੋਟਿਵ ਵਰਕਸ ਨੂੰ ਨੋਡਲ ਏਜੰਸੀ ਵਜੋਂ ਆਰਕੇਵੀਵਾਈ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਕੋਰਸ ਦੀ ਸਮੱਗੋਰੀ ਅਤੇ ਟ੍ਰੇਨਿੰਗ ਲਈ ਮੁਲਾਂਕਣ ਪ੍ਰਕਿਰਿਆ ਬਨਾਰਸ ਲੋਕੋਮੋਟਿਵ ਵਰਕਸ ਦੁਆਰਾ ਤਿਆਰ ਕੀਤੀ ਗਈ ਹੈ।
ਆਰਕੇਵੀਵਾਈ ਪ੍ਰੋਗਰਾਮ ਲਈ ਟ੍ਰੇਨੀਜ਼ ਦੀ ਚੋਣ ਖੁੱਲੇ ਇਸ਼ਤਿਹਾਰ ਅਤੇ ਪਾਰਦਰਸ਼ੀ ਸ਼ਾਰਟ-ਲਿਸਟਿੰਗ ਵਿਧੀ ਦੁਆਰਾ ਕੀਤੀ ਜਾਂਦੀ ਹੈ। ਟ੍ਰੇਨੀਜ਼ ਨੇ 100 ਘੰਟਿਆਂ ਦੀ ਪ੍ਰੈਕਟੀਕਲ ਅਤੇ ਥਿਓਰੈਟੀਕਲ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਟ੍ਰੇਨਿੰਗ ਤੋਂ ਬਾਅਦ, ਸਾਰੇ ਟ੍ਰੇਨੀਜ਼ ਦਾ ਇੱਕ ਮਾਨਕੀਕ੍ਰਿਤ ਮੁਲਾਂਕਣ ਕੀਤਾ ਗਿਆ ਅਤੇ ਸਫਲ ਟ੍ਰੇਨੀਜ਼ ਨੂੰ ਸਰਟੀਫਿਕੇਟ ਦਿੱਤੇ ਗਏ।
ਬਨਾਰਸ ਲੋਕੋਮੋਟਿਵ ਵਰਕਸ ਨੇ ਸਾਰੇ ਸਫ਼ਲ ਟ੍ਰੇਨੀਜ਼ ਨੂੰ ਉਨ੍ਹਾਂ ਦੇ ਟ੍ਰੇਡ ਨਾਲ ਸੰਬੰਧਤ ਟੂਲਕਿੱਟ ਮੁਹੱਈਆ ਕਰਵਾਉਣ ਦੀ ਇੱਕ ਅਨੋਖੀ ਪਹਿਲ ਕੀਤੀ ਹੈ। ਇਹ ਟੂਲਕਿੱਟ ਟ੍ਰੇਨੀਜ਼ ਨੂੰ ਆਪਣੇ ਕੌਸ਼ਲ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ। ਇਹ ਟੂਲਕਿੱਟ ਟ੍ਰੇਨੀਜ਼ ਨੂੰ ਉਨ੍ਹਾਂ ਦੀ ਸਿੱਖਣ, ਸਵੈ-ਰੋਜ਼ਗਾਰ ਸਮਰੱਥਾ ਦੇ ਨਾਲ ਨਾਲ ਵਿਭਿੰਨ ਉਦਯੋਗਾਂ ਵਿੱਚ ਰੋਜ਼ਗਾਰ-ਯੋਗਤਾ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰੇਗੀ। ਇਹ ਟੂਲਕਿੱਟਾਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐੱਸਆਰ) ਦੇ ਅਧੀਨ ਉਦਯੋਗ ਦੇ ਭਾਈਵਾਲਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਹਨ।
*********
ਆਰਜੇ/ਡੀਐੱਸ
(रिलीज़ आईडी: 1764292)
आगंतुक पटल : 245