ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਜੈਦਸ਼ਮੀ ਦੇ ਪਾਵਨ ਅਵਸਰ ’ਤੇ ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਆਯੋਜਿਤ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕੀਤਾ


“ਇਨ੍ਹਾਂ ਸੱਤ ਕੰਪਨੀਆਂ ਦੇ ਨਿਰਮਾਣ ਨਾਲ ਡਾ. ਕਲਾਮ ਦੇ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਤਾਕਤ ਮਿਲੇਗੀ”



“ਇਹ ਸੱਤ ਨਵੀਆਂ ਕੰਪਨੀਆਂ ਆਉਣ ਵਾਲੇ ਸਮੇਂ ’ਚ ਦੇਸ਼ ਦੀ ਫ਼ੌਜੀ ਤਾਕਤ ਲਈ ਇੱਕ ਮਜ਼ਬੂਤ ਅਧਾਰ ਦਾ ਨਿਰਮਾਣ ਕਰਨਗੀਆਂ”



“ਇਨ੍ਹਾਂ ਨਵੀਆਂ ਕੰਪਨੀਆਂ ਲਈ ਦੇਸ਼ ਨੇ ਹੁਣੇ ਤੋਂ ਹੀ 65 ਹਜ਼ਾਰ ਕਰੋੜ ਰੁਪਏ ਦੇ ਆਰਡਰਸ ਪਲੇਸ ਕੀਤੇ ਹਨ, ਜੋ ਇਨ੍ਹਾਂ ਕੰਪਨੀਆਂ ’ਚ ਦੇਸ਼ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ”



“ਅੱਜ ਦੇਸ਼ ਦੇ ਡਿਫੈਂਸ ਸੈਕਟਰ ’ਚ ਬੇਮਿਸਾਲ ਪਾਰਦਰਸ਼ਤਾ ਹੈ, ਵਿਸ਼ਵਾਸ ਹੈ ਅਤੇ ਟੈਕਨੋਲੋਜੀ ਪ੍ਰੇਰਿਤ ਦ੍ਰਿਸ਼ਟੀਕੋਣ ਹੈ”



“ਪਿਛਲੇ ਪੰਜ ਸਾਲਾਂ ’ਚ ਸਾਡੀ ਰੱਖਿਆ ਬਰਾਮਦ 325 ਫੀਸਦੀ ਵਧੀ ਹੈ”



“ਜਿੱਥੇ ਪ੍ਰਤੀਯੋਗੀ ਲਾਗਤ ਸਾਡੀ ਤਾਕਤ ਹੈ, ਗੁਣਵੱਤਾ ਤੇ ਭਰੋਸੇਯੋਗਤਾ ਸਾਡੀ ਪਹਿਚਾਣ ਹੋਣੀ ਚਾਹੀਦੀ ਹੈ”

Posted On: 15 OCT 2021 12:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਰੋਹ ਚ ਵੀਡੀਓ ਸੰਬੋਧਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੇ ਭੱਟ ਸਮੇਤ ਹੋਰ ਲੋਕ ਮੌਜੂਦ ਸਨ।

ਆਪਣੇ ਸੰਬੋਧਨ ਚ ਪ੍ਰਧਾਨ ਮੰਤਰੀ ਨੇ ਅੱਜ ਵਿਜੈਦਸ਼ਮੀ ਦੇ ਸ਼ੁਭ ਮੌਕੇ ਅਤੇ ਇਸ ਦਿਨ ਹਥਿਆਰ ਤੇ ਗੋਲਾਬਾਰੂਦ ਦੀ ਪੂਜਾ ਕਰਨ ਦੀ ਰਵਾਇਤ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਭਾਰਤ ਚ ਅਸੀਂ ਸ਼ਕਤੀ ਨੂੰ ਸਿਰਜਣਾ ਦੇ ਮਾਧਿਅਮ ਦੇ ਰੂਪ ਵਿੰਚ ਵੇਖਦੇ ਹਾਂ। ਸ਼੍ਰੀ ਮੋਦੀ ਨੇ ਹਿਕਾ ਕਿ ਇਸੇ ਭਾਵਨਾ ਨਾਲ ਦੇਸ਼ ਤਾਕਤ ਹਾਸਲ ਕਰਨ ਵੱਲ ਵਧ ਰਿਹਾ ਹੈ।

ਉਨ੍ਹਾਂ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੱਜ ਹੀ ਸਾਬਕਾ ਰਾਸ਼ਟਰਪਤੀਭਾਰਤ ਰਤਨਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਜਯੰਤੀ ਵੀ ਹੈ। ਉਨ੍ਹਾਂ ਕਿਹਾ,‘ਕਲਾਮ ਸਾਹਿਬ ਨੇ ਜਿਸ ਤਰ੍ਹਾਂ ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਲਈ ਸਮਰਪਿਤ ਕੀਤਾਇਹ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ।’ ਸ਼੍ਰੀ ਮੋਦੀ ਨੇ ਕਿਹਾ ਕਿ ਅਸਲਾ ਕਾਰਖਾਨਿਆਂ ਦੇ ਪੁਨਰਗਠਨ ਤੇ ਸੱਤ ਨਵੀਆਂ ਕੰਪਨੀਆਂ ਦੇ ਨਿਰਮਾਣ ਨਾਲ ਡਾ. ਕਲਾਮ ਦੇ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਨਵੀਆਂ ਰੱਖਿਆ ਕੰਪਨੀਆਂ ਭਾਰਤ ਦੀ ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਦੌਰਾਨ ਦੇਸ਼ ਲਈ ਇੱਕ ਨਵੇਂ ਭਵਿੱਖ ਦੀ ਸਿਰਜਣਾ ਨਾਲ ਜੁੜੇ ਵਿਭਿੰਨ ਸੰਕਲਪਾਂ ਦਾ ਹਿੱਸਾ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਬਣਾਉਣ ਦਾ ਫ਼ੈਸਲਾ ਲੰਮੇ ਸਮੇਂ ਤੋਂ ਫਸਿਆ ਹੋਇਆ ਸੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਨਵੀਆਂ ਕੰਪਨੀਆਂ ਆਉਣ ਵਾਲੇ ਸਮੇਂ ਚ ਦੇਸ਼ ਦੀ ਫ਼ੌਜੀ ਤਾਕਤ ਲਈ ਇੱਕ ਮਜ਼ਬੂਤ ਅਧਾਰ ਦਾ ਨਿਰਮਾਣ ਕਰਨਗੀਆਂ। ਭਾਰਤੀ ਅਸਲਾ ਕਾਰਖਾਨਿਆਂ ਦੇ ਮਾਣਮੱਤੇ ਅਤੀਤ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੌਰਾਨ ਇਨ੍ਹਾਂ ਕੰਪਨੀਆਂ ਨੂੰ ਅੱਪਗ੍ਰੇਡ ਕਰਨ ਦੇ ਮਾਮਲੇ ਚ ਅਣਦੇਖੀ ਕੀਤੀ ਗਈਜਿਸ ਨਾਲ ਦੇਸ਼ ਆਪਣੀਆਂ ਜ਼ਰੂਰਤਾਂ ਲਈ ਵਿਦੇਸ਼ੀ ਸਪਲਾਇਰਾਂ ਉੱਤੇ ਨਿਰਭਰ ਹੋ ਗਿਆ। ਉਨ੍ਹਾਂ ਕਿਹਾ,‘ਇਹ ਰੱਖਿਆ ਕੰਪਨੀਆਂ ਇਸ ਸਥਿਤੀ ਨੂੰ ਬਦਲਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੀਆਂ।

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਨਵੀਆਂ ਕੰਪਨੀਆਂ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਦਰਾਮਦ ਪ੍ਰਤੀਸਥਾਪਨ ਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ 65,00 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪਲੇਸ ਕੀਤੇ ਹਨਜੋ ਇਨ੍ਹਾਂ ਕੰਪਨੀਆਂ ਚ ਦੇਸ਼ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਉਨ੍ਹਾਂ ਬੀਤੇ ਦਿਨੀਂ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਤੇ ਸੁਧਾਰਾਂ ਨੂੰ ਚੇਤੇ ਕੀਤਾਜਿਸ ਨਾਲ ਰੱਖਿਆ ਖੇਤਰ ਚ ਵਿਸ਼ਵਾਸਪਾਰਦਰਸ਼ਤਾ ਤੇ ਟੈਕਨੋਲੋਜੀ ਪ੍ਰੇਰਿਤ ਦ੍ਰਿਸ਼ਟੀਕੋਣ ਪੈਦਾ ਹੋਇਆਜੋ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਨਿਜੀ ਤੇ ਜਨਤਕ ਖੇਤਰ ਰਾਸ਼ਟਰੀ ਸੁਰੱਖਿਆ ਦੇ ਮਿਸ਼ਨ ਵਿੱਚ ਨਾਲਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨਵੇਂ ਦ੍ਰਿਸ਼ਟੀਕੋਣ ਦੇ ਉਦਾਹਰਣ ਦੇ ਰੂਪ ਵਿੱਚ ਉੱਤਰ ਪ੍ਰਦੇਸ਼ ਤੇ ਤਾਮਿਲ ਨਾਡੂ ਰੱਖਿਆ ਗਲਿਆਰਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਐੱਮਐੱਸਐੱਮਈ ਲਈ ਨਵੇਂ ਮੌਕੇ ਉੱਭਰ ਰਹੇ ਹਨ ਤੇ ਇਸ ਤਰ੍ਹਾਂ ਦੇਸ਼ ਹਾਲੀਆ ਸਾਲਾਂ ਦੌਰਾਨ ਨੀਤੀਗਤ ਤਬਦੀਲੀਆਂ ਦਾ ਨਤੀਜਾ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਚ ਸਾਡੀ ਰੱਖਿਆ ਬਰਾਮਦ 325 ਫੀਸਦੀ ਵਧੀ ਹੈ।

ਉਨ੍ਹਾਂ ਦੱਸਿਆ ਕਿ ਇਹ ਸਾਡਾ ਟੀਚਾ ਹੈ ਕਿ ਸਾਡੀਆਂ ਕੰਪਨੀਆਂ ਨਾ ਕੇਵਲ ਆਪਣੇ ਉਤਪਾਦਾਂ ਚ ਮੁਹਾਰਤ ਸਥਾਪਤ ਕਰਨਸਗੋਂ ਇੱਕ ਵਿਸ਼ਵ ਬ੍ਰਾਂਡ ਵੀ ਬਣਨ। ਉਨ੍ਹਾਂ ਅਪੀਲ ਕੀਤੀ ਕਿ ਜਿੱਥੇ ਪ੍ਰਤੀਯੋਗੀ ਲਾਗਤ ਸਾਡੀ ਤਾਕਤ ਹੈਉੱਥੇ ਹੀ ਗੁਣਵੱਤਾ ਤੇ ਭਰੋਸੇਯੋਗਤਾ ਸਾਡੀ ਪਹਿਚਾਣ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 21ਵੀਂ ਸਦੀ ਚ ਕਿਸੇ ਵੀ ਰਾਸ਼ਟਰ ਜਾਂ ਕਿਸੇ ਕੰਪਨੀ ਦਾ ਵਿਕਾਸ ਤੇ ਬ੍ਰਾਂਡ ਮੁੱਲ ਉਸ ਦੀ ਖੋਜ ਤੇ ਵਿਕਾਸ ਅਤੇ ਨਵੀਨਤਾ ਤੋਂ ਨਿਰਧਾਰਿਤ ਹੁੰਦਾ ਹੈ। ਉਨ੍ਹਾਂ ਨਵੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਖੋਜ ਤੇ ਇਨੋਵੇਸ਼ਨ ਉਨ੍ਹਾਂ ਦੇ ਕੰਮ ਸਭਿਆਚਾਰ ਦਾ ਹਿੱਸਾ ਹੋਣੇ ਚਾਹੀਦੇ ਹਨਤਾਂ ਜੋ ਉਹ ਭਵਿੱਖ ਦੀਆਂ ਟੈਕਨੋਲੋਜੀਆਂ ਚ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਇਹ ਪੁਨਰਗਠਨ ਨਵੀਆਂ ਕੰਪਨੀਆਂ ਨੂੰ ਨਵੀਨਤਾ ਤੇ ਮੁਹਾਰਤ ਵਿਕਸਤ ਕਰਨ ਲਈ ਵਧੇਰੇ ਖ਼ੁਦਮੁਖ਼ਤਿਆਰੀ ਪ੍ਰਦਾਨ ਕਰੇਗਾ ਤੇ ਨਵੀਆਂ ਕੰਪਨੀਆਂ ਨੂੰ ਅਜਿਹੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸਟਾਰਟਅੱਪਸ ਨਾਲ ਇਨ੍ਹਾਂ ਕੰਪਨੀਆਂ ਦੇ ਮਾਧਿਅਮ ਰਾਹੀਂ ਇੱਕਦਜੇ ਦੀ ਖੋਜ ਤੇ ਮੁਹਾਰਤ ਦਾ ਲਾਭ ਲੈਣ ਲਈ ਇਸ ਨਵੀਂ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਨਵੀਆਂ ਕੰਪਨੀਆਂ ਨੂੰ ਨਾ ਸਿਰਫ਼ ਬਿਹਤਰ ਉਤਪਾਦਨ ਵਾਤਾਵਰਣ ਦਿੱਤਾ ਹੈਬਲਕਿ ਪੂਰਣ ਕਾਰਜਾਤਮਕ ਖ਼ੁਦਮੁਖ਼ਤਿਆਰੀ ਵੀ ਦਿੱਤੀ ਹੈ। ਉਨ੍ਹਾਂ ਦੁਹਰਾਇਆ ਕ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਕਰਮਚਾਰੀਆਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇ।

ਕਾਰਜਾਤਮਕ ਖ਼ੁਦਮੁਖ਼ਤਿਆਰੀਮੁਹਾਰਤ ਤੇ ਨਵੀਂ ਵਿਕਾਸ ਸਮਰੱਥਾ ਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਅਸਲਾ ਫੈਕਟਰੀ ਬੋਰਡ ਨੂੰ ਸਰਕਾਰੀ ਵਿਭਾਗ ਤੋਂ ਸੌ ਫੀਸਦੀ ਸਰਕਾਰੀ ਮਾਲਕੀ ਵਾਲੀਆਂ ਕਾਰਪੋਰੇਟ ਸੰਸਥਾਵਾਂ ਚ ਬਦਲਣ ਦਾ ਫ਼ੈਸਲਾ ਲਿਆ ਹੈਜੋ ਦੇਸ਼ ਦੀਆਂ ਰੱਖਿਆ ਤਿਆਰੀਆਂ ਚ ਆਤਮਨਿਰਭਰਤਾ ਚ ਸੁਧਾਰ ਦੇ ਉਪਾਅ ਦੇ ਰੂਪ ਵਿੱਚ ਹਨ। ਉਸੇ ਅਨੁਸਾਰ, 7 ਨਵੀਆਂ ਰੱਖਿਆ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆਜਿਨ੍ਹਾਂ ਦੇ ਨਾਮ ਮਿਊਨੀਸ਼ੀਨਸ ਇੰਡੀਆ ਲਿਮਿਟਿਡ (ਐੱਮਆਈਐੱਲ)ਆਰਮਰਡ ਵ੍ਹੀਕਲਸ ਨਿਗਮ ਲਿਮਿਟਿਡ (ਅਵਨੀ)ਅਡਵਾਂਸਡ ਵੈਪਨਸ ਐਂਡ ਇਕੁਇਪਮੈਂਟ ਇੰਡੀਆ ਲਿਮਿਟਿਡ (ਏਡਬਲਿਊਈ ਇੰਡੀਆ)ਟਰੁੱਪ ਕੰਫ਼ਰਟਸ ਲਿਮਿਟਿਡ (ਟੀਸੀਐੱਲ) (ਟਰੁੱਪ ਕੰਫਰਟ ਆਈਟਮਸ)ਯੰਤਰ ਇੰਡੀਆ ਲਿਮਿਟਿਡ (ਵਾਈਆਈਐੱਲ)ਇੰਡੀਆ ਔਪਟੇਲ ਲਿਮਿਟਿਡ (ਆਈਓਐੱਲ) ਅਤੇ ਗਲਾਈਡਰਸ ਇੰਡੀਆ ਲਿਮਿਟਿਡ (ਜੀਆਈਐੱਲ) ਹਨ।

https://twitter.com/PMOIndia/status/1448909381978890241

https://twitter.com/PMOIndia/status/1448909665534758912

https://twitter.com/PMOIndia/status/1448909663114694657

https://twitter.com/PMOIndia/status/1448909961237438478

https://twitter.com/PMOIndia/status/1448910269942435846

https://twitter.com/PMOIndia/status/1448910318218797056

https://twitter.com/PMOIndia/status/1448910817710071808

https://twitter.com/PMOIndia/status/1448911619325521921

 

https://youtu.be/SUHKJsfH3sQ

 

 *********

ਡੀਐੱਸ/ਏਕੇ


(Release ID: 1764284) Visitor Counter : 177