ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਬਿਹਤਰ ਅਤੇ ਲਾਗਤ ਪ੍ਰਭਾਵੀ ਨਤੀਜਿਆਂ ਲਈ ਨਾ ਕੇਵਲ ਕਾਰਜ ਸਗੋਂ ਕਾਰਜ ਸਥਾਨਾਂ ‘ਤੇ ਵੀ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਜ਼ਰੂਰਤ


ਨਵਰਾਤਰੇ ਦੇ ਸ਼ੁਭ ਮੌਕੇ ‘ਤੇ ਦਿੱਲੀ ਵਿੱਚ ਟੈਕਨੋਲੋਜੀ ਭਵਨ ਵਿੱਚ ਨਵੇਂ ਅਤਿਆਧੁਨਿਕ ਭਵਨ ਦਾ ਉਦਘਾਟਨ ਕੀਤਾ

ਯੋਜਨਾਕਾਰਾਂ ਨੂੰ ਭਾਰਤ ਦੀ ਪ੍ਰਕਿਰਤੀ ਅਤੇ ਇਸ ਦੇ ਵਿਗਿਆਨਿਕ ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਲਈ ਪਰਿਸਰ ਵਿੱਚ ਖੁੱਲ੍ਹੀ ਜਗ੍ਹਾ ਦਾ ਉਪਯੋਗ ਕਰਨ ਲਈ ਕਿਹਾ

Posted On: 14 OCT 2021 4:44PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ;  ਪ੍ਰਿਥਵੀ ਵਿਗਿਆਨ;  ਪ੍ਰਧਾਨ ਮੰਤਰੀ ਦਫ਼ਤਰ ,  ਪਰਸੋਨਲ,  ਲੋਕ ਸ਼ਿਕਾਇਤਾਂ ,  ਪੈਂਸ਼ਨਾਂ ,  ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ  ( ਸੁਤੰਤਰ ਚਾਰਜ) ਡਾ.  ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਬਿਹਤਰ ਅਤੇ ਕਿਫਾਇਤੀ ਨਤੀਜਿਆਂ ਲਈ ਨਾ ਕੇਵਲ ਕਾਰਜ ਵਿੱਚ ਸਗੋਂ ਕਾਰਜ ਸਥਾਨਾਂ ‘ਤੇ ਵੀ ਜਾਣਕਾਰੀ ਦੇ ਆਦਾਨ - ਪ੍ਰਦਾਨ ਦੀ ਲੋੜ ਹੈ।   

ਨਵਰਾਤਰੇ  ਦੇ ਸ਼ੁਭ ਮੌਕੇ ‘ਤੇ ਨਵੀਂ ਦਿੱਲੀ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ( ਡੀਐੱਸਟੀ )  ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ ( ਡੀਐੱਸਆਈਆਰ)  ਲਈ ਟੈਕਨੋਲੋਜੀ ਭਵਨ ਪਰਿਸਰ ਵਿੱਚ ਨਿਰਮਿਤ ਨਵੇਂ ਅਤਿਆਧੁਨਿਕ ਭਵਨ ਦਾ ਉਦਘਾਟਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਇਸ ਲੰਬੇ ਸਫਰ ਵਿੱਚ ਦੇਸ਼ ਨੇ ਇੱਕ ਨਵਾਂ ਮੀਲ ਦਾ ਪੱਥਰ ਹਾਸਲ ਕੀਤਾ ਹੈ ।

https://static.pib.gov.in/WriteReadData/userfiles/image/image001JM25.jpg

ਉਦਘਾਟਨੀ ਸਮਾਰੋਹ ਵਿੱਚ ਡੀਐੱਸਟੀ ਅਤੇ ਡੀਬੀਟੀ ਵਿੱਚ ਸਕੱਤਰ ਡਾ. ਰੇਣੁ ਸਵਰੂਪ,  ਡੀਐੱਸਆਈਆਰ ਸਕੱਤਰ ਅਤੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮੰਡੇ,  ਡੀਐੱਸਟੀ ਵਿੱਚ ਸਾਬਕਾ ਸਕੱਤਰ ਪ੍ਰੋ. ਆਸ਼ੁਤੋਸ਼ ਸ਼ਰਮਾ,  ਡੀਐੱਸਟੀ ਵਿੱਚ ਸੀਨੀਅਰ ਸਲਾਹਕਾਰ ਡਾ. ਅਖਿਲੇਸ਼ ਗੁਪਤਾ;  ਏਐੱਸ ਅਤੇ ਐੱਫਏ ਸ਼੍ਰੀ ਵਿਸ਼ਵਜੀਤ ਸਹਾਏ,  ਡੀਐੱਸਟੀ ਵਿੱਚ ਸੰਯੁਕਤ ਸਕੱਤਰ ਡਾ. ਅੰਜੂ ਭੱਲਾ ਅਤੇ ਡੀਐੱਸਟੀ ਅਤੇ ਡੀਐੱਸਆਈਆਰ  ਦੇ ਅਨੇਕ ਸੀਨੀਅਰ ਅਧਿਕਾਰੀ ਮੌਜੂਦ ਸਨ। 

ਸੈਂਟਰਲ ਵਿਸਟਾ ਪ੍ਰੋਜੈਕਟ ਦੀ ਪ੍ਰਧਾਨ ਮੰਤਰੀ ਦੀ ਪਰਿਕਲ‍ਪਨਾ ਦਾ ਜ਼ਿਕਰ ਕਰਦੇ ਹੋਏ ਡਾ.  ਜਿਤੇਂਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 74 ਸਾਲ ਬਾਅਦ ਵੀ ਦੇਸ਼ ਵਿੱਚ ਕੇਂਦਰੀ ਸਕੱਤਰੇਤ ਨਹੀਂ ਹੈ ਅਤੇ ਕਈ ਮੰਤਰਾਲਿਆਂ ਨੇ ਪਰਿਸਰ ਕਿਰਾਏ ‘ਤੇ ਲੈ ਰੱਖੇ ਹਨ ਅਤੇ ਇਸ ਦੇ ਲਈ ਹਜ਼ਾਰਾਂ ਕਰੋੜ ਰੁਪਏ ਕਿਰਾਇਆ ਦਿੱਤਾ ਜਾਂਦਾ ਹੈ।  ਉਨ੍ਹਾਂ ਨੇ ਕਿਹਾ ,  ਇਨ੍ਹਾਂ ਪ੍ਰੋਜੈਕਟ ਨਾਲ ਨਾ ਕੇਵਲ ਧਨ ਦੀ ਬਚਤ ਹੋਵੇਗੀ,  ਸਗੋਂ ਪ੍ਰਸ਼ਾਸਨ ਅਤੇ ਉਤਪਾਦਨ ਵਿੱਚ ਬਿਹਤਰ ਤਾਲਮੇਲ ਪੈਦਾ ਹੋਵੇਗਾ।  ਇਸ ਤਰ੍ਹਾਂ ,  ਉਨ੍ਹਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਤਾਲਮੇਲ ਦੀ ਇੱਕ ਸੁੰਦਰ ਉਦਾਹਰਣ ਗਤੀਸ਼ਕਤੀ ਪ੍ਰੋਗਰਾਮ ਦੀ ਉਦਾਹਰਣ ਦਿੱਤੀ ਕਿਉਂਕਿ ਇਸ ਪਹਿਲ ਨਾਲ ਬੁਨਿਆਦੀ ਢਾਂਚੇ ਨਾਲ ਸੰਬੰਧਿਤ 16 ਕੇਂਦਰੀ ਵਿਭਾਗ ਇੱਕ ਹੀ ਮੰਚ ‘ਤੇ ਆ ਜਾਣਗੇ।

https://static.pib.gov.in/WriteReadData/userfiles/image/image002UMKE.jpg

ਇਹ ਗੱਲ ਯਾਦ ਦਿਵਾਉਂਦੇ ਹੋਏ ਕਿ ਡੀਐੱਸਟੀ  ਦੇ ਕਬਜ਼ੇ ਵਾਲੇ ਭਵਨਾਂ ਨੂੰ ਮੂਲ ਰੂਪ ਨਾਲ ਪੀਐੱਲ -480 "ਜਨਤਕ ਕਾਨੂੰਨ-480" ਦੇ ਤਹਿਤ ਯੂਐੱਸਐਡ ਦੁਆਰਾ ਆਯਾਤ ਕੀਤੇ ਅਨਾਜ ਦੇ ਭੰਡਾਰਣ ਲਈ ਉਪਯੋਗ ਕੀਤੇ ਜਾਣ ਵਾਲੇ ਗੁਦਾਮਾਂ ਦੇ ਰੂਪ ਵਿੱਚ ਬਣਾਇਆ ਗਿਆ ਸੀ,  ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ਨਵੀਂ ਇਮਾਰਤ ਦਾ ਪਰਿਸਰ ਕਮੀ ਦੀ ਅਵਸਥਾ ਨਾਲ ਵਰਤਮਾਨ ਸਰਕਾਰ ਦੇ ਤਹਿਤ ਆਤਮਨਿਰਭਰਤਾ ਤੱਕ ਦੀ ਯਾਤਰਾ ਦਾ ਪ੍ਰਤੀਕ ਹੈ ਕਿਉਂਕਿ ਭਾਰਤ ਅਨਾਜ ਉਤਪਾਦਨ ਵਿੱਚ ਨਾ ਕੇਵਲ ਆਤਮਨਿਰਭਰ ਬਣ ਗਿਆ ਹੈ ,  ਸਗੋਂ ਪ੍ਰਮੁੱਖ ਨਿਰਯਾਤਕ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਵੀ ਉੱਭਰਿਆ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ, ਸਾਡੇ ਕੋਲ 60 ਅਤੇ 70  ਦੇ ਦਹਾਕਿਆਂ ਵਿੱਚ ਪ੍ਰਸਿੱਧ ਵਿਗਿਆਨਿਕ ਅਤੇ ਦਿੱਗ‍ਜ ਹਸਤੀਆਂ ਸਨ,  ਲੇਕਿਨ ਉਨ੍ਹਾਂ  ਦੇ  ਕੋਲ ਹੁਣ ਬਣ ਰਹੀਆਂ ਵਿਸ਼ਵ ਪੱਧਰੀ ਸਹੂਲਤਾਂ ਦੀ ਅਣਹੋਂਦ ਸੀ। ਉਨ੍ਹਾਂ ਨੇ ਯੋਜਨਾਕਾਰਾਂ ਅਤੇ ਵਾਸਤੂਕਾਰਾਂ ਨੂੰ ਕਿਹਾ ਕਿ ਉਹ ਭਾਰਤ ਦੀ ਪ੍ਰਕਿਰਤੀ ਅਤੇ ਇਸ ਦੇ ਵਿਗਿਆਨਿਕ ਕੌਸ਼ਲ  ਨੂੰ ਪ੍ਰਦਰਸ਼ਿਤ ਕਰਨ ਲਈ ਪਰਿਸਰ ਵਿੱਚ ਖੁੱਲ੍ਹੀ ਜਗ੍ਹਾ ਦਾ ਉਪਯੋਗ ਕਰਨ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਤਿਆਧੁਨਿਕ ਸਹੂਲਤਾਂ  ਰਾਹੀਂ ਨੌਜਵਾਨ ਸਟਾਰਟ-ਅਪ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਤੱਕ ਪਹੁੰਚਣ।

https://static.pib.gov.in/WriteReadData/userfiles/image/image0031SPF.jpg

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਨਵੀਂ ਇਮਾਰਤ ਵਿੱਚ ਡੀਐੱਸਟੀ,  ਡੀਐੱਸਆਈਆਰ  ਅਤੇ ਦਿੱਲੀ ਵਿੱਚ ਸਥਿਤ ਡੀਐੱਸਟੀ ਦੇ ਤਹਿਤ ਆਉਣ ਵਾਲੇ ਪੰਜ ਖੁਦਮੁਖਤਿਆਰ ਸੰਸਥਾਨ ਯਾਨੀ ਸਾਇੰਸ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ), ਟੈਕਨੋਲੋਜੀ ਇਨ‍ਫਾਰਮੇਸ਼ਨ ਫੋਰਕੌਸਟਿੰਗ ਐਂਡ ਅਸੇਸਮੈਂਟ ਕਾਉਂਸਿਲ (ਟੀਆਈਐੱਫਏਸੀ),  ਟੈਕਨੋਲੋਜੀ ਡਿਵਲਪਮੈਂਟ ਬੋਰਡ  (ਟੀਡੀਬੀ), ਵਿਗਿਆਨ ਪ੍ਰਸਾਰ,  ਇੰਡੀਅਨ ਨੈਸ਼ਨਲ ਐਕੇਡਮੀ ਆਵ੍ ਇੰਜੀਨੀਅਰਿੰਗ  (ਆਈਐੱਨਏਈ)  ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਕਿਉਂਕਿ ਇਹ ਕਿਰਾਏ ਦੇ ਪਰਿਸਰ ਨਾਲ ਕੰਮ ਕਰ ਰਹੇ ਹਨ । 

ਪੂਰਾ ਹੋਣ ‘ਤੇ ਨਵੇਂ ਪਰਿਸਰ ਵਿੱਚ 35,576 ਵਰਗ ਮੀਟਰ ਦਾ ਇੱਕ ਨਿਰਮਿਤ ਖੇਤਰ ਹੋਵੇਗਾ,  ਜਿਸ ਵਿੱਚ ਸ਼ਹਿਰੀ ਵਿਕਾਸ ਕਾਰਜ ਮੰਤਰਾਲੇ ਦੇ ਅਧਿਕ੍ਰਿਤ ਮਾਪਦੰਡਾਂ  ਦੇ ਤਹਿਤ ਦੋ ਨਵੇਂ ਆਫਿਸ ਬਲਾਕ,  500 ਸੀਟਰ ਆਡੀਟੋਰੀਅਮ, ਕੰਟੀਨ,  ਰਿਸੈਪਸ਼ਨ,  ਸੀਆਈਐੱਸਐੱਫ ਬਲਾਕ (ਦਫ਼ਤਰ ਅਤੇ ਸਿੰਗਲ ਲਿਵਿੰਗ), ਡਾਕਖ਼ਾਨਾ,  ਬੈਂਕ ਅਤੇ ਹੋਰ ਸੁਵਿਧਾਵਾਂ ਹੋਣਗੀਆਂ। ਇਮਾਰਤਾਂ ਨੂੰ ਆਈਜੀਬੀਸੀ ,  ਯੂਐੱਸਜੀਬੀਸੀ ਅਤੇ ਗ੍ਰਿਹ ਮਾਨਕਾਂ ਦੇ ਅਨੁਸਾਰ ਗ੍ਰੀਨ ਰੇਟਿੰਗ ਹਾਸਲ ਕਰਨ  ਦੇ ਟੀਚੇ ਨਾਲ ਬਣਾਇਆ ਗਿਆ ਹੈ।  ਅਤਿਆਧੁਨਿਕ ਇਮਾਰਤਾਂ ਆਪਣੀਆ ਰੌਸ਼ਨੀ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੌਰ ਊਰਜਾ;  ਇੱਕ ਭਵਨ ਪ੍ਰਬੰਧਨ ਪ੍ਰਣਾਲੀ ( ਬੀਐੱਮਐੱਸ),  ਬਾਗਵਾਨੀ ਅਤੇ ਹੋਰ ਉਦੇਸ਼ਾਂ ਲਈ ਫਿਰ ਰਿਸਾਈਕਲਿਡ ਵਾਟਰ ਦਾ ਉਪਯੋਗ ਕਰਨ ਲਈ ਇੱਕ ਐੱਸਟੀਪੀ,  500 ਦੀ ਸਮਰੱਥਾ ਵਾਲੇ ਇੱਕ ਅਤਿਆਧੁਨਿਕ ਆਡੀਟੋਰੀਅਮ ;  400 ਵਾਹਨਾਂ ਲਈ ਬੇਸਮੈਂਟ ਪਾਰਕਿੰਗ ਦੀ ਜਗ੍ਹਾ;  ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਐੱਲਈਡੀ ਲਾਈਟਿੰਗ ਸਿਸਟਮ ਦਾ ਉਪਯੋਗ ਕਰਨ ਦਾ ਟੀਚਾ ਲੈ ਕੇ ਤਿਆਰ ਕੀਤੀਆਂ ਗਈਆਂ ਹਨ

 <><><><><>

ਐੱਸਐੱਨਸੀ/ਆਰਆਰ



(Release ID: 1764283) Visitor Counter : 154


Read this release in: English , Urdu , Hindi , Tamil