ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਦੁਸਹਿਰੇ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ
Posted On:
14 OCT 2021 2:26PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਦੁਸਹਿਰੇ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦਾ ਸੰਦੇਸ਼ ਇਸ ਪ੍ਰਕਾਰ ਹੈ-
“ਦੁਸਹਿਰੇ ਦੇ ਪਾਵਨ ਅਵਸਰ ’ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੇਸ਼ ਭਰ ਵਿੱਚ ਪਰੰਪਰਾਗਤ ਉਲਾਸ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਪੁਰਬ ‘ਬੁਰਾਈ’ ’ਤੇ ‘ਚੰਗਿਆਈ’ ਦੀ ਜਿੱਤ ਦਾ ਪ੍ਰਤੀਕ ਹੈ। ਇਹ ਪੁਰਬ ਸਾਨੂੰ ਭਗਵਾਨ ਸ਼੍ਰੀਰਾਮ ਦੇ ਪਵਿੱਤਰ, ਸਦਾਚਾਰੀ ਅਤੇ ਨੇਕ ਜੀਵਨ ਦੀ ਯਾਦ ਦਿਵਾਉਂਦਾ ਹੈ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਨੇਕੀ ਦੇ ਮਾਰਗ ਨੂੰ ਅਪਣਾਉਣ ਲਈ ਸਾਡਾ ਮਾਰਗਦਰਸ਼ਨ ਕਰਦਾ ਹੈ।
ਦੁਸਹਿਰਾ ਸਾਨੂੰ ਇਹ ਯਾਦ ਦਿਵਾਉਣ ਦਾ ਅਵਸਰ ਹੈ ਕਿ ਸਾਨੂੰ ਲਗਾਤਾਰ ਅਸੁਰ ਸ਼ਕਤੀਆਂ ਦਾ ਦਮਨ ਕਰਨ ਅਤੇ ਚੰਗਿਆਈ ਅਤੇ ਸਦਭਾਵ ਨੂੰ ਪ੍ਰੋਤਸਾਹਨ ਦੇਣ ਦੀ ਜ਼ਰੂਰਤ ਹੈ। ਮੇਰੀ ਇਹ ਕਾਮਨਾ ਹੈ ਕਿ ਇਹ ਪੁਰਬ ਦੇਸ਼ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਮ੍ਰਿੱਧੀ ਲੈ ਕੇ ਆਵੇ।”
**********
ਐੱਮਐੱਸ/ਆਰਕੇ/ਡੀਪੀ
(Release ID: 1764063)
Visitor Counter : 136