ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਠਾਕੁਰ ਨੇ 'ਮਾਈਪਾਰਕਿੰਗਸ' ਐਪ ਲਾਂਚ ਕੀਤੀ


'ਮਾਈਪਾਰਕਿੰਗਸ' ਸਮਾਰਟ ਪਾਰਕਿੰਗ ਐਪ ਸਾਰੇ ਨਾਗਰਿਕਾਂ ਦੇ ਲਈ ਲਾਭਦਾਇਕ ਹੈ, ਉਮੀਦ ਹੈ ਕਿ ਹੋਰ ਨਗਰ ਪਾਲਿਕਾਵਾਂ ਵੀ ਇਸੇ ਤਰ੍ਹਾਂ ਦੇ ਹੱਲ ਲਾਗੂ ਕਰਨਗੀਆਂ: ਸ਼੍ਰੀ ਠਾਕੁਰ

Posted On: 14 OCT 2021 6:22PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦੇ ਮੇਅਰ ਸ਼੍ਰੀ ਮੁਕੇਸ਼ ਸੂਰਯਨ, ਐੱਸਡੀਐੱਮਸੀ ਦੇ ਕਮਿਸ਼ਨਰ ਸ਼੍ਰੀ ਗਿਆਨੇਸ਼ ਭਾਰਤੀ ਅਤੇ ਬੇਸਿਲ (BECIL) ਦੇ ਸੀਐੱਮਡੀ (ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ) ਸ਼੍ਰੀ ਜਾਰਜ ਕੁਰੂਵਿਲਾ ਦੀ ਮੌਜੂਦਗੀ ਵਿੱਚ 'ਮਾਈਪਾਰਕਿੰਗਸ' ਐਪ ਲਾਂਚ ਕੀਤੀ। 

 

https://static.pib.gov.in/WriteReadData/userfiles/image/image0014J45.jpg

 

ਇਸ ਅਵਸਰ ‘ਤੇ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਰਕਿੰਗ ਇੱਕ ਜਟਿਲ ਸਮੱਸਿਆ ਹੈ ਅਤੇ ਇਹ ਐਪ ਤਣਾਅ ਨੂੰ ਘਟਾਉਣ ਅਤੇ ਲੋਕਾਂ ਨੂੰ ਆਪਣੀਆਂ ਯਾਤਰਾਵਾਂ ਦੀ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਹੈ। ਐਪ ਜਾਂ ਕਾਰਡ ਦੇ ਜ਼ਰੀਏ ਸਮਾਰਟ ਪਾਰਕਿੰਗ ਸਮਾਧਾਨ ਰੁਕਾਵਟ ਰਹਿਤ ਪਾਰਕਿੰਗ ਦੀ ਦਿਸ਼ਾ ਵਿੱਚ ਇੱਕ ਅਸਾਨ ਸਮਾਧਾਨ ਹੈ ਅਤੇ ਇਸ ਨਾਲ ਔਨਲਾਈਨ ਪਾਰਕਿੰਗ ਸਲੌਟ ਦੀ ਬੁਕਿੰਗ ਕਰਕੇ  ਲੋਕ ਬਿਨਾ ਕਿਸੇ ਅਸੁਵਿਧਾ ਦੇ ਆਪਣੇ ਵਾਹਨ ਖੜ੍ਹੇ ਕਰ ਸਕਣਗੇ । 

ਐਪ ਦੇ ਜ਼ਰੀਏ ਪਾਰਕਿੰਗ ਵਿੱਚ ਅਸਾਨੀ ਹੋਣ ਨਾਲ ਪਾਰਕਿੰਗ ਸਥਲਾਂ ਦੀ ਖੋਜ ਵਿੱਚ ਲਗਣ ਵਾਲਾ ਸਮਾਂ ਘਟਣ ਨਾਲ ਵਾਹਨਾਂ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ। ਇਸ ਤਰ੍ਹਾਂ ਇਹ ਐਪ ਹਰ ਭਾਰਤੀ ਨੂੰ ਲਾਭ ਪਹੁੰਚਾਏਗੀ। ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਹੋਰ ਨਗਰ ਨਿਗਮ 'ਮਾਈਪਾਰਕਿੰਗਸ' ਦੇ ਅਨੁਭਵ ਤੋਂ ਸਿੱਖਣਗੇ ਅਤੇ ਇਸੇ ਤਰ੍ਹਾਂ ਦੇ ਸਮਾਧਾਨ ਅਪਣਾਉਣਗੇ। 

ਸ਼੍ਰੀ ਠਾਕੁਰ ਨੇ ਇਸ ਐਪ ਨੂੰ ਬਣਾਉਣ ਵਿੱਚ ਬੇਸਿਲ ਅਤੇ ਐੱਸਡੀਐੱਮਸੀ ਨੂੰ ਉਨ੍ਹਾਂ ਦੇ ਪ੍ਰਯਤਨਾਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਦੋਹਾਂ ਸੰਸਥਾਵਾਂ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਦੇ  ਲਈ ਹੇਰ ਅਵਸਰ  ਤਲਾਸ਼ਣ ਦਾ ਸੱਦਾ ਦਿੱਤਾ।

ਸ਼ਹਿਰ ਵਿੱਚ ਵਾਹਨਾਂ ਦੀ ਵਧਦੀ ਸੰਖਿਆ ਦੀ ਵਜ੍ਹਾ ਨਾਲ ਸਮੇਂ ਦੇ ਨਾਲ ਪਾਰਕਿੰਗ ਦੀ ਸਮੱਸਿਆ ਵਿੱਚ ਵੀ ਵਾਧਾ ਹੋਇਆ ਹੈ। ਇਹ ਪਾਰਕਿੰਗ ਥਾਵਾਂ ਅਤੇ ਉਨ੍ਹਾਂ ਦੇ ਪ੍ਰਬੰਧਨ ਨੂੰ ਡਿਜੀਟਾਈਜ਼ ਕਰਨ ਦੀ ਇਹ ਕੋਸ਼ਿਸ਼ ਹੈ, ਜਿਸ ਕਾਰਨ 'ਮਾਈਪਾਰਕਿੰਗਸ' ਐਪਲੀਕੇਸ਼ਨ ਦਾ ਕੀਤਾ ਗਿਆ ਹੈ, ਜਿਸ ਨੂੰ ਬੇਸਿਲ ਦੀ ਸਰਪਰਸਤੀ ਵਿੱਚ ਵਿਕਸਿਤ ਕੀਤਾ ਗਿਆ ਹੈ। 

ਮਾਈਪਾਰਕਿੰਗਸ ਇੱਕ ਆਈਓਟੀ (ਇੰਟਰਨੈਟ ਆਫ਼ ਥਿੰਗਸ) ਟੈਕਨਾਲੋਜੀ-ਅਧਾਰਤ ਐਂਡ-ਟੂ-ਐਂਡ ਡਿਜੀਟਲ ਹੱਲ ਹੈ ਅਤੇ ਇਸਦੀ ਵਰਤੋਂ ਇਨ੍ਹਾਂ ਚੀਜ਼ਾਂ ਦੇ ਜ਼ਰੀਏ ਕਰ ਸਕਦੇ ਹਾਂ:

1. ਐਂਡਰਾਇਡ ਅਤੇ ਆਈਓਐੱਸ ਪਲੇਟਫਾਰਮ ਦੋਵਾਂ ਵਿੱਚ ਮੋਬਾਈਲ ਐਪ

2. ਪ੍ਰੀਪੇਡ ਕਾਰਡ

3. ਇਨੇਬਲਡ ਸਮਾਰਟ ਕਿਊਆਰ ਕੋਡ

ਇਸ ਐਪ ਨੂੰ ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (ਬੇਸਿਲ) ਦੁਆਰਾ ਦੱਖਣੀ ਦਿੱਲੀ ਨਗਰ ਨਿਗਮ ਦੇ ਸਹਿਯੋਗ ਨਾਲ ਐੱਸਡੀਐੱਮਸੀ ਨਗਰਪਾਲਕਾ ਸੀਮਾ ਖੇਤਰ ਦੇ ਅਧੀਨ ਸਾਰੀਆਂ ਅਧਿਕਾਰਤ ਪਾਰਕਿੰਗ ਥਾਵਾਂ ਦੇ ਡਿਜੀਟਾਈਜੇਸ਼ਨ ਦੇ ਉਦੇਸ਼ ਨਾਲ ਵਿਕਸਤ ਕੀਤਾ ਗਿਆ ਹੈ। ਇਹ ਸੁਵਿਧਾ ਭਵਿੱਖ ਵਿੱਚ ਭਾਰਤ ਭਰ ਵਿੱਚ ਹੋਰ ਨਗਰਪਾਲਕਾ ਡਿਵੀਜ਼ਨਾਂ ਵਿੱਚ ਸ਼ੁਰੂ ਕੀਤੀ ਜਾਵੇਗੀ। 

ਮਾਈਪਾਰਕਿੰਗਸ ਐਪ ਹੇਠ ਲਿਖੀਆਂ ਸੁਵਿਧਾਵਾਂ ਪ੍ਰਦਾਨ ਕਰੇਗੀ:

1. ਵਾਹਨ ਪਾਰਕਿੰਗ ਦੀ ਔਨ ਸਾਈਟ ਅਤੇ ਐਡਵਾਂਸ ਬੁਕਿੰਗ। 

2. ਵਰਤੋਂ ਵਿੱਚ ਆਸਾਨ ਮੋਬਾਈਲ ਐਪ ਰਾਹੀਂ ਸਲੋਟ ਚੁਣਨ ਦੀ ਸਹੂਲਤ। 

3. ਪ੍ਰੀਪੇਡ/ਸਮਾਰਟ ਕਾਰਡ ਦੇ ਨਾਲ ਸਮਰੱਥ ਪਾਰਕਿੰਗ ਹੱਲ। 

4. ਵਾਹਨਾਂ ਦੀ ਕਾਗਜ਼ ਰਹਿਤ ਚੈੱਕ-ਇਨ ਅਤੇ ਚੈੱਕ-ਆਊਟ ਦੇ ਲਈ ਵਿਕਲਪ। 

5. ਸੇਫ਼ਟੀ ਅਤੇ ਰਿਕਾਲ ਲਈ ਸਾਂਝੀ ਪਾਰਕਿੰਗ। 

6. ਪਾਰਕਿੰਗ ਅਤੇ ਨੇੜਲੇ ਪਾਰਕਿੰਗ ਸਥਾਨਾਂ ਵਿੱਚ ਸੁਵਿਧਾਵਾਂ ਦਾ ਡਿਸਪਲੇਅ। 

7. ਰੋਜ਼ਾਨਾ/ਨਿਯਮਿਤ ਯਾਤਰੀਆਂ ਲਈ ਪਾਰਕਿੰਗ ਪਾਸ ਦਾ ਪ੍ਰਬੰਧ। 

8. ਇਲੈਕਟ੍ਰਿਕ ਵਾਹਨਾਂ (ਈਵੀ) ਲਈ ਚਾਰਜਿੰਗ ਸਟੇਸ਼ਨ ਵਿਕਲਪ ਅਤੇ ਡੀਟੀਸੀ/ਦਿੱਲੀ ਮੈਟਰੋ ਦੇ ਨਾਲ ਕਾਰਡ ਦਾ ਏਕੀਕਰਣ। 

9. ਸਲੌਟ ਬੁਕਿੰਗ, ਚੈੱਕ ਇਨ ਅਤੇ ਚੈੱਕ ਆਊਟ ਲਈ ਸਮਾਰਟ ਕਿਊਆਰ ਕੋਡ। 

10. ਏਐੱਨਪੀਆਰ-ਆਟੋਮੈਟਿਕ ਨੰਬਰ ਪਲੇਟ ਪਹਿਚਾਣ ਪ੍ਰਣਾਲੀ। 

 

***************

 

ਸੌਰਭ ਸਿੰਘ


(Release ID: 1764062) Visitor Counter : 190