ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿੱਚ ਖੇਤੀਬਾੜੀ ਖੇਤਰ ਦਾ ਗੋਲਡਨ ਪੀਰੀਅਡ- ਡਾ. ਜਿਤੇਂਦਰ ਸਿੰਘ


ਮੰਤਰੀ ਨੇ ਬਾਸਮਤੀ ਉਤਪਾਦਕ ਅਤੇ ਮਧੂ ਮੱਖੀ ਪਾਲਣ ਸੰਮੇਲਨਾਂ, ਪੌਦਿਆਂ ਦੇ ਟਿਸ਼ੂ ਕਲਚਰ ਪ੍ਰਯੋਗਸ਼ਾਲਾ ਅਤੇ ਇੱਕ ਹਰਬਲ ਗਾਰਡਨ (ਸੰਜੀਵਨੀ ਤਪੋਵਨ) ਦਾ ਉਦਘਾਟਨ ਕੀਤਾ

Posted On: 10 OCT 2021 6:38PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਰਾਜਮੰਤਰੀ ( ਸੁੰਤਤਰ ਚਾਰਜ ) ਅਤੇ ਪ੍ਰਿਥਵੀ ਵਿਗਿਆਨ ਮੰਤਰਾਲਾ  ਰਾਜ ਮੰਤਰੀ (ਸੁੰਤਤਰ ਚਾਰਜ) ਅਤੇ ਪ੍ਰਧਾਨ ਮੰਤਰੀ  ਦਫ਼ਤਰ ;  ਪਰਸੋਨਲ ,  ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ ;  ਪ੍ਰਮਾਣੁ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ  ਨੇ ਅੱਜ ਕਿਹਾ ਕਿ ਮੋਦੀ ਸਰਕਾਰ ਖੇਤੀਬਾੜੀ ਸਟਾਰਟ-ਅਪ ਨੂੰ ਵਿਸ਼ੇਸ਼ ਪ੍ਰੋਤਸਾਹਨ ਦੇ ਰਹੀ ਹੈ। ਉਨ੍ਹਾਂ ਨੇ  ਕਿਹਾ ਕਿ, ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਤਹਿਤ ਭਾਰਤ ਵਿੱਚ ਖੇਤੀਬਾੜੀ ਦਾ ਗੋਲਡਨ ਪੀਰੀਅਡ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਖੇਤੀਬਾੜੀ ਵਿੱਚ ਟੈਕਨੋਲੋਜੀ ਦਖ਼ਲ, ਖੋਜ ਅਤੇ ਇਨੋਵੇਸ਼ਨ 2022 ਤੱਕ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰ ਦੇਵੇਗਾ । 

ਮੰਤਰੀ ਮਹੋਦਯ ਨੇ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ  (ਐੱਸਕੇਯੂਏਐੱਸਟੀ) ਜੰਮੂ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ 5 ਦਿਨਾਂ ਉੱਤਰ ਭਾਰਤ ਖੇਤਰੀ ਖੇਤੀਬਾੜੀ ਮੇਲਾ 2021 ਦੇ ਸਮਾਪਤੀ ਸਮਾਰੋਹ ਵਿੱਚ ਭਾਗ ਲੈਂਦੇ ਹੋਏ ਇਹ ਗੱਲ ਕਹੀ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਵਿੱਚ ਖੇਤੀਬਾੜੀ ਵਿਕਾਸ ਦੇ ਪ੍ਰਤੀ ਗੰਭੀਰ ਹਨ ਜਿਸ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਲ ਸ਼ਕਤੀ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਵਰਗੇ ਦੋ ਨਵੇਂ ਮੰਤਰਾਲੇ ਕੇਵਲ ਖੇਤੀਬਾੜੀ ਨੂੰ ਹੁਲਾਰਾ ਦੇਣ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਹੀ ਬਣਾਏ ਗਏ ਹਨ।  ਉਨ੍ਹਾਂ ਨੇ ਅੱਗੇ ਉਲੇਖ ਕੀਤਾ ਕਿ ਇਸ ਦੀ ਇੱਕ ਮਹੱਤਵਪੂਰਣ ਕੜੀ ਭੂਜਲ ਪ੍ਰਬੰਧਨ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਹੇਲੀ-ਬੋਰਨ ਸਰਵੇ ਟੈਕਨੋਲੋਜੀ ਅਤੇ ਪੀਣ ਅਤੇ ਖੇਤੀਬਾੜੀ ਉਦੇਸ਼ਾਂ ਲਈ ਖੁਸ਼ਕ ਖੇਤਰਾਂ ਵਿੱਚ ਭੂਜਲ ਸੰਸਾਧਨਾਂ ਦਾ ਨਕਸ਼ਾ ਤਿਆਰ ਕਰਨਾ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਰਕਾਰ ਦੇ ਤਹਿਤ ਭਾਰਤ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਉਤਪਾਦਨ ਵਿੱਚ ਕ੍ਰਾਂਤੀਵਾਦੀ ਬਦਲਾਅ ਆਇਆ ਹੈ ਜੋ ਕਿ ਮ੍ਰਦਾ ਸਿਹਤ ਕਾਰਡ,  ਨੀਮ ਲੇਪਿਤ ਯੂਰੀਆ, ਪੀਐੱਮ ਫਸਲ ਬੀਮਾ ਯੋਜਨਾ ਵਰਗੀਆਂ ਕਿਸਾਨਾਂ ਦੇ ਭਲਾਈ ਲਈ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਈ ਪਹਿਲਾਂ ਤੋਂ ਸਪੱਸ਼ਟ ਹੈ। ਪੀਐੱਮ ਕਿਸਾਨ ਸਨਮਾਨ,  ਈ-ਨਾਮ,  ਪੀਐੱਮ ਕਿਸਾਨ ਮਾਨਧਨ ਯੋਜਨਾ ਨੇ ਨਾ ਕੇਵਲ ਖੇਤੀਬਾੜੀ ਖੇਤਰ ਨੂੰ ਆਰਥਿਕ ਅਤੇ ਸਾਧਨ ਸੰਪੰਨ ਬਣਾਇਆ ਹੈ ਸਗੋਂ ਕਿਸਾਨਾਂ ਨੂੰ ਉਹ ਸਨਮਾਨ ਵੀ ਦਿੱਤਾ ਹੈ ਜੋ ਇਸ ਤੋਂ ਪਹਿਲਾਂ ਸੀ ਹੀ ਨਹੀਂI

ਖੇਤੀਬਾੜੀ ਅਤੇ ਇਨੋਵੇਸ਼ਨ ਦੇ ਨਾਲ - ਨਾਲ ਜੰਮੂ - ਕਸ਼ਮੀਰ  ਵਿੱਚ ਕੀਤੀਆਂ ਗਈਆਂ ਵਿਕਾਸ ਪਹਿਲਾਂ ਨੂੰ ਗਿਣਾਉਂਦੇ ਹੋਏ ਡਾ. ਸਿੰਘ ਨੇ ਕਿਹਾ ਕਿ ਉੱਤਰ ਭਾਰਤ ਦੇ ਪਹਿਲੇ ਬਾਇਓ ਟੈਕਨੋਲੋਜੀ ਪਾਰਕ ਦੀ ਸਥਾਪਨਾ,  ਕਠੁਆ ਵਿੱਚ ਦੋ ਉੱਚ ਬੀਜ ਪ੍ਰੋਸੈੱਸਿੰਗ ਪਲਾਂਟ ਅਤੇ ਭਾਰਤ ਦੇ ਪਹਿਲੇ ਅਰੋਮਾ ਮਿਸ਼ਨ ਦਾ ਸ਼ੁਭਾਰੰਭ ਜੰਮੂ ਵਿੱਚ ਖੇਤੀਬਾੜੀ ਵਿੱਚ ਵਿਕਾਸ ਦੇ ਮੌਕੇ ਅਤੇ ਇਨੋਵੇਸ਼ਨ ਦੇ ਨਵੇਂ ਰਸਤੇ ਖੋਲ੍ਹੇਗਾ।

ਇਸ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ  ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਈ ਵੀ ਕਿਸਾਨ ਹੁਣ ਆਪਣੀ ਸਮਰੱਥਾ ਅਤੇ ਸੰਸਾਧਨਾਂ ਦੇ ਅਧਾਰ ‘ਤੇ ਤਾਲਮੇਲ ਬੈਠਾਉਣ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਖੁਦ ਨੂੰ ਸ਼ਾਮਿਲ ਕਰ ਸਕਦਾ ਹੈ ਕਿਉਂਕਿ ਹੁਣ ਸੁਸਤੀ ਨਾਲ ਕੰਮ ਕਰਨਾ ਖ਼ਤਮ ਹੋ ਗਿਆ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਉਹ ਕਿਸਾਨ ਨੂੰ ਹਰ ਤਰ੍ਹਾਂ ਨਾਲ ਸਹੂਲਤ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਦਾਰੀ ਹੈ ਅਤੇ ਵਰਤਮਾਨ ਸਰਕਾਰ ਬਿਨਾ ਕਿਸੇ ਪ੍ਰਕਾਰ ਦਾ ਸਮਝੌਤਾ ਕੀਤੇ ਅਜਿਹਾ ਹੀ ਕਰ ਰਹੀ ਹੈ । 

ਕਈ ਇਨੋਵੇਟਿਵ ਖੇਤੀਬਾੜੀ ਪ੍ਰਣਾਲੀਆਂ ਵਿੱਚ ਸ਼ਾਮਿਲ ਉੱਦਮੀਆਂ ਅਤੇ ਲੱਖਾਂ ਵਿੱਚ ਕਮਾਈ ਕਰ ਰਹੇ ਵਾਲੇ ਉੱਦਮੀਆਂ ਦਾ ਉਦਾਹਰਣ ਦਿੰਦੇ ਹੋਏ,  ਡਾ. ਸਿੰਘ ਨੇ ਪ੍ਰੋਗਰਾਮ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਨੌਕਰੀ ਲੈਣ ਵਾਲੇ ਨਾ ਬਣ ਕੇ ਨੌਕਰੀ ਦੇਣ ਵਾਲੇ ਅਤੇ ਸਟਾਰਟ-ਅਪ  ਦੇ ਮਾਧਿਅਮ ਰਾਹੀਂ ਖੇਤੀਬਾੜੀ ਟੇਕਨੋਕ੍ਰੇਟ ਬਣਨ ਅਤੇ ਅਭਿਨਵ ਭਾਰਤ ਦੇ ਵਾਸਤੂਕਾਰ ਬਣਨ ‘ਤੇ ਜ਼ੋਰ ਦਿੱਤਾ। ਕਿਉਂਕਿ ਭਾਰਤ ਵਿੱਚ ਖੇਤੀਬਾੜੀ ਹੁਣ 19ਵੀਂ ਸਦੀ ਵਾਲੀ ਪਰੰਪਰਿਕ ਖੇਤੀ ਨਹੀਂ ਰਹਿ ਗਈ ਹੈ। 

ਡਾ. ਜਿਤੇਂਦਰ ਸਿੰਘ  ਨੇ ਸ਼ੇਰ-ਏ-ਕਸ਼ਮੀਰ  ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ  (ਐੱਸਕੇਯੂਏਐੱਸਟੀ)  ਪ੍ਰਸ਼ਾਸਨ ਨੂੰ ਆਪਣੇ ਮੰਤਰਾਲੇ  ਦੀ ਪਹਿਲ ‘ਤੇ ਭਾਰਤ ਦੀ ਆਜ਼ਾਦੀ  ਦੇ 75ਵੇਂ ਸਾਲ ‘ਤੇ ਇਸ ਯੂਨੀਵਰਸਿਟੀ ਤੋਂ 75 ਖੇਤੀਬਾੜੀ ਸਟਾਰਟਅਪ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ ਜੋ ਵਿਗਿਆਨ ਵਿੱਚ 75 ਜਵਾਨ ਸਟਾਰਟ-ਅਪ ,  75 ਮਹਿਲਾ ਸਟਾਰਟ-ਅਪ  ਦੇ ਰੂਪ ਵਿੱਚ ਸਟਾਰਟ - ਅਪ ਨੂੰ ਹੁਲਾਰਾ ਦੇਣ ਦੇ ਨਾਲ ਹੀ ਹੈ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨੂੰ ਸਮਰਪਿਤ 75 ਐੱਸਆਈਟੀ ਹਬਸ ਨੂੰ ਵੀ ਹੁਲਾਰਾ ਦੇ ਰਿਹਾ ਹੈI

 

ਮੰਤਰੀ ਮਹੋਦਯ ਨੇ ਉੱਚ ਭੂਮੀ ਔਸ਼ਧੀ ਸੰਸਥਾਨ (ਇੰਸਟੀਟਿਊਟ ਆਵ੍ ਹਾਈ ਐਲਟੀਟਿਊਡ ਮੈਡੀਸਿਨ),  ਇੰਡੀਅਨ ਇੰਸਟੀਟਿਊਟ ਆਵ੍ ਮੈਡੀਸਨ (ਆਈਆਈਆਈਐੱਮ) ਅਤੇ ਸ਼ੇਰ-ਏ-ਕਸ਼ਮੀਰ  ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ  ( ਐੱਸਕੇਯੂਏਐੱਸਟੀ )   ਦੇ ਏਕੀਕਰਨ ‘ਤੇ ਵੀ ਜ਼ੋਰ ਦਿੱਤਾ, ਜੋ ਸਾਰੇ ਨਤੀਜਿਆਂ ਲਈ ਸੰਸਥਾਨ ਅਧਾਰਿਤ ਪ੍ਰੋਜੈਕਟਾਂ ’ਤੇ ਨਹੀਂ ਸਗੋਂ ਵਿਸ਼ਾ ਅਧਾਰਿਤ ਪ੍ਰੋਜੈਕਟਾਂ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਓਵਰਲੈਪਿੰਗ ਨਹੀਂ ਹੋਣੀ ਚਾਹੀਦੀ ਹੈ। 

ਮੰਤਰੀ ਮਹੋਦਯ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ ਸਰਵਉੱਤਮ ਵਿਗਿਆਨਿਕ ਅਤੇ ਟੈਕਨੋਲੋਜੀ ਸੰਸਥਾਨਾਂ ਨਾਲ ਸਮ੍ਰਿੱਧ ਹੈ ਜਿਵੇਂ ਕਿ ਦਿੱਲੀ ਵਿੱਚ ਨੈਸ਼ਨਲ ਪਲਾਂਟ ਜੀਨੋਮ ਰਿਸਰਚ ਇੰਸਟੀਟਿਊਟ (ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਜੀਨੋਮ ਰਿਸਰਚ - ਐੱਨਆਈਪੀਜੀਆਰ)  ਅਤੇ ਇਸ ਖੇਤਰ ਵਿੱਚ ਸ਼ੇਰ- ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ (ਐੱਸਕੇਯੂਏਐੱਸਟੀ) ਦੇ ਵਿਦਿਆਰਥੀ ਉੱਥੇ ਉਪਲੱਬਧ ਸਰਵੋੱਤਮ ਤਕਨੀਕ  ਦੇ ਕਾਰਨ ਬਿਹਤਰ ਪ੍ਰਦਰਸ਼ਨ ਅਤੇ ਖੋਜ ਅੰਤਰਗਿਆਨ ਲਈ ਇਨ੍ਹਾਂ ਸੰਸਥਾਨਾਂ ਦਾ ਦੌਰਾ ਕਰ ਸਕਦੇ ਹਨ । 

ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਾਸਮਤੀ ਚਾਵਲ,  ਰਾਜਮਾਂਹ ਜਾਂ ਹੋਰ ਉਤਪਾਦਾਂ ‘ਤੇ ਸਾਡੇ ਉਤਪਾਦਾਂ  ਦੇ ਪ੍ਰਚਾਰ ਲਈ ਸਰਬਸ਼੍ਰੇਸ਼ਠ ਮੇਧਾ ਪ੍ਰਾਪਤ ਕਰਨ ਲਈ ਸਟਾਰਟ - ਅਪ ਲਈ ਸਰਗਰਮ ਪਹੁੰਚ ਬਣਾਉਣਾ ਸਮੇਂ ਦੀ ਮੰਗ ਹੈ । 

ਉਤਪਾਦਾਂ ਅਤੇ ਸਟਾਰਟ-ਅਪ ਨੂੰ ਹੁਲਾਰਾ ਦੇਣ ਦੇ ਲਈ,  ਮੰਤਰੀ ਨੇ ਨਵੀਨਤਮ ਤਕਨੀਕ ਅਤੇ ਸੋਸ਼ਲ ਮੀਡੀਆ ਦੇ ਉਛਾਲ ਦੇ ਨਾਲ ਇੱਕ ਵਿਆਪਕ ਮੀਡੀਆ ਸਪੇਸ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਤਾਕਿ ਸਥਾਨਿਕ ਉਤਪਾਦਾਂ ਅਤੇ ਸਟਾਰਟ-ਅਪ ਨੂੰ ਹੁਲਾਰਾ ਦਿੱਤਾ ਜਾ ਸਕੇ । 

ਆਪਣੇ ਸੰਬੋਧਨ ਦੇ ਦੌਰਾਨ,  ਮੰਤਰੀ ਨੇ ਸਥਾਈ ਖੇਤੀਬਾੜੀ ਪ੍ਰਣਾਲੀਆਂ ਅਤੇ ਜੈਵਿਕ ਖੇਤੀ ‘ਤੇ ਵੀ ਜ਼ੋਰ ਦਿੱਤਾ ਜਿਸ ਨੂੰ ਵਰਤਮਾਨ ਸਰਕਾਰ ਦੁਆਰਾ ਹੁਲਾਰਾ ਦਿੱਤਾ ਜਾ ਰਿਹਾ ਹੈ । 

ਆਪਣੀ ਯਾਤਰਾ ਦੇ ਦੌਰਾਨ ਮੰਤਰੀ ਨੇ ਵਿਭਾਗ (ਫੈਕਲਟੀ)  ਕਲੱਬ ,  ਮੁੱਖ ਪਰਿਸਰ ਦਾ ਨੀਹ ਪੱਥਰ ਰੱਖਿਆ ਅਤੇ ਸਕੂਲ ਆਵ੍ ਬਾਇਓਟੈਕਨੋਲੋਜੀ ,  ਸ਼ੇਰ-ਏ-ਕਸ਼ਮੀਰ  ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ  (ਐੱਸਕੇਯੂਏਐੱਸਟੀ),  ਜੰਮੂ  ਦੇ ਜੈਵ ਟੈਕਨੋਲੋਜੀ ਪਾਠਸ਼ਾਲਾ ( ਸਕੂਲ ਆਵ੍ ਬਾਇਓਟੈਕਨੋਲੋਜੀ)  ਵਿੱਚ ਇੱਕ ਪਲਾਂਟ ਟਿਸ਼ੂ ਕਲਚਰ ਪ੍ਰਯੋਗਸ਼ਾਲਾ ਦਾ ਉਦਘਾਟਨ ਕਰਨ  ਦੇ ਨਾਲ ਇੱਕ ਔਸ਼ਧੀ ਗਾਰਡਨ /ਹਰਬਲ ਗਾਰਡਨ  (ਸੰਜੀਵਨੀ ਤਪੋਵਨ )  ਦਾ ਸ਼ੁਭਾਰੰਭ ਕਰਨ  ਦੇ ਇਲਾਵਾ ਰਵਾਇਤੀ ਪੌਦਾ ਲਗਾਉਣ ਅਤੇ ਬਾਸਮਤੀ ਉਤਪਾਦਕਾਂ ਅਤੇ ਮਧੂਮੱਖੀ ਪਾਲਕਾਂ ਦੇ ਸੰਮੇਲਨ ਦਾ ਵੀ ਉਦਘਾਟਨ ਕੀਤਾ। ਸਮਾਪਤੀ ਸਮਾਰੋਹ  ਦੇ ਦੌਰਾਨ ਮੰਤਰੀ  ਮਹੋਦਯ ਨੇ ਵਿਸ਼ਵ ਬੈਂਕ - ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ ਦੁਆਰਾ) ਵਿੱਤ ਪੋਸ਼ਿਤ ਆਈਡੀਪੀ ਪ੍ਰੋਜੈਕਟ ਦਾ ਵੀ ਅਨਾਵਰਣ ਕੀਤਾ ।

ਪ੍ਰੋਫੈਸਰ ਜੇ ਪੀ ਸ਼ਰਮਾ,  ਵਾਇਸ ਚਾਂਸਲਰ,  ਐੱਸਕੇਯੂਏਐੱਸਟੀ,  ਜੰਮੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀਬਾੜੀ ਮੇਲਾ ਕੇਵਲ ਕੇਂਦਰ ਸਰਕਾਰ ਦੇ ਸਮਰਥਨ ਨਾਲ ਸੰਭਵ ਹੋਇਆ ਹੈ ਜਿਸ ਵਿੱਚ ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਕਿਸਾਨਾਂ ਅਤੇ ਸਟਾਰਟ - ਅਪ ਨੇ ਵੱਧ – ਚੜ੍ਹ ਕੇ ਹਿੱਸਾ ਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ  ਵਿੱਚ ਵਿਸ਼ੇਸ਼ ਖੇਤੀਬਾੜੀ ਪ੍ਰਗਤੀਸ਼ੀਲ ਕਿਸਾਨਾਂ ਲਈ ਨਵੇਂ ਅਵਸਰ ਖੋਲ੍ਹੇਗੀ ਅਤੇ ਸਟਾਰਟ-ਅਪ ਦਾ ਮਾਰਗ ਦਰਸ਼ਨ ਕਰੇਗੀ।

ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਡਾ. ਐੱਸ.ਕੇ ਮਲਹੋਤਰਾ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ), ਨਵੀਂ ਦਿੱਲੀ ਵਿੱਚ ਡਿਪਟੀ–ਡਾਇਰੈਕਟਰ ਜਨਰਲ (ਡੀਡੀਜੀ)  ਸਿੱਖਿਆ ਡਾ. ਆਰ. ਸੀ. ਅਗਰਵਾਲ ,  ਭਾਰਤੀ ਕਿਸਾਨ ਸੰਘ  ( ਬੀਕੇਐੱਸ)  ਦੇ ਸੰਗਠਨ ਸਕੱਤਰ ਸ਼੍ਰੀ ਦਿਨੇਸ਼ ਕੁਲਕਰਨੀ, ਜੰਮੂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਮਨੋਜ ਦੇ ਧਰ ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਇੰਡੀਅਨ ਇੰਸਟੀਟਿਊਟ ਆਵ੍ ਮੈਡੀਸਨ (ਆਈਆਈਆਈਐੱਮ) ਦੇ ਡਾਇਰੈਕਟਰ ਡਾ. ਰੇੱਡੀ ਵੀ ਇਸ ਸਮਾਪਤੀ ਸਮਾਰੋਹ ਵਿੱਚ ਸ਼ਾਮਿਲ ਹੋਏ ।

<><><><><>

ਐੱਸਐੱਨਸੀ/ਆਰਆਰ/ਐੱਮਏ


(Release ID: 1763819) ਵਿਜ਼ੀਟਰ ਕਾਊਂਟਰ : 196