ਰੱਖਿਆ ਮੰਤਰਾਲਾ
ਕੇਂਦਰੀ ਕੈਬਨਿਟ ਨੇ ਸੈਨਿਕ ਸਕੂਲ ਸੁਸਾਇਟੀ ਨਾਲ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ 100 ਸਕੂਲਾਂ ਦੀ ਮਾਨਤਾ ਨੂੰ ਪ੍ਰਵਾਨਗੀ ਦਿੱਤੀ
ਨਵੇਂ ਸਕੂਲ ਅਕਾਦਮਿਕ ਵਰ੍ਹੇ 2022-23 ਤੋਂ ਛੇਵੀਂ ਜਮਾਤ ਵਿੱਚ 5,000 ਵਿਦਿਆਰਥੀਆਂ ਨੂੰ ਦਾਖਲਾ ਦੇਣਗੇ
Posted On:
12 OCT 2021 8:31PM by PIB Chandigarh
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਨੁਰੂਪ ਅੱਗੇ ਵਧਦੇ ਹੋਏ, ਭਾਰਤ ਸਰਕਾਰ ਨੇ ਰਾਸ਼ਟਰ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ 'ਤੇ ਮਾਣ ਕਰਨ ਅਤੇ ਚਰਿੱਤਰ ਦੇ ਨਾਲ ਪ੍ਰਭਾਵੀ ਅਗਵਾਈ, ਅਨੁਸ਼ਾਸਨ, ਰਾਸ਼ਟਰੀ ਫਰਜ਼ ਅਤੇ ਦੇਸ਼ ਭਗਤੀ ਦੀ ਭਾਵਨਾ ਵਿਕਸਿਤ ਕਰਨ ਲਈ ਬੱਚਿਆਂ ਨੂੰ ਸਮਰੱਥ ਬਣਾਉਣ ਵਾਲੀ ਮੁੱਲ ਅਧਾਰਿਤ ਸਿੱਖਿਆ 'ਤੇ ਹੋਰ ਜ਼ਿਆਦਾ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਸੈਨਿਕ ਸਕੂਲਾਂ ਦੇ ਮੌਜੂਦਾ ਪੈਟਰਨ ਵਿੱਚ ਇੱਕ ਆਦਰਸ਼ ਤਬਦੀਲੀ ਕਰਦਿਆਂ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਹੋਈ ਮੀਟਿੰਗ ਵਿੱਚ ਸੈਨਿਕ ਸਕੂਲਸ ਸੋਸਾਇਟੀ, ਰੱਖਿਆ ਮੰਤਰਾਲੇ ਦੇ ਤਹਿਤ ਐਫੀਲੀਏਟਡ ਸੈਨਿਕ ਸਕੂਲ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੂਲ ਇੱਕ ਵਿਲੱਖਣ ਥੰਮ੍ਹ ਵਜੋਂ ਕੰਮ ਕਰਨਗੇ ਜੋ ਰੱਖਿਆ ਮੰਤਰਾਲੇ ਦੇ ਮੌਜੂਦਾ ਸੈਨਿਕ ਸਕੂਲਾਂ ਤੋਂ ਵਿਸ਼ਿਸ਼ਟ ਅਤੇ ਵੱਖਰੇ ਹੋਣਗੇ। ਪਹਿਲੇ ਪੜਾਅ ਵਿੱਚ, 100 ਸਹਿਯੋਗੀ ਸਹਿਭਾਗੀਆਂ ਨੂੰ ਰਾਜਾਂ/ਗ਼ੈਰ-ਸਰਕਾਰੀ ਸੰਗਠਨਾਂ/ਪ੍ਰਾਈਵੇਟ ਭਾਈਵਾਲਾਂ ਤੋਂ ਲਏ ਜਾਣ ਦਾ ਪ੍ਰਸਤਾਵ ਹੈ।
ਲਾਭ:
• ਦੇਸ਼ ਦੇ ਸਾਰੇ ਖੇਤਰਾਂ ਵਿੱਚ ਵੱਡੀ ਆਬਾਦੀ ਤੱਕ ਪਹੁੰਚਣ ਦੇ ਲਾਗਤ-ਪ੍ਰਭਾਵੀ ਤਰੀਕੇ ਪ੍ਰਦਾਨ ਕਰਨਾ।
• ਸੈਨਿਕ ਸਕੂਲਾਂ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਅਤੇ ਪ੍ਰਭਾਵੀ ਸਰੀਰਕ, ਮਾਨਸਿਕ-ਸਮਾਜਿਕ, ਅਧਿਆਤਮਕ, ਬੌਧਿਕ, ਭਾਵਨਾਤਮਕ ਅਤੇ ਬੋਧਾਤਮਕ ਵਿਕਾਸ ਪ੍ਰਦਾਨ ਕਰਨਾ।
• ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਵੇਸ਼ ਕਰਨ ਵਾਲੇ ਨੌਜਵਾਨਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਕਰਦੇ ਹੋਏ ਟ੍ਰੇਨਿੰਗ ਦੀ ਅਵਧੀ, ਟ੍ਰੇਨਰਾਂ ਦੀ ਤੈਨਾਤੀ, ਰੱਖ-ਰਖਾਅ ਅਤੇ ਸੰਚਾਲਨ ਬਜਟ ਵਿੱਚ ਬਚਤ।
ਵੇਰਵੇ:
ਸੈਨਿਕ ਸਕੂਲ ਨਾ ਸਿਰਫ਼ ਮਾਪਿਆਂ ਅਤੇ ਬੱਚਿਆਂ ਦੀ ਪਹੁੰਚ ਦੇ ਅੰਦਰ ਮੁੱਲ ਅਧਾਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਦੇ ਹਨ ਬਲਕਿ ਮਿਲਿਟਰੀ ਲੀਡਰਸ਼ਿਪ, ਪ੍ਰਸ਼ਾਸਕੀ ਸੇਵਾਵਾਂ, ਨਿਆਂਇਕ ਸੇਵਾਵਾਂ ਅਤੇ ਵਿਗਿਆਨ, ਟੈਕਨੋਲੋਜੀ ਅਤੇ ਉੱਦਮਤਾ ਜਿਹੇ ਹੋਰ ਖੇਤਰਾਂ ਵਿੱਚ ਉੱਚ ਪੱਧਰਾਂ 'ਤੇ ਪਹੁੰਚਣ ਵਾਲੇ ਨਿਮਰ ਪਿਛੋਕੜ ਵਾਲੇ ਵਿਦਿਆਰਥੀਆਂ ਦਾ ਸ਼ਾਨਦਾਰ ਇਤਿਹਾਸ ਵੀ ਪ੍ਰਸਤੁਤ ਕਰਦੇ ਹਨ। ਇਨ੍ਹਾਂ ਕਾਰਕਾਂ ਦੇ ਕਾਰਨ ਹੋਰ ਨਵੇਂ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਲਗਾਤਾਰ ਵਧਦੀ ਰਹੀ ਹੈ।
ਦੇਸ਼ ਭਰ ਵਿੱਚ 33 ਸੈਨਿਕ ਸਕੂਲ ਚਲਾਉਣ ਦੇ ਅਨੁਭਵ ਦਾ ਲਾਭ ਉਠਾਉਣ ਲਈ, ਸੈਨਿਕ ਸਕੂਲ ਸੁਸਾਇਟੀ ਨੇ ਮੌਜੂਦਾ ਜਾਂ ਨਵੇਂ ਸਕੂਲਾਂ ਦੀ ਐਫੀਲੀਏਸ਼ਨ ਲਈ ਅਰਜ਼ੀ ਦੇਣ ਲਈ ਸਰਕਾਰੀ/ਪ੍ਰਾਈਵੇਟ ਸਕੂਲਾਂ/ਐੱਨਜੀਓਜ਼ ਤੋਂ ਪ੍ਰਸਤਾਵ ਮੰਗ ਕੇ 100 ਨਵੇਂ ਐਫੀਲੀਏਟਡ ਸੈਨਿਕ ਸਕੂਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਦਿਲਚਸਪੀ ਰੱਖਣ ਵਾਲੀਆਂ ਧਿਰਾਂ ਆਪਣੇ ਪ੍ਰਸਤਾਵ ਔਨਲਾਈਨ ਯੂਆਰਐੱਲ https://sainikschool.ncog.gov.in 'ਤੇ ਜਮ੍ਹਾਂ ਕਰ ਸਕਦੀਆਂ ਹਨ ਜਿੱਥੇ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾ ਦੇ ਮਾਪਦੰਡ; ਹਿਤਧਾਰਕਾਂ, ਅਰਥਾਤ ਰੱਖਿਆ ਮੰਤਰਾਲੇ ਅਤੇ ਸਕੂਲ ਪ੍ਰਬੰਧਨ ਦੀਆਂ ਜ਼ਿੰਮੇਵਾਰੀਆਂ, ਸੂਚੀਬੱਧ ਹਨ।
ਇਹ ਸਕੀਮ ਸਿੱਖਿਆ ਦੇ ਖੇਤਰ ਵਿੱਚ ਪਬਲਿਕ/ਪ੍ਰਾਈਵੇਟ ਭਾਈਵਾਲੀ ਦਾ ਲਾਭ ਉਠਾਏਗੀ, ਨਾਮਵਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਪਾਸ ਉਪਲਬਧ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਰਤਣ ਵਿੱਚ ਸਹਾਇਤਾ ਕਰੇਗੀ ਅਤੇ ਸੈਨਿਕ ਸਕੂਲ ਦੇ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਬੱਚਿਆਂ ਦੀਆਂ ਵਧ ਰਹੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਨਵੀਆਂ ਸਮਰੱਥਾਵਾਂ ਨੂੰ ਖੋਲ੍ਹੇਗੀ।
ਅਕਾਦਮਿਕ ਵਰ੍ਹੇ 2022-23 ਤੋਂ ਸ਼ੁਰੂ ਹੋ ਕੇ ਤਕਰੀਬਨ 5,000 ਵਿਦਿਆਰਥੀਆਂ ਨੂੰ ਅਜਿਹੇ 100 ਐਫੀਲੀਏਟਡ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਮਿਲਣ ਦੀ ਉਮੀਦ ਹੈ। ਵਰਤਮਾਨ ਵਿੱਚ ਮੌਜੂਦਾ 33 ਸੈਨਿਕ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਤਕਰੀਬਨ 3,000 ਵਿਦਿਆਰਥੀਆਂ ਦੀ ਦਾਖਲਾ ਸਮਰੱਥਾ ਹੈ।
ਅਸਰ:
ਇਹ ਮੰਨਿਆ ਜਾਂਦਾ ਹੈ ਕਿ ਸੈਨਿਕ ਸਕੂਲ ਸਿੱਖਿਆ ਪ੍ਰਣਾਲੀ ਨੂੰ ਪਾਠਕ੍ਰਮ ਸਮੇਤ ਨਿਯਮਿਤ ਬੋਰਡ ਨਾਲ ਜੋੜਨ ਨਾਲ ਅਕਾਦਮਿਕ ਤੌਰ 'ਤੇ ਮਜ਼ਬੂਤ, ਸਰੀਰਕ ਤੌਰ ‘ਤੇ ਤੰਦਰੁਸਤ, ਸੱਭਿਆਚਾਰਕ ਤੌਰ 'ਤੇ ਜਾਗਰੂਕ, ਬੌਧਿਕ ਤੌਰ ‘ਤੇ ਨਿਪੁੰਨ, ਕੌਸ਼ਲ ਸੰਪੰਨ ਨੌਜਵਾਨ ਅਤੇ ਯੋਗ ਨਾਗਰਿਕ ਪੈਦਾ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਕਲਪਨਾ ਕੀਤੀ ਜਾਂਦੀ ਹੈ ਕਿ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਜ਼ਰੂਰੀ ਜੀਵਨ ਕੌਸ਼ਲ ਨਾਲ ਲੈਸ ਹੋਣਗੇ ਜੋ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ। ਇਸ ਤਰ੍ਹਾਂ, ਪ੍ਰਸਤਾਵ ਦਾ ਉਦੇਸ਼ ਰਾਸ਼ਟਰਵਾਦੀ ਉਦੇਸ਼ਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਪ੍ਰਦਾਨ ਕਰਨ 'ਤੇ ਫੋਕਸਡ ਲੀਡਰਸ਼ਿਪ ਗੁਣਾਂ ਵਾਲਾ ਇੱਕ ਆਤਮਵਿਸ਼ਵਾਸ, ਕੌਸ਼ਲ ਯੁਕਤ, ਬਹੁ-ਆਯਾਮੀ, ਦੇਸ਼ ਭਗਤ ਨੌਜਵਾਨ ਸਮਾਜ ਬਣਾਉਣਾ ਹੈ।
*********
ਡੀਐੱਸ
(Release ID: 1763434)
Visitor Counter : 200