ਬਿਜਲੀ ਮੰਤਰਾਲਾ

ਭਾਰਤ-ਬ੍ਰਿਟੇਨ ਵਿਕਾਸ ਸਹਿਭਾਗਿਤਾ ਲਈ ਊਰਜਾ ‘ਤੇ ਤੀਜੀ ਮੰਤਰੀ ਪੱਧਰ ਊਰਜਾ ਬਾਰੇ ਵਾਰਤਾ


ਦੋਨੋ ਪੱਖ ਬਿਜਲੀ ਖੇਤਰ ਵਿੱਚ ਸਵੱਛ ਊਰਜਾ ਪਰਿਵਰਤਨ ਨੂੰ ਹੁਲਾਰਾ ਦੇਣ ਲਈ ਠੋਕ ਕਾਰਜ ਯੋਜਨਾਵਾਂ ਤਿਆਰ ਕਰਨਗੇ

Posted On: 09 OCT 2021 10:08AM by PIB Chandigarh

ਤੀਜੀ ਭਾਰਤ-ਬ੍ਰਿਟੇਨ ਵਿਕਾਸ ਸਹਿਭਾਗਿਤਾ ਲਈ ਊਰਜਾ ‘ਤੇ ਮੰਤਰੀ ਪੱਧਰ ਦੀ ਊਰਜਾ ਵਾਰਤਾ ‘ਤੇ ਕੱਲ੍ਹ ਸ਼ਾਮ ਇੱਕ ਸੰਵਾਦ ਦਾ ਵਰਚੁਅਲ ਆਯੋਜਨ ਕੀਤਾ ਗਿਆ। ਇਸ ਸੰਵਾਦ ਦੀ ਸਹਿ-ਪ੍ਰਧਾਨਗੀ ਭਾਰਤੀ ਪੱਖ ਨਾਲ ਕੇਂਦਰੀ ਊਰਜਾ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਅਤੇ ਬ੍ਰਿਟੇਨ ਵੱਲੋਂ ਮਾਨਯੋਗ ਕਵਾਸੀਕਵਾਟੇਂਗ ਸਾਂਸਦ,ਵਪਾਰ,ਊਰਜਾ ਅਤੇ ਉਦਯੌਗਿਕ ਰਣਨੀਤੀ ਰਾਜ ਸਕੱਤਰ (ਬੀਈਆਈਐੱਸ) ਨੇ ਕੀਤੀ ਸੀ।

ਗੱਲਬਾਤ ਵਿੱਚ ਊਰਜਾ ਪਰਿਵਰਤਨ ਚਰਚਾ ਦਾ ਇੱਕ ਪ੍ਰਮੁੱਖ ਖੇਤਰ ਸੀ ਅਤੇ ਦੋਨਾਂ ਦੇਸ਼ਾਂ ਦੇ ਬਿਜਲੀ ਮੰਤਰੀਆਂ ਨੇ ਸੌਰ ਊਰਜਾ, ਸੁਮੰਦਰੀ ਪਵਨ ਊਰਜਾ, ਭੰਡਾਰਣ, ਇਲੈਕਟ੍ਰਿਕ ਵਾਹਨਾਂ, ਵਿਕਲਪਿਕ ਈਂਧਨ ਆਦਿ ਸਹਿਤ ਅਖੁੱਟ ਊਰਜਾ ‘ਤੇ ਧਿਆਨ ਦੇਣ ਦੇ ਨਾਲ ਆਪਣੇ-ਆਪਣੇ ਦੇਸ਼ਾਂ ਵਿੱਚ ਚਲ ਰਹੀ ਊਰਜਾ ਪਰਿਵਰਤਨ ਗਤੀਵਿਧੀਆਂ ‘ਤੇ ਵਿਸਤਾਰ ਨਾਲ ਵਾਰਤਾ ਕੀਤੀ।

ਬ੍ਰਿਟਿਸ਼ ਪੱਖ ਨੇ ਦੁਵੱਲੇ ਸਹਿਯੋਗ ਦੇ ਹੇਠ ਪਿਛਲੇ ਦੋ ਸਾਲਾਂ ਵਿੱਚ ਜਾਰੀ ਮਹੱਤਵਪੂਰਨ ਕਾਰਜਾਂ ਦੀ ਪ੍ਰਗਤੀ ਅਤੇ ਇਸ ਤੋਂ ਪਹਿਲੇ ਦੀਆਂ ਗਤੀਵਿਧੀਆਂ ਦਾ ਇੱਕ ਵਿਸਤ੍ਰਿਤ ਸਾਰਾਂਸ਼ ਪੇਸ਼ ਕੀਤਾ ਜਿਸ ਦੀਆਂ ਦੋਨਾਂ ਪੱਖਾਂ ਨੇ ਸਰਾਹਨਾ ਅਤੇ ਸਮਰਥਨ ਕੀਤਾ। 

ਵਾਰਤਾ ਵਿੱਚ ਹਾਜ਼ਿਰ ਮੰਨੇ-ਪ੍ਰਮੰਨੇ ਵਿਅਕਤੀਆਂ ਨੇ 4 ਮਈ 2021 ਨੂੰ ਭਾਰਤ-ਬ੍ਰਿਟੇਸ਼ ਵਰਚੁਅਲ ਸ਼ਿਖਰ ਸੰਮੇਲਨ ਦੇ ਦੌਰਾਨ ਦੋਨਾਂ ਪ੍ਰਧਾਨ ਮੰਤਰੀਆਂ ਦੁਆਰਾ ਭਾਰਤ-ਬ੍ਰਿਟੇਨ ਦੇ ਭਵਿੱਖ ਦੇ ਸੰਬੰਧਾਂ ਲਈ ਸ਼ੁਰੂ ਕੀਤੇ ਗਏ ਕਾਰਜ ਯੋਜਨਾ 2030 ਦਾ ਸੁਵਾਗਤ ਕੀਤਾ ਅਤੇ ਇਸ ਰੋਡਮੈਪ 2030 ਦੇ ਅਨੁਰੂਪ ਸਹਿਯੋਗ ਦੇ ਵੱਖ-ਵੱਖ ਖੇਤਰਾਂ ਦੀ ਪਹਿਚਾਣ ਕੀਤੀ।

ਦੋਨਾਂ ਪੱਖਾਂ ਨੇ ਰੋਡਮੈਪ 2030 ਦੇ ਇੱਕ ਹਿੱਸੇ ਦੇ ਰੂਪ ਵਿੱਚ ਬਿਜਲੀ ਅਤੇ ਸਵੱਛ ਟ੍ਰਾਂਸਪੋਰਟ,  ਅਖੁੱਟ ਊਰਜਾ ਖੇਤਰ, ਹਰਿਤ ਵਿੱਤ ਅਤੇ ਸਵੱਛ ਊਰਜਾ ਖੋਜ ‘ਤੇ ਅੱਗੇ ਦੀ ਇੱਕ ਕਾਰਜ ਯੋਜਨਾ ਜਿਸ ਵਿੱਚ ਸਮਾਰਟ ਗ੍ਰਿਡ, ਊਰਜਾ ਭੰਡਾਰਣ, ਹਰਿਤ ਹਾਈਡ੍ਰੋਜਨ, ਵਾਹਨ ਚਾਰਜਿੰਗ ਦੇ ਬੁਨਿਆਦੀ ਢਾਂਚੇ, ਬੈਟਰੀ ਭੰਡਾਰਣ ਸਹਿਤ ਕਈ ਵਿਸ਼ਿਆਂ ਨੂੰ ਸ਼ਾਮਿਲ ਕਰਨ ਦੇ ਨਾਲ ਹੀ ਬਹੁ-ਪੱਖੀ ਸਹਿਯੋਗ ਦੇ ਤਹਿਤ ਹੋਰ ਪ੍ਰਸਤਾਵਾਂ ਦੇ ਨਾਲ ਅਖੁੱਟ ਊਰਜਾ ਵਿੱਚ ਨਿਵੇਸ਼ ਜੁਟਾਉਣ ਦੀ ਜ਼ਰੂਰਤ ‘ਤੇ ਸਲਾਹ-ਸਸ਼ਵਰਾ ਕੀਤਾ ਅਤੇ ਆਪਣੀ ਸਹਿਮਤੀ ਵਿਅਕਤ ਕੀਤੀ। 

ਦੋਨਾਂ ਪੱਖਾਂ ਦੁਆਰਾ ਵਿਸ਼ਵ ਲਈ ਸਸਤੀ ਅਤੇ ਟਿਕਾਊ ਊਰਜਾ ਨੂੰ ਸੁਰੱਖਿਅਤ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜਾਣ ਦੇ ਅਤੇ ਬਿਜਲੀ ਖੇਤਰ ਵਿੱਚ ਸਵੱਛ ਊਰਜਾ ਟ੍ਰਾਂਸਪੋਰਟ ਨੂੰ ਚਲਾਉਣ ਲਈ ਠੋਸ ਕਾਰਜ ਯੋਜਨਾਵਾਂ ਨੂੰ ਠੋਸ ਰੂਪ ਦਿੱਤਾ ਜਾਣ ਦੇ ਨਾਲ ਹੀ ਇਸ ਗੱਲਬਾਤ ਦਾ ਸਮਾਪਨ ਹੋਇਆ। ਕੇਂਦਰੀ ਬਿਜਲੀ ਅਤੇ ਅਖੁੱਟ ਊਰਜਾ ਮੰਤਰੀ ਨੇ ਵਿਸ਼ੇਸ਼ ਰੂਪ ਤੋਂ ਹਰਿਤ ਹਾਇਡ੍ਰੋਜਨ, ਭੰਡਾਰਨ, ਸਮੁੰਦਰੀ ਤੱਟ ਊਰਜਾ ਅਤੇ ਬਿਜਲੀ ਬਜ਼ਾਰ ਦੇ ਰੂਪ ਵਿੱਚ ਅਜਿਹੇ ਖੇਤਰਾਂ ਦੇ ਮਹੱਤਵਕਾਂਖੀ ਟੀਚਿਆਂ ਦਾ ਵਿਸਤ੍ਰਿਤ ਵੇਰਵਾ ਦਿੱਤਾ। ਉਨ੍ਹਾਂ ਨੇ ਇਸ ਬਾਰੇ ਵਿੱਚ ਉਮੀਦ ਪ੍ਰਗਟ ਕੀਤੀ ਕਿ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਵਨ ਸਨ ਵਨ ਵਲਡ ਵਨ ਗ੍ਰਿਡ-(ਓਐੱਸਓਡਬਲਿਊਓਜੀ) ਦੀ ਪਹਿਲੀ ਗ੍ਰਿਡ ਵਿੱਚ ਅਖੁੱਟ (ਆਰਈ) ਏਕੀਕਰਣ ਦਾ ਸਮਰਥਨ ਕਰਨ ਲਈ ਇੱਕ ਆਸ਼ਾਜਨਕ ਵਿਕਲਪ ਦੇ ਰੂਪ ਵਿੱਚ ਕਾਰਜ ਕਰ ਸਕਦੀ ਹੈ।

*****

ਐੱਮਵੀ/ਆਈਜੀ



(Release ID: 1763131) Visitor Counter : 176