ਟੈਕਸਟਾਈਲ ਮੰਤਰਾਲਾ

ਦੇਸ਼ ਭਰ ਵਿੱਚ 75% ਕੇਂਦਰਾਂ ਵਿੱਚ ਵੱਖ-ਵੱਖ ਸ਼ਿਲਪਾਂ ਵਿੱਚ ਸਾਮਰੱਥ ਟ੍ਰੇਨਿੰਗ ਦਾ ਸ਼ੁਭਾਰੰਭ


2,250 ਕਾਰੀਗਰਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਪ੍ਰਤੀ ਟ੍ਰੇਨੀ 300 ਰੁਪਏ ਪ੍ਰਤੀ ਦਿਨ ਦਾ ਮੇਹਨਤਾਨਾ ਦਿੱਤਾ ਜਾ ਰਿਹਾ ਹੈ

ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਲਈ ਉਦਘਾਟਨ ਪ੍ਰੋਗਰਾਮ ਦੇ ਦੌਰਾਨ ਸੈਮੀਨਾਰ, ਵਰਕਸ਼ਾਪਾਂ ਅਤੇ ਚੌਪਾਲਾਂ ਦਾ ਆਯੋਜਨ

Posted On: 08 OCT 2021 5:08PM by PIB Chandigarh

ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਉਦੇਸ਼ ਵਿੱਚ “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਮਨਾ ਰਿਹਾ ਹੈ। ਇਹ ਮਹੋਤਸਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ, ਭਾਰਤ ਦੇ ਲੋਕਾਂ ਨੂੰ ਸਮਰਪਿਤ ਆਤਮਨਿਰਭਰ ਭਾਰਤ ਦੀ ਰੂਪਰੇਖਾ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਟੈਕਸਟਾਈਲ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਹਸਤਸ਼ਿਲਪ) ਦਾ  ਦਫਤਰ  ਦੇਸ਼ ਦੇ ਹਸਤਸ਼ਿਲਪ ਕਾਰੀਗਰਾਂ ਲਈ ਆਪਣੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆ ਕੇ “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਦੀ ਆਧਿਕਾਰਿਕ ਯਾਤਰਾ ਦੇ ਦੌਰਾਨ ਸਰਗਰਮ ਰੂਪ ਤੋਂ ਉਤਸਵ ਵਿੱਚ ਹਿੱਸਾ ਲੈ ਰਿਹਾ ਹੈ। ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦਾ ਸ਼ੁਭਾਰੰਭ 12 ਮਾਰਚ, 2021 ਨੂੰ ਹੋਇਆ।

2 ਅਕਤੂਬਰ, 2021 ਨੂੰ ਗਾਂਧੀ ਜਯੰਤੀ ਦੇ ਮੌਕੇ ‘ਤੇ ਵਿਕਾਸ ਕਮਿਸ਼ਨਰ (ਹਸਤਸ਼ਿਲਪ) ਦੇ ਦਫਤਰ ਨੇ ਦੇਸ਼ਭਰ ਵਿੱਚ ਵੱਖ-ਵੱਖ ਸ਼ਿਲਪਾਂ ਦੇ 75% ਕੇਂਦਰਾਂ ‘ਤੇ ਸਮਰਥ ਟ੍ਰੇਨਿੰਗ ਦਾ ਸ਼ੁਭਾਰੰਭ ਕੀਤਾ। ਸਾਮਰੱਥ ਟ੍ਰੇਨਿੰਗ 2,250 ਕਾਰੀਗਰਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰ ਰਿਹਾ ਹੈ ਅਤੇ ਇਨ੍ਹਾਂ ਕੇਂਦਰਾਂ ‘ਤੇ ਪ੍ਰਤੀ ਟ੍ਰੇਨੀ 300 ਰੁਪਏ ਪ੍ਰਤੀ ਦਿਨ ਦਾ ਮੇਹਨਤਾਨਾ ਦਿੱਤਾ ਜਾ ਰਿਹਾ ਹੈ। ਸਾਮਰੱਥ ਟ੍ਰੇਨਿੰਗ ਦੇ ਸਾਰੇ ਕੋਰਸ ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਰਾਸ਼ਟਰੀ ਕੌਸ਼ਲ ਯੋਗਤਾ ਸੰਰਚਨਾ (ਐੱਨਐੱਸਕਿਊਐੱਫ) ਦੇ ਅਨੁਰੂਪ ਹਨ। ਸਫਲ ਟ੍ਰੇਨਿੰਗ ਕਾਰੀਗਰਾਂ ਨੂੰ ਮੇਹਨਤਾਨੇ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਮੋਡ ਤੋਂ ਕੀਤਾ ਜਾਂਦਾ ਹੈ। ਟ੍ਰੇਨਿੰਗ ਦੇ ਦੌਰਾਨ ਕੱਚਾ ਮਾਲ ਵੀ ਵਿਭਾਗ ਦੁਆਰਾ ਉਪਲੱਬਧ ਕਰਵਾਇਆ ਜਾਂਦਾ ਹੈ।

ਵਿਕਾਸ ਕਮਿਸ਼ਨਰ (ਹਸਤਸ਼ਿਲਪ) ਦਾ ਦਫਤਰ ਹਸਤਸ਼ਿਲਪ ਟ੍ਰੇਨਿੰਗ ਪ੍ਰੋਗਰਾਮਾਂ ਦੇ ਰਾਹੀਂ ਹਸਤਸ਼ਿਲਪ ਕਾਰੀਗਰਾਂ ਨੂੰ ਸਕਿੱਲ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਸਾਰੇ ਟ੍ਰੇਨਿੰਗ ਕੇਂਦਰਾਂ ‘ਤੇ ਇਨ੍ਹਾਂ ਪ੍ਰੋਗਰਾਮਾਂ ਦਾ ਉਦਘਾਟਨ ਵੱਖ-ਵੱਖ ਮੰਨੇ-ਪ੍ਰਮੰਨੇ ਵਿਅਕਤੀਆਂ, ਵਿਧਾਨ ਸਭਾਵਾਂ ਦੇ ਮੈਂਬਰਾਂ, ਕੌਸ਼ਲਰ ਜਿਵੇਂ ਸਥਾਨਕ ਪ੍ਰਤਿਨਿਧੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਪ੍ਰਸਿੱਧ ਕਾਰੀਗਰਾਂ ਅਤੇ ਕੇਂਦਰ/ਰਾਜ ਸਰਕਾਰਾਂ ਦੇ ਵੱਖ-ਵੱਖ ਅਧਿਕਾਰੀਆਂ ਦੁਆਰਾ ਕੀਤਾ ਗਿਆ।

ਉਦਘਾਟਨ ਪ੍ਰੋਗਰਾਮ ਦੇ ਦੌਰਾਨ ਸੈਮੀਨਾਰ/ਵਰਕਸ਼ਾਪਾਂ/ਚੌਪਾਲਾਂ ਦਾ ਵੀ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਕਾਰੀਗਰਾਂ ਨੂੰ ਵਿਕਾਸ ਕਮਿਸ਼ਨਰ (ਹਸਤਸ਼ਿਲਪ) ਦੀਆਂ ਯੋਜਨਾਵਾਂ ਸਹਿਤ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ।

 *****


ਡੀਜੇਐੱਨ/ਟੀਐੱਫਕੇ



(Release ID: 1763126) Visitor Counter : 190


Read this release in: Urdu , English , Hindi , Gujarati