ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਦੋ ਵੱਕਾਰੀ ਵਾਤਾਵਰਣ ਪੁਰਸਕਾਰ ਜਿੱਤੇ
Posted On:
10 OCT 2021 11:47AM by PIB Chandigarh
ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨਐੱਮਡੀਸੀ), ਦੇਸ਼ ਦਾ ਸਭ ਤੋਂ ਵੱਡਾ ਕੱਚਾ ਲੋਹਾ (ਆਇਰਨ ਓਰ) ਉਤਪਾਦਕ, ਸਟੀਲ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਪਬਲਿਕ ਸੈਕਟਰ ਅਦਾਰਾ (ਸੀਪੀਐੱਸਈ), ਨੇ ਵਾਤਾਵਰਣ ਸਥਿਰਤਾ ਸ਼੍ਰੇਣੀ ਵਿੱਚ ਗੋਲਡ ਅਵਾਰਡ ਪ੍ਰਾਪਤ ਕੀਤਾ ਹੈ ਅਤੇ ਕੁਮਾਰਸਵਾਮੀ ਆਇਰਨ ਓਰ ਮਾਈਨ ਨੂੰ ਵਾਤਾਵਰਣ ਪ੍ਰਬੰਧਨ ਸ਼੍ਰੇਣੀ ਵਿੱਚ ਪਲੈਟੀਨਮ ਅਵਾਰਡ ਮਿਲਿਆ ਹੈ।
ਸਮਾਰੋਹ ਦਾ ਆਯੋਜਨ ਸਸਟੇਨੇਬਲ ਡਿਵੈਲਪਮੈਂਟ ਫਾਊਂਡੇਸ਼ਨ (ਏਕ ਕਾਮ ਦੇਸ਼ ਕੇ ਨਾਮ ਦੀ ਇਕਾਈ) ਦੁਆਰਾ ਕੀਤਾ ਗਿਆ ਸੀ ਅਤੇ ਦੇਹਰਾਦੂਨ ਵਿਖੇ ਹੋਈ 10ਵੀਂ ਕਾਨਫਰੰਸ ਵਿੱਚ ਪੁਰਸਕਾਰ ਭੇਟ ਕੀਤੇ ਗਏ। ਉੱਤਰਾਖੰਡ ਦੇ ਰਾਜਪਾਲ, ਲੈਫਟੀਨੈਂਟ ਜਨਰਲ ਸ਼੍ਰੀ ਗੁਰਮੀਤ ਸਿੰਘ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਨ।
ਐੱਨਐੱਮਡੀਸੀ ਨੂੰ ਇਸ ਦੇ ਉਤਪਾਦਨ ਪ੍ਰੋਜੈਕਟਾਂ ਵਿੱਚ ਸਥਾਈ ਵਿਕਾਸ ਟੀਚਿਆਂ ਅਤੇ ਵਾਤਾਵਰਣ ਪ੍ਰਬੰਧਨ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਯੋਗਦਾਨ ਦੇ ਅਧਾਰ ‘ਤੇ ਪੁਰਸਕਾਰਾਂ ਲਈ ਚੁਣਿਆ ਗਿਆ ਹੈ।
ਐੱਨਐੱਮਡੀਸੀ ਦੀ ਤਰਫੋਂ, ਸ਼੍ਰੀ ਐੱਮ ਜੈਪਾਲ ਰੈਡੀ, ਸੀਜੀਐੱਮ ਆਰ ਪੀ ਅਤੇ ਸ਼੍ਰੀ ਸੰਜੀਵ ਸਾਹੀ, ਸੀਜੀਐੱਮ, ਡੋਨੀਮਲਾਈ ਕੰਪਲੈਕਸ ਨੇ ਇਹ ਪੁਰਸਕਾਰ, ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਉੱਤਰਾਖੰਡ ਸਰਕਾਰ ਦੇ ਜੰਗਲਾਤ, ਬਿਜਲੀ, ਕਿਰਤ, ਵਾਤਾਵਰਣ ਮੰਤਰੀ ਡਾ. ਹਰਕ ਸਿੰਘ ਰਾਵਤ ਤੋਂ ਪ੍ਰਾਪਤ ਕੀਤੇ।
ਸ਼੍ਰੀ ਰੈਡੀ ਨੇ "ਕੋਵਿਡ -19 ਦੌਰਾਨ ਵਾਤਾਵਰਣ ਪ੍ਰਬੰਧਨ" ਬਾਰੇ ਇੱਕ ਪੇਪਰ ਵੀ ਪੇਸ਼ ਕੀਤਾ ਜਿਸ ਦੀ ਡੈਲੀਗੇਟਾਂ ਅਤੇ ਪ੍ਰਬੰਧਕਾਂ ਦੁਆਰਾ ਸ਼ਲਾਘਾ ਕੀਤੀ ਗਈ।
**********
ਐੱਮਵੀ/ਐੱਸਕੇਐੱਸ
(Release ID: 1763068)
Visitor Counter : 203