ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਤੇ ਪ੍ਰਸਾਰਣ ਸਕੱਤਰ ਨੇ ਮੁੰਬਈ ਵਿੱਚ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਇਨ ਐਨੀਮੇਸ਼ਨ, ਵੀਐੱਫਐਕਸ ਐਂਡ ਗੇਮਿੰਗ , ਕੌਮਿਕਸ ਦੇ ਪ੍ਰਸਤਾਵਿਤ ਸਥਲ ਦਾ ਦੌਰਾ ਕੀਤਾ


ਫਿਲਮ ਅਤੇ ਮਨੋਰੰਜਨ ਉਦਯੋਗ ਦੇ ਪ੍ਰਮੁੱਖਾਂ ਦੇ ਨਾਲ ਗੱਲਬਾਤ ਕੀਤੀ

Posted On: 08 OCT 2021 3:48PM by PIB Chandigarh

ਮੁੰਬਈ ਵਿੱਚ ਪ੍ਰਸਤਾਵਿਤ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਇਨ ਐਨੀਮੇਸ਼ਨ, ਵੀਐੱਫਐਕਸ, ਗੇਮਿੰਗ ਐਂਡ ਕੌਮਿਕਸ ਪ੍ਰੋਜੈਕਟ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਸੂਚਨਾ ਤੇ ਪ੍ਰਸਾਰਣ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਆਪਣੀ ਦੋ ਦਿਨ ਦੀ ਯਾਤਰਾ ਦੇ ਦੌਰਾਨ ਪ੍ਰੋਜੈਕਟ ਸਥਲ ਦਾ ਦੌਰਾ ਕੀਤਾ ਅਤੇ ਵਿਭਿੰਨ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰਾ ਕੀਤਾ।

ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ, ਜੋ ਮਹਾਰਾਸ਼ਟਰ ਕਾਡਰ ਦੇ ਆਈਏਐੱਸ ਅਧਿਕਾਰੀ ਹਨ, ਨੇ ਫਿਲਮ ਸਿਟੀ ਦੇ ਪਾਸ ਪ੍ਰੋਜੈਕਟ ਦੇ ਉਸ ਪ੍ਰਸਤਾਵਿਤ ਸਥਲ ਦਾ ਦੌਰਾ ਕੀਤਾ ਜਿਸ ਦੇ ਲਈ ਮਹਾਰਾਸ਼ਟਰ ਸਰਕਾਰ ਨੇ 20 ਏਕੜ ਭੂਮੀ ਅਲਾਟ ਕੀਤੀ ਹੈ।

1.jpg

 

ਸੂਚਨਾ ਤੇ ਪ੍ਰਸਾਰਣ ਮੰਤਰਾਲਾ ਆਈਆਈਟੀ ਬੰਬੇ ਦੇ ਸਹਿਯੋਗ ਨਾਲ ਇਸ ਕੇਂਦਰ ਦਾ ਵਿਕਾਸ ਕਰ ਰਿਹਾ ਹੈ। ਸ਼੍ਰੀ ਚੰਦ੍ਰਾ ਨੇ ਆਈਆਈਟੀ - ਬੰਬੇ ਦੇ ਡਾਇਰੈਕਟਰ ਪ੍ਰੋ. ਸੁਭਾਸਿਸ ਚੌਧਰੀ ਦੇ ਨਾਲ ਵੀ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਫਿਲਮ ਸਿਟੀ ਕੰਪਲੈਕਸ ਵਿੱਚ ਸਥਿਤ ਵਿਸਲਿੰਗ ਵੁਡਸ ਇੰਟਰਨੈਸ਼ਨਲ ਫਿਲਮ ਇੰਸਟੀਟਿਊਟ ਦਾ ਵੀ ਦੌਰਾ ਕੀਤਾ ਅਤੇ ਉੱਥੇ ਸ਼੍ਰੀ ਸੁਭਾਸ਼ ਘਈ ਅਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ।

2.jpg

 

ਸ਼੍ਰੀ ਅਪੂਰਵ ਚੰਦ੍ਰਾ ਨੇ ਮੁੰਬਈ ਸਥਿਤ ਵਿਭਿੰਨ ਪ੍ਰਾਈਵੇਟ ਉਤਪਾਦਨ ਫੈਸਿਲਿਟੀਜ਼ ਦਾ ਵੀ ਦੌਰਾ ਕੀਤਾ,  ਜਿਸ ਵਿੱਚ ਹਾਇਪਰ-ਕੈਜ਼ੂਅਲ ਗੇਮ ਡਿਵੈਲਪਮੈਂਟ ਸਟੂਡੀਓ ‘ਫਾਇਰਸਕੋਰ ਇੰਟਰਐਕਟਿਵ’ ਵੀ ਸ਼ਾਮਲ ਹੈ। ਉਨ੍ਹਾਂ ਨੇ ਵੀਐੱਫਐਕਸ ਉਦਯੋਗ ਦੀ ਤਕਨੀਕੀ ਪ੍ਰਗਤੀ ਨੂੰ ਸਮਝਣ ਦੇ ਲਈ ਸਟੂਡੀਓ ਦੇ ਅਧਿਕਾਰੀਆਂ ਅਤੇ ਟੈਕਨੀਸ਼ੀਅਨਾਂ ਦੇ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਸ਼੍ਰੀ ਚੰਦ੍ਰਾ ਨੇ ਫਿਲਮ ਨਿਰਮਾਤਾਵਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਯਸ਼ਰਾਜ ਸਟੂਡੀਓ ਵਿੱਚ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਪ੍ਰਮੁੱਖਾਂ ਦੇ ਨਾਲ ਵੀ ਵਿਸਤ੍ਰਿਤ ਚਰਚਾ ਕੀਤੀ।

ਧਿਆਨ ਦੇਣ ਦੀ ਗੱਲ ਇਹ ਹੈ ਕਿ ਭਾਰਤੀ ਐਨੀਮੇਸ਼ਨ, ਦ੍ਰਿਸ਼ ਪ੍ਰਭਾਵ (ਜਿਨ੍ਹਾਂ ਨੂੰ ਆਮ ਤੌਰ ’ਤੇ ਵੀਐੱਫਐਕਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਅਤੇ ਗੇਮਿੰਗ ਉਦਯੋਗ ਪਿਛਲੇ ਦੋ ਦਹਾਕਿਆਂ ਵਿੱਚ ਵਿਕਸਿਤ ਅਤੇ ਨਿਰਮਿਤ ਹੋਏ ਹਨ। ਹੁਣ ਅਧਿਕ ਤੋਂ ਅਧਿਕ ਫਿਲਮ ਅਤੇ ਟੀਵੀ ਪ੍ਰੋਗਰਾਮ ਨਿਰਮਾਤਾ ਯੁਵਾ (ਜਨਰੇਸ਼ਨ ਐਕਸ) ਦਰਸ਼ਕਾਂ ਨੂੰ ਲੁਭਾਉਣ ਲਈ ਵੀਐੱਫਐਕਸ ਅਤੇ ਐਨੀਮੇਸ਼ਨ ਜਿਹੇ ਟੈਕਨੋਲੋਜੀ-ਸੰਚਾਲਿਤ ਉਤਪਾਦਾਂ ਵਿੱਚ ਜਾ ਰਹੇ ਹਨ ਜਿਸ ਨਾਲ ਇਸ ਖੇਤਰ ਵਿੱਚ ਕੁਸ਼ਲ ਪੇਸ਼ੇਵਰਾਂ ਦੀ ਮੰਗ ਵਧ ਰਹੀ ਹੈ।

ਗੇਮਿੰਗ ਉਦਯੋਗ ਵਿੱਚ ਭਾਰਤੀ ਕੰਪਨੀਆਂ ਜੋ ਕਦੇ ਪੱਛਮੀ ਗੇਮ ਸਟੂਡੀਓ ਦੇ ਲਈ ਕੰਮ ਕਰਦੀਆਂ ਸਨ ਉਹ ਹੁਣ ਆਪਣੇ ਆਪ ਗੇਮ ਡਿਜ਼ਾਈਨ ਕਰਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਵਿੱਚ ਮੋਹਰੀ ਬਣ ਗਈਆਂ ਹਨ।

3.jpg

ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਏਵੀਜੀਸੀ ਖੇਤਰ (AVGC sector) ਦਾ ਸਮਾਜ ’ਤੇ ਅਧਿਕ ਪ੍ਰਭਾਵ ਪਵੇਗਾ ਜਿਸ ਦੇ ਨਾਲ ਜ਼ਮੀਨੀ ਪੱਧਰ ’ਤੇ ਰਚਨਾਤਮਕਤਾ ਨੂੰ ਹੁਲਾਰਾ ਮਿਲੇਗਾ ਅਤੇ ਅਨੇਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਦੇ ਨਾਲ ਹੀ ਅਗਲੀ ਪੀੜ੍ਹੀ ਤੱਕ ਭਾਰਤੀ ਕਦਰਾਂ-ਕੀਮਤਾਂ ਦਾ ਸੰਚਾਰ ਵੀ ਹੋਵੇਗਾ।

ਇਸ ਖੇਤਰ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਕੌਸ਼ਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਛੋਟੇ ਪ੍ਰੋਗਰਾਮ ਬਣਾਉਣ ਦੇ ਲਈ ਇਸ ਪ੍ਰੋਜੈਕਟ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਦਾ ਉਦੇਸ਼ ਭਾਰਤੀ ਅਤੇ ਆਲਮੀ ਮਨੋਰੰਜਨ ਉਦਯੋਗ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਭਾਰਤ ਵਿੱਚ ਇੱਕ ਵਿਸ਼ਵ ਪੱਧਰੀ ਟੈਲੰਟ (ਪ੍ਰਤਿਭਾ) ਪੂਲ ਬਣਾਉਣਾ ਹੈ।

 

******

ਆਰਟੀ/ਐੱਸਸੀ/ਪੀਕੇ(Release ID: 1762794) Visitor Counter : 157