ਇਸਪਾਤ ਮੰਤਰਾਲਾ
ਕੇਂਦਰੀ ਸਟੀਲ ਮੰਤਰੀ ਨੇ ਜੰਮੂ ਵਿਖੇ 'ਸਟੀਲ ਖਪਤਕਾਰਾਂ' ਨਾਲ ਮੁਲਾਕਾਤ ਕੀਤੀ; ਸਟੀਲ ਨੂੰ ਖੇਤਰ ਦੇ ਮਲਟੀ-ਸੈਕਟੋਰਲ ਵਿਕਾਸ ਲਈ ਮਹੱਤਵਪੂਰਨ ਦੱਸਿਆ
Posted On:
08 OCT 2021 12:08PM by PIB Chandigarh
ਕੇਂਦਰੀ ਸਟੀਲ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਦੋ ਦਿਨਾਂ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਕੱਲ੍ਹ ਜੰਮੂ ਵਿਖੇ ਸਟੀਲ ਖਪਤਕਾਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਆਰਥਿਕ ਵਿਕਾਸ ਲਈ ਇਹ ਮੈਟਲ ਲਾਜ਼ਮੀ ਹੈ, ਜੋ ਕਿ ਉਦਯੋਗਾਂ ਜਿਵੇਂ ਕਿ ਨਿਰਮਾਣ, ਬੁਨਿਆਦੀ ਢਾਂਚਾ, ਰੱਖਿਆ, ਆਟੋਮੋਬਾਈਲ, ਇੰਜੀਨੀਅਰਿੰਗ, ਪੈਕੇਜਿੰਗ, ਆਦਿ ਲਈ ਇੱਕ ਮਹੱਤਵਪੂਰਨ ਇਨਪੁਟ ਸਮੱਗਰੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਟੀਲ ਮੰਤਰਾਲਾ, ਸਟੀਲ ਕੰਪਨੀਆਂ ਦੇ ਨਾਲ ਮਿਲ ਕੇ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਹੁਤ ਸਾਰੇ ਨਵੇਂ ਸੜਕੀ ਅਤੇ ਰੇਲ ਪ੍ਰੋਜੈਕਟਾਂ ਦੇ ਨਾਲ, ਲੌਜਿਸਟਿਕ ਰੁਕਾਵਟਾਂ ਨੂੰ ਦੂਰ ਕਰੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਤੇਜ਼ ਅਤੇ ਬਰਾਬਰੀ ਵਾਲਾ ਆਰਥਿਕ ਵਿਕਾਸ ਹੋਵੇਗਾ।
ਮੰਤਰੀ ਨੇ ਜੰਮੂ-ਕਸ਼ਮੀਰ ਸਰਕਾਰ ਦੁਆਰਾ ਇਸ ਖੇਤਰ ਨੂੰ ਇਸ ਦੇ ਕੁਦਰਤੀ ਸੰਸਾਧਨਾਂ ਅਤੇ ਮਿਹਨਤੀ ਮਾਨਵ ਸ਼ਕਤੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਨਿਵੇਸ਼ ਕੇਂਦਰ ਵਜੋਂ ਪੇਸ਼ ਕਰਨ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਸ਼੍ਰੀ ਸਿੰਘ ਨੇ ਏਮਜ਼, ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ ਆਦਿ ਦੇ ਨਿਰਮਾਣ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ ਬਿਜਲੀ ਦੀ ਗੰਭੀਰ ਕਮੀ ਨੂੰ ਦੂਰ ਕਰਨ ਲਈ ਵਿਭਿੰਨ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟਾਂ ਦੇ ਨਿਰਮਾਣ ਦੇ ਨਾਲ ਸਿਹਤ ਸੰਭਾਲ ਵਿੱਚ ਸੁਧਾਰ 'ਤੇ ਧਿਆਨ ਦੇਣ ਦੀ ਵੀ ਸ਼ਲਾਘਾ ਕੀਤੀ, ਜਿਸ ਨਾਲ ਖੇਤਰ ਵਿੱਚ ਸਟੀਲ ਦੀ ਖਪਤ ਨੂੰ ਵਧਾਉਣ ਲਈ ਬਹੁਤ ਸਾਰੇ ਅਵਸਰ ਵੀ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਲੇਹ ਹਵਾਈ ਅੱਡੇ ਦਾ ਆਧੁਨਿਕੀਕਰਨ ਅਤੇ ਵਿਸਤਾਰ ਇੱਕ ਸ਼ਲਾਘਾਯੋਗ ਕਦਮ ਹੈ।
ਚੇਅਰਮੈਨ ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟੇਡ (ਸੇਲ) ਸੁਸ਼੍ਰੀ ਸੋਮਾ ਮੰਡਲ ਨੇ ਰਾਸ਼ਟਰੀ ਮਹੱਤਤਾ ਦੇ ਵਿਭਿੰਨ ਰਣਨੀਤਕ ਪ੍ਰੋਜੈਕਟਾਂ ਨੂੰ ਸੂਚੀਬੱਧ ਕੀਤਾ, ਜਿਨ੍ਹਾਂ ਨੂੰ ਇਸ ਖੇਤਰ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹੋਰ ਪ੍ਰੋਜੈਕਟਾਂ ਤੋਂ ਇਲਾਵਾ, ਜ਼ੋਜਿਲਾ ਸੁਰੰਗ, ਜੰਮੂ ਅਤੇ ਕਸ਼ਮੀਰ ਵਿੱਚ ਕਾਜ਼ੀਗੁੰਡ ਅਤੇ ਬਨਿਹਾਲ ਨੂੰ ਜੋੜਨ ਵਾਲੀ 8.5 ਕਿਲੋਮੀਟਰ ਆਲ-ਵੈਦਰ ਹਾਈ-ਟੈਕ ਸੁਰੰਗ, ਅੰਜੀਖੜ ਕੇਬਲ-ਸਟੇਡ ਬ੍ਰਿਜ ਅਤੇ ਪਾਕੁਲ ਦੁਲ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਸ਼ਾਮਲ ਹਨ।
ਸਟੀਲ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਪੂਨੀਤ ਕਾਂਸਲ ਨੇ ਸਰਕਾਰ ਲਈ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰਾਂ ਦੇ ਮਹੱਤਵ ਨੂੰ ਦੁਹਰਾਇਆ ਅਤੇ ਉਦਯੋਗਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰੋਜੈਕਟਾਂ ਲਈ ਸਟੀਲ ਦੀ ਬਿਹਤਰ ਉਪਲਬਧਤਾ ਦੀ ਸੁਵਿਧਾ ਵਿੱਚ ਸਟੀਲ ਮੰਤਰਾਲੇ ਵੱਲੋਂ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਇਸ ਮੀਟਿੰਗ ਦਾ ਆਯੋਜਨ ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟੇਡ, ਸੇਲ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਜੰਮੂ-ਕਸ਼ਮੀਰ ਸਰਕਾਰ ਦੇ ਸੀਨੀਅਰ ਅਧਿਕਾਰੀ, ਐੱਸਐੱਸਆਈਸੀ, ਪ੍ਰਮੁੱਖ ਪ੍ਰੋਜੈਕਟ, ਐੱਮਐੱਸਐੱਮਈਜ਼ ਅਤੇ ਯੂਟੀ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਡੀਲਰ ਸ਼ਾਮਲ ਹੋਏ ਸਨ।
************
ਐੱਮਵੀ/ਐੱਸਕੇਐੱਸ
(Release ID: 1762311)
Visitor Counter : 197