ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡੀਡੀ ਨਿਊਜ਼ ਕਨਕਲੇਵ ਫਿਨਾਲੇ ‘ਇੰਡੀਆ ਫਸਟ’ ਵਿਦੇਸ਼ ਨੀਤੀ – ਇੱਕ ਵਿਸ਼ਵਗੁਰੂ ਦਾ ਨਿਰਮਾਣ’ ‘ਤੇ ਕੇਂਦ੍ਰਿਤ ਹੈ


ਪਿਛਲੇ ਵਰ੍ਹਿਆਂ ਵਿੱਚ ਭਾਰਤ ਦੀ ਵਿਦੇਸ਼ ਨੀਤੀ ਵਿੱਚ ਮਹੱਤਵਪੂਰਨ ਪਰਿਵਰਤਨ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਨਾਲ ਵਿਸ਼ੇਸ਼ ਸੰਵਾਦ



‘ਅੱਜ ਅਸੀਂ ਇੱਕ ਆਤਮਵਿਸ਼ਵਾਸੀ ਰਾਸ਼ਟਰ ਹਾਂ, ਜੋ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਵਿੱਚ ਨਿਹਿਤ ਹੈ ਅਤੇ ਰਾਸ਼ਟਰੀ ਹਿਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਜ਼ਰੂਰੀ ਹੈ’: ਡਾ. ਐੱਸ ਜੈਸ਼ੰਕਰ



ਮਾਹਿਰਾਂ ਦੇ ਪੈਨਲ ਨੇ ਵਿਸ਼ਵ ਵਿਵਸਥਾ ਵਿੱਚ ਨਵੇਂ ਭਾਰਤ ਦੇ ਬਦਲਦੇ ਅਕਸ ਦੀ ਪੁਸ਼ਟੀ ਕੀਤੀ

Posted On: 08 OCT 2021 10:32AM by PIB Chandigarh

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ- ਭਾਰਤ ਦੀ ਗੌਰਵਸ਼ਾਲੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਉਤਸਵ ਮਨਾਉਂਦੇ ਹੋਏਡੀਡੀ ਨਿਊਜ਼ ਨੇ ਸੱਤ ਐਪੀਸੋਡਸ ਦੀ ਇੱਕ ਕਨਕਲੇਵ ਸੀਰੀਜ਼ ਦਾ ਸਮਾਪਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ ਉੱਘੇ ਪਤਵੰਤਿਆਂਨੀਤੀ ਨਿਰਮਾਤਾਵਾਂ ਅਤੇ ਖੇਤਰ ਮਾਹਿਰਾਂ ਨੂੰ ਇਕੱਠੇ ਇੱਕ ਮੰਚ ਤੇ ਬੁਲਾਇਆ ਗਿਆ ਸੀ। ਕਨਕਲੇਵ ਵਿੱਚ ਯੁਵਾ ਸ਼ਕਤੀ ਤੋਂ ਲੈਕੇ ਸਮਾਜਿਕ ਸਸ਼ਕਤੀਕਰਣ ਅਤੇ ਇਨ੍ਹਾਂ ਦੇ ਮਾਧਿਅਮ ਨਾਲ ਜੀਵਨ ਦੀ ਸੁਗਮਤਾ ਤੱਕ ਜਿਹੇ ਨਿਊ ਇੰਡੀਆ ਦੇ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਕਈ ਵਿਸ਼ਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

 

ਇਸ ਸੀਰੀਜ਼ ਦੇ ਆਖਰੀ ਕਨਕਲੇਵ ਵਿੱਚ ਇੰਡੀਆ ਫਸਟ’ ਵਿਦੇਸ਼ ਨੀਤੀ- ਇੱਕ ਵਿਸ਼ਵਗੁਰੂ ਦਾ ਨਿਰਮਾਣ  ਵਿਸ਼ੇ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿੱਚ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੇ ਨਾਲ ਵਿਸ਼ੇਸ਼ ਵਾਰਤਾਲਾਪ ਵੀ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਓਆਰਐੱਫ ਦੇ ਵਿਸ਼ਿਸ਼ਟ ਫੈਲੋ ਡਾ. ਹਰਸ਼ ਵਰਧਨ ਪੰਤ ਦੁਆਰਾ ਕੀਤਾ ਗਿਆ। ਇਸ ਸੈਸ਼ਨ ਵਿੱਚ ਵਾਇਸ ਐਡਮਿਰਲ ਸ਼ੇਖਰ ਸਿਨਹਾਏਕੀਕ੍ਰਿਤ ਰੱਖਿਆ ਸਟਾਫ਼ ਦੇ ਸਾਬਕਾ ਚੀਫ਼ਡਾ. ਅਰਵਿੰਦ ਗੁਪਤਾਸਾਬਕਾ ਡਿਪਟੀ ਐੱਨਐੱਸਏ ਅਤੇ ਸਕੂਲ ਆਵ੍ ਇੰਟਰਨੈਸ਼ਨਲ ਸਟਡੀਜ਼ਜੇਐੱਨਯੂ ਤੋਂ ਪ੍ਰੋ. ਸਵਰਨ ਸਿੰਘ ਸਹਿਤ ਮਾਹਿਰਾਂ ਨੇ ਭਾਗੀਦਾਰੀ ਕੀਤੀ। ਸੈਸ਼ਨ ਦੇ ਦੌਰਾਨਜੇਐੱਨਯੂ ਦੇ ਸਕੂਲ ਆਵ੍ ਇੰਟਰਨੈਸ਼ਨਲ ਸਟਡੀਜ਼ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਸਟੂਡੀਓ ਵਿੱਚ ਉਪਸਥਿਤ ਦਰਸ਼ਕਾਂ ਨੇ ਸੰਵਾਦ ਕੀਤਾ।

 

ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਵਿੱਚ ਸਮਰੱਥਾਭਰੋਸੇਯੋਗਤਾ ਅਤੇ ਸੰਦਰਭ ਦੇ ਰੂਪ ਵਿੱਚ ਪਰਿਵਰਤਨ ਹੋਇਆ ਹੈ। ਕੋਵਿਡ-19 ਨਾਲ ਨਿਪਟਣ ਦੇ ਦੌਰਾਨਭਾਰਤ ਦੀਆਂ ਸਮਰੱਥਾਵਾਂ ਵਾਧੇ ਦੇ ਤੌਰ ਤੇ ਸਾਹਮਣੇ ਆਈਆਂ ਹਨ। ਪੀਪੀਪੀ ਦੇ ਮਾਮਲੇ ਵਿੱਚ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਤੇ ਤੇਜ਼ੀ ਨਾਲ ਵਧਦੀ ਹੋਈ ਭਾਰਤ ਦੀ ਅਰਥਵਿਵਸਥਾ ਨੇ ਆਲਮੀ ਏਜੰਡਾ ਨੂੰ ਆਕਾਰ ਦੇਣ ਵਿੱਚ ਆਪਣੇ ਪ੍ਰਭਾਵ ਤੇ ਆਲਮੀ ਮਾਨਵੀ ਸੰਕਟਾਂ ਦੇ ਲਈ ਪਹਿਲੀ ਪ੍ਰਤੀਕਿਰਿਆ’ ਦੇ ਰੂਪ ਵਿੱਚ ਆਪਣੀ ਭੂਮਿਕਾ ਨਾਲ ਇਸ ਦ੍ਰਿਸ਼ਟੀਕੋਣ ਵਿੱਚ ਵੀ ਬਦਲਾਅ ਕੀਤਾ ਹੈ ਕਿ ਦੁਨੀਆ ਭਾਰਤ ਦੀਆਂ ਸਮਰੱਥਾਵਾਂ ਨੂੰ ਕਿਵੇਂ ਦੇਖਦੀ ਹੈ।

 

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਤਮਨਿਰਭਰ ਭਾਰਤ ਸੁਰੱਖਿਆਵਾਦ ਨਹੀਂ ਹੈਬਲਕਿ ਇਹ ਭਾਰਤ ਦੀਆਂ ਸਮਰੱਥਾਵਾਂ ਅਤੇ ਸ਼ਕਤੀਆਂ ਦੇ ਨਿਰਮਾਣ ਦਾ ਸੱਦਾ ਹੈ ਤਾਕਿ ਇਹ ਦੁਨੀਆ ਦੇ ਨਾਲ ਮਿਲ ਕੇ ਕਾਰਜ  ਕਰ ਸਕੇ ਅਤੇ ਉਸ ਵਿੱਚ ਯੋਗਦਾਨ ਦੇ ਸਕੇ। ਇਹ ਮਾਣਯੋਗ ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆ ਦੇ ਨਾਲ ਮੇਕ ਫੌਰ ਦ ਵਰਲਡ’ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ। ਇਸ ਦੀ ਪ੍ਰਮੁੱਖ ਉਦਾਹਰਣ ਟੀਕੇ ਹਨ ਜਿੱਥੇ ਭਾਰਤ ਨਾ ਸਿਰਫ਼ ਸਵਦੇਸ਼ੀ ਵੈਕਸੀਨ ਦਾ ਉਤਪਾਦਨ ਕਰ ਰਿਹਾ ਹੈਬਲਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਰੂਪ ਵਿੱਚ ਵੀ ਉਪਯੋਗ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੀਰਘਕਾਲੀ ਅਵਧੀ ਦੇ  ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਹੀ ਭਾਰਤ ਵਿਕਸਿਤ ਹੋ ਸਕਦਾ ਹੈ ਅਤੇ ਆਪਣੀ ਅਜਿੱਤ ਸਮਰੱਥਾ ਦਾ ਲਾਭ ਉਠਾ ਸਕਦਾ ਹੈ।

 

 ‘ਭਾਰਤ-ਪ੍ਰਸ਼ਾਂਤ ਦੀ ਧੁਰੀ’ ਦੇ ਸਬੰਧ ਵਿੱਚਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਦਰਮਿਆਨ ਰਹੇ ਪਿਛਲੇ ਫਾਸਲੇ ਹੁਣ ਮਿਟ ਚੁੱਕੇ ਹਨਕਿਉਂਕਿ ਸਾਡੇ ਹਿਤ ਅਜਿਹੇ ਪਦ-ਚਿੰਨ੍ਹਾਂ ਦੇ ਰੂਪ ਵਿੱਚ ਜਿਨ੍ਹਾਂ ਦੀ ਸੱਭਿਅਤਾਗਤ ਵਿਰਾਸਤ ਹੈਹਿੰਦ ਮਹਾਸਾਗਰ ਤੋਂ ਕਾਫ਼ੀ ਅੱਗੇ ਤੱਕ ਵਿਆਪਤ ਹਨ। ਉਨ੍ਹਾਂ ਨੇ ਕਿਹਾ ਕਿ ਵਪਾਰਸੰਪਰਕ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਾਡੇ ਕੁਝ ਪ੍ਰਮੁੱਖ ਸਾਂਝੇਦਾਰ ਇਸ ਖੇਤਰ ਵਿੱਚ ਹਨ ਅਤੇ ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾਜਪਾਨਆਸਟ੍ਰੇਲੀਆ ਜਿਹੇ ਦੇਸ਼ਾਂ ਦੇ ਨਾਲ ਹਿਤਾਂ ਦਾ ਤਾਲਮੇਲ ਵੀ ਸਾਂਝਾ ਕਰਦੇ ਹਾਂ। ਭਾਰਤ ਵਿਸਤਾਰਿਤ ਗੁਆਂਢ ਦੇ ਨਾਲ ਚਾਹੇ ਉਹ ਪੂਰਬ ਵਿੱਚ ਅਸਿਆਨ(ASEAN) ਹੋਵੇਫਾਰਸ ਦੀ ਖਾੜੀ ਹੋਵੇ ਜਾਂ ਫਿਰ ਪੱਛਮ ਵਿੱਚ ਅਫਰੀਕਾ ਸਭ ਦੇ ਨਾਲ ਆਪਣੇ ਇਤਿਹਾਸਿਕ ਸੰਪਰਕ ਦੇ ਪੁਨਰ-ਨਿਰਮਾਣ ਤੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

 

ਕੇਂਦਰੀ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਦਰਮਿਆਨ ਸਬੰਧਾਂ ਦਾ ਅਧਾਰ ਸ਼ਾਂਤੀ ਅਤੇ ਅਮਨ ਹੈ। ਸ਼ਾਂਤੀ ਬਣਾਈ ਰੱਖਦੇ ਹੋਏਭਾਰਤ ਅਤੇ ਚੀਨ ਸੀਮਾ ਵਾਰਤਾ ਦਾ ਸਮਾਧਾਨ ਕੱਢਣ ਅਤੇ ਦੁਨੀਆ ਭਰ ਵਿੱਚ ਸਾਂਝੇ ਹਿਤਾਂ ਤੇ ਸਹਿਯੋਗ ਕਰਨ ਦੀ ਆਸ਼ਾ ਕਰ ਸਕਦੇ ਹਨ। ਪੁਰਾਣੀਆਂ ਸੱਭਿਆਤਾਵਾਂ ਦੇ ਰੂਪ ਵਿੱਚ ਦੋਵੇਂ ਅੱਜ ਆਲਮੀ ਪ੍ਰਮੁੱਖਤਾ ਦੇ ਪਥ ਤੇ ਹਨ। ਉਨ੍ਹਾਂ ਨੇ ਕਿਹਾ ਪਰ ਇਹ ਵੀ ਮਹੱਤਵਪੂਰਨ ਹੈ ਕਿ ਇੱਕ-ਦੂਸਰੇ ਦੇ ਸਥਲਾਂ ਅਤੇ ਵਿਭਿੰਨ ਹਿਤਾਂ ਨੂੰ ਪਹਿਚਾਣਦੇ ਹੋਏ ਇੱਕ ਦੂਸਰੇ ਦਾ ਪਰਸਪਰ ਸਨਮਾਨ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਬਹੁ-ਧਰੁਵੀ (ਮਲਟੀ-ਪੋਲਰ) ਏਸ਼ੀਆ ਦੀ ਜ਼ਰੂਰਤ ਹੈ।

 

ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਗੁਆਂਢੀ  ਪਹਿਲਾਂ’ ਦੀ ਨੀਤੀ ਭਾਰਤ ਦੇ ਲਈ ਲਾਭਦਾਇਕ ਰਹੀ ਹੈ। ਇਸ ਨੇ ਬੰਗਲਾਦੇਸ਼ ਦੇ ਨਾਲ ਭਾਰਤ ਦੇ ਸਬੰਧਾਂ ਦੇ ਲੋਕਾਚਾਰ ਨੂੰ ਬਦਲ ਦਿੱਤਾ ਹੈਸਮੁੰਦਰੀ ਅਤੇ ਭੂਮੀ ਸੀਮਾ ਦੇ ਮੁੱਦਿਆਂ ਦਾ ਸਮਾਧਾਨ ਕੀਤਾ ਹੈਸੰਪਰਕ ਅਤੇ ਊਰਜਾ ਲਿੰਕਸ ਦਾ ਪੁਨਰ-ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭੂਟਾਨਨੇਪਾਲਮਿਆਂਮਾਰਸ੍ਰੀਲੰਕਾ ਤੇ ਮਾਲਦੀਵ ਦੇ ਸੰਦਰਭ ਵਿੱਚ ਵੀ ਇਹੀ ਸੱਚ ਹੈ ਕਿ ਇੱਥੇ ਵੀ ਵਪਾਰ ਅਤੇ ਨਿਵੇਸ਼ਲੋਕਾਂ ਦੇ ਦਰਮਿਆਨ ਸਬੰਧਊਰਜਾ ਅਤੇ ਸੰਪਰਕ ਦੇ ਪ੍ਰਵਾਹ ਵਿੱਚ ਵਾਧਾ ਹੋਇਆ ਹੈ।

 

ਮਾਹਿਰਾਂ ਦੇ ਪੈਨਲ ਨੇ ਭਾਰਤ ਦੇ ਬਦਲੇ ਹੋਏ ਅਕਸ ਦੇ ਪ੍ਰਤੀ ਆਪਣੀ ਸਹਿਮਤੀ ਵਿਅਕਤ ਕੀਤੀ ਜਿਸ ਵਿੱਚ ਅੱਜ ਭਾਰਤ ਨੂੰ ਪ੍ਰਮੁੱਖ ਵਿਸ਼ਵ ਸ਼ਕਤੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਮੰਨਿਆ ਜਾ ਰਿਹਾ ਹੈ ਅਤੇ ਭਾਰਤ ਅੱਜ ਇੱਕ ਅਜਿਹੇ ਮੋੜ ਤੇ ਹੈ ਜਿੱਥੇ ਉਹ ਆਤਮਵਿਸ਼ਵਾਸ ਦੇ ਨਾਲ ਭਵਿੱਖ ਦੇ ਵੱਲ ਕਦਮ ਵਧਾ ਰਿਹਾ ਹੈ।

 

ਵਾਇਸ ਐਡਮਿਰਲ ਸ਼ੇਖਰ ਸਿਨਹਾ ਨੇ ਕਿਹਾ ਕਿ ਨਿਰਣਾਇਕ ਕਾਰਵਾਈਆਂ ਅਤੇ ਉੱਚ ਆਕਾਂਖਿਆਵਾਂ ਦੀ ਬਦੌਲਤ ਭਾਰਤ ਦਾ ਆਤਮਵਿਸ਼ਵਾਸ ਅੱਜ ਬੇਹੱਦ ਉਚਾਈਆਂ ਤੇ ਹੈ ਅਤੇ ਸੈਨਿਕ ਸਮਰੱਥਾਵਾਂ ਦੇ ਮਾਮਲੇ ਵਿੱਚ ਇੱਕ ਸ਼ਕਤੀਸ਼ਾਲੀ ਦੇਸ਼ ਦੇ ਰੂਪ ਵਿੱਚ ਉਸ ਦਾ ਕਦ ਵਧ ਰਿਹਾ ਹੈ। ਇਹ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਅਹਿਮ ਸੁਰੱਖਿਆ ਪ੍ਰਦਾਤਾ ਅਤੇ ਇੱਕ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਚੁੱਕਿਆ ਹੈ। ਭਾਰਤ ਨਾ ਸਿਰਫ਼ ਹਾਈ-ਟੈਕਨੋਲੋਜੀ ਨਾਲ ਲੈਸ ਮਿਲਿਟਰੀ ਉਪਕਰਣਾਂ ਵਿੱਚ ਨਿਵੇਸ਼ ਕਰ ਰਿਹਾ ਹੈ ਬਲਕਿ ਆਪਣੀ ਸੀਮਾ ਤਿਆਰੀਆਂ ਨੂੰ ਵੀ ਵਧਾ ਰਿਹਾ ਹੈ।

 

ਡਾ. ਅਰਵਿੰਦ ਗੁਪਤਾ ਨੇ ਕਿਹਾ ਕਿ ਪਹਿਲਾਂ ਦੇ ਉਲਟਅੱਜ ਵਿਦੇਸ਼ ਨੀਤੀ ਦੇ ਪ੍ਰਤੀ ਗਹਿਰੀ ਰੁਚੀ ਨਜ਼ਰ ਆ ਰਹੀ ਹੈ ਅਤੇ ਜਨਤਕ ਕੂਟਨੀਤੀ ਵਿੱਚ ਵੀ ਬਦਲਾਅ ਆਇਆ ਹੈ। ਵਪਾਰਰਾਸ਼ਟਰੀ ਸੁਰੱਖਿਆ ਤੇ ਆਤੰਕਵਾਦ ਦੇ ਸੰਦਰਭ ਵਿੱਚ ਦੇਖੀਏ ਤਾਂ ਘਰੇਲੂ ਨੀਤੀ ਤੇ ਵੀ ਵਿਦੇਸ਼ ਨੀਤੀ ਦਾ ਪ੍ਰਭਾਵ ਸਪਸ਼ਟ ਹੈ। ਅਫ਼ਗ਼ਾਨਿਸਤਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਨਿਵੇਸ਼ ਦੀਰਘਕਾਲੀ ਹੈ ਅਤੇ ਅਫ਼ਗ਼ਾਨ ਅਤੇ ਦੁਨੀਆ ਦੋਵੇਂ ਇਸ ਨੂੰ ਮੰਨਦੇ ਹਨ।

 

ਪ੍ਰੋ. ਸਵਰਨ ਸਿੰਘ ਨੇ ਕਿਹਾ ਕਿ ਦੁਨੀਆ ਮਹਾਦ੍ਵੀਪਾਂ ਤੋਂ ਮਹਾਸਾਗਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਭਾਰਤ ਆਪਣੀ ਸਮੁੰਦਰੀ ਸਮਰੱਥਾ ਵਿੱਚ ਵਿਸਤਾਰ ਕਰਦੇ ਹੋਏ ਇਸ ਦੇ ਲਈ ਤਿਆਰੀ ਕਰ ਰਿਹਾ ਹੈ। ਇਹ ਭਾਰਤੀ ਨੌਸੈਨਾ ਦੁਆਰਾ ਖੋਜ ਤੇ ਬਚਾਅ ਕਾਰਜਾਂਸੁਰੱਖਿਅਤ ਨਿਕਾਸੀਸਮੁੰਦਰੀ ਡਕੈਤੀ ਦੇ ਖ਼ਿਲਾਫ਼ ਅਪਰੇਸ਼ਨਾਂ ਵਿੱਚ ਕੁਸ਼ਲਤਾ ਨਾਲ ਪ੍ਰਦਰਸ਼ਿਤ ਹੋ ਰਹੀ ਹੈ। ਬਦਲਦੀ ਆਲਮੀ ਗਤੀਸ਼ੀਲਤਾ ਦੇ ਦਰਮਿਆਨਭਾਰਤ ਨੇ ਆਪਣੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਵੀ ਸਫ਼ਲਤਾਪੂਰਵਕ ਬਣਾਈ ਰੱਖਿਆ ਹੈ ਅਤੇ ਏਜੰਡਾ ਨੂੰ ਆਕਾਰ ਦੇਣ ਵਿੱਚ ਆਪਣੀ ਅਨੂਠੀ ਛਾਪ ਛੱਡੀ ਹੈ।

 *****

 

ਸੌਰਭ ਸਿੰਘ



(Release ID: 1762305) Visitor Counter : 152