ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਹਾ – ਉੱਤਰ–ਪੂਰਬੀ ਖੇਤਰ ਦੇ ਸਮ੍ਰਿੱਧ ਜੈਵਿਕ–ਸੰਸਾਧਨਾਂ ਤੇ ਪਸ਼ੂ–ਧਨ ਨੂੰ ਸੁਰੱਖਿਅਤ ਰੱਖਣ ਤੇ ਸੰਭਾਲ਼ਣ ਲਈ ਨਵੀਨ ਖੋਜ ਕਰਨ


ਉਪ ਰਾਸ਼ਟਰਪਤੀ ਨੇ ਆਈਸੀਏਆਰ – ਨੈਸ਼ਨਲ ਰਿਸਰਚ ਸੈਂਟਰ ਔਨ ਮਿਥੁਨ ਅਤੇ ਉੱਤਰ–ਪੂਰਬੀ ਪਹਾੜੀ ਖੇਤਰ ਲਈ ਆਈਸੀਏਆਰ ਰਿਸਰਚ ਕੰਪਲੈਕਸ ਦਾ ਦੌਰਾ ਕੀਤੀ ਤੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ



ਉਪ ਰਾਸ਼ਟਰਪਤੀ ਨੇ ਸਥਾਨ ਦੇ ਅਨੁਕੂਲ ਅਜਿਹੀਆਂ ਟੈਕਨੋਲੋਜੀਆਂ ਤਿਆਰ ਕਰਨ ਦਾ ਸੱਦਾ ਦਿੱਤਾ, ਜੋ ਇਸ ਖੇਤਰ ਦੇ ਕਬਾਇਲੀ ਸੱਭਿਆਚਾਰ ਦੀਆਂ ਹਾਣੀ ਹੋਣ



ਉਪ ਰਾਸ਼ਟਰਪਤੀ ਵੱਲੋਂ ਵਿਗਿਆਨੀਆਂ ਨੂੰ ਸੰਸਾਰਕ ਤਪਸ਼ ਕਾਰਨ ਕਿਸਾਨਾਂ ਨੂੰ ਦਰਪੇਸ਼ ਸੰਭਾਵੀ ਸਮੱਸਿਆਵਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ

Posted On: 07 OCT 2021 2:42PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਦੀਮਾਪੁਰਨਾਗਾਲੈਂਡ ਚ ਆਈਸੀਏਆਰ – ਨੈਸ਼ਨਲ ਰਿਸਰਚ ਸੈਂਟਰ ਔਨ ਮਿਥੁਨ ਦਾ ਦੌਰਾ ਕੀਤਾ ਅਤੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਉੱਤਰਪੂਰਬੀ ਖੇਤਰ ਦੇ ਸਮ੍ਰਿੱਧ ਜੈਵਿਕਸੰਸਾਧਨਾਂ ਤੇ ਪਸ਼ੂਧਨ ਨੂੰ ਸੁਰੱਖਿਅਤ ਬਣਾਉਣ ਤੇ ਉਨ੍ਹਾਂ ਦੀ ਸੰਭਾਲ਼ ਕਰਨ ਲਈ ਨਵੀਨ ਖੋਜ ਕਰਨ।

 

 

ਉੱਤਰਪੂਰਬੀ ਭਾਰਤ ਨੂੰ ਜੈਵਿਕਵਿਵਿਧਤਾ ਦਾ ਮੁੱਖ ਕੇਂਦਰ ਕਰਾਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਸਾਡੇ ਵਿਗਿਆਨਕ ਸੰਸਥਾਨਾਂ ਨੂੰ ਸਥਾਨ ਵਿਸ਼ੇਸ਼ ਦੇ ਅਨੁਕੂਲ ਟੈਕਨੋਲੋਜੀਆਂ ਦਾ ਵਿਕਾਸ ਕਰਨ ਲਈ ਕੰਮ ਕਰਨਾ ਚਾਹੀਦਾ ਹੈਜੋ ਇਸ ਖੇਤਰ ਦੇ ਕਬਾਇਲੀ ਸੱਭਿਆਚਾਰਾਂ ਅਨੁਸਾਰ ਟਿਕਾਊਜਲਵਾਯੂ ਝੱਲਣਯੋਗ ਹੋਣ।

 

 

ਇਸ ਦੌਰੇ ਦੌਰਾਨ ਆਈਸੀਏਆਰ – ਨੈਸ਼ਨਲ ਰਿਸਰਚ ਸੈਂਟਰ ਔਨ ਮਿਥੁਨ ਅਤੇ ਆਈਸੀਏਆਰ ਰਿਸਰਚ ਕੰਪਲੈਕਸ ਫ਼ਾਰ ਐੱਨਈਐੱਚ ਰੀਜਨ ਦੇ ਵਿਗਿਆਨੀਆਂ ਤੇ ਖੋਜਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਗਿਆਨੀਆਂ ਨੂੰ ਉੱਤਰਪੂਰਬੀ ਰਾਜਾਂ ਦੀ ਗ੍ਰਗਤੀ ਤੇ ਖ਼ੁਸ਼ਹਾਲੀ ਲਈ ਨਵੀਨਤਮ ਟੈਕਨੋਲੋਜੀਆਂ ਅਪਣਾਉਂਦਿਆਂ ਖੇਤੀਬਾੜੀ ਦੇ ਆਧੁਨਿਕੀਕਰਣ ਲਈ ਕੰਮ ਕਰਨ ਦੀ ਅਪੀਲ ਕੀਤੀ।

ਇਸ ਮੌਕੇਉਪ ਰਾਸ਼ਟਰਪਤੀ ਨੂੰ ਮਿਥੁਨ ਕਿਸਾਨਾਂ ਲਈ ਅਰਧਤੀਬਰ ਮਿਥੁਨ ਖੇਤੀ ਕਰਨ ਬਾਰੇ ਇੱਕ ਪ੍ਰੋਮੋਸ਼ਨਲ ਵੀਡੀਓ ਦਿਖਾਈ ਗਈ। ਉਨ੍ਹਾਂ ਅਰਧਤੀਬਰ ਪ੍ਰਣਾਲੀਆਂ ਅਧੀਨ ਮਿਥੁਨ ਪਾਲਣ ਦੀ ਇਹ ਵੈਕਲਪਿਕ ਪ੍ਰਣਾਲੀ ਲਿਆਉਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕੇਂਦਰ ਨੇ ਇਸ ਸ਼ਾਨਦਾਰ ਸ਼ਾਹੀ ਪਸ਼ੂ ਦੀ ਸੁਰੱਖਿਆ ਤੇ ਸੰਭਾਲ਼ ਲਈ ਬਹੁਤ ਵਧੀਆ ਕੰਮ ਕੀਤਾ ਹੈ।

ਮਿਥੁਨ ਸੈਂਟਰ ਦੇ ਦੌਰੇ ਦੌਰਾਨ ਸ਼੍ਰੀ ਨਾਇਡੂ ਸੈਂਟਰਲ ਇੰਸਟਰੂਮੈਂਟੇਸ਼ਨ ਫ਼ੈਸੀਲਿਟੀ’ (CIF) ਲੈਬੋਰੇਟਰੀ ਵੀ ਦੇਖਣ ਗਏਜਿੱਥੇ ਇਸ ਵਿਲੱਖਣ ਪਸ਼ੂ ਨਾਲ ਸਬੰਧਿਤ ਰੋਗਾਂ ਤੇ ਡਾਇਓਗਨੌਸਟਿਕਸ ਬਾਰੇ ਉਨ੍ਹਾਂ ਨੂੰ ਵਿਸਤਾਰਪੂਰਬਕ ਜਾਣਕਾਰੀ ਦਿੱਤੀ ਗਈ। ਇਹ ਨੋਟ ਕਰਦਿਆਂ ਕਿ ਇੱਥੋਂ ਦੇ ਵਿਲੱਖਣ ਭੂਗੋਲਕ ਸਥਾਨਾਂ ਤੇ ਇਸ ਦੇ ਵਿਕਾਸ ਦੇ ਇਤਿਹਾਸ ਨੂੰ ਸਮਝਣ ਲਈ ਇਸ ਖੋਜ ਕੇਂਦਰ ਨੇ ਮਿਥੁਨ ਦੀ ਮੁਕੰਮਲ ਜੀਨੋਮ ਸੀਕੁਐਂਸਿੰਗ ਕੀਤੀ ਹੈਸ਼੍ਰੀ ਨਾਇਡੂ ਨੇ ਕਿਹਾ ਇਸ ਖੇਤਰ ਵਿੱਚ ਮਿਥੁਨ ਖੇਤਾਂ ਲਈ ਸਿਹਤਸੰਭਾਲ਼ ਸੇਵਾਵਾਂ ਅਤੇ ਕਿਸਾਨਾਂ ਲਈ ਇੱਕ ਮਿਥੁਨ ਮਿੱਤਰ’ ਮੋਬਾਇਲ ਐਪ ਵਿਕਸਿਤ ਕਰਨ ਲਈ ਤੁਹਾਡੀਆਂ ਕੋਸ਼ਿਸ਼ਾਂ ਵੀ ਓਨੀਆਂ ਹੀ ਸ਼ਲਾਘਾਯੋਗ ਹਨ।

ਇਹ ਆਖਦਿਆਂ ਕਿ ਨਾਗਾਲੈਂਡ ਰਾਜ ਦੇ ਲੋਕਾਂ ਲਈ ਇਸ ਪਸ਼ੂ ਦਾ ਅਥਾਹ ਆਰਥਿਕਸਮਾਜਿਕ ਤੇ ਭਾਵਨਾਤਮਕ ਮਹੱਤਵ ਹੈਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਪੜ੍ਹੇਲਿਖੇ ਨੌਜਵਾਨਾਂ ਦੀ ਇਸ ਪਸ਼ੂ ਦੀ ਸੰਭਾਲ਼ ਪ੍ਰਤੀ ਖਿੱਚ ਹੋਣੀ ਚਾਹੀਦੀ ਹੈ।

 

 

ਫ਼ਸਲਾਂ ਦੀਆਂ 56 ਕਿਸਮਾਂ ਦੇ ਵਿਕਾਸ ਸਮੇਤ ਕਈ ਵਰਨਣਯੋਗ ਪ੍ਰਾਪਤੀਆਂ ਹਿਤ ਉੱਤਰਪੂਰਬੀ ਪਹਾੜੀ (ਐੱਨਈਐੱਚ) ਖੇਤਰ ਲਈ ਆਈਸੀਏਆਰ ਖੋਜ ਕੰਪਲੈਕਸ ਦੀ ਸ਼ਲਾਘਾ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਇਸ ਸੰਸਥਾਨ ਦੁਆਰਾ ਫ਼ਸਲਾਂਪਸ਼ੂਧਨਪੋਲਟਰੀਮੱਛੀਪਾਲਣ ਤੇ ਬਾਗ਼ਬਾਨੀ ਨਾਲ ਸਬੰਧਿਤ ਸੰਗਠਤ ਖੇਤੀ ਪ੍ਰਣਾਲੀਆਂ ਨੂੰ ਪ੍ਰੋਤਸਾਹਿਤ ਕਰਨ ਉੱਤੇ ਜ਼ੋਰ ਦੇਣਾ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ,‘ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਰਾਜ ਵਿੱਚ ਪੋਲਟਰੀ ਦੀਆਂ ਪਾਲੀਆਂ ਜਾਣ ਵਾਲੀਆਂ 50% ਨਸਲਾਂ ਵਣਰਾਜ’ ਅਤੇ ਸ੍ਰੀਨਿਧੀ’ ਦੀਆਂ ਹਨਜੋ ਇਸੇ ਕੇਂਦਰ ਚ ਤਿਆਰ ਹੋਈਆਂ ਹਨ ਤੇ ਇਹ ਕੋਣੇਕੋਣੇ ਚ ਵੱਸਦੇ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।

ਇਹ ਵੇਖਦਿਆਂ ਕਿ ਡੇਅਰੀ ਫ਼ਾਰਮਿੰਗ ਭਾਰਤ ਵਿੱਚ ਇੱਕ ਮਹੱਤਵਪੂਰਨ ਸਹਾਇਕ ਗਤੀਵਿਧੀ ਹੈਜੋ ਪਿੰਡਾਂ ਦੇ ਇੱਕਤਿਹਾਈ ਪਰਿਵਾਰਾਂ ਦੀ ਆਮਦਨ ਦਾ ਵਸੀਲਾ ਹੈਉਨ੍ਹਾਂ ਕਿਹਾ ਕਿ ਖੇਤਰ ਵਿੱਚ ਨਵੀਨਤਮ ਤਕਨੀਕੀ ਤਰੱਕੀ ਅਪਣਾ ਕੇ ਡੇਅਰੀ ਨੂੰ ਉਤਸ਼ਾਹਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਉੱਤਰਪੂਰਬੀ ਖੇਤਰ ਲਈ ਆਈਸੀਏਆਰ ਰਿਸਰਚ ਕੰਪਲੈਕਸ ਪਸ਼ੂਆਂ ਦੀ ਸਿਹਤ ਸੁਰੱਖਿਆ ਅਤੇ ਪਸ਼ੂਧਨ ਉਤਪਾਦਨ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ।"

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ 70% ਤੋਂ ਵੱਧ ਲੋਕ ਉੱਤਰ-ਪੂਰਬੀ ਖੇਤਰ ਵਿੱਚ ਆਪਣੀ ਰੋਜ਼ੀ-ਰੋਟੀ ਦੀ ਸਹਾਇਤਾ ਲਈ ਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹਨਉਨ੍ਹਾਂ ਵਿਗਿਆਨਕ ਸੰਸਥਾਵਾਂ ਨੂੰ ਸਥਾਨ ਵਿਸ਼ੇਸ਼ ਮੁਤਾਬਕ ਤਕਨੀਕਾਂ ਵਿਕਸਿਤ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀਜੋ ਸਥਾਈਜਲਵਾਯੂ ਪ੍ਰਤੀ ਸਹਿਣਸ਼ੀਲ ਅਤੇ ਖੇਤਰ ਦੇ ਕਬਾਇਲੀ ਸੱਭਿਆਚਾਰ ਦੀਆਂ ਹਾਣੀ ਹੋਣ।

ਜਲਵਾਯੂ ਪਰਿਵਰਤਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਦੇ ਤਾਪਮਾਨ ਵਿੱਚ ਵਾਧੇ ਨਾਲ ਪ੍ਰਭਾਵਸ਼ਾਲੀ ਪਰ ਵਾਤਾਵਰਣ ਪੱਖੋਂ ਨਾਜ਼ੁਕ ਉੱਤਰਪੂਰਬੀ ਖੇਤਰ ਦੇ ਪ੍ਰਭਾਵਿਤ ਹੋਣ ਦਾ ਖਤਰਾ ਹੈ। ਇਸ ਲਈਮੈਂ ਆਪਣੇ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਧਿਆਨ ਉਨ੍ਹਾਂ ਸੰਭਾਵੀ ਸਮੱਸਿਆਵਾਂ ਤੇ ਕੇਂਦ੍ਰਿਤ ਕਰਨਜੋ ਗਲੋਬਲ ਵਾਰਮਿੰਗ ਕਾਰਨ ਕਿਸਾਨਾਂ ਨੂੰ ਆ ਸਕਦੀਆਂ ਹਨ ਅਤੇ ਢੁਕਵੇਂ ਹੱਲ ਲੱਭਣੇ ਚਾਹੀਦੇ ਹਨ।

ਉਨ੍ਹਾਂ ਨੇ ਜੈਵਿਕ ਖੇਤੀ 'ਤੇ ਧਿਆਨ ਕੇਂਦਰਤ ਕਰਨ ਲਈ ਉੱਤਰ ਪੂਰਬੀ ਰਾਜਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਇਸ ਖੇਤਰ ਵਿੱਚਤੁਸੀਂ ਬਾਕੀ ਭਾਰਤ ਨੂੰ ਰਸਤਾ ਵਿਖਾ ਰਹੇ ਹੋ। ਉਨ੍ਹਾਂ ਨੇ ਦੂਜੇ ਭਾਰਤੀ ਰਾਜਾਂ ਨੂੰ ਉੱਤਰਪੂਰਬੀ ਰਾਜਾਂ ਦੀ ਜੈਵਿਕ ਖੇਤੀ ਦੀ ਸਫਲਤਾ ਦੀਆਂ ਕਹਾਣੀਆਂ ਤੋਂ ਸਿੱਖਣ ਦੀ ਅਪੀਲ ਕੀਤੀ।

ਇਸ ਗੱਲ ਨੂੰ ਦੁਹਰਾਉਂਦਿਆਂ ਕਿ ਇੱਕ ਪ੍ਰਯੋਗਸ਼ਾਲਾ ਵਿੱਚ ਪੈਦਾ ਹੋਈ ਤਕਨੀਕੀ ਜਾਣਕਾਰੀ ਦਾ ਕੋਈ ਮਤਲਬ ਨਹੀਂ ਹੈਜਦੋਂ ਤੱਕ ਇਹ ਕਿਸਾਨਾਂ ਤੱਕ ਨਹੀਂ ਪੁੱਜਦੀਉਪ ਰਾਸ਼ਟਰਪਤੀ ਨੇ ਕਿਹਾ ਕਿ ਲੈਬ ਤੋਂ ਜ਼ਮੀਨ ਤੱਕ” ਗਿਆਨ ਦਾ ਨਿਰਵਿਘਨ ਤਬਾਦਲਾ ਸਾਡੀ ਨਿਰੰਤਰ ਕੋਸ਼ਿਸ਼ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਆਤਮਨਿਰਭਰ ਅਤੇ ਸਵੈ-ਨਿਰਭਰ ਕਬਾਇਲੀ ਭਾਈਚਾਰਿਆਂ ਦੀ ਸਿਰਜਣਾ ਹਿਤ ਪਹਿਲਾਂ ਲਈ ਦੋਵੇਂ ਸੰਸਥਾਵਾਂ ਦੀ ਸ਼ਲਾਘਾ ਕੀਤੀ।

ਨਾਗਾਲੈਂਡ ਅਤੇ ਅਸਾਮ ਦੇ ਰਾਜਪਾਲਪ੍ਰੋ. ਜਗਦੀਸ਼ ਮੁਖੀਨਾਗਾਲੈਂਡ ਦੇ ਉਪ ਮੁੱਖ ਮੰਤਰੀਸ਼੍ਰੀ ਵਾਈ. ਪੈਟਨਨਾਗਾਲੈਂਡ ਦੇ ਖੇਤੀਬਾੜੀ ਮੰਤਰੀ ਸ਼੍ਰੀ ਜੀ. ਕਾਇਤੋ ਆਈਡਾਇਰੈਕਟਰਆਈਸੀਏਆਰਨੈਸ਼ਨਲ ਰਿਸਰਚ ਸੈਂਟਰ ਔਨ ਮਿਥੁਨਡਾ. ਮੇਰਾਜ ਹੈਦਰ ਖ਼ਾਨਸੰਯੁਕਤ ਨਿਰਦੇਸ਼ਕਆਈਸੀਏਆਰ-ਐੱਨਈਐੱਚ ਖੇਤਰ ਲਈ ਖੋਜ ਕੰਪਲੈਕਸਡਾ. ਡੀਜੇ ਰਾਜਖੋਵਾਇਨ੍ਹਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਸਟਾਫ ਮੌਕੇ 'ਤੇ ਮੌਜੂਦ ਸਨ।

 

 

 **********

ਐੱਮਐੱਸ/ਆਰਕੇ/ਡੀਪੀ



(Release ID: 1761938) Visitor Counter : 163