ਉਪ ਰਾਸ਼ਟਰਪਤੀ ਸਕੱਤਰੇਤ

ਫਾਸਟ-ਟ੍ਰੈਕਿੰਗ ਬੁਨਿਆਦੀ ਢਾਂਚੇ ਦਾ ਵਿਕਾਸ ਉੱਤਰ-ਪੂਰਬੀ ਦੀ ਪ੍ਰਗਤੀ ਦੀ ਕੁੰਜੀ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸਰਕਾਰੀ ਸੇਵਾਵਾਂ ਦੀ ਸਮਾਂਬੱਧ ਡਿਲਿਵਰੀ ’ਤੇ ਜ਼ੋਰ ਦਿੱਤਾ; ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਭ ਦੀ ਭਾਗੀਦਾਰੀ ਵਾਲੀ ਗਵਰਨੈਂਸ ਦੀ ਮੰਗ ਕੀਤੀ



ਦੇਸ਼ ਵਿੱਚ ਮਹਿਲਾਵਾਂ ਵਿਰੁੱਧ ਸਭ ਤੋਂ ਘੱਟ ਅਪਰਾਧਾਂ ਵਾਲਾ ਸੂਬਾ ਹੋਣ ’ਤੇ ਸ਼੍ਰੀ ਨਾਇਡੂ ਨੇ ਨਾਗਾਲੈਂਡ ਦੀ ਸ਼ਲਾਘਾ ਕੀਤੀ



ਉਪ ਰਾਸ਼ਟਰਪਤੀ ਨੇ ਨਾਗਾਲੈਂਡ ਵਿੱਚ ਵੱਖ-ਵੱਖ ਇਮਾਰਤਾਂ ਅਤੇ ਸਹੂਲਤਾਵਾਂ ਦਾ ਉਦਘਾਟਨ ਕੀਤਾ

Posted On: 07 OCT 2021 6:47PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਖੇਤਰ ਦੇ ਸਰਬਪੱਖੀ ਵਿਕਾਸ ਲਈ ਉੱਤਰ-ਪੂਰਬ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਨੈਕਟੀਵਿਟੀ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਕਿਹਾ

ਸ਼੍ਰੀ ਨਾਇਡੂ ਨੇ ਕਿਹਾ ਕਿ ਈਜ਼ ਆਵ੍ ਲਿਵਿੰਗ, ਵਪਾਰ ਨੂੰ ਵਧਾਉਣ, ਸਕੂਲੀ ਪੜ੍ਹਾਈ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ, ਸਿਹਤ ਸੰਕੇਤਾਂ, ਸੁਰੱਖਿਆ ਸਥਿਤੀ ਅਤੇ ਖੇਤਰ ਵਿੱਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ, “ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਨਾਲ ਅਰਥਵਿਵਸਥਾ ਨੂੰ ਕਈ ਗੁਣਾਂ ਲਾਭ ਮਿਲਦੇ ਹਨ।”

ਉਪ ਰਾਸ਼ਟਰਪਤੀ ਨਾਗਾਲੈਂਡ ਦੀਆਂ ਵੱਖ-ਵੱਖ ਇਮਾਰਤਾਂ ਅਤੇ ਕੰਪਲੈਕਸਾਂ ਦੇ ਵਰਚੁਅਲ ਉਦਘਾਟਨ ਦੇ ਮੌਕੇ ’ਤੇ ਬੋਲ ਰਹੇ ਸਨ, ਉਨ੍ਹਾਂ ਨੇ ਕੋਹਿਮਾ ਵਿੱਚ ਆਈਟੀ ਐਂਡ ਸੀ ਦੇ ਡਾਇਰੈਕਟੋਰੇਟ ਦੇ ਦਫ਼ਤਰ ਦੀ ਇਮਾਰਤ, ਕੁਝ ਸਰਕਾਰੀ ਹਾਈ ਸਕੂਲਾਂ ਦੀਆਂ ਇਮਾਰਤਾਂ ਅਤੇ ਮੰਤਰੀਆਂ ਦੇ ਰਿਹਾਇਸ਼ੀ ਕੰਪਲੈਕਸ, ਦਾ ਉਦਘਾਟਣ ਕੀਤਾ। ਸ਼੍ਰੀ ਨਾਇਡੂ ਉੱਤਰ-ਪੂਰਬ ਦੇ ਦੌਰੇ ’ਤੇ ਹਨ, ਅੱਜ ਉਹ ਨਾਗਾਲੈਂਡ ਪਹੁੰਚੇ ਹਨ

ਐੱਸਡੀਜੀ ਇੰਡੀਆ ਇੰਡੈਕਸ 2021 ਵਿੱਚ ਸਥਾਈ ਵਿਕਾਸ ਟੀਚੇ ਦੇ ਸੰਕੇਤਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ‘ਲਿੰਗਕ ਸਮਾਨਤਾ’, ‘ਵਧੀਆ ਕੰਮ ਅਤੇ ਆਰਥਿਕ ਵਿਕਾਸ’, ਅਤੇ ‘ਰਾਜ ਵਿੱਚ ਜੀਵਨ’ ਜਿਹੇ ਕੁਝ ਸੂਚਕ ਅੰਕਾਂ ਦੇ ਸਬੰਧ ਵਿੱਚ ਨਾਗਾਲੈਂਡ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿਹਤ ਅਤੇ ਤੰਦਰੁਸਤੀ, ਉਦਯੋਗ, ਇਨੋਵੇਟਿਵ ਅਤੇ ਬੁਨਿਆਦੀ ਢਾਂਚੇ ਜਿਹੇ ਸੰਕੇਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਦੇਸ਼ ਵਿੱਚ ਮਹਿਲਾਵਾਂ ਵਿਰੁੱਧ ਸਭ ਤੋਂ ਘੱਟ ਅਪਰਾਧਾਂ ਵਾਲਾ ਸੂਬਾ ਹੋਣ ’ਤੇ ਸ਼੍ਰੀ ਨਾਇਡੂ ਨੇ ਨਾਗਾਲੈਂਡ ਦੀ ਦੀ ਸ਼ਲਾਘਾ ਕੀਤੀ

ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਸੰਚਾਲਨ ਵਿੱਚ ਪੂਰੀ ਪਾਰਦਰਸ਼ਤਾ ਬਾਰੇ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ “ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਕਿਉਂਕਿ ਭ੍ਰਿਸ਼ਟਾਚਾਰ ਵਿਕਾਸ ਦਾ ਦੁਸ਼ਮਣ ਹੈ।”

ਸਰਕਾਰੀ ਸੇਵਾਵਾਂ ਦੇ ਸਮੇਂ ਸਿਰ ਪਹੁੰਚਾਉਣ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ, ਸ਼੍ਰੀ ਨਾਇਡੂ ਨੇ ਕਿਹਾ, “ਇੰਟਰਨੈੱਟ ਦੇ ਯੁਗ ਵਿੱਚ ਜਦੋਂ ਲੋਕਾਂ ਨੂੰ ਇੱਕ ਬਟਨ ਦੇ ਕਲਿੱਕ ਨਾਲ ਹੋਰ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਹੁੰਦੀਆਂ ਹਨ, ਤਾਂ ਗਵਰਨੈਂਸ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ” ਉਨ੍ਹਾਂ ਨੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਸੇਵਾਵਾਂ ਦੀ ਸਮਾਂਬੱਧ ਡਿਲਿਵਰੀ ਨੂੰ ਯਕੀਨੀ ਬਣਾਉਣ ਦਾ ਸੁਝਾਅ ਦਿੱਤਾ।

ਸ਼੍ਰੀ ਨਾਇਡੂ ਨੇ ਡਿਲਿਵਰੀ ਪ੍ਰਕਿਰਿਆ ਵਿੱਚ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ, ਇਸ ’ਤੇ ਜ਼ੋਰ ਦਿੱਤਾ ਕਿ ਸਮਾਜਿਕ ਆਡਿਟ ਜਿਹੇ ਭਾਗੀਦਾਰ ਤੰਤਰ ਸਰਕਾਰੀ ਸਕੀਮਾਂ ਵਿੱਚ ਗੁਣਵੱਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਗੇ

ਇਹ ਵੇਖਦਿਆਂ ਕਿ ਖੇਤੀ ਖੇਤਰ ਨੇ ਮਹਾਮਾਰੀ ਦੇ ਦੌਰਾਨ ਵੀ ਕਿਵੇਂ ਵਧੀਆ ਪ੍ਰਦਰਸ਼ਨ ਕੀਤਾ, ਉਪ ਰਾਸ਼ਟਰਪਤੀ ਨੇ ਖੇਤੀਬਾੜੀ ਵਿੱਚ ਵਧੇਰੇ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਇਸ ਨੂੰ ਵਧੇਰੇ ਲਾਭਕਾਰੀ ਅਤੇ ਫ਼ਾਇਦੇਮੰਦ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੋਹਿਮਾ ਵਿਖੇ ਮਿੱਟੀ ਨੂੰ ਪਰਖਣ ਵਾਲੀ ਪ੍ਰਯੋਗਸ਼ਾਲਾ ਜਿਹੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਉਦਘਾਟਨ ਹਾਲ ਹੀ ਵਿੱਚ ਕੀਤਾ ਗਿਆ ਸੀ ਤਾਂ ਜੋ ਕਿਸਾਨਾਂ ਨੂੰ ਇਸਦਾ ਲਾਭ ਮਿਲ ਸਕੇ

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਪ੍ਰਗਤੀ ਲਈ ਸ਼ਾਂਤੀ ਜ਼ਰੂਰੀ ਸ਼ਰਤ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਅੱਗੇ ਵਧਣ ਦਾ ਇੱਕੋ-ਇੱਕ ਰਸਤਾ ਹੈ। ਸ਼੍ਰੀ ਨਾਇਡੂ ਨੇ ਅੱਗੇ ਕਿਹਾ, “ਕਿਸੇ ਵੀ ਮੁੱਦੇ ਨੂੰ‘ਚਰਚਾ, ਬਹਿਸ ਅਤੇ ਫੈਸਲੇ’ ਦੁਆਰਾ ਹੱਲ ਕੀਤਾ ਜਾ ਸਕਦਾ ਹੈ।” ਉਨ੍ਹਾਂ ਨੇ ਕੇਂਦਰ, ਰਾਜ ਅਤੇ ਸਥਾਨਕ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਟੀਮ ਇੰਡੀਆ ਦੀ ਭਾਵਨਾ ਨਾਲ ਰਾਜ, ਖੇਤਰ ਅਤੇ ਦੇਸ਼ ਨੂੰ ਹਰ ਮੋਰਚੇ ’ਤੇ ਹੋਰ ਉਚਾਈਆਂ ਤੱਕ ਲੈ ਕੇ ਜਾਣ ਲਈ ਕੰਮ ਕਰਨ। ਉਨ੍ਹਾਂ ਨੇ ਰਾਜਾਂ ਨੂੰ ਵਿਕਾਸ ਦੇ ਬਿਹਤਰੀਨ ਪਿਰਤਾਂ ਨੂੰ ਐਕਟਿਵ ਤਰੀਕੇ ਨਾਲ ਸਾਂਝਾ ਕਰਨ ਦਾ ਸੁਝਾਅ ਦਿੱਤਾ

ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਨਾਗਾਲੈਂਡ ਦੇ ਐੱਚਐੱਸਐੱਸਐੱਲਸੀ 2021 ਦੇ ਟੌਪਰਸ ਅਤੇ ਰਾਜ ਦੇ ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਉੱਚੇ ਟੀਚੇ ਰੱਖਣ ਅਤੇ ਵਿੱਦਿਅਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਅਨੁਸ਼ਾਸਨ ਜੀਵਨ ਦੀ ਪਾਲਣਾ ਕਰਨ ਅਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਦੀ ਸਲਾਹ ਵੀ ਦਿੱਤੀ। ਭਾਰਤ ਨੂੰ ਜਨਸੰਖਿਆ ਦੇ ਲਾਭ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੁਨਰਮੰਦ ਬਣਾਉਂਦੇ ਹਾਂ, ਤਾਂ ਅਸੀਂ ਇੱਕ ਅਜਿਹੀ ਮਜ਼ਦੂਰ ਸ਼ਕਤੀ ਪੈਦਾ ਕਰ ਸਕਦੇ ਹਾਂ ਜੋ ਗਲੋਬਲ ਸੰਸਾਰ ਦੇ ਬਜ਼ਾਰਾਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੇਗੀ।

ਇਸ ਮੌਕੇ, ਸ਼੍ਰੀ ਨਾਇਡੂ ਨੇ ਸਾਹਿਤ, ਸੱਭਿਆਚਾਰ ਅਤੇ ਪ੍ਰਦਰਸ਼ਨ ਕਲਾਵਾਂ ਦੇ ਖੇਤਰ ਵਿੱਚ ਰਾਜ ਦੇ ਰਾਜਪਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੀਆਂ ਸਫ਼ਲਤਾਵਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਕਲਾ ਅਤੇ ਸੰਗੀਤ ਸਾਡੇ ਸੱਭਿਆਚਾਰ ਅਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਨੂੰ ਸੰਜੀਦਗੀ ਨਾਲ ਸੰਭਾਲਣ ਦੀ ਜ਼ਰੂਰਤ ਹੈ

ਇਸ ਸਮਾਗਮ ਦੌਰਾਨ ਨਾਗਾਲੈਂਡ ਦੇ ਰਾਜਪਾਲ, ਪ੍ਰੋਫੈਸਰ ਜਗਦੀਸ਼ ਮੁਖੀ, ਨਾਗਾਲੈਂਡ ਦੇ ਮੁੱਖ ਮੰਤਰੀ, ਸ਼੍ਰੀ ਨੇਫਿਊਰੀਓ, ਨਾਗਾਲੈਂਡ ਦੇ ਮੁੱਖ ਸਕੱਤਰ, ਸ਼੍ਰੀ ਜੇ. ਆਲਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 ***************

ਐੱਮਐੱਸ/ ਆਰਕੇ



(Release ID: 1761937) Visitor Counter : 114