ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਵਾਹਨ ਸਕ੍ਰੈਪਿੰਗ ਨੀਤੀ ਨਾਲ ਸੰਬੰਧਿਤ ਪ੍ਰੋਤਸਾਹਨ ਅਤੇ ਦੰਡਾਤਮਕ ਕਾਰਵਾਈ ‘ਤੇ ਨੋਟੀਫਿਕੇਸ਼ਨ ਜਾਰੀ

Posted On: 05 OCT 2021 7:03PM by PIB Chandigarh

 ਵਾਹਨ ਸਕ੍ਰੈਪਿੰਗ ਨੀਤੀ ਵਿੱਚ ਵਾਹਨ ਮਾਲਿਕਾਂ ਨੂੰ ਅਜਿਹੇ ਪੁਰਾਣੇ ਅਤੇ ਪ੍ਰਦੂਸ਼ਣਕਾਰੀ ਵਾਹਨਾਂ ਨੂੰ ਤਿਆਗਣ ਲਈ ਪ੍ਰੋਤਸਾਹਿਤ ਕਰਨ ਅਤੇ ਦੰਡਾਤਮਕ ਕਾਰਵਾਈ ਤੋਂ ਬਚਣ ਦੀ ਪ੍ਰਣਾਲੀ ਦਾ ਪ੍ਰਸਤਾਵ ਕੀਤਾ ਗਿਆ ਹੈ, ਜਿਨ੍ਹਾਂ ਦੇ ਰੱਖ-ਰਖਾਵ ਅਤੇ ਈਂਧਨ ਦੀ ਖਪਤ ਤੋਂ ਅਧਿਕ ਆਰਥਿਕ ਭਾਰ ਪੈਂਦਾ ਹੈ।

ਇਸ ਸੰਬੰਧ ਵਿੱਚ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਭਾਰਤ ਦੇ ਰਾਜਪਤ੍ਰ ਵਿੱਚ ਇੱਕ ਜੀਐੱਸਆਰ ਨੋਟੀਫਿਕੇਸ਼ਨ 714 (ਈ) ਮਿਤੀ 04.10.2021 ਜਾਰੀ ਕੀਤਾ ਹੈ, ਜੋ ਪਹਿਲੀ ਅਪ੍ਰੈਲ 2022 ਵਿੱਚ ਸ਼ੁਰੂ ਹੋਵੇਗੀ। ਵੇਰਵੇ ਹੇਠਾ ਦਿੱਤੇ ਗਏ ਹਨ:

ਅ. ਪ੍ਰੋਤਸਾਹਨ ਦੇ ਰੂਪ ਵਿੱਚ, ਸਕ੍ਰੈਪ ਕੀਤੇ ਜਾ ਰਹੇ ਵਾਹਨ ਲਈ ਰਜਿਸਟਰਡ ਵਾਹਨ ਸਕ੍ਰੈਪਿੰਗ ਸੁਵਿਧਾ ਦੁਆਰਾ ਜਾਰੀ ਕੀਤੇ ਗਏ ਜਮਾ ਸਰਟੀਫਿਕੇਟ (ਸੀਓਡੀ) ਦੇ ਤਹਿਤ ਖਰੀਦੇ ਗਏ ਨਵੇਂ ਵਾਹਨ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਫੀਸ ਵਿੱਚ ਛੂਟ ਪ੍ਰਾਪਤ ਹੋਵੇਗੀ।

ਬ. ਦੰਡਾਤਮਕ ਕਾਰਵਾਈ ਦੇ ਸੰਬੰਧ ਵਿੱਚ ਪ੍ਰਾਵਧਾਨ ਇਹ ਹੋਣਗੇ:

  1. 15 ਸਾਲ ਤੋਂ ਅਧਿਕ ਪੁਰਾਣੇ ਮੋਟਰ ਵਾਹਨਾਂ ਦੇ ਫਿਟਨੇਸ ਪਰੀਖਣ ਅਤੇ ਫਿਟਨੇਸ ਸਰਟੀਫਿਕੇਟ ਦੇ ਨਵੀਨੀਕਰਣ ਦੇ ਸ਼ੁਲਕ ਵਿੱਚ ਵਾਧਾ

  2. 15 ਸਾਲ ਤੋਂ ਅਧਿਕ ਟ੍ਰਾਂਸਪੋਰਟ ਵਾਹਨਾਂ ਲਈ ਫਿਟਨੇਸ ਸਰਟੀਫਿਕੇਟ ਸ਼ੁਲਕ ਵਿੱਚ ਵਾਧਾ ਅਤੇ

  3. 15 ਸਾਲ ਤੋਂ ਅਧਿਕ ਪੁਰਾਣੇ ਨਿਜੀ ਵਾਹਨਾਂ (ਗੈਰ ਟ੍ਰਾਂਸਪੋਰਟ ਵਾਹਨ) ਦੇ ਰਜਿਸਟ੍ਰੇਸ਼ਨ ਸ਼ੁਲਕ ਦੇ ਨਵੀਨੀਕਰਣ ਵਿੱਚ ਵਾਧਾ।

 

Click here to open the Gazette notification    

 ******************

ਐੱਮਜੇਪੀਐੱਸ/ਪੀਬੀ



(Release ID: 1761564) Visitor Counter : 145


Read this release in: English , Urdu , Marathi , Hindi