ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਮੰਤਰਾਲੇ ਨੇ 160 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਵਿਆਪਕ ਹਸਤਸ਼ਿਲਪ ਕਲਸਟਰ ਵਿਕਾਸ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ
ਉਤਪਾਦਨ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਸਥਾਨਕ ਕਾਰੀਗਰਾਂ ਅਤੇ ਲਘੂ ਤੇ ਮੱਧ ਉੱਦਮਾਂ (ਐੱਸਐੱਮਈ) ਦੀਆਂ ਵਿਵਸਾਇਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਯੋਜਨਾ
ਸਮੁੱਚੇ ਵਿਕਾਸ ਲਈ 10,000 ਤੋਂ ਅਧਿਕ ਕਾਰੀਗਰਾਂ ਵਾਲੇ ਵੱਡੇ ਹਸਤਸ਼ਿਲਪ ਸਮੂਹਾਂ ਦੀ ਚੋਣ ਕੀਤੀ ਜਾਵੇਗੀ
Posted On:
05 OCT 2021 4:21PM by PIB Chandigarh
ਟੈਕਸਟਾਈਲ ਮੰਤਰਾਲੇ ਨੇ 160 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਵਿਆਪਕ ਹਸਤਸ਼ਿਲਪ ਕਲਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ) ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ। ਇਹ ਯੋਜਨਾ ਮਾਰਚ, 2026 ਤੱਕ ਜਾਰੀ ਰਹੇਗੀ। ਇਸ ਯੋਜਨਾ ਦੇ ਤਹਿਤ ਹਸਤਸ਼ਿਲਪ ਕਾਰੀਗਰਾਂ ਨੂੰ ਬੁਨਿਆਦੀ ਢਾਂਚਾਗਤ ਸਹਾਇਤਾ, ਬਜ਼ਾਰ ਤੱਕ ਪਹੁੰਚ, ਡਿਜਾਇਨ ਅਤੇ ਟੈਕਨੋਲੋਜੀ ਅੱਪਗ੍ਰਡੇਸ਼ਨ ਨਾਲ ਜੁੜੀ ਸਹਾਇਤਾ ਆਦਿ ਪ੍ਰਦਾਨ ਕੀਤੀ ਜਾਵੇਗੀ ।
ਸੀਐੱਚਸੀਡੀਐੱਸ ਦਾ ਉਦੇਸ਼ ਵਿਸ਼ਵ ਪੱਧਰ ਤੇ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ, ਜੋ ਉਤਪਾਦਨ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਸਥਾਨਕ ਕਾਰੀਗਰਾਂ ਅਤੇ ਲਘੂ ਤੇ ਮੱਧ ਉੱਦਮਾਂ (ਐੱਸਐੱਮਈ) ਦੀਆਂ ਵਿਵਸਾਇਕ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ। ਸੰਖੇਪ ਵਿੱਚ, ਇਨ੍ਹਾਂ ਸਮੂਹਾਂ ਨੂੰ ਸਥਾਪਿਤ ਕਰਨ ਦਾ ਮੁੱਖ ਉਦੇਸ਼ ਕਾਰੀਗਰਾਂ ਅਤੇ ਉੱਦਮੀਆਂ ਨੂੰ ਆਧੁਨਿਕ ਬੁਨਿਆਦੀ ਢਾਂਚਾ, ਨਵੀਨਤਮ ਟੈਕਨੋਲੋਜੀ ਅਤੇ ਉਚਿਤ ਟ੍ਰੇਨਿੰਗ ਅਤੇ ਮਾਨਵ ਸੰਸਾਧਨ ਵਿਕਾਸ ਇਨਪੁਟ, ਮਾਰਕਿਟ ਲਿੰਕੇਜ ਅਤੇ ਉਤਪਾਦਨ ਸੰਬੰਧੀ ਵਿਵਿਧੀਕਰਨ ਦੇ ਨਾਲ ਜੁੜਾਅ ਯੁਕਤ ਵਿਸ਼ਵ ਪੱਧਰੀ ਇਕਾਇਆਂ ਸਥਾਪਿਤ ਕਰਨ ਵਿੱਚ ਸਹਾਇਤਾ ਕਰਨਾ ਹੈ।
ਸੀਐੱਚਸੀਡੀਐੱਸ ਤਹਿਤ ਬੇਸਲਾਈਨ ਸਰਵੇ ਅਤੇ ਗਤੀਵਿਧੀਆਂ ਦਾ ਲੇਖਾ-ਜੋਖਾ, ਕੌਸ਼ਲ ਟ੍ਰੇਨਿੰਗ, ਉੱਨਤ ਟੂਲ ਕਿੱਟ, ਮਾਰਕਿਟਿੰਗ ਇਵੇਂਟ, ਸੈਮੀਨਾਰ, ਪ੍ਰਚਾਰ, ਡਿਜਾਇਨ ਵਰਕਸ਼ਾਪ, ਸਮਰੱਥਾ ਨਿਰਮਾਣ ਆਦਿ ਵਰਗੇ ਸਾਫਟ ਇੰਟਰਵੇਂਸ਼ਨ ਪ੍ਰਦਾਨ ਕੀਤੇ ਜਾਣਗੇ। ਇਸ ਦੇ ਇਲਾਵਾ ਕਾਮਨ ਸਰਵਿਸ ਸੈਂਟਰ, ਐਮਪੋਰੀਅਮ, ਕੱਚੇ ਮਾਲ ਨੂੰ ਰੱਖਣ ਲਈ ਜਗ੍ਹਾ, ਟ੍ਰੇਡ ਫੈਸੀਲਿਟੇਸ਼ਨ ਸੈਂਟਰ, ਸਾਧਾਰਣ ਉਤਪਾਦਨ ਕੇਂਦਰ, ਡਿਜਾਇਨ ਅਤੇ ਸੰਸਾਧਨ ਕੇਂਦਰ ਵਰਗੇ ਹਾਰਡ ਇੰਟਰਵੇਂਸ਼ਨ ਵੀ ਪ੍ਰਦਾਨ ਕੀਤੇ ਜਾਣਗੇ ।
ਏਕੀਕ੍ਰਿਤ ਪ੍ਰੋਜੈਕਟਾਂ ਦਾ ਵਿਕਾਸ ਉਨ੍ਹਾਂ ਕੇਂਦਰੀ/ਰਾਜ ਹਸਤਸ਼ਿਲਪ ਨਿਗਮਾਂ/ਖੁਦਮੁਖਤਿਆਰ, ਸੰਸਥਾ- ਪਰਿਸ਼ਦ-ਸੰਸਥਾਨ/ਪੰਜੀਕ੍ਰਿਤ ਸਹਿਕਾਰੀ ਕਮੇਟੀਆਂ/ਸ਼ਿਲਪਕਾਰਾਂ ਦੀ ਉਤਪਾਦਨ ਕੰਪਨੀ/ਪੰਜੀਕ੍ਰਿਤ ਐੱਸਪੀਵੀ ਰਾਹੀਂ ਕੀਤਾ ਜਾਵੇਗਾ, ਜਿਨ੍ਹਾਂ ਦੇ ਕੋਲ ਲੋੜ ਮੁਤਾਬਿਕ ਹਸਤਸ਼ਿਲਪ ਖੇਤਰ ਵਿੱਚ ਵਧੀਆ ਅਨੁਭਵ ਹੈ ਅਤੇ ਜਿਨ੍ਹਾਂ ਨੇ ਇਸ ਦੇ ਉਦੇਸ਼ ਦੇ ਮੁਤਾਬਕ ਡੀਪੀਆਰ ( ਵਿਸਤ੍ਰਿਤ ਪ੍ਰੋਜੈਕਟ ਰਿਪੋਰਟ) ਤਿਆਰ ਕੀਤੀ ਹੋਵੇ ।
ਲਾਗਤ ਵਿੱਚ ਕਮੀ ਸੁਨਿਸ਼ਚਿਤ ਕਰਨ ਲਈ ਵੱਖ - ਵੱਖ ਜਗ੍ਹਾਵਾਂ ਦੇ ਕਾਰੀਗਰਾਂ ਦੇ ਦਰਮਿਆਨ ਤਾਲਮੇਲ ਕਰਨ , ਉਨ੍ਹਾਂ ਦੇ ਜ਼ਮੀਨੀ ਪੱਧਰ ਦੇ ਉਦਯੋਗ ਬਣਾਉਣ ਅਤੇ ਉਨ੍ਹਾਂ ਨੂੰ ਹਸਤਸ਼ਿਲਪ ਖੇਤਰ ਦੇ ਲਘੂ ਅਤੇ ਦਰਮਿਆਨੇ ਉੱਦਮਾਂ (ਐੱਸਐੱਮਈ) ਨਾਲ ਜੋੜਨ ਉੱਤੇ ਧਿਆਨ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਸਮੁੱਚੇ ਵਿਕਾਸ ਲਈ 10,000 ਤੋਂ ਅਧਿਕ ਕਾਰੀਗਰਾਂ ਵਾਲੇ ਵੱਡੇ ਹਸਤਸ਼ਿਲਪ ਸਮੂਹਾਂ ਦੀ ਚੋਣ ਕੀਤੀ ਜਾਵੇਗੀ।
ਅਰਥਵਿਵਸਥਾ ਦੀ ਬਿਹਤਰੀ ਸੁਨਿਸ਼ਚਿਤ ਕਰਨ ਲਈ ਵੱਖ - ਵੱਖ ਜਗ੍ਹਾਵਾਂ ਉੱਤੇ ਫੈਲੇ ਕਾਰੀਗਰਾਂ ਨੂੰ ਇਕਜੁੱਟ ਕਰਨ, ਜ਼ਮੀਨੀ ਪੱਧਰ ਉੱਤੇ ਉਨ੍ਹਾਂ ਦੇ ਉੱਦਮਾਂ ਦਾ ਨਿਰਮਾਣ ਕਰਨ ਅਤੇ ਇਨ੍ਹਾਂ ਕਾਰੀਗਰਾਂ ਨੂੰ ਹਸਤਸ਼ਿਲਪ ਖੇਤਰ ਦੇ ਲਘੂ ਅਤੇ ਦਰਮਿਆਨੇ ਉੱਦਮਾਂ (ਐੱਸਐੱਮਈ) ਨਾਲ ਜੋੜਨ ਉੱਤੇ ਧਿਆਨ ਦਿੱਤਾ ਜਾਵੇਗਾ।
*******
ਡੀਜੇਐੱਨ/ਟੀਐੱਫਕੇ
(Release ID: 1761561)
Visitor Counter : 193