ਵਣਜ ਤੇ ਉਦਯੋਗ ਮੰਤਰਾਲਾ

ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਭਾਰਤ ਤੋਂ ਬਿਲਡਰ ਹਾਰਡਵੇਅਰ ਉਤਪਾਦਾਂ ਦੀ ਵਿਸ਼ਵ ਪੱਧਰ ਤੇ ਵਧੇਰੇ ਮੰਗ ਹੈ


ਬਿਲਡਰ ਹਾਰਡਵੇਅਰ ਉਦਯੋਗ ਨਿਰਮਾਣ ਉਪਕਰਣ ਉਦਯੋਗ ਨਾਲ ਜੁੜਿਆ ਹੋਇਆ ਹੈ ਜਿੱਥੇ 2020 ਵਿੱਚ ਮਾਲੀਆ 6.5 ਬਿਲੀਅਨ ਅਮਰੀਕੀ ਡਾਲਰ ਸੀ ਅਤੇ 2025 ਤੱਕ ਨਿਰਮਾਣ ਬਾਜ਼ਾਰ ਵਿਸ਼ਵ ਪੱਧਰ ਤੇ ਤੀਜਾ ਸਭ ਤੋਂ ਵੱਡਾ ਹੋਣ ਦੀ ਉਮੀਦ ਹੈ: ਐਮਐਸਐਮਈ ਸਕੱਤਰ ਬੀ ਬੀ ਸਵੈਨ


ਭਾਰਤ ਬਿਲਡਰ ਹਾਰਡਵੇਅਰ ਉਤਪਾਦਾਂ ਦਾ 17 ਵਾਂ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਬਿਲਡਰ ਹਾਰਡਵੇਅਰ ਉਤਪਾਦਾਂ ਦਾ ਵਿਸ਼ਵ ਪੱਧਰੀ ਨਿਰਮਾਣ ਕੇਂਦਰ ਬਣਨ ਦੀ ਸਰਕਾਰ ਦੀ ਇੱਛਾ ਨੂੰ ਪੂਰਾ ਕਰਨ ਦੀ ਰਾਹ ਤੇ ਹੈ

Posted On: 05 OCT 2021 6:03PM by PIB Chandigarh

ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਬਿਲਡਰ ਹਾਰਡਵੇਅਰ ਭਾਰਤ ਨੂੰ ਵਿਸ਼ਵ ਬਿਲਡਰ ਹਾਰਡਵੇਅਰ ਦੀ ਬਰਾਮਦ ਵਿੱਚ 1.2 ਪ੍ਰਤੀਸ਼ਤ ਹਿੱਸੇਦਾਰੀ ਨਾਲ ਸਿਖ਼ਰ ਦੇ 20  ਸਪਲਾਇਰਾਂ ਵਿੱਚੋਂ ਇੱਕ ਹੋਰ ਪਰਫਾਰਮਰ ਬਣਾਉਣ ਵਾਲਾ ਹੈ।

ਈਈਪੀਸੀ ਇੰਡੀਆ ਵੱਲੋਂ ਅੱਜ ਵਰਚੁਅਲ ਤੌਰ ਤੇ ਆਯੋਜਿਤ ਬਿਲਡਰ ਹਾਰਡਵੇਅਰ ਐਕਸਪੋ ਨੂੰ ਸੰਬੋਧਨ ਕਰਦਿਆਂਮੰਤਰੀ ਨੇ ਕਿਹਾ ਕਿ ਭਾਰਤ ਤੋਂ ਬਿਲਡਰ ਹਾਰਡਵੇਅਰ ਉਤਪਾਦਾਂ ਦੀ ਮਹਾਦੀਪਾਂ ਵਿੱਚ ਕਾਫ਼ੀ ਮੰਗ ਹੈ। 

ਭਾਰਤੀ ਬਿਲਡਰ ਹਾਰਡਵੇਅਰ ਉਤਪਾਦ ਭਾਰਤੀ ਇੰਜੀਨੀਅਰਿੰਗ ਗੁਡਜ਼ ਖੇਤਰ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜੋ ਦੇਸ਼ ਤੋਂ ਵਪਾਰਕ ਮਾਲ ਦੀ ਬਰਾਮਦ ਦਾ ਮੁੱਖ ਸੰਚਾਲਕ ਰਿਹਾ ਹੈ। 

ਸੂਖਮ, ਲਘੁ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਮੰਤਰਾਲਾ ਦੇ ਸਕੱਤਰ ਸ੍ਰੀ ਬੀ ਬੀ ਸਵੈਨ ਨੇ ਕਿਹਾ, "ਬਿਲਡਰ ਹਾਰਡਵੇਅਰ ਉਦਯੋਗ, ਨਿਰਮਾਣ ਉਪਕਰਣ ਉਦਯੋਗ ਨਾਲ ਜੁੜਿਆ ਹੋਇਆ ਹੈ, ਜਿੱਥੇ 2020 ਵਿੱਚ ਮਾਲੀਆ 6.5 ਬਿਲੀਅਨ ਅਮਰੀਕੀ ਡਾਲਰ ਮੁੱਲ ਦਾ ਸੀ ਅਤੇ ਨਿਰਮਾਣ ਬਾਜ਼ਾਰ  2025 ਤੱਕ ਵਿਸ਼ਵ ਪੱਧਰ 'ਤੇ ਤੀਜਾ ਸਭ ਤੋਂ ਵੱਡਾ ਦੇਸ਼ ਹੋਣ ਦੀ ਉਮੀਦ ਹੈ।

ਭਾਰਤ ਬਿਲਡਰ ਹਾਰਡਵੇਅਰ ਉਤਪਾਦਾਂ ਦਾ 17 ਵਾਂ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਬਿਲਡਰ ਹਾਰਡਵੇਅਰ  ਉਤਪਾਦਾਂ ਦਾ ਵਿਸ਼ਵਵਿਆਪੀ ਨਿਰਮਾਣ ਕੇਂਦਰ ਬਣਨ ਦੀ ਸਰਕਾਰ ਦੀ ਇੱਛਾ ਨੂੰ ਪੂਰਾ ਕਰਨ ਦੇ ਰਾਹ 'ਤੇ ਹੈ। 

ਸ੍ਰੀ ਸਵੈਨ ਨੇ ਕਿਹਾ ਕਿ ਈਈਪੀਸੀ ਇੰਡੀਆ ਨੇ ਆਪਣੇ 60 ਪ੍ਰਤੀਸ਼ਤ ਤੋਂ ਵੱਧ ਮੈਂਬਰਾਂ ਨਾਲ ਜੋ ਐਮਐਸਐਮਈ ਸੈਕਟਰ ਦੀ ਨੁਮਾਇੰਦਗੀ ਕਰਦੇ ਹਨ, ਇੱਥੋਂ ਤੱਕ ਕਿ ਮਹਾਮਾਰੀ ਦੌਰਾਨ ਵੀ ਵੈਬਿਨਾਰਾਂ ਅਤੇ ਵਰਚੁਅਲ ਐਕਸਪੋਜ ਦੇ ਰੂਪ ਵਿੱਚ ਛੋਟੇ ਉਦਮੀਆਂ ਨੂੰ ਵਿਸ਼ਵਵਿਆਪੀ ਗੱਲਬਾਤ ਦੇ ਮੌਕੇ ਪ੍ਰਦਾਨ ਕਰਨ ਲਈ ਕਈ  ਪਹਿਲਕਦਮੀਆਂ ਕੀਤੀਆਂ ਹਨ। 

ਸ੍ਰੀ ਸਵੈਨ ਨੇ ਕਿਹਾ, “ਭਾਰਤ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਸਰਗਰਮ ਰਹੀ ਹੈ ਕਿ ਐਮਐਸਐਮਈ ਸਕੀਮਾਂ ਦੇ ਸਾਰੇ ਲਾਭ ਸਮੇਂ ਸਿਰ ਲੋੜੀਂਦੇ ਲਾਭਪਾਤਰੀਆਂ ਤੱਕ ਪਹੁੰਚਣ।

ਈਈਪੀਸੀ ਇੰਡੀਆ ਦੇ ਚੇਅਰਮੈਨ ਸ੍ਰੀ ਮਹੇਸ਼ ਦੇਸਾਈ ਨੇ ਕਿਹਾ ਕਿ ਚਾਰ ਦਿਨਾ ਵਰਚੁਅਲ ਐਕਸਪੋ ਭਾਰਤੀ ਪ੍ਰਦਰਸ਼ਕਾਂ ਨੂੰ ਨੌਂ ਫੋਕਸ ਖੇਤਰਾਂ ਅਤੇ ਵਪਾਰ ਬਲਾਕਾਂ ਦੇ ਵਿਦੇਸ਼ੀ ਖਰੀਦਦਾਰਾਂ ਨੂੰ 200 ਤੋਂ ਵੱਧ  ਘਰੇਲੂ ਬਿਲਡਰ ਹਾਰਡਵੇਅਰ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਮੌਕਾ ਪ੍ਰਦਾਨ ਕਰੇਗਾ। 

ਉਨ੍ਹਾਂ ਕਿਹਾ, "ਖਰੀਦਦਾਰਾਂ ਵਿੱਚ ਠੇਕੇਦਾਰਬਿਲਡਰਬਿਲਡਿੰਗ ਇੰਜੀਨੀਅਰ,  ਆਰਕੀਟੈਕਟ,  ਲੈਂਡਸਕੇਪ ਆਰਟਿਸਟਇੰਟੀਰੀਅਰ ਡਿਜ਼ਾਈਨਰਸਲਾਹਕਾਰ ਅਤੇ ਪ੍ਰੋਜੈਕਟ ਮੈਨੇਜਮੈਂਟ ਪੇਸ਼ੇਵਰ ਸ਼ਾਮਲ ਹੋਣਗੇ। "

ਐਕਸਪੋ ਵਿੱਚ ਬੋਲਦਿਆਂਈਈਪੀਸੀ ਇੰਡੀਆ ਦੇ ਵਾਈਸ ਚੇਅਰਮੈਨ ਸ੍ਰੀ ਅਰੁਣ ਕੁਮਾਰ ਗਰੋਡੀਆ ਨੇ ਕਿਹਾ ਕਿ ਭਾਰਤ ਲੀਡਿੰਗ ਬਿਲਡਰ ਹਾਰਡਵੇਅਰ ਨਿਰਮਾਣ ਅਤੇ ਬਰਾਮਦ ਕਰਨ ਵਾਲੇ ਦੇਸ਼ਾਂ ਦੀ ਲੀਗ  ਨਾਲ ਸਬੰਧਤ ਹੈ।

ਉਨ੍ਹਾਂ ਕਿਹਾ, “ਭਾਰਤ ਸਰਕਾਰ ਨੇ ਵਿਸ਼ਵਵਿਆਪੀ ਖਰੀਦਦਾਰਾਂ ਲਈ ਭਾਰਤੀ ਉਤਪਾਦਾਂ ਨੂੰ ਇੱਕੋ ਇੱਕ ਪਸੰਦ ਬਣਾਉਣ ਲਈ ਹੁਣ ਇਸ ਵਿੱਤੀ ਸਾਲ ਅੰਦਰ ਵਪਾਰਕ ਮਾਲ ਦੀ ਬਰਾਮਦ ਦਾ ਰਾਸ਼ਟਰੀ ਮਿਸ਼ਨ 400 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ, ਵਿੱਤੀ ਸਾਲ-24 ਤੱਕ 500 ਬਿਲੀਅਨ ਅਮਰੀਕੀ ਡਾਲਰ ਅਤੇ ਵਿੱਤੀ ਸਾਲ -28 ਤੱਕ ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। 

------------------------------- 

ਡੀਜੇਐਨ/ਪੀਕੇ



(Release ID: 1761310) Visitor Counter : 126


Read this release in: English , Urdu , Hindi , Tamil