ਰੱਖਿਆ ਮੰਤਰਾਲਾ
ਇਲੈਕਟ੍ਰੌਨਿਕ ਪੈਨਸ਼ਨ ਭੁਗਤਾਨ ਆਰਡਰ ਡਿਜੀ ਲਾਕਰ ਨਾਲ ਜੋੜਿਆ ਗਿਆ
Posted On:
05 OCT 2021 5:03PM by PIB Chandigarh
ਮੁੱਖ ਝਲਕੀਆਂ:
- 23 ਲੱਖ ਤੋਂ ਵੱਧ ਰੱਖਿਆ ਪੈਨਸ਼ਨਰਾਂ ਨੂੰ ਲਾਭ ਮਿਲੇਗਾ
- ਰੱਖਿਆ ਪੈਨਸ਼ਨਰਾਂ ਦੇ ਈਜ਼ ਆਫ਼ ਲਿਵਿੰਗ ਵਿੱਚ ਵਾਧਾ ਕਰਨਾ
- ਪੈਨਸ਼ਨਰ ਤੁਰੰਤ ਪੈਨਸ਼ਨ ਭੁਗਤਾਨ ਆਰਡਰ ਪ੍ਰਾਪਤ ਕਰ ਸਕਦੇ ਹਨ
ਰੱਖਿਆ ਮੰਤਰਾਲਾ ਦੇ ਸਾਬਕਾ ਸੈਨਿਕਾਂ ਬਾਰੇ ਭਲਾਈ ਵਿਭਾਗ ਨੇ ਰੱਖਿਆ ਪੈਨਸ਼ਨਰਾਂ ਦੇ 'ਈਜ਼ ਆਫ਼ ਲਿਵਿੰਗ' ਨੂੰ ਵਧਾਉਣ ਦੇ ਲਈ, ਡਿਜੀ ਲਾਕਰ ਨਾਲ ਪ੍ਰਿੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਊਂਟਸ (ਪੀਸੀਡੀਏ) ਪੈਨਸ਼ਨ ਵੱਲੋਂ ਤਿਆਰ ਕੀਤੇ ਗਏ ਇਲੈਕਟ੍ਰੌਨਿਕ ਪੈਨਸ਼ਨ ਭੁਗਤਾਨ ਆਰਡਰ (ਈਪੀਪੀਓ) ਨੂੰ ਏਕੀਕ੍ਰਿਤ ਕੀਤਾ ਹੈ। ਇਹ ਸਾਰੇ ਡਿਫੈਂਸ ਪੈਨਸ਼ਨਰਾਂ ਨੂੰ ਡਿਜੀ ਲਾਕਰ ਤੋਂ ਪੀਪੀਓ ਦੀ ਨਵੀਨਤਮ ਕਾਪੀ ਦੀ ਇੱਕ ਕਾਪੀ ਤੁਰੰਤ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਇਹ ਪਹਿਲ ਡਿਜੀ ਲਾਕਰ ਵਿੱਚ ਪੀਪੀਓ ਦਾ ਸਥਾਈ ਰਿਕਾਰਡ ਬਣਾਏਗੀ ਅਤੇ ਨਾਲ ਹੀ ਨਵੇਂ ਪੈਨਸ਼ਨਰਾਂ ਤੱਕ ਪੀਪੀਓ ਪਹੁੰਚਣ ਵਿੱਚ ਦੇਰੀ ਦੇ ਨਾਲ ਨਾਲ ਇੱਕ ਭੌਤਿਕ ਕਾਪੀ ਸੌਂਪਣ ਦੀ ਜ਼ਰੂਰਤ ਨੂੰ ਵੀ ਖਤਮ ਕਰੇਗੀ।
ਇਸ ਅਨੁਸਾਰ, ਪੀਸੀਡੀਏ (ਪੈਨਸ਼ਨ), ਇਲਾਹਾਬਾਦ ਨੂੰ ਡਿਜੀ ਲਾਕਰ ਪਲੇਟਫਾਰਮ ਰਾਹੀਂ 23 ਲੱਖ ਤੋਂ ਵੱਧ ਰੱਖਿਆ ਪੈਨਸ਼ਨਰਾਂ ਦੇ ਈਪੀਪੀਓਜ ਪ੍ਰਦਾਨ ਕਰਨ ਲਈ ਸੇਵਾ ਪ੍ਰਦਾਤਾ ਵਜੋਂ ਰਜਿਸਟਰਡ ਕੀਤਾ ਗਿਆ ਹੈ, ਜਿਸ ਨਾਲ ਰੱਖਿਆ ਪੈਨਸ਼ਨਰਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਪਣੇ ਈਪੀਪੀਓ ਤੱਕ ਪਹੁੰਚ ਪ੍ਰਾਪਤ ਹੋ ਸਕੇਗੀ।
-----------------------
ਏਬੀਬੀ/ਏਡੀਏ
(Release ID: 1761308)