PIB Headquarters
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 05 OCT 2021 6:11PM by PIB Chandigarh

 

A picture containing text

Description automatically generatedA picture containing text

Description automatically generated

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 91.54 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 18,346 ਨਵੇਂ ਮਾਮਲੇ, 209 ਦਿਨਾਂ ਵਿੱਚ ਸਭ ਤੋਂ ਘੱਟ

• ਐਕਟਿਵ ਕੇਸ ਕੁੱਲ ਮਾਮਲਿਆਂ ਦੇ 1% ਤੋਂ ਘੱਟ ਹੁੰਦੇ ਹਨ, ਜੋ ਵਰਤਮਾਨ ਵਿੱਚ 0.75% ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

• ਭਾਰਤ ਵਿੱਚ ਐਕਟਿਵ ਕੇਸਲੋਡ 2,52,902 ‘ਤੇ ਹੈ; 201ਦਿਨਾਂ ਵਿੱਚ ਸਭ ਤੋਂ ਘੱਟ

• ਵਰਤਮਾਨ ਵਿੱਚ ਰਿਕਵਰੀ ਦਰ 97.93%; ਮਾਰਚ 2020 ਤੋਂ ਸਭ ਤੋਂ ਵੱਧ

• ਪਿਛਲੇ 24 ਘੰਟਿਆਂ ਦੌਰਾਨ 29,639 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,31,50,886 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 1.66% ਹੈ; ਪਿਛਲੇ 102 ਦਿਨਾਂ ਲਈ 3% ਤੋਂ ਹੇਠਾਂ, 

• 1.61% ਦੀ ਰੋਜ਼ਾਨਾ ਸਕਾਰਾਤਮਕਤਾ ਦਰ;ਪਿਛਲੇ 36 ਦਿਨਾਂ ਲਈ 3% ਤੋਂ ਹੇਠਾਂ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 57.53 ਕਰੋੜ ਟੈਸਟ ਕੀਤੇ ਗਏ (ਕੁੱਲ) 

 

#Unite2FightCorona#IndiaFightsCorona 

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

 

 

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ 91ਕਰੋੜ ਨੂੰ ਪਾਰ ਕਰ ਲਿਆ ਹੈ

 

ਪਿਛਲੇ 24 ਘੰਟਿਆਂ ਵਿੱਚ 72.51 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

 

ਰਿਕਵਰੀ ਦਰ ਇਸ ਸਮੇਂ 97.93 ਫੀਸਦੀ ਹੈ; ਮਾਰਚ 2020 ਤੋਂ ਸਭ ਤੋਂ ਵੱਧ

 

ਪਿਛਲੇ 24 ਘੰਟਿਆਂ ਦੌਰਾਨ 18,346 ਨਵੇਂ ਕੇਸ ਸਾਹਮਣੇ ਆਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,52,902 ਹੋਈ; ਕੁੱਲ ਮਾਮਲਿਆਂ ਦਾ 0.75 ਫੀਸਦੀ

 

ਹਫ਼ਤਾਵਰੀ ਪਾਜ਼ਿਟਿਵਿਟੀ ਦਰ 1.66 ਫੀਸਦੀ ਹੋਈ; ਪਿਛਲੇ 102 ਦਿਨਾਂ ਤੋਂ 3 ਫੀਸਦੀ ਤੋਂ ਘੱਟ

 

ਪਿਛਲੇ 24 ਘੰਟਿਆਂ ਵਿੱਚ 72,51,419 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 91 ਕਰੋੜ (91,54,65,826ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 88,75,020 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:

 

 ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,03,74,089

ਦੂਜੀ ਖੁਰਾਕ

89,46,803

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,55,901

ਦੂਜੀ ਖੁਰਾਕ

1,51,44,069

 18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

37,03,90,293

ਦੂਜੀ ਖੁਰਾਕ

9,06,64,628

 45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

16,19,93,955

ਦੂਜੀ ਖੁਰਾਕ

7,93,41,865

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

10,26,93,150

ਦੂਜੀ ਖੁਰਾਕ

5,75,61,073

ਕੁੱਲ

91,54,65,826

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,31,50,886 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 29,639 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.93 ਫੀਸਦੀ ਹੈ ਗਈ ਹੈ। ਰਿਕਵਰੀ ਰੇਟ ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ।

 

https://static.pib.gov.in/WriteReadData/userfiles/image/image002UNCH.jpg

 

ਦੇਸ਼ ਵਿੱਚ ਪਿਛਲੇ 100 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 18,346 ਨਵੇਂ ਕੇਸ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image00310UY.jpg

 

ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 2,52,902 ਹੈ, ਜੋ ਕਿ 201 ਦਿਨਾਂ ਵਿੱਚ ਸਭ ਤੋਂ ਘੱਟ ਹਨI ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 0.75 ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image004WQGR.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 11,41,642 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 57.53 ਕਰੋੜ ਤੋਂ ਵੱਧ  (57,53,94,042) ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 102 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਰਹਿ ਰਹੀ ਹੈ,ਇਸ ਸਮੇਂ 1.66 ਫੀਸਦੀ ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.61 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 119ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ। 

https://pib.gov.in/PressReleasePage.aspx?PRID=1760989

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 91.77 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

6.73 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ 

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 ਟੀਕਿਆਂ ਦੀਆਂ ਖੁਰਾਕਾਂ

  (05ਅਕਤੂਬਰ 2021 ਤੱਕ)

 

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

91,77,37,885

 ਬੈਲੰਸ ਉਪਲਬਧ      

 

6,73,07,240

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 91.77 ਕਰੋੜ ਤੋਂ ਵੀ ਜ਼ਿਆਦਾ (91,77,37,885) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ6.73 ਕਰੋੜ (6,73,07,240) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।   

https://pib.gov.in/PressReleasePage.aspx?PRID=1760958

 

ਸ਼੍ਰੀ ਮਨਸੁਖ ਮਾਂਡਵੀਯਾ ਨੇ ਵਿਸ਼ਵ ਦੇ ਬੱਚਿਆਂ ਦੀ ਹਾਲਤ ਬਾਰੇ ਯੂਨੀਸੈੱਫ ਦੀ ਰਿਪੋਰਟ ਜਾਰੀ ਕੀਤੀ

 

ਰਿਪੋਰਟ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਤੇ ਕੋਵਿਡ 19 ਦੇ ਅਸਰ ਬਾਰੇ ਰੌਸ਼ਨੀ ਪਾਉਂਦੀ ਹੈ

 

“ਸਰੀਰ ਦੀ ਸਿਹਤ ਅਤੇ ਮਨ ਭਾਰਤੀ ਰਵਾਇਤੀ ਦਵਾਈਆਂ ਜੋ ਸੰਪੂਰਨ ਸਿਹਤ ਤੇ ਜ਼ੋਰ ਦਿੰਦੀਆਂ ਹਨ , ਵਿੱਚ ਅਲੱਗ ਕਰਨ ਯੋਗ ਨਹੀਂ ਹਨ” : ਕੇਂਦਰੀ ਸਿਹਤ ਮੰਤਰੀ

 

ਸਿਹਤਮੰਦ ਸਮਾਜ ਨੂੰ ਕਾਇਮ ਕਰਨ ਲਈ ਮਾਨਸਿਕ ਸਿਹਤ ਮੁੱਦਿਆਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ : ਕੇਂਦਰੀ ਸਿਹਤ ਮੰਤਰੀ

 

“ਪ੍ਰਧਾਨ ਮੰਤਰੀ ਜੀ ਨੇ ਵਿਦਿਆਰਥੀਆਂ ਦੇ ਇਮਤਿਹਾਨ ਵਿੱਚ ਤਣਾਅ ਨੂੰ ਰਾਹਤ ਦੇਣ ਲਈ ਨਿਜੀ ਯਤਨ ਕੀਤੇ”: ਸ਼੍ਰੀ ਮਾਂਡਵੀਯਾ, “ਪਰੀਕਸ਼ਾ ਪੇ ਚਰਚਾ” ਤੇ

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਯੂਨੀਸੈੱਫ ਦਾ ਵਿਸ਼ਵੀ ਫਲੈਗਸਿ਼ਪ ਪ੍ਰਕਾਸ਼ਨ ਅੱਜ ਇੱਥੇ ਜਾਰੀ ਕੀਤਾ-, “2021 ਵਿੱਚ ਵਿਸ਼ਵ ਦੇ ਬੱਚਿਆਂ ਦੀ ਹਾਲਤ; ਮੇਰੇ ਮਨ ਤੇ; ਬੱਚਿਆਂ ਦੀ ਮਾਨਸਿਕ ਸਿਹਤ ਨੂੰ ਉਤਸ਼ਾਹਤ ਕਰਦਿਆਂ,  ਸੁਰੱਖਿਆ ਦਿੰਦਿਆਂ ਅਤੇ ਸਾਂਭ ਸੰਭਾਲ਼ ਕਰਦਿਆਂ” ਰਿਪੋਰਟ ਬੱਚਿਆਂ ਦੀ ਮਾਨਸਿਕ ਸਿਹਤ ਤੇ ਕੋਵਿਡ 19 ਮਹਾਮਾਰੀ ਦੇ ਮਹੱਤਵਪੂਰਨ ਅਸਰ ਦੇ ਵੇਰਵੇ ਦਿੰਦੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਉਜਾਗਰ ਕਰਦਿਆਂ ਕਿਹਾ ਕਿ , “ਕੋਵਿਡ 19 ਪੂਰੇ ਸਮਾਜ ਲਈ ਮਾਨਸਿਕ ਤਣਾਅ ਦਾ ਇੱਕ ਟੈਸਟ ਸੀ”। ਉਨ੍ਹਾਂ ਨੇ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਫਾਰਮਾਸਿਊਟੀਕਲ ਮੰਤਰੀ ਵਜੋਂ ਆਪਣੇ ਨਿਜੀ ਤਜ਼ਰਬਿਆਂ ਨੂੰ ਵੀ ਗਿਣਾਇਆ। ਉਨ੍ਹਾਂ ਨੇ ਅੱਗੇ ਕਿਹਾ “ਦਵਾਈਆਂ ਦੀ ਉਤਪਾਦਨ ਸਮਰੱਥਾ ਨੂੰ ਵਧਾਉਣਾ ਪਿਆ ਅਤੇ ਬਣਦੀ ਸਰਕਾਰੀ ਪ੍ਰਕਿਰਿਆ ਤਹਿਤ ਤੇਜ਼ੀ ਨਾਲ ਨਵੇਂ ਪਲਾਂਟ ਸਥਾਪਿਤ ਕਰਨੇ ਪਏ। ਉਸ ਵੇਲੇ ਦੇ ਮਨੁੱਖੀ ਦੁਖਾਂਤ ਵਿੱਚ ਅਜਿਹਾ ਕੰਮ ਕਰਨਾ ਬਹੁਤ ਤਣਾਅ ਵਾਲਾ ਸੀ। ਯੋਗ ਦੇ ਡੂੰਘੇ ਸਾਹ ਲੈਣਾ ਅਤੇ ਸਾਈਕਲ ਚਲਾਉਣ ਨੇ ਉਨ੍ਹਾਂ ਨੂੰ ਤਣਾਅ ਘੱਟ ਕਰਨ ਵਿੱਚ ਮਦਦ ਕੀਤੀ”।

https://pib.gov.in/PressReleasePage.aspx?PRID=1761105

 

ਮਹੱਤਵਪੂਰਨ ਟਵੀਟ

 

*********

ਏਐੱਸ


(Release ID: 1761302) Visitor Counter : 125


Read this release in: English , Hindi , Marathi , Manipuri