ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਉੱਤਰ-ਪੂਰਬੀ ਪਰਿਸ਼ਦ ਨੂੰ ਉੱਤਰ-ਪੂਰਬ ਖੇਤਰ ਦੇ ਵਿਕਾਸ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਨੂੰ ਕਿਹਾ
ਉੱਤਰ-ਪੂਰਬ ਖੇਤਰ ਪਿੱਛੇ ਰਿਹਾ ਤਾਂ ਭਾਰਤ ਪਿਛੜ ਜਾਵੇਗਾ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਉੱਤਰ-ਪੂਰਬੀ ਪਰਿਸ਼ਦ (ਐੱਨਈਸੀ) ਨੂੰ ਸਲਾਹ ਦਿੱਤੀ, ਸਮਾਜਿਕ-ਆਰਥਿਕ ਵਿਕਾਸ ਦੇ ਦਰਮਿਆਨ ਬਣ ਰਹੀ ਗਹਿਰੀ ਖਾਈ ਨੂੰ ਭਰਨ ‘ਤੇ ਧਿਆਨ ਦੇਣ
ਉਪ ਰਾਸ਼ਟਰਪਤੀ ਨੇ ਐੱਨਈਸੀ ਦੀ ਉਸ ਦੀਆਂ ਸ਼ਲਾਘਾਯੋਗ ਉਪਲਬਧੀਆਂ ਦੇ ਲਈ ਸਰਾਹਨਾ ਕੀਤੀ
ਉਪ ਰਾਸ਼ਟਰਪਤੀ ਨੇ ਉੱਤਰ-ਪੂਰਬੀ ਖੇਤਰ ਵਿੱਚ ਨਿਜੀ ਨਿਵੇਸ਼ ਨੂੰ ਹੁਲਾਰਾ ਦੇਣ ਦਾ ਸੁਝਾਅ ਦਿੱਤਾ
Posted On:
04 OCT 2021 6:40PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਉੱਤਰ-ਪੂਰਬੀ ਪਰਿਸ਼ਦ (ਐੱਨਈਸੀ) ਨੂੰ ਸਲਾਹ ਦਿੱਤੀ ਕਿ ਉੱਤਰ-ਪੂਰਬੀ ਖੇਤਰ ਨੂੰ ਤੇਜ਼ੀ ਨਾਲ ਵਿਕਾਸ ਦੇ ਪੁਨਰ-ਉਭਾਰ ਪੜਾਅ ਵਿੱਚ ਲਿਜਾਣ ਦੇ ਲਈ ਉਨ੍ਹਾਂ ਮਾਮਲਿਆਂ ਦਾ ਜਲਦੀ ਤੋਂ ਜਲਦੀ ਹੱਲ ਕਰੇ ਜੋ ਇਸ ਦੀ ਪ੍ਰਗਤੀ ਵਿੱਚ ਰੁਕਾਵਟ ਬਣ ਰਹੇ ਹਨ।
ਸ਼ਿਲੌਂਗ ਵਿੱਚ “ਉੱਤਰ-ਪੂਰਬ ਖੇਤਰ ਦੇ ਵਿਕਾਸ ਵਿੱਚ ਉੱਤਰ-ਪੂਰਬ ਪਰਿਸ਼ਦ ਦੀ ਬਦਲਦੀ ਭੂਮਿਕਾ” ‘ਤੇ ਇੱਕ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਗਰ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਅਸਮਾਨ ਪ੍ਰਗਤੀ ਹੋਈ ਤਾਂ ਭਾਰਤ ਦੀ ਪ੍ਰਗਤੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ, “ਅਗਰ ਉੱਤਰ-ਪੂਰਬ ਖੇਤਰ ਅੱਗੇ ਵਧਦਾ ਹੈ ਤਾਂ ਭਾਰਤ ਪ੍ਰਗਤੀ ਕਰੇਗਾ.... ਅਗਰ ਇਹ ਖੇਤਰ ਪਿਛੜ ਜਾਂਦਾ ਹੈ ਤਾਂ ਭਾਰਤ ਪਿਛੜ ਜਾਵੇਗਾ।”
ਉਨ੍ਹਾਂ ਨੇ ਉੱਤਰ-ਪੂਰਬ ਰਾਜਾਂ ਨੂੰ ਵਿਭਿੰਨ ਖੇਤਰਾਂ ਵਿੱਚ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਅਤੇ ਪਰਸਪਰ ਲਾਭ ਪ੍ਰਾਪਤ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਨਾਇਡੂ ਨੇ ਕਿਹਾ, “ਭਾਰਤ ਨੂੰ ਟੀਮ ਇੰਡੀਆ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ। ਕੇਂਦਰ, ਰਾਜ ਅਤੇ ਸਥਾਨਕ ਸੰਸਥਾਵਾਂ ਵਿਕਾਸ ਦੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰ ਰਹੇ ਹਨ।”
ਉੱਤਰ-ਪੂਰਬ ਪਰਿਸ਼ਦ ਦੀ ਉਸ ਦੀਆਂ ਸ਼ਲਾਘਾਯੋਗ ਉਪਲਬਧੀਆਂ ਦੇ ਲਈ ਸਰਾਹਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅਸੀਂ ਕੇਵਲ ਆਪਣੇ ਅਤੀਤ ਦੀਆਂ ਉਪਲਬਧੀਆਂ ‘ਤੇ ਸ਼ਾਂਤੀ ਨਾਲ ਨਹੀਂ ਬੈਠ ਸਕਦੇ ਹਾਂ। ਸਾਨੂੰ ਨਿਸ਼ਚਿਤ ਰੂਪ ਨਾਲ ਹਾਲੇ ਲੰਬੀ ਦੂਰੀ ਤੈਅ ਕਰਨੀ ਹੈ।” ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਦੇ ਦ੍ਰਿਸ਼ਟੀਕੋਣਾਂ ‘ਤੇ ਫਿਰ ਤੋਂ ਵਿਚਾਰ ਕਰਨ ਦਾ ਇਹ ਸਹੀ ਸਮਾਂ ਹੈ ਕਿਉਂਕਿ ਇਹ ਬਦਲਦੇ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ, ਜਿਨ੍ਹਾਂ ਨੂੰ ਉੱਤਰ-ਪੂਰਬ ਖੇਤਰ ਅਤੇ ਇਸ ਦੇ ਲੋਕਾਂ ਦੇ ਹਿਤ ਵਿੱਚ ਉਪਯੋਗ ਕਰਨ ਦੀ ਜ਼ਰੂਰਤ ਹੈ।
ਇਹ ਕਹਿੰਦੇ ਹੋਏ ਕਿ ਪ੍ਰਧਾਨ ਮੰਤਰੀ ਨਰੇਂਦਰ ਭਾਈ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਦਰਸ਼ਨ ਅਤੇ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਦੇ ਲਈ ਸਾਰੇ ਖੇਤਰਾਂ ਵਿੱਚ ਰਿਫਾਰਮ ਕੀਤਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਦਾ ਪ੍ਰਮੁੱਖ ਉਦੇਸ਼ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਜ਼ਿੰਦਗੀ ਨੂੰ ਅਸਾਨ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਬਿਨਾ ਦੇਰੀ ਦੇ ਭਾਵਨਾ ਦੇ ਨਾਲ ਕੰਮ ਕਰਨਾ ਆਦਰਸ਼ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਨੀਤੀ ਜਾਂ ਪ੍ਰੋਗਰਾਮ ਦੀ ਪਰਿਕਲਪਨਾ ਤੋਂ ਲੈ ਕੇ ਉਸ ਨੂੰ ਲਾਗੂਕਰਨ ਤੱਕ, ਲਕਸ਼ਾਂ ਨੂੰ ਸਮੇਂ ‘ਤੇ ਪੂਰਾ ਕਰਨ ਅਤੇ ਤੈਅ ਕੀਤੇ ਗਏ ਲੋਕਾਂ ਨੂੰ ਅਧਿਕਤਮ ਲਾਭ ਪਹੁੰਚਾਉਣ ਦੇ ਲਈ ਸਪਸ਼ਟ ਪ੍ਰਕਿਰਿਆਵਾਂ ਅਤੇ ਸਮਾਂ-ਸੀਮਾ ਤਿਆਰ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਸਵੱਛ ਭਾਰਤ ਮਿਸ਼ਨ ਅਤੇ ‘ਸਭ ਦੇ ਲਈ ਆਵਾਸ’ ਸਹਿਤ ਵਿਭਿੰਨ ਪਹਿਲਾਂ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉੱਤਰ-ਪੂਰਬ ਪਰਿਸ਼ਦ ਵੀ ਇਸ ਨਵੇਂ ਸੁਭਾਅ ਅਤੇ ਨੀਤੀਗਤ ਕੰਮ ਕਰਨ ਦੇ ਤਰੀਕੇ ਤੋਂ ਸਿੱਖ ਕੇ ਅੱਗੇ ਵਧੇਗੀ।
ਉਨ੍ਹਾਂ ਨੇ ਪ੍ਰੋਤਸਾਹਿਤ ਕਰਦੇ ਹੋਏ ਕਿਹਾ, “ਅਸੀਂ ਧੀਮੀ ਗਤੀ ਨਾਲ ਅੱਗੇ ਵਧਣ ਦਾ ਜੋਖਮ ਨਹੀਂ ਉਠਾ ਸਕਦੇ ਹਾਂ। ਅਸੀਂ ਖਰਾਬ ਗੁਣਵੱਤਾ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਹਾਂ। ਸਾਨੂੰ ਬਿਹਤਰੀਨ ਤੋਂ ਬਿਹਤਰ ਬਣਨ ਦੇ ਲਈ ਨਿਰੰਤਰ ਪ੍ਰਯਤਨ ਕਰਨਾ ਹੋਵੇਗਾ।”
ਇਸ ਸੰਦਰਭ ਵਿੱਚ, ਉਪ ਰਾਸ਼ਟਰਪਤੀ ਨੇ ਹਰੇਕ ਪ੍ਰੋਗਰਾਮ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਕਿਹਾ ਕਿ ਡਾਇਰੈਕਟ ਬੈਨੇਫਿਟ ਟਰਾਂਸਫਰ ਜਿਹੀਆਂ ਯੋਜਨਾਵਾਂ ਹਰੇਕ ਨਿਰਧਾਰਿਤ ਲਾਭਾਰਥੀ ਤੱਕ ਲਾਭ ਸੁਨਿਸ਼ਚਿਤ ਕਰਨ ਦੇ ਲਈ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।
ਜਿਵੇਂ ਕਿ ਦੇਸ਼ ਸੁਤੰਤਰਤਾ ਦੇ 75 ਵਰ੍ਹੇ ਮਨਾ ਰਿਹਾ ਹੈ ਅਤੇ ਅਗਲੇ 25 ਵਰ੍ਹਿਆਂ ਦੀ ਯੋਜਨਾ ਬਣਾ ਰਿਹਾ ਹੈ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਅਤ, ਕੁਸ਼ਲ ਅਤੇ ਸਮਾਵੇਸ਼ੀ ਆਤਮਨਿਰਭਰ ਭਾਰਤ ਬਣਾਉਣ ਦੇ ਲਈ ਬੇਹੱਦ ਗ਼ਰੀਬੀ ਨੂੰ ਖ਼ਤਮ ਕਰਨਾ, ਅਸਮਾਨਤਾਵਾਂ ਨੂੰ ਘੱਟ ਕਰਨਾ, ਪਿੰਡ-ਸ਼ਹਿਰ ਦੇ ਦਰਮਿਆਨ ਵਿਕਾਸ ਦੇ ਅੰਤਰ ਨੂੰ ਘੱਟ ਕਰਨਾ, ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਅਤੇ ਇੱਕ ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚਾ ਬਣਾਉਣਾ ਹੋਵੇਗਾ।
ਉਪ ਰਾਸ਼ਟਰਪਤੀ ਨੇ ਕਿਹਾ, “ਅਸੀਂ ਇੱਕ ਸੁੰਦਰ ਭਾਰਤ ਬਣਾਉਣਾ ਚਾਹੁੰਦੇ ਹਾਂ ਅਤੇ ਲਗਭਗ 45 ਮਿਲੀਅਨ ਦੀ ਆਬਾਦੀ ਵਾਲੇ ਵਾਇਬ੍ਰੈਂਟ ਉੱਤਰ-ਪੂਰਬ ਖੇਤਰ ਦੇ ਜੋ ਸੁਪਨੇ ਹਨ ਉਨ੍ਹਾਂ ਨੂੰ ਸਾਕਾਰ ਕਰਨਾ ਹੈ।” ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਪਰਿਸ਼ਦ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ, ਰਣਨੀਤੀ ਬਣਾਉਣ, ਯੋਜਨਾ ਬਣਾਉਣ, ਉਤਪ੍ਰੇਰਿਤ ਕਰਨ ਅਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਲਾਗੂਕਰਨ ਦਾ ਤਾਲਮੇਲ ਦੇ ਲਈ ਇੱਕ ਪ੍ਰਭਾਵੀ ਮਾਧਿਅਮ ਹੋ ਸਕਦਾ ਹੈ।”
ਪਰਿਸ਼ਦ ਦੇ ਨਿਰਮਾਣ ਨੂੰ ਉੱਤਰ-ਪੂਰਬ ਖੇਤਰ ਦੇ ਵਿਕਾਸ ਦੀ ਦਿਸ਼ਾ ਵਿੱਚ ਦ੍ਰਿਸ਼ਟੀਕੋਣ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਵਾਲਾ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਦੱਸਦੇ ਹੋਏ, ਉਨ੍ਹਾਂ ਨੇ ਇਸ ਦੀਆਂ ਕੁਝ ਉਪਲਬਧੀਆਂ ਨੂੰ ਦੱਸਿਆ, ਜਿਸ ਵਿੱਚ 11,000 ਕਿਲੋਮੀਟਰ ਤੋਂ ਅਧਿਕ ਸੜਕਾਂ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਹੀ 10,340 ਕਿਲੋਮੀਟਰ ਪਾਵਰ ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਲਾਈਨਾਂ ਅਤੇ ਪ੍ਰਤਿਸ਼ਠਿਤ ਸੰਸਥਾਨਾਂ ਦੀ ਸਥਾਪਨਾ ਜਿਹੇ ਕੰਮ ਵੀ ਹਨ।
ਪਿਛਲੇ ਛੇ-ਸੱਤ ਵਰ੍ਹਿਆਂ ਵਿੱਚ ਖੇਤਰ ਦੀ ਅਰਥਵਿਵਸਥਾ ਵਿੱਚ ਪ੍ਰਤੱਖ ਬਦਲਾਅ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰੇ ਰਾਜਾਂ ਦੇ ਪ੍ਰਤੀ ਵਿਅਕਤੀ ਸ਼ੁੱਧ ਘਰੇਲੂ ਉਤਪਾਦ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਹੁਣ ਜਦੋਂ ਆਰਥਿਕ ਅਤੇ ਮਾਨਵ ਵਿਕਾਸ ਪ੍ਰੋਫਾਈਲ ਵਿੱਚ ਸਮੁੱਚੀ ਪ੍ਰਗਤੀ ਹੋਈ ਹੈ, ਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਪਰਿਸ਼ਦ ਸਮਾਜਿਕ-ਆਰਥਿਕ ਵਿਕਾਸ ਦੇ ਸਬੰਧ ਵਿੱਚ ਆਈ ਖਾਈ ਨੂੰ ਭਰਨ ‘ਤੇ ਧਿਆਨ ਕੇਂਦ੍ਰਿਤ ਕਰੇ। ਵਿੱਤ ਵਰ੍ਹੇ 2021-22 ਦੇ ਲਈ ਨੀਤੀ ਆਯੋਗ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਉੱਤਰ-ਪੂਰਬੀ ਖੇਤਰ ਸਮਾਜਿਕ ਵਿਕਾਸ ਗੋਲਸ ਇੰਡੈਕਸ ਦੇ ਸਬੰਧ ਵਿੱਚ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ। ਇੰਡੈਕਸ ਪ੍ਰਗਤੀ ਦੀ ਨਿਗਰਾਨੀ ਅਤੇ ਜ਼ਰੂਰੀ ਬਦਲਾਅ ਦੀ ਪਹਿਚਾਣ ਕਰਨ ਦੇ ਲਈ ਇੱਕ ਪ੍ਰਭਾਵੀ ਉਪਕਰਣ ਹੈ। ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਨੂੰ ਡੇਟਾ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਵਰਤਮਾਨ ਅਤੇ ਉੱਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਆਪਣੀਆਂ ਯੋਜਨਾਵਾਂ ਨੂੰ ਫਿਰ ਤੋਂ ਤਿਆਰ ਕਰਨਾ ਚਾਹੀਦਾ ਹੈ।
ਇਸ ਗੱਲ ਨੂੰ ਕਾਇਮ ਰੱਖਦੇ ਹੋਏ ਕਿ ਲੰਬੇ ਸਮੇਂ ਤੋਂ ਖੇਤਰ ਦੇ ਲਈ ਵਿਨਾਸ਼ ਸਾਬਤ ਹੋਏ ਵਿਦਰੋਹ ਅਤੇ ਉਸ ਨਾਲ ਜੁੜੀ ਹਿੰਸਾ ਵਿੱਚ ਕਮੀ ਆ ਰਹੀ ਹੈ, ਉਨ੍ਹਾਂ ਨੇ ਦੁਹਰਾਇਆ ਕਿ ਉੱਤਰ-ਪੂਰਬੀ ਖੇਤਰ ਦੇ ਤੇਜ਼ੀ ਨਾਲ ਵਿਕਾਸ ਦੇ ਲਈ ਸ਼ਾਂਤੀ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, “ਕਿਸੇ ਵੀ ਸਮੱਸਿਆ ਦੇ ਸਮਾਧਾਨ ਦੇ ਲਈ ਗੱਲਬਾਤ ਹੀ ਇੱਕੋ- ਇੱਕ ਰਸਤਾ ਹੈ। ਅਸੀਂ ਇੱਕ ਦੇਸ਼ ਹਾਂ, ਕਿਸੇ ਵੀ ਮੁੱਦੇ ਨੂੰ ਸੁਲਝਾਉਣ ਦੇ ਲਈ ਰਾਜਾਂ ਨੂੰ ਲਗਾਤਾਰ ਗੱਲਬਾਤ ਕਰਨੀ ਚਾਹੀਦੀ ਹੈ।”
ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੇ ਯੁਵਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਆਪਣੇ ਪ੍ਰਤੀਰੂਪਾਂ ਦੀ ਤਰ੍ਹਾਂ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਣ ਦੇ ਇੱਛੁਕ ਹਨ। ਉਨ੍ਹਾਂ ਨੇ ਕਿਹਾ ਕਿ ਠੋਸ ਕਾਰਜਾਂ ਦੇ ਜ਼ਰੀਏ ਉਨ੍ਹਾਂ ਨੂੰ ਅਵਸਰ ਅਤੇ ਪ੍ਰੋਤਸਾਹਨ ਦਿੱਤੇ ਜਾਣੇ ਚਾਹੀਦੇ ਹਨ।
ਇਹ ਯਾਦ ਕਰਦੇ ਹੋਏ ਕਿ ਇਸ ਸਾਲ ਜਨਵਰੀ ਵਿੱਚ ਹੋਈ ਪਰਿਸ਼ਦ ਦੀ 69ਵੀਂ ਪੂਰਨ ਬੈਠਕ ਵਿੱਚ ਅੰਤਰ-ਰਾਜੀ ਸੀਮਾ ਵਿਵਾਦਾਂ ਨੂੰ ਹੱਲ ਕਰਨ ਅਤੇ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਦੋ ਪ੍ਰਮੁੱਖ ਮੁੱਦਿਆਂ ਦੀ ਪਹਿਚਾਣ ਕੀਤੀ ਗਈ ਸੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉੱਦਮਤਾ, ਵੈਂਚਰ ਫੰਡਸ, ਸਟਾਰਟ-ਅੱਪਸ ਅਤੇ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਿਤ ਕਰਕੇ ਨਿਜੀ ਨਿਵੇਸ਼ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ।
ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਰਾਜ ਭਵਨ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਇਸ ਦੇ ਬਾਅਦ ਮੇਘਾਲਿਆ ਰਾਜ ਦੇ ਵਿਭਿੰਨ ਖੇਤਰਾਂ ਵਿੱਚ ਉਪਲਬਧੀ ਹਾਸਲ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ।
ਸ਼੍ਰੀ ਕੋਨਰਾਡ ਸੰਗਮਾ, ਮੇਘਾਲਿਆ ਦੇ ਮੁੱਖ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ, ਮੰਤਰੀ, ਡੋਨਰ ਮੰਤਰਾਲਾ, ਸ਼੍ਰੀ ਬੀ. ਐੱਲ. ਵਰਮਾ, ਰਾਜ ਮੰਤਰੀ, ਡੋਨਰ ਮੰਤਰਾਲਾ, ਸ਼੍ਰੀ ਲੋਕ ਰੰਜਨ, ਡੋਨਰ ਮੰਤਰਾਲੇ ਦੇ ਸਕੱਤਰ, ਸ਼੍ਰੀ ਕੇ. ਮੂਸਾ ਚਲਈ, ਸਕੱਤਰ, ਉੱਤਰ-ਪੂਰਬੀ ਪਰਿਸ਼ਦ ਅਤੇ ਹੋਰ ਪਤਵੰਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।
*****
ਐੱਮਐੱਸ/ ਆਰਕੇ
(Release ID: 1761297)
Visitor Counter : 176