ਆਯੂਸ਼

ਗਿਲੋਏ ਉਪਯੋਗ ਲਈ ਸੁਰੱਖਿਅਤ ਹੈ: ਆਯੁਸ਼ ਮੰਤਰਾਲਾ

Posted On: 05 OCT 2021 3:34PM by PIB Chandigarh

ਆਯੁਸ਼ ਮੰਤਰਾਲਾ ਨੇ ਹਾਲ ਹੀ ਵਿੱਚ ਗੁਡੂਚੀ (ਟੀਨੋਸਪੋਰਾ ਕੋਰਡੀਫੋਲੀਆ) ਦੀ ਵਰਤੋਂ ਬਾਰੇ ਸੁਰੱਖਿਆ ਚਿੰਤਾਵਾਂ ਨੂੰ ਨੋਟਿਸ ਕੀਤਾ ਹੈ ਜੋ ਸੋਸ਼ਲ ਮੀਡੀਆ ਅਤੇ ਕੁਝ ਵਿਗਿਆਨਕ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਸਨ। 

ਇਹ ਐਡਵਾਇਜ਼ਰੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਜਾਰੀ ਕੀਤੀ ਜਾ ਰਹੀ ਹੈ ਕਿ ਗੁਡੁਚੀ (ਟੀਨੋਸਪੋਰਾ ਕੋਰਡੀਫੋਲੀਆ) ਉਪਯੋਗ ਲਈ ਸੁਰੱਖਿਅਤ ਹੈ ਪਰ ਟੀਨੋਸਪੋਰਾ ਕ੍ਰਿਸਪਾ ਵਰਗੇ ਕੁਝ ਇੱਕ ਸਮਾਨ ਦਿਖਣ ਵਾਲੇ ਪੌਦੇ ਨੁਕਸਾਨਦੇਹ ਹੋ ਸਕਦੇ ਹਨ। ਗੁਡੁਚੀ ਇੱਕ ਮਸ਼ਹੂਰ ਜੜੀ ਹੈਜੋ ਗਿਲੋਏ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਆਯੁਸ਼ ਪ੍ਰਣਾਲੀਆਂ ਵਿੱਚ ਲੰਮੇ ਸਮੇਂ ਤੋਂ ਉਪਚਾਰ ਵਿੱਚ ਉਪਯੋਗ ਕੀਤੀ ਜਾ ਰਹੀ ਹੈ। 

ਗੁਡੂਚੀ (ਟੀਨੋਸਪੋਰਾ ਕੋਰਡੀਫੋਲੀਆ) ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕਰਨ ਲਈ ਪੀਅਰ ਰਿਵਿ ਇੰਡੈਕਸਡ ਜਰਨਲਸ ਵਿੱਚ ਬਹੁਤ ਸਾਰੇ ਅਧਿਐਨ ਪ੍ਰਕਾਸ਼ਤ ਹੋਏ ਹਨ। ਇਸ ਦੀਆਂ ਹੈਪੇਟੋ-ਸੁਰੱਖਿਆ ਵਿਸ਼ੇਸ਼ਤਾਵਾਂ ਵੀ ਚੰਗੀ ਤਰ੍ਹਾਂ ਸਥਾਪਤ ਹਨ। ਗੁਡੂਚੀ ਇਸ ਦੇ ਬਹੁਤ ਜ਼ਿਆਦਾ ਉਪਚਾਰਕ ਉਪਯੋਗਾਂ ਲਈ ਜਾਣੀ ਜਾਂਦੀ ਹੈ ਅਤੇ ਅਭਿਆਸਾਂ ਨੂੰ ਵੱਖ -ਵੱਖ ਲਾਗੂ ਵਿਵਸਥਾਵਾਂ ਅਨੁਸਾਰ ਨਿਯਮਤ ਕੀਤਾ ਜਾਂਦਾ ਹੈ। 

ਇਹ ਵੇਖਿਆ ਗਿਆ ਹੈ ਕਿ ਟੀਨੋਸਪੋਰਾ ਦੀਆਂ ਵੱਖੋ ਵੱਖਰੀਆਂ ਕਿਸਮਾਂ ਉਪਲਬਧ ਹਨ ਅਤੇ ਸਿਰਫ ਟੀਨੋਸਪੋਰਾ ਕੋਰਡੀਫੋਲੀਆ ਦੀ ਵਰਤੋਂ ਉਪਚਾਰਾਂ ਵਿੱਚ ਕੀਤੀ ਜਾਣੀ ਚਾਹੀਦੀ ਹੈਜਦੋਂ ਕਿ ਟੀਨੋਸਪੋਰਾ ਕ੍ਰਿਸਪਾ ਵਰਗੀ ਦਿਖਣ ਵਾਲੀ ਕਿਸਮ ਪ੍ਰਤੀਕੂਲ ਪ੍ਰਭਾਵ ਜ਼ਾਹਿਰ ਕਰ ਸਕਦੀ ਹੈ। 

ਹੇਠਾਂ ਇਨ੍ਹਾਂ ਪੌਦਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ

Plant part

Tinospora cordifolia

Tinospora crispa

Stem

·        Green in colour

·        Not having small rounded projections

·        No milky secretion

·        Greenish grey in colour

·        Having small rounded projections

·        milky secretion

Leaves

·        heart shaped with

groovy notch at the base

·        heart shaped with no

groovy notch at the base

Petals

·        Six in number

·        Three in number

Drupes (Bunch of fruit)

·        Spherical or ball shaped

·        red in colour

·        Ellipsoid or rugby ball like shaped

·        Orange in colour

Photograph of the plant

   

 

ਇਸ ਲਈਇਹ ਦੁਹਰਾਇਆ ਜਾਂਦਾ ਹੈ ਕਿ ਗੁਡੁਚੀ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਆਯੁਰਵੈਦ ਦਵਾਈ ਹੈਹਾਲਾਂਕਿ ਇਸਦੀ ਵਰਤੋਂ ਯੋਗਰਜਿਸਟਰਡ ਆਯੁਸ਼ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 

ਆਯੁਸ਼ ਮੰਤਰਾਲੇ ਕੋਲ ਫਾਰਮਾਕੋਵਿਜੀਲੈਂਸ ਦੀ ਇੱਕ ਚੰਗੀ ਤਰ੍ਹਾਂ ਸਥਾਪਤ ਪ੍ਰਣਾਲੀ ਹੈ (ਆਯੁਸ਼ ਦਵਾਈ ਤੋਂ ਦਵਾਈਆਂ ਦੇ ਸ਼ੱਕੀ ਮਾੜੇ ਪ੍ਰਤੀਕਰਮਾਂ ਦੀ ਰਿਪੋਰਟਿੰਗ ਲਈ)ਜਿਸਦਾ ਨੈਟਵਰਕ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ। ਜੇ ਆਯੁਸ਼ ਦਵਾਈ ਲੈਣ ਤੋਂ ਬਾਅਦ ਕੋਈ ਸ਼ੱਕੀ ਪ੍ਰਤੀਕੂਲ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਾਣਕਾਰੀ ਆਯੁਸ਼ ਡਾਕਟਰ ਵੱਲੋਂ ਨੇੜਲੇ ਫਾਰਮਾਕੋਵਿਜੀਲੈਂਸ ਸੈਂਟਰ ਨੂੰ ਦਿੱਤੀ ਜਾ ਸਕਦੀ ਹੈ।  ਇਸ ਤੋਂ ਇਲਾਵਾ ਸਲਾਹ ਦਿੱਤੀ ਜਾਂਦੀ ਹੈ ਕਿ ਆਯੁਸ਼ ਦਵਾਈ ਅਤੇ ਇਲਾਜ ਸਿਰਫ ਇੱਕ ਰਜਿਸਟਰਡ ਆਯੁਸ਼ ਡਾਕਟਰ ਦੀ ਨਿਗਰਾਨੀ ਅਤੇ ਸਲਾਹ -ਮਸ਼ਵਰੇ ਦੇ ਅਧੀਨ ਲਓ। 

    ਆਯੁਸ਼ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਲਈ ਕਿਰਪਾ ਕਰਕੇ ਇੱਥੇ ਕਲਿਕ ਕਰੋ-

https://static.pib.gov.in/WriteReadData/specificdocs/documents/2021/oct/doc202110521.pdf

 

--------------------- 

 ਐਸ ਕੇ



(Release ID: 1761247) Visitor Counter : 176