ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆ ਦੇ ਸਿੱਖਿਆ ਤੇ ਯੁਵਾ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਉਠਾਇਆ

Posted On: 05 OCT 2021 5:29PM by PIB Chandigarh

ਕੇਂਦਰੀ ਸਿੱਖਿਆ ਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਸਟ੍ਰੇਲੀਆ ਦੇ ਸਿੱਖਿਆ ਅਤੇ ਯੁਵਾ ਮੰਤਰੀ ਸ਼੍ਰੀ ਐਲਨ ਟੱਜ ਨਾਲ ਇੱਕ ਵਰਚੂਅਲ ਮੀਟਿੰਗ ਕੀਤੀ  ਮੰਤਰੀ ਪ੍ਰਧਾਨ ਅਤੇ ਉਨ੍ਹਾਂ ਦੇ ਆਸਟ੍ਰੇਲਿਆਈ ਹਮਅਹੁਦਾ ਨੇ ਆਸਟ੍ਰੇਲੀਆ ਅਤੇ ਭਾਰਤ ਦੀ ਉੱਚ ਸਿੱਖਿਆ ਵਿੱਚ ਵਧ ਰਹੀ ਸਾਂਝ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟ ਕਰਦਿਆਂ ਦੋਹਾਂ ਦੇਸ਼ਾਂ ਵਿਚਾਲੇ ਵਿਦਿਆਰਥੀਆਂ ਦੀ ਆਵਾਜਾਈ , ਅਧਿਆਪਕ ਅਦਾਨ ਪ੍ਰਦਾਨ , ਅਪਲਾਈਡ ਖੋਜ ਅਤੇ ਹੋਰ ਆਪਸੀ ਤਰਜੀਹ ਦੇ ਖੇਤਰਾਂ ਤੇ ਜ਼ੋਰ ਦਿੱਤਾ 
 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਉਠਾਇਆ  ਆਸਟ੍ਰੇਲਿਆਈ ਮੰਤਰੀ ਨੇ ਭਾਰਤੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਿੱਚ ਵਾਪਸੀ ਨੂੰ ਸੁਖਾਲਾ ਬਣਾਉਣ ਲਈ ਆਸਟ੍ਰੇਲੀਆ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਸੰਖੇਪ ਵਿੱਚ ਦੱਸਿਆ  ਮੰਤਰੀ ਨੇ ਆਪਣੇ ਆਸਟ੍ਰੇਲਿਆਈ ਹਮਅਹੁਦਾ ਨਾਲ ਹਰੇਕ ਪੱਧਰ ਤੇ ਆਸਟ੍ਰੇਲੀਆ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਦੋਵਾਂ ਮੁਲਕਾਂ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ  ਸ਼੍ਰੀ ਪ੍ਰਧਾਨ ਨੇ ਫਿਰ ਪੁਸ਼ਟੀ ਕੀਤੀ ਕਿ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਭਵਿੱਖਤ ਲੋੜਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਅਮਲੀ ਜਾਮਾ ਪਹਿਨਾਉਣ ਅਤੇ ਭਾਰਤ ਨੂੰ ਇੱਕ ਵਿਸ਼ਵੀ ਗਿਆਨ ਹੱਬ ਬਣਾਉਣ ਵਿੱਚ ਸਾਧਨ ਹੋਵੇਗੀ  ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਅਤੇ ਕੌਸ਼ਲ ਦੇ ਖੇਤਰ ਵਿੱਚ ਭਾਰਤ ਆਸਟ੍ਰੇਲੀਆ ਵਿਚਾਲੇ ਹੋਰ ਸਹਿਯੋਗ ਦੀ ਮਹੱਤਵਪੂਰਨ ਸੰਭਾਵਨਾ ਹੈ 
 

*******************


ਐੱਮ ਜੇ ਪੀ ਐੱਸ /  ਕੇ



(Release ID: 1761244) Visitor Counter : 155