ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਗੁਆਰ ਗਮ ਅਤੇ ਚਿਟੋਸਨ (chitosan) ਦੀ ਵਰਤੋਂ ਨਾਲ ਬਣਾਏ ਗਏ, ਨਵੇਂ ਬਾਇਓਡੀਗ੍ਰੇਡੇਬਲ ਪੌਲੀਮਰ ਵਿੱਚ ਪੈਕਿੰਗ ਸਮਗਰੀ ਲਈ ਵਰਤੋਂ ਸਬੰਧੀ ਬਹੁਤ ਸੰਭਾਵਨਾਵਾਂ ਹਨ
प्रविष्टि तिथि:
05 OCT 2021 1:28PM by PIB Chandigarh
ਭਾਰਤੀ ਵਿਗਿਆਨਕਾਂ ਦੀ ਇੱਕ ਟੀਮ ਨੇ ਗਵਾਰ ਗਮ ਅਤੇ ਚਿਟੋਸਨ ਦੀ ਵਰਤੋਂ ਕਰਦੇ ਹੋਏ ਵਾਤਾਵਰਣ-ਅਨੁਕੂਲ, ਗੈਰ-ਜ਼ਹਿਰੀਲੇ, ਬਾਇਓਡੀਗ੍ਰੇਡੇਬਲ ਪੌਲੀਮਰ ਵਿਕਸਿਤ ਕੀਤੇ ਹਨ, ਇਹ ਦੋਵੇਂ ਗੁਆਰ ਬੀਨਜ਼ ਅਤੇ ਕੇਕੜੇ ਅਤੇ ਝੀਂਗਾ ਦੇ ਸ਼ੈੱਲਾਂ ਤੋਂ ਕੱਢੇ ਗਏ ਪੋਲੀਸੈਕਰਾਇਡਸ (polysaccharides) ਹਨ। ਪਾਣੀ ਦੀ ਉੱਚ ਸਥਿਰਤਾ, ਉੱਚ ਮਕੈਨੀਕਲ ਮਜ਼ਬੂਤੀ, ਅਤੇ ਕਠੋਰ ਵਾਤਾਵਰਣਕ ਸਥਿਤੀਆਂ ਲਈ ਸ਼ਾਨਦਾਰ ਪ੍ਰਤੀਰੋਧ ਵਾਲੀ ਨਿਰਮਿਤ ਗੁਆਰ ਗਮ-ਚਿਟੋਸਨ ਫਿਲਮ ਸੰਭਾਵਤ ਤੌਰ ‘ਤੇ ਪੈਕਿੰਗ ਐਪਲੀਕੇਸ਼ਨਾਂ ਵਿੱਚ ਵਰਤੀ ਜਾ ਸਕਦੀ ਹੈ।
ਪੋਲੀਸੈਕਰਾਇਡ-ਪੈਕਿੰਗ ਸਮਗਰੀ ਦੇ ਸੰਸਲੇਸ਼ਣ ਵਿੱਚ ਵਰਤੋਂ ਦੀ ਵਧੇਰੇ ਸੰਭਾਵਨਾ ਵਾਲੇ ਬਾਇਓਪੋਲੀਮਰਸ ਵਿੱਚੋਂ ਇੱਕ ਹੈ। ਹਾਲਾਂਕਿ, ਪੋਲੀਸੈਕਰਾਇਡਸ ਦੀਆਂ ਕੁਝ ਕਮੀਆਂ, ਜਿਵੇਂ ਕਿ ਘੱਟ ਮਕੈਨੀਕਲ ਵਿਸ਼ੇਸ਼ਤਾਵਾਂ, ਪਾਣੀ ਵਿੱਚ ਵਧੇਰੇ ਘੁਲਣਸ਼ੀਲਤਾ ਅਤੇ ਘੱਟ ਰੁਕਾਵਟ ਵਾਲੇ ਗੁਣਾਂ ਦੇ ਕਾਰਨ ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ।
ਪੋਲੀਸੈਕਰਾਇਡ ਦੀਆਂ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ, ਡਾ. ਦੇਵਸ਼ੀਸ਼ ਚੌਧਰੀ, ਐਸੋਸੀਏਟ ਪ੍ਰੋਫੈਸਰ, ਅਤੇ ਇੰਸਪਾਇਰ ਜੂਨੀਅਰ ਰਿਸਰਚ ਫੈਲੋ, ਸੱਜਾਦੁਰ ਰਹਿਮਾਨ ਨੇ ਸੋਲਿਊਸ਼ਨ ਕਾਸਟਿੰਗ ਵਿਧੀ (ਪੌਲੀਮਰ ਫਿਲਮ ਨਿਰਮਾਣ ਦੀ ਇੱਕ ਸਧਾਰਨ ਤਕਨੀਕ) ਦੀ ਮਦਦ ਨਾਲ ਕਿਸੇ ਵੀ ਪਲਾਸਟਿਕਾਈਜ਼ਰ ਦੀ ਵਰਤੋਂ ਕੀਤੇ ਬਗੈਰ ਇੱਕ ਗਵਾਰ ਗਮ-ਚਿਟੋਸਨ ਕੰਪੋਜ਼ਿਟ ਫਿਲਮ ਤਿਆਰ ਕੀਤੀ ਜੋ ਕਿ ਇੱਕ ਕਰਾਸ-ਲਿੰਕਡ ਪੋਲੀਸੈਕਰਾਇਡ ਹੈ। ਨਿਰਮਿਤ ਬਾਇਓਪੋਲੀਮਰ ਕੰਪੋਜ਼ਿਟ ਫਿਲਮ ਵਿੱਚ ਪਾਣੀ ਦੀ ਉੱਚ ਸਥਿਰਤਾ, ਉੱਚ ਮਕੈਨੀਕਲ ਮਜ਼ਬੂਤੀ ਅਤੇ ਕਠੋਰ ਵਾਤਾਵਰਣਕ ਸਥਿਤੀਆਂ ਦਾ ਸ਼ਾਨਦਾਰ ਪ੍ਰਤੀਰੋਧ ਸੀ। ਇਹ ਕੰਮ ਹਾਲ ਹੀ ਵਿੱਚ ਜਰਨਲ 'ਕਾਰਬੋਹਾਈਡਰੇਟ ਪੌਲੀਮਰ ਟੈਕਨੋਲੋਜੀਜ਼ ਐਂਡ ਐਪਲੀਕੇਸ਼ਨਜ਼' ਵਿੱਚ ਪ੍ਰਕਾਸ਼ਤ ਹੋਇਆ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਨਿਰਮਿਤ ਕਰਾਸਲਿੰਕਡ ਫਿਲਮ 240 ਘੰਟਿਆਂ ਬਾਅਦ ਵੀ ਪਾਣੀ ਵਿੱਚ ਨਹੀਂ ਘੁਲੀ। ਇਸ ਤੋਂ ਇਲਾਵਾ, ਕਰਾਸਲਿੰਕਡ ਗੁਆਰ ਗਮ-ਚਿਟੋਸਨ ਕੰਪੋਜ਼ਿਟ ਫਿਲਮ ਦੀ ਮਕੈਨੀਕਲ ਮਜ਼ਬੂਤੀ ਆਮ ਬਾਇਓਪੋਲੀਮਰ (ਬਾਇਓਪੋਲੀਮਰ ਨੂੰ ਮਾੜੀ ਤਾਕਤ ਰੱਖਣ ਲਈ ਜਾਣਿਆ ਜਾਂਦਾ ਹੈ) ਦੇ ਮੁਕਾਬਲੇ ਵਧੇਰੇ ਸੀ। ਕਰਾਸ-ਲਿੰਕਡ ਗਵਾਰ ਗਮ-ਚਿਟੋਸਨ ਕੰਪੋਜ਼ਿਟ ਫਿਲਮ 92.8 ਡਿਗਰੀ ਦੇ ਉੱਚ ਸੰਪਰਕ ਕੋਣ ਦੇ ਕਾਰਨ ਬਹੁਤ ਜ਼ਿਆਦਾ ਪਾਣੀ ਰੋਧਕ ਜਾਂ ਹਾਈਡ੍ਰੋਫੋਬਿਕ ਸੀ। ਸਿਰਫ ਚਿਟੋਸਨ ਤੋਂ ਬਣੀ ਫਿਲਮ ਦੀ ਤੁਲਨਾ ਵਿੱਚ ਇਸ ਵਿੱਚ ਪਾਣੀ ਦੀ ਭਾਫ਼ ਦੀ ਮੇਘਤਾ ਘੱਟ ਪਾਈ ਗਈ।
ਬਿਹਤਰ ਮਕੈਨੀਕਲ ਮਜ਼ਬੂਤੀ, ਪਾਣੀ ਤੋਂ ਬਚਾਉਣ ਵਾਲੀਆਂ ਵਿਸ਼ੇਸ਼ਤਾਵਾਂ, ਅਤੇ ਬਣਾਏ ਗਏ ਕਰੌਸ-ਲਿੰਕਡ ਗਵਾਰ-ਗਮ-ਚਿਟੋਸਨ ਦੀ ਕਠੋਰ ਵਾਤਾਵਰਣਕ ਸਥਿਤੀਆਂ ਦਾ ਪ੍ਰਤੀਰੋਧ ਪੈਕਜਿੰਗ ਐਪਲੀਕੇਸ਼ਨਾਂ ਵਿੱਚ ਇਸਦੀ ਵਰਤੋਂ ਹੋਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
ਪ੍ਰਕਾਸ਼ਨ ਲਿੰਕ: https://doi.org/10.1016/j.carpta.2021.100158.
ਵਧੇਰੇ ਜਾਣਕਾਰੀ ਲਈ, ਡਾ. ਦੇਵਸ਼ੀਸ਼ ਚੌਧਰੀ IASST (devasish@iasst.gov.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
*********
ਐੱਸਐੱਨਸੀ / ਆਰਆਰ
(रिलीज़ आईडी: 1761136)
आगंतुक पटल : 269