ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਵੀ.ਓ ਚਿਦੰਬਰਨਾਰ ਬੰਦਰਗਾਹ ਤੇ ਰੁੱਖ ਲਗਾਓ ਅਭਿਯਾਨ ਦਾ ਆਯੋਜਨ

Posted On: 02 OCT 2021 2:59PM by PIB Chandigarh

 

https://static.pib.gov.in/WriteReadData/userfiles/image/image001IVJU.jpg

 
 

ਵੀ.ਓ. ਚਿਦੰਬਰਨਾਰ ਬੰਦਰਗਾਹ ਤੁਤੀਕੋਰਿਨ ਨੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ‘ਤੇ ਅਤੇ ਦੇਸ਼ ਦੀ ਸੁਤੰਤਰਤਾ ਦੇ 75ਵੇਂ ਸਾਲ ਦੇ ਪੌਦੇ ਭਾਰਤ ਸਰਕਾਰ ਦੁਆਰਾ ਮਨਾਏ ਜਾ ਰਹੇ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਦੇ ਤਹਿਤ ਰੁੱਖ ਲਗਾਓ ਅਭਿਯਾਨ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ.ਓ.ਚਿਦੰਬਰਨਾਰ ਪੋਰਟ ਟਰੱਸਟ ਦੇ ਚੇਅਰਮੈਨ  ਸ਼੍ਰੀ ਟੀ.ਕੇ. ਰਾਮਚੰਦਰਨ ਦੇ ਦੁਆਰਾ ਵੀ.ਓ.ਪੋਰਟ ਸਕੂਲ ਪਰਿਸਰ ਵਿੱਚ ਪੌਦੇ ਲਗਾਉਣ ਦੇ ਨਾਲ ਹੋਈ। ਅਭਿਯਾਨ ਦੇ ਤਹਿਤ ਵਿਭਾਗ ਦੇ ਪ੍ਰਮੁੱਖਾਂ, ਪੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਪੋਰਟ ਦੇ ਸਕੂਲ ਅਧਿਆਪਕਾਂ ਦੁਆਰਾ 100 ਤੋਂ ਅਧਿਕ ਪੌਦੇ ਲਗਾਏ ਗਏ। ਇਸ ਪ੍ਰੋਗਰਾਮਾਂ ਦਾ ਆਯੋਜਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਅਤ ਦੂਰੀ ਬਣਾਏ ਰੱਖਣ ਅਤੇ ਮਾਸਕ ਪਹਿਣਨ ਜਿਹੇ ਸਾਰੇ ਬਚਾਅ ਉਪਾਆਂ ਦਾ ਪਾਲਨ ਕਰਦੇ ਹੋਏ ਕੀਤਾ ਗਿਆ ਸੀ।

 

https://static.pib.gov.in/WriteReadData/userfiles/image/image002NLZ3.jpg

 

ਵੀ.ਓ. ਚਿੰਦਰਬਰਨਾਰ ਬੰਦਰਗਾਹ ਨੇ ਪਹਿਲਾਂ ਹੀ 620 ਏਕੜ ਦੇ ਖੇਤਰ ਵਿੱਚ ਹਰਿਆਲੀ ਅਤੇ 7.6 ਏਕੜ ਦੇ ਇਲਾਕੇ ਵਿੱਚ ਬੰਦਰਗਾਹ ਦੇ ਵੱਖ-ਵੱਖ ਪ੍ਰਤਿਸ਼ਠਾਨਾਂ ਵਿੱਚ ਦ੍ਰਿਸ਼ ਹਰਿਤ ਖੇਤਰ ਵਿਕਸਿਤ ਕਰ ਲਿਆ ਹੈ। ਸ਼ਿਪਿੰਗ ਪੋਰਟ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲੇ ਦੇ ਮੈਰੀਟਾਈਮ ਇੰਡੀਆ ਵਿਜਨ-2030 ਦੀ ਪ੍ਰਤੀਬੱਧਤਾ ਦੇ ਰੂਪ ਵਿੱਚ ਇਸ ਬੰਦਰਗਾਹ ਨੇ ਕਾਰਬਨ ਨਿਕਾਸੀ ਨੂੰ ਘੱਟ ਕਰਨ  ਪ੍ਰਦੂ ਆਵਾਜ਼ ਵਿੱਚ ਕਮੀ ਲਿਆਉਣ ਅਤੇ ਵਾਯੂ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਬੰਦਰਗਾਹ ਖੇਤਰ ਵਿੱਚ ਲਗਭਗ 10,000 ਪੌਦੇ ਲਗਾਕੇ ਗ੍ਰੀਨਬੈਲਟ ਵਿਕਸਿਤ ਕਰਨ ਦਾ ਪ੍ਰਸਤਾਵ ਕੀਤਾ ਹੈ।

 

***************

 
ਐੱਮਜੇਪੀਐੱਸ/ਐੱਮਐੱਸ/ਜੇਕੇ


(Release ID: 1760925) Visitor Counter : 149


Read this release in: English , Urdu , Hindi , Tamil , Telugu