ਜਹਾਜ਼ਰਾਨੀ ਮੰਤਰਾਲਾ
ਭਵਿੱਖ ਵਿੱਚ ਜਹਾਜ਼ਰਾਨੀਸੈਕਟਰ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਜਾਣਗੀਆਂ: ਪੋਰਟਸ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਅਸੀਂ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਵਿਕਸਿਤ ਕਰਨ ਦਾ ਹਰ ਸੰਭਵ ਯਤਨ ਕਰ ਰਹੇ ਹਾਂ: ਪੋਰਟਸ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲ ਮਾਰਗ ਰਾਜਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ
ਪੋਰਟਸ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲ ਮਾਰਗ ਮੰਤਰੀ ਨੇ ਅੱਜ ਮੁੰਬਈ ਵਿੱਚ ਭਾਰਤੀ ਕਾਰਪੋਰੇਸ਼ਨ ਆਵ੍ ਇੰਡੀਆ ਦੇ ਡਾਇਮੰਡਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
प्रविष्टि तिथि:
03 OCT 2021 6:51PM by PIB Chandigarh
ਪੋਰਟਸ, ਸ਼ਿਪਿੰਗ ਅਤੇ ਜਲ ਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਮੁੰਬਈ ਵਿੱਚ ਕਿਹਾ ਕਿ ਭਵਿੱਖ ਵਿੱਚ ਜਹਾਜ਼ਰਾਨੀਸੈਕਟਰ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਜਾਣਗੀਆਂ । ਉਨ੍ਹਾਂਨੇ ਕਿਹਾ, “ਲੋਕਾਂ ਨੂੰ ਜਲ ਮਾਰਗ ਵਿਵਸਥਾ ਦੀਆਂ ਸੰਭਾਵਨਾਵਾਂ,ਸਮਰੱਥਾ ਅਤੇ ਸ਼ਕਤੀ ਬਾਰੇ ਪਤਾ ਹੋਣਾ ਚਾਹੀਦਾ ਹੈ।ਟੈਕਨੋਲੋਜੀ ਦੀ ਮਦਦ ਨਾਲ ਇਸਦਾ ਬਿਹਤਰੀਨਉਪਯੋਗ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਆਪਣੇ ਕੁਦਰਤੀ ਸੰਸਧਾਨਾਂ ਦਾ ਇਸਤੇਮਾਲ ਕਰਕੇ ਅੱਗੇ ਵਧਣਾਚਾਹੀਦਾ ਹੈ।” ਸ਼੍ਰੀ ਸੋਨੋਵਾਲ ਕਾਰਪੋਰੇਸ਼ਨ ਆਵ੍ ਇੰਡੀਆ(ਐੱਸਸੀਆਈ) ਦੇ ਡਾਇਮੰਡਜੁਬਲੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।ਪੋਰਟਸ, ਸ਼ਿਪਿੰਗ ਅਤੇ ਜਲ ਮਾਰਗ ਰਾਜਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਵੀ ਉਨ੍ਹਾਂ ਦੇ ਨਾਲ ਸਨ।
ਸ਼੍ਰੀ ਸੋਨੋਵਾਲ ਅਤੇ ਸ਼੍ਰੀ ਠਾਕੁਰ ਨੇ ਵਰਚੁਅਲੀਮੱਧ-ਪੂਰਵ ਦੇਸ਼ਾਂ ਦੇ ਨਾਲ ਨਿਰਯਾਤ-ਆਯਾਤ ਕਾਰੋਬਾਰ ਲਈ ਐੱਮਵੀ ਐੱਸਸੀਆਈ ਚੇਨਈ ਨੂੰ ਝੰਡੀ ਦਿਖਾ ਕੇ ਕਾਂਡਲਾ ਬੰਦਰਗਾਹ ਤੋਂ ਰਵਾਨਾ ਕੀਤਾ। ਇਹ ਜਹਾਜ਼ ਕਾਂਡਲਾ ਤੋਂ ਨਿਕਲਕੇ ਕੌਚੀ ਅਤੇ ਤੂਤੀਕੋਰਿਨ ਜਾਵੇਗਾ। ਉੱਥੇ ਨਿਰਯਾਤ ਕੀਤਾ ਜਾਣ ਵਾਲਾ ਮਾਲ ਲੱਦ ਕੇ ਮੱਧ-ਪੂਰਵ ਲਈ ਨਿਕਲ ਪਵੇਗਾ ।

ਇਸ ਮੌਕੇ ਉੱਤੇ, ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਦੇ ਕਈਭਾਗਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਹਾਜ਼ਰਾਨੀਸੈਕਟਰ ਵਿੱਚ ਮੌਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ । ਉਨ੍ਹਾਂਨੂੰ ਪਤਾ ਹੋਣਾ ਚਾਹੀਦਾ ਹੈ ਦੀ ਕਿਵੇਂ ਜਹਾਜ਼ਰਾਨੀ ਸੰਸਾਧਨਾਂ ਨੂੰ ਦੇਸ਼ ਅਤੇ ਮਾਨਵਜਾਤੀ ਦੇ ਵਿਕਾਸ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ।
ਸ਼੍ਰੀ ਸੋਨੋਵਾਲ ਨੇ ਪ੍ਰਧਾਨਮੰਤਰੀ ਦੇ ਵਿਜ਼ਨ ‘ਟ੍ਰਾਂਸਪੋਰਟ ਰਾਹੀਂ ਪਰਿਵਰਤਨ’ ਨੂੰ ਪੂਰਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਐੱਸਸੀਆਈ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਨੇ ਕਿਹਾ, “ਐੱਸਸੀਆਈ ਨੂੰ ਭਵਿੱਖ ਵਿੱਚ ਆਪਣੀ ਹੋਰ ਸਮਰੱਥਾ ਦਿਖਾਉਣੀ ਹੋਵੇਗੀ। ” ਉਨ੍ਹਾਂ ਨੇ ਕਿਹਾ ਕਿ ਐੱਸਸੀਆਈ ਨੇ ਪਿਛਲੇ 60 ਸਾਲਾਂ ਦੇ ਦੌਰਾਨ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਸ਼੍ਰੀ ਸੋਨੋਵਾਲ ਨੇ ਬਿਨਾ ਬਾਹਰੀ ਮਦਦ ਦੇ ਸੰਸਥਾ ਦੇ ਲੋਕਾਂ ਦੇ ਸਹਿਯੋਗ ਦੁਆਰਾ ਹੀ ਡਾਇਮੰਡਜੁਬਲੀਪ੍ਰੋਗਰਾਮ ਦਾ ਆਯੋਜਨਕਰਨ ਲਈ ਵੀ ਐੱਸਸੀਆਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੰਸਥਾ ਨੇ ਆਤਮ ਨਿਰਭਰਤਾ ਦਾ ਪ੍ਰਦਰਸ਼ਨ ਕਰਕੇ ਆਤਮਨਿਰਭਰ ਭਾਰਤ ਦੀ ਭਾਵਨਾ ਦਾ ਪਰਿਚੈ ਦਿੱਤਾ ਹੈ ।
ਸ਼੍ਰੀ ਸੋਨੋਵਾਲ ਨੇ ਐੱਸਸੀਆਈ ਦੇ ਐੱਮਟੀ ਸਵਰਣ ਕ੍ਰਿਸ਼ਣ ਦੇ ਚਾਲਕ-ਦਲ ਦੀਆਂ ਸਾਰੀਆਂਮਹਿਲਾ ਮੈਬਰਾਂ ਦਾ ਸੁਆਗਤ ਕੀਤਾ। ਇਸ ਟੈਂਕਰ ਨੂੰ ਛੇ ਮਾਰਚ, 2021 ਨੂੰ ਜਵਾਹਰਲਾਲ ਨਹਿਰੂ ਪੋਰਟ ਨਿਆਸ ਦੇ ਤਰਲ ਪਦਾਰਥ (ਤਰਲ ਗੈਸ,ਪੈਟ੍ਰੋਲੀਅਮ,ਕੱਚਾ ਤੇਲ ਆਦਿ) ਵਾਲਾ ਮਾਲ ਚੜ੍ਹਾਉਣ ਵਾਲੀ ਜੈਟੀ ਨਾਲ ਰਵਾਨਾ ਕੀਤਾ ਗਿਆ ਸੀ,ਅਤੇ ਮਹਿਲਾ ਚਾਲਕ-ਦਲ ਨੇ ਇਤਿਹਾਸ ਰਚ ਦਿੱਤਾ ਸੀ। ਇਨ੍ਹਾਂ ਜਾਂਬਾਜ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਸੋਨੋਵਾਲ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇੱਕ ਮਹਾਨ ਉਦਾਹਰਣ ਸਥਾਪਿਤ ਕਰ ਦਿੱਤੀ ਹੈ, ਜਿਸਦੇ ਨਾਲ ਆਕਰਸ਼ਿਤ ਹੋਕੇ ਭਵਿੱਖ ਵਿੱਚ ਮਹਿਲਾਵਾਂ ਇਸ ਖੇਤਰ ਵਿੱਚ ਆਉਣਗੇ।” ਇਹ ਸਮੁੰਦਰੀ ਅਭਿਆਨ ਦੁਨੀਆ ਦੇ ਸ਼ਿਪਿੰਗ ਸੈਕਟਰ ਲਈ ਇਤਿਹਾਸਿਕ ਸੀ। ਸ਼੍ਰੀ ਸੋਨੋਵਾਲ ਨੇ ਮਹਿਲਾ ਜ਼ਹਾਜੀਆਂ ਦੇ ਸਾਹਸ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂਨੂੰ ਭਾਰਤ ਦੀ ਨਾਰੀ-ਸ਼ਕਤੀ ਦਾ ਪ੍ਰਤੀਕ ਦੱਸਿਆ , ਜਿਨ੍ਹੇ ਮੇਲ ਡੋਮੀਨੇਟ ਵਾਲੇ ਇਸ ਉਦਯੋਗ ਵਿੱਚ ਕਦਮ ਰੱਖ ਦਿੱਤਾ ਹੈ ।


ਪੋਰਟਸ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲ ਮਾਰਗ ਰਾਜ ਮੰਤਰੀ ਸ਼੍ਰੀ ਠਾਕੁਰ ਨੇ ਕਿਹਾ, “ਅਸੀਂ ਭਾਰਤ ਦੇ ਸਾਰੇ ਪ੍ਰਮੁੱਖ ਬੰਦਰਗਾਹਾਂ ਨੂੰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਵਿਕਸਿਤ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।”
ਸ਼੍ਰੀ ਸੋਨੋਵਾਲ ਨੇ ਵਰਚੁਅਲੀਪਿਛਲੇ ਸੱਠ ਸਾਲਾਂ ਦੇ ਦੌਰਾਨ ਐੱਸਸੀਆਈਕਰਮਠ ਯਾਤਰਾ ਨੂੰ ਦਰਸਾਉਣ ਵਾਲੇ ਇੱਕ ਕੌਫ਼ੀ-ਟੇਬਲ ਬੁੱਕ ਵੀ ਲਾਂਚ ਕੀਤੀ । ਕੌਫ਼ੀ - ਬੁੱਕ ਟੇਬਲ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।
ਪ੍ਰੋਗਰਾਮਦੇ ਆਯੋਜਨਦੇ ਕ੍ਰਮ ਵਿੱਚ ਸ਼੍ਰੀ ਸੋਨੋਵਾਲ ਨੇ ਐੱਸਸੀਆਈ ਪਰਿਸਰ ਵਿੱਚ ਤੁਲਸੀ ਦਾ ਪੌਦਾ ਵੀ ਲਗਾਇਆ ਅਤੇ ਐੱਸਸੀਆਈ ਪਰਿਵਾਰ ਦੇ ਮੈਂਬਰਾਂ ਦੁਆਰਾ ਪੇਸ਼ ਸੱਭਿਆਚਾਰਕ ਅਤੇ ਰੰਗਾਰੰਗ ਸਮਾਰੋਹ ਵੀ ਵੇਖਿਆ ।

ਇਸ ਮੌਕੇ ਉੱਤੇ ਲੋਕਸਭਾ ਸਾਂਸਦ ਸ਼੍ਰੀ ਮਨੋਜ ਕੋਟਕ,ਸ਼ਿਪਿੰਗ ਸਕੱਤਰ ਡਾ. ਸੰਜੀਵ ਰੰਜਨ,ਮੁੰਬਈ ਪੋਰਟ ਟਰੱਸਟ ਦੇ ਚੇਅਰਮੈਨ ਸ਼੍ਰੀ ਰਾਜੀਵ ਜਲੋਟਾ ਅਤੇ ਐੱਸਸੀਆਈ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਐੱਚਕੇ ਜੋਸ਼ੀ ਸਹਿਤ ਹੋਰ ਮਾਹਿਰ ਮੌਜੂਦ ਸਨ ।
ਐੱਸਸੀਆਈ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਐੱਚਕੇ ਜੋਸ਼ੀ ਨੇ ਕਿਹਾ, “ਐੱਸਸੀਆਈ ਦੇ ਅਭਿਨਵ ਤੌਰ – ਤਰੀਕਿਆਂ ਅਤੇ ਵਿੱਤੀ ਸੂਝ-ਬੂਝ ਨੇ ਇਸ ਸੰਗਠਨ ਵਿੱਚ ਬਹੁਤ ਯੋਗਦਾਨ ਦਿੱਤਾ ਹੈ।”
ਸਮਾਰੋਹ ਦੇ ਦੌਰਾਨ ਸੱਭਿਆਚਾਰਪ੍ਰੋਗਰਾਮ ਵੀ ਪੇਸ਼ ਕੀਤਾ ਗਿਆ,ਜਿਸ ਵਿੱਚ ਪਿਛਲੇ ਸੱਠ ਸਾਲਾਂ ਦੇ ਦੌਰਾਨ ਸੰਗਠਨ ਦੀਆਂ ਉਪਲੱਬਧੀਆਂ ਨੂੰ ਪ੍ਰਗਟ ਕੀਤਾ ਗਿਆ ਸੀ ।
ਆਯੋਜਨ ਵਿੱਚ ਮੰਤਰਾਲੇਅਤੇ ਕਾਰਪੋਰੇਸ਼ਨ ਆਵ੍ ਇੰਡੀਆ ਦੇ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ ।
ਐੱਸਸੀਆਈ ਦੇ ਵਿਸ਼ੇ ਵਿੱਚ :
ਕਾਰਪੋਰੇਸ਼ਨ ਆਵ੍ ਇੰਡੀਆ (ਐੱਸਸੀਆਈ) ਦੀ ਸਥਾਪਨਾ ਦੋ ਅਕਤੂਬਰ, 1961 ਨੂੰ ਕੀਤੀ ਗਈ ਸੀ। ਇਸਦੀ ਸਥਾਪਨਾ ਈਸਟਰਨ ਸ਼ਿਪਿੰਗ ਕਾਰਪੋਰੇਸ਼ਨ ਅਤੇ ਵੇਸਟਰਨ ਸ਼ਿਪਿੰਗ ਕਾਰਪੋਰੇਸ਼ਨ ਨੂੰ ਮਿਲਾਕੇ ਕੀਤੀ ਗਈ ਸੀ। ਭਾਰਤ ਸਰਕਾਰ ਨੇ ਇੱਕ ਅਗਸਤ, 2008 ਨੂੰ ਐੱਸਸੀਆਈ ਨੂੰ “ਨਵਰਤਨ” ਦਾ ਦਰਜਾ ਦਿੱਤਾ ਸੀ। ਇਸ ਦੌਰਾਨ ਉਸਨੂੰ ਖੁਦਮੁਖਤਿਆਰੀ ਪ੍ਰਦਾਨ ਕੀਤੀ ਗਈ ਅਤੇ ਪੂੰਜੀ ਖ਼ਰਚ, ਸੰਯੁਕਤ ਉਪਕ੍ਰਮਾਂ ਦੀ ਰਚਨਾ, ਰਲੇਵਾਂ ਆਦਿ ਕਰਨ ਦੀਆਂ ਸ਼ਕਤੀਆਂ ਕੰਪਨੀ ਨੂੰ ਟ੍ਰਾਂਸਫਰ ਕਰ ਦਿੱਤੀਆਂ ਸਨ। ਐੱਸਸੀਆਈ ਦਾ ਵਿਸਤ੍ਰਿਤ ਪਰਿਚੈ ਇੱਥੇ ਵੇਖਿਆ ਜਾ ਸਕਦਾ ਹੈ।
ਸਮਾਰੋਹ ਨੂੰ ਇੱਥੇ ਦੇਖਿਆ ਜਾ ਸਕਦਾ ਹੈ: https://youtu.be/BD4Vbw_RHlw
*********
ਡੀਜੇਐੱਮ/ਡੀਐੱਲ/ਸ੍ਰੀਯੰਕਾ/ ਪੀਕੇ
(रिलीज़ आईडी: 1760923)
आगंतुक पटल : 222