ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਉੱਚ-ਕਾਰਗੁਜ਼ਾਰੀ ਵਾਲੀ ਥਰਮੋ-ਇਲੈਕਟ੍ਰਿਕ ਸਮਗਰੀ ਬਣਾਉਣ ਲਈ ਨਵੀਨਤਾਕਾਰੀ ਰਣਨੀਤੀਆਂ ਵਿਕਸਿਤ ਕਰ ਰਹੇ ਜੇਐੱਨਸੀਏਐੱਸਆਰ ਵਿਗਿਆਨਕ ਨੇ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਜਿਤਿਆ

Posted On: 04 OCT 2021 3:26PM by PIB Chandigarh

 ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਪ੍ਰੋਫੈਸਰ ਕਨਿਸ਼ਕ ਬਿਸਵਾਸ ਨੂੰ ਠੋਸ-ਅਵਸਥਾ ਅਕਾਰਬਨਿਕ (inorganic) ਰਸਾਇਣ ਅਤੇ ਥਰਮੋਇਲੈਕਟ੍ਰਿਕ ਊਰਜਾ ਪਰਿਵਰਤਨ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਖੋਜਾਂ ਲਈ ਰਸਾਇਣ ਵਿਗਿਆਨ ਵਿੱਚ ਵਿਗਿਆਨ ਅਤੇ ਤਕਨਾਲੋਜੀ (2021) ਲਈ ਵੱਕਾਰੀ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਖੋਜ ਵਿੱਚ ਲੈੱਡ (ਪੀਬੀ) ਮੁਕਤ ਉੱਚ-ਕਾਰਗੁਜ਼ਾਰੀ ਵਾਲੀ ਥਰਮੋਇਲੈਕਟ੍ਰਿਕ ਸਮਗਰੀ ਵਿਕਸਿਤ ਕਰਨ ਲਈ ਅਕਾਰਬਨਿਕ ਠੋਸ ਪਦਾਰਥਾਂ ਦੀ ਬਣਤਰ ਅਤੇ ਗੁਣਾਂ ਦੇ ਵਿਚਕਾਰ ਸਬੰਧਾਂ ਦੀ ਬੁਨਿਆਦੀ ਸਮਝ ਸ਼ਾਮਲ ਹੈ, ਜੋ ਵਿਅਰਥ ਗਰਮੀ ਨੂੰ ਊਰਜਾ ਵਿੱਚ ਪ੍ਰਭਾਵੀ ਢੰਗ ਨਾਲ ਬਦਲ ਸਕਦੀ ਹੈ ਅਤੇ ਲਾਗਤ-ਪ੍ਰਭਾਵੀ ਤਕਨਾਲੋਜੀਆਂ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ।

 ਬੁਨਿਆਦੀ ਅਤੇ ਸੂਝਵਾਨ ਰਸਾਇਣਕ ਸਿਧਾਂਤਾਂ ਦੀ ਵਰਤੋਂ ਕਰਦਿਆਂ, ਕਨਿਸ਼ਕ ਬਿਸਵਾਸ ਨੇ ਪ੍ਰਮਾਣੂ ਕ੍ਰਮ ਦੇ ਨਿਯੰਤਰਣ ਅਤੇ ਇੱਕ ਕ੍ਰਿਸਟਲਾਈਨ ਅਕਾਰਬਨਿਕ ਠੋਸ ਵਿੱਚ ਇਲੈਕਟ੍ਰੌਨਿਕ ਅਵਸਥਾ ਦੀ ਨਿਰਲੇਪਤਾ ਦੁਆਰਾ ਇੱਕ ਬੇਮਿਸਾਲ ਥਰਮੋਇਲੈਕਟ੍ਰਿਕ ਕਾਰਗੁਜ਼ਾਰੀ ਪ੍ਰਾਪਤ ਕੀਤੀ ਹੈ, ਇਸਦੇ ਇਲੈਕਟ੍ਰੌਨਿਕ ਆਵਾਜਾਈ ਵਿੱਚ ਵਾਧਾ ਕੀਤਾ ਹੈ ਅਤੇ ਥਰਮਲ ਚਾਲਕਤਾ ਨੂੰ ਘਟਾ ਦਿੱਤਾ ਹੈ, ਜੋ ਇਸ ਸਾਲ ਸਾਇੰਸ ਜਰਨਲ ਵਿੱਚ ਪ੍ਰਕਾਸ਼ਤ ਹੋਇਆ ਸੀ।

 ਥਰਮੋਇਲੈਕਟ੍ਰਿਕ ਵਿਸ਼ੇਸ਼ਤਾਵਾਂ ਨੂੰ ਰਸਾਇਣਕ ਬੰਧਨ ਲੜੀ, ਫੇਰੋਇਲੈਕਟ੍ਰਿਕ ਅਸਥਿਰਤਾ, ਅਤੇ ਮੈਟਲ ਚੈਲਕੋਜੀਨਾਇਡਸ ਨਾਮਕ ਰਸਾਇਣਕ ਮਿਸ਼ਰਣਾਂ ਦੀ ਇੱਕ ਸ਼੍ਰੇਣੀ ਵਿੱਚ ਪਰਮਾਣੂਆਂ ਦੇ ਨਾਲ ਤਾਲਮੇਲ ਕਰਨ ਦੀਆਂ ਉਨ੍ਹਾਂ ਦੀਆਂ ਨਵੀਨਤਾਕਾਰੀ ਰਣਨੀਤੀਆਂ ਨੇ ਨਵੇਂ ਨਮੂਨੇ ਪੇਸ਼ ਕਰਨ ਵਾਲੀ ਅਕਾਰਬਨਿਕ ਠੋਸ-ਅਵਸਥਾ ਰਸਾਇਣ ਵਿਗਿਆਨ ਦੀਆਂ ਹੱਦਾਂ ਨੂੰ ਅੱਗੇ ਵਧਾ ਦਿੱਤਾ ਹੈ। ਸਾਰੀ ਉਪਯੋਗ ਕੀਤੀ ਊਰਜਾ ਦਾ ਤਕਰੀਬਨ 65% ਬੇਲੋੜੀ ਗਰਮੀ ਦੇ ਰੂਪ ਵਿੱਚ ਅਲੋਪ ਹੋ ਜਾਂਦਾ ਹੈ। ਅਕਾਰਬਨਿਕ ਠੋਸ ਹਾਸਲ ਹੋਣਾ ਇੱਕ ਸੁਪਨੇ ਵਰਗਾ ਹੈ ਜੋ ਵਿਅਰਥ ਗਰਮੀ ਤੋਂ ਬਿਜਲੀ ਨੂੰ ਦਕਸ਼ਤਾ ਨਾਲ ਮੁੜ ਪ੍ਰਾਪਤ ਕਰਦਾ ਹੈ, ਜਿਸਨੂੰ ਫਿਰ ਸਾਡੇ ਇਲੈਕਟ੍ਰੌਨਿਕ ਯੰਤਰਾਂ, ਘਰੇਲੂ ਉਪਕਰਣਾਂ, ਵਾਹਨਾਂ ਅਤੇ ਛੋਟੇ ਉਦਯੋਗਿਕ ਉਪਕਰਣਾਂ ਨੂੰ ਬਿਜਲੀ ਦੇਣ ਲਈ ਦੁਬਾਰਾ ਵਰਤਿਆ ਜਾ ਸਕਦਾ ਹੈ। ਕਨਿਸ਼ਕ ਬਿਸਵਾਸ ਦੁਆਰਾ ਖੋਜੀ ਗਈ ਥਰਮੋਇਲੈਕਟ੍ਰਿਕ ਸਮਗਰੀ ਸਿੱਧੇ ਅਤੇ ਵਿਪਰੀਤ (reversibly) ਢੰਗ ਨਾਲ, ਵਿਅਰਥ ਗਰਮੀ ਨੂੰ ਬਿਜਲੀ ਵਿੱਚ ਬਦਲ ਸਕਦੀ ਹੈ, ਅਤੇ ਇਹ ਭਵਿੱਖ ਦੇ ਊਰਜਾ ਪ੍ਰਬੰਧਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਇਸ ਤੋਂ ਇਲਾਵਾ, ਥਰਮੋਇਲੈਕਟ੍ਰਿਕ ਊਰਜਾ ਪਰਿਵਰਤਨ ਕਿਸੇ ਵੀ ਖਤਰਨਾਕ ਗੈਸ ਜਿਵੇਂ ਕਾਰਬਨ ਮੋਨੋਆਕਸਾਈਡ(CO) ਜਾਂ ਕਾਰਬਨ ਡਾਈਆਕਸਾਈਡ (CO2) ਦਾ ਨਿਕਾਸ ਨਹੀਂ ਕਰਦਾ। ਇਸ ਤਰ੍ਹਾਂ, ਪ੍ਰੋ. ਬਿਸਵਾਸ ਦੀ ਪ੍ਰਯੋਗਸ਼ਾਲਾ ਵਿੱਚ ਬਣੀ ਉੱਚ-ਕਾਰਗੁਜ਼ਾਰੀ ਵਾਲੀ ਥਰਮੋਇਲੈਕਟ੍ਰਿਕ ਸਮਗਰੀ, ਥਰਮਲ, ਸਟੀਲ, ਰਸਾਇਣਕ ਅਤੇ ਨਿਊਕਲੀਅਰ ਵਰਗੇ ਪਾਵਰ ਪਲਾਂਟਾਂ;  ਆਟੋਮੋਬਾਈਲਜ਼, ਪੁਲਾੜ ਮਿਸ਼ਨ ਤੋਂ ਲੈ ਕੇ ਗ੍ਰਾਮੀਣ ਭਾਰਤ ਵਿੱਚ ਚੂਲੇ ਤੱਕ ਲਈ ਵਿਅਰਥ ਗਰਮੀ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਵਿੱਚ ਲਾਭਦਾਇਕ ਹੋਵੇਗੀ। 

 ਕਨਿਸ਼ਕ ਕੋਲਕਾਤਾ ਦੇ ਨਜ਼ਦੀਕ ਇੱਕ ਛੋਟੇ ਜਿਹੇ ਕਸਬੇ ਹਬਰਾ ਦਾ ਰਹਿਣ ਵਾਲਾ ਹੈ ਅਤੇ ਉਸਨੇ ਵਿਗਿਆਨ ਪ੍ਰਤੀ ਆਪਣਾ ਪਿਆਰ ਛੋਟੀ ਉਮਰ ਵਿੱਚ ਹੀ ਵਿਕਸਿਤ ਕਰ ਲਿਆ। ਜਾਦਵਪੁਰ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿੱਚ ਆਨਰਜ਼ ਦੇ ਨਾਲ, ਉਸਨੇ ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ (ਆਈਆਈਐੱਸਸੀ) ਬੰਗਲੌਰ ਤੋਂ ਐੱਮਐੱਸਅਤੇ ਪੀਐੱਚਡੀ ਦੀ ਪੜ੍ਹਾਈ ਕੀਤੀ। ਨਾਰਥਵੈਸਟਰਨ (Northwestern) ਯੂਨੀਵਰਸਿਟੀ, ਸ਼ਿਕਾਗੋ ਤੋਂ ਆਪਣੀ ਪੋਸਟ-ਡਾਕਟੋਰਲ ਖੋਜ ਦੇ ਦੌਰਾਨ, ਉਸਨੇ ਥਰਮੋਇਲੈਕਟ੍ਰਿਕ ਵਿੱਚ ਆਪਣੇ ਫੋਕਸ ਦੇ ਖੇਤਰ ਨੂੰ ਵਿਕਸਿਤ ਕੀਤਾ। ਕਨਿਸ਼ਕ ਬਿਸਵਾਸ ਦੇ ਨਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਹਨ। ਉਨ੍ਹਾਂ ਜੇਐੱਨਸੀਏਐੱਸਆਰ ਤੋਂ ਆਪਣੇ ਸੁਤੰਤਰ ਕਰੀਅਰ ਵਿੱਚ ਠੋਸ-ਅਵਸਥਾ ਅਕਾਰਬਨਿਕ ਰਸਾਇਣ ਵਿਗਿਆਨ ਅਤੇ ਥਰਮੋ-ਇਲੈਕਟ੍ਰਿਕਸ ਊਰਜਾ ਪਰਿਵਰਤਨ 'ਤੇ ਜਰਨਲ ਆਵ੍ ਅਮੈਰੀਕਨ ਕੈਮੀਕਲ ਸੁਸਾਇਟੀ ਅਤੇ ਐਂਜਵੈਂਡਟੇ ਕੈਮੀ (Angewandte Chemie) ਵਰਗੇ ਉੱਚਤਮ ਗੁਣਵੱਤਾ ਵਾਲੇ ਰਸਾਇਣ ਰਸਾਲਿਆਂ ਵਿੱਚ 10 ਤੋਂ ਵੱਧ ਪੇਪਰਾਂ ਸਮੇਤ 165 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦੇ ਕੁੱਲ ਪ੍ਰਸ਼ੰਸਾ ਪੱਤਰਾਂ ਅਤੇ ਐੱਚ-ਇੰਡੈਕਸ ਦੀ ਗਿਣਤੀ ਕ੍ਰਮਵਾਰ 13650 ਅਤੇ 50 ਹੈ। ਉਨ੍ਹਾਂ ਨੇ ਡੀਐੱਸਟੀ ਤੋਂ ਸਵਰਣ ਜਯੰਤੀ ਫੈਲੋਸ਼ਿਪ ਪ੍ਰਾਪਤ ਕੀਤੀ ਹੋਈ ਹੈ। ਉਹ ਰਾਇਲ ਸੁਸਾਇਟੀ ਆਵ੍ ਕੈਮਿਸਟਰੀ (ਐੱਫਆਰਐੱਸਸੀ), ਯੂਕੇ ਵਿੱਚ ਇੱਕ ਸੱਦਾ ਪ੍ਰਾਪਤ ਫੈਲੋ ਹਨ। ਉਹ ਏਸੀਐੱਸ ਅਪਲਾਈਡ ਐਨਰਜੀ ਮਟੀਰੀਅਲਸ, ਏਸੀਐੱਸ, ਯੂਐੱਸਏ ਵਿੱਚ ਕਾਰਜਕਾਰੀ ਸੰਪਾਦਕ ਅਤੇ ਕਈ ਮਹੱਤਵਪੂਰਨ ਰਸਾਲਿਆਂ ਵਿੱਚ ਸੰਪਾਦਕੀ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ।

 

 *********

 

 

 ਐੱਸਐੱਨਸੀ / ਆਰਆਰ


(Release ID: 1760921) Visitor Counter : 162


Read this release in: English , Urdu , Hindi , Tamil